ਰੀਲ ਨਹੀਂ, ਰੀਅਲ ਹੀਰੋ ਗੋਲੀਬਾਰੀ ‘ਚ ਵਾਲ-ਵਾਲ ਬਚੇ ਟਾਈਗਰ ਸ਼ਰਾਫ, ਸੋਸ਼ਲ ਮੀਡੀਆ ‘ਤੇ ਟ੍ਰੈਂਡ ਹੋਇਆ ‘ਟਾਈਗਰ ਜ਼ਿੰਦਾ ਹੈ’!

Updated On: 

20 Oct 2026 11:18 AM IST

Tiger Shroff: ਇਸ ਘਟਨਾ ਤੋਂ ਬਾਅਦ ਟਾਈਗਰ ਸ਼ਰਾਫ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਲਈ ਖੂਬ ਪਿਆਰ ਅਤੇ ਚਿੰਤਾ ਜ਼ਾਹਰ ਕੀਤੀ। ਲੋਕਾਂ ਨੇ ਉਨ੍ਹਾਂ ਦੀ ਸਲਾਮਤੀ ਲਈ ਦੁਆ ਕੀਤੀ ਅਤੇ ਦੇਖਦੇ ਹੀ ਦੇਖਦੇ X 'ਤੇ 'ਟਾਈਗਰ ਜ਼ਿੰਦਾ ਹੈ' ਟ੍ਰੈਂਡ ਕਰਨ ਲੱਗ ਪਿਆ।

ਰੀਲ ਨਹੀਂ, ਰੀਅਲ ਹੀਰੋ ਗੋਲੀਬਾਰੀ ਚ ਵਾਲ-ਵਾਲ ਬਚੇ ਟਾਈਗਰ ਸ਼ਰਾਫ, ਸੋਸ਼ਲ ਮੀਡੀਆ ਤੇ ਟ੍ਰੈਂਡ ਹੋਇਆ ਟਾਈਗਰ ਜ਼ਿੰਦਾ ਹੈ!

ਰੀਲ ਨਹੀਂ, ਰੀਅਲ ਹੀਰੋ ਹਨ ਟਾਈਗਰ ਸ਼ਰਾਫ!

ਪਿਛਲੇ ਐਤਵਾਰ ਸ਼ਾਮ ਨੂੰ ਮੁੰਬਈ ਦੇ ਜੁਹੂ ਇਲਾਕੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਤਿੰਨ ਬਾਈਕ ਸਵਾਰ ਬਦਮਾਸ਼ਾਂ ਨੇ ਅਚਾਨਕ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਗਨੀਮਤ ਰਹੀ ਕਿ ਟਾਈਗਰ ਇਸ ਹਮਲੇ ਵਿੱਚ ਵਾਲ-ਵਾਲ ਬਚ ਗਏ ਅਤੇ ਬਿਲਕੁਲ ਸੁਰੱਖਿਅਤ ਹਨ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਧੜਕਣਾਂ ਵਧੀਆਂ ਹੋਈਆਂ ਹਨ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਉਸ ਸਮੇਂ ਕੀ ਹੋਇਆ ਸੀ?

ਹਮਲੇ ਤੋਂ ਤੁਰੰਤ ਬਾਅਦ ਟਾਈਗਰ ਸ਼ਰਾਫ ਨੇ ਘਬਰਾਉਣ ਦੀ ਬਜਾਏ ਕਮਾਲ ਦੀ ਸੂਝ-ਬੂਝ ਦਿਖਾਈ। ਉਹ ਖ਼ੁਦ ਆਪਣੀ ਗੱਡੀ ਚਲਾ ਕੇ ਜ਼ਖ਼ਮੀ ਡਰਾਈਵਰ ਨੂੰ ਤੁਰੰਤ ਹਸਪਤਾਲ ਲੈ ਗਏ। ਸਥਿਤੀ ਸੰਭਾਲਣ ਤੋਂ ਬਾਅਦ ਐਤਵਾਰ ਨੂੰ ਹੀ ਟਾਈਗਰ ਪੁਲਿਸ ਸੁਰੱਖਿਆ ਵਿਚਕਾਰ ਜੁਹੂ ਸਥਿਤ ਆਪਣੇ ਘਰ ਵਾਪਸ ਪਰਤ ਆਏ। ਉਨ੍ਹਾਂ ਦੀ ਇਸ ਬਹਾਦਰੀ ਅਤੇ ਸ਼ਾਂਤ ਸੁਭਾਅ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।

ਮੁੰਬਈ ਪੁਲਿਸ ਐਕਸ਼ਨ ਵਿੱਚ

ਜੁਹੂ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਈ ਧਾਰਾਵਾਂ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਤੇਜ਼ੀ ਦਿਖਾਉਂਦਿਆਂ ਹਮਲਾਵਰਾਂ ਦੀ ਉਹ ਪਲਸਰ ਮੋਟਰਸਾਈਕਲ ਬਰਾਮਦ ਕਰ ਲਈ ਹੈ, ਜਿਸ ਦੀ ਵਰਤੋਂ ਗੋਲੀਬਾਰੀ ਲਈ ਕੀਤੀ ਗਈ ਸੀ। ਮੁਲਜ਼ਮ ਜੁਹੂ ਤੋਂ ਅੰਧੇਰੀ ਵੱਲ ਫ਼ਰਾਰ ਹੋਏ ਸਨ ਅਤੇ ਮੋਟਰਸਾਈਕਲ ਮੁੰਬਈ ਦੀ ਹੀ ਦੱਸੀ ਜਾ ਰਹੀ ਹੈ।

ਸੋਸ਼ਲ ਮੀਡੀਆ ‘ਤੇ ਛਾਇਆ ਟਾਈਗਰ ਜ਼ਿੰਦਾ ਹੈ

ਇਹ ਖ਼ਬਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਹਲਚਲ ਮਚ ਗਈ ਅਤੇ ਟਾਈਗਰ ਜ਼ਿੰਦਾ ਹੈ ਟ੍ਰੈਂਡ ਕਰਨ ਲੱਗ ਪਿਆ। ਪ੍ਰਸ਼ੰਸਕ ਆਪਣੇ ਚਹੇਤੇ ਸਟਾਰ ਲਈ ਖੁੱਲ੍ਹ ਕੇ ਪਿਆਰ ਅਤੇ ਚਿੰਤਾ ਜ਼ਾਹਰ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਕੁਮੈਂਟ ਕਰਦਿਆਂ ਲਿਖਿਆ, ਅੱਜ ਮੁੰਬਈ ਵਿੱਚ ਟਾਈਗਰ ਸ਼ਰਾਫ ‘ਤੇ ਜਾਨਲੇਵਾ ਹਮਲਾ ਹੋਇਆ, ਜਿਸ ਵਿੱਚ ਟਾਈਗਰ ਵਾਲ-ਵਾਲ ਬਚ ਗਏ। ਹੁਣ ਜਾ ਕੇ ਇਸ ਮਸ਼ਹੂਰ ਡਾਇਲਾਗ ਦਾ ਅਸਲ ਮਤਲਬ ਸਮਝ ਆਇਆ—ਟਾਈਗਰ ਜ਼ਿੰਦਾ ਹੈ।

ਇੱਕ ਹੋਰ ਯੂਜ਼ਰ ਨੇ ਲਿਖਿਆ, ਟਾਈਗਰ ਜ਼ਿੰਦਾ ਹੈ, ਲਵ ਯੂ ਟਾਈਗਰ ਸ਼ਰਾਫ। ਹਰ ਕੋਈ ਇਹੀ ਕਹਿ ਰਿਹਾ ਹੈ ਕਿ ਮੁਸ਼ਕਲ ਸਮੇਂ ਵਿੱਚ ਟਾਈਗਰ ਨੇ ਜਿਸ ਤਰ੍ਹਾਂ ਹਿੰਮਤ ਅਤੇ ਸਮਝਦਾਰੀ ਦਿਖਾਈ, ਉਹ ਸੱਚਮੁੱਚ ਤਾਰੀਫ਼ ਦੇ ਕਾਬਲ ਹੈ।

Loading...
Unable to load recommendations.
Follow Us
Related Stories
Viral Video: ਸਬਜ਼ੀ ਦੀ ਰੇਹੜੀ ਤੋਂ ਕਿੰਨੀ ਹੁੰਦੀ ਹੈ ਕਮਾਈ? ਵਾਇਰਲ ਵੀਡੀਓ ‘ਚ ਦੁਕਾਨਦਾਰ ਨੇ ਬਿਨਾਂ ਕੁਝ ਲੁਕਾਏ ਦੱਸਿਆ ਪੂਰਾ ਹਿਸਾਬ
Viral Dance Video: ‘Afgan Jalebi’ ਗਾਣੇ ਦੀ ਬੀਟ ‘ਤੇ ਕੁੜੀਆਂ ਨੇ ਕੀਤਾ ਸ਼ਾਨਦਾਰ ਡਾਂਸ, ਮੂਵਜ਼ ਦੇਖ ਕੇ ਲੋਕਾਂ ਨੇ ਕੀਤੀ ਤਾਰੀਫ਼
Viral Video: ਮੈਕਲੋਡਗੰਜ ਦੀਆਂ ਵਾਦੀਆਂ ‘ਚ ਕੂੜੇ ਦੇ ਅੰਬਾਰ, ਵੀਡੀਓ ਵਾਇਰਲ ਹੋਣ ਮਗਰੋਂ ਭੜਕਿਆ ਲੋਕਾਂ ਦਾ ਗੁੱਸਾ
Viral Video: ਦੋ ਬਾਈਕਾਂ ਨਾਲ ਬੰਨ੍ਹਿਆ ਨੌਜਵਾਨ, ਫਿਰ ਗਲੇ ‘ਚ ਫਸਿਆ ਫ਼ਾਹਾ… ਭੀੜ ਸਾਹਮਣੇ ਤਾਕਤ ਦਿਖਾਉਣਾ ਪਿਆ ਭਾਰੀ
Viral Video: ਸਾੜ੍ਹੀ ‘ਚ ਦੀਦੀ ਦੇ ਜ਼ਬਰਦਸਤ ਠੁਮਕੇ ਦੇਖ ਕੇ ਹੈਰਾਨ ਰਹਿ ਗਏ ਲੋਕ, ਸੋਸ਼ਲ ਮੀਡੀਆ ‘ਤੇ ਵੀਡੀਓ ਨੇ ਮਚਾਈ ਧੂਮ
Viral Video: 35 ਸਾਲ ਪੁਰਾਣੀ ਦੋਸਤੀ ਦੀ ਮਿਸਾਲ, ਮਰਹੂਮ ਦੋਸਤ ਦੇ ਪੁੱਤਰ ਤੋਂ ਸਬਜ਼ੀਆਂ ਦੇ ਪੈਸੇ ਲੈਣ ਤੋਂ ਬਜ਼ੁਰਗ ਦੁਕਾਨਦਾਰ ਨੇ ਕੀਤਾ ਇਨਕਾਰ