Viral Video: 35 ਸਾਲ ਪੁਰਾਣੀ ਦੋਸਤੀ ਦੀ ਮਿਸਾਲ, ਮਰਹੂਮ ਦੋਸਤ ਦੇ ਪੁੱਤਰ ਤੋਂ ਸਬਜ਼ੀਆਂ ਦੇ ਪੈਸੇ ਲੈਣ ਤੋਂ ਬਜ਼ੁਰਗ ਦੁਕਾਨਦਾਰ ਨੇ ਕੀਤਾ ਇਨਕਾਰ

Published: 

16 Oct 2026 11:45 AM IST

ਇੱਕ ਵਾਇਰਲ ਵੀਡੀਓ ਵਿੱਚ ਬਜ਼ੁਰਗ ਦੁਕਾਨਦਾਰ ਨੇ ਆਪਣੇ ਮਰਹੂਮ ਦੋਸਤ ਦੇ ਪੁੱਤਰ ਤੋਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਜਾਣੋ 35 ਸਾਲ ਪੁਰਾਣੀ ਇਸ ਦੋਸਤੀ ਦੀ ਭਾਵੁਕ ਕਹਾਣੀ।

Viral Video: 35 ਸਾਲ ਪੁਰਾਣੀ ਦੋਸਤੀ ਦੀ ਮਿਸਾਲ, ਮਰਹੂਮ ਦੋਸਤ ਦੇ ਪੁੱਤਰ ਤੋਂ ਸਬਜ਼ੀਆਂ ਦੇ ਪੈਸੇ ਲੈਣ ਤੋਂ ਬਜ਼ੁਰਗ ਦੁਕਾਨਦਾਰ ਨੇ ਕੀਤਾ ਇਨਕਾਰ

ਖ਼ੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਕੇ ਹੈ ਇਹ ਦੋਸਤੀ!

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ। ਇੱਕ ਬਜ਼ੁਰਗ ਦੁਕਾਨਦਾਰ ਨੇ ਆਪਣੇ ਮਰਹੂਮ ਦੋਸਤ ਦੇ ਪੁੱਤਰ ਤੋਂ ਸਬਜ਼ੀਆਂ ਦੇ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਇਹ ਜਵਾਬ, ਇਹ ਤਾਂ ਸਾਡੇ ਆਪਣੇ ਘਰ ਹੀ ਜਾ ਰਿਹਾ ਹੈ, ਪਰਿਵਾਰ ਤੋਂ ਪੈਸੇ ਨਹੀਂ ਲੈਂਦੇ, ਇੰਟਰਨੈੱਟ ‘ਤੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਇਹ ਘਟਨਾ ਸਾਬਤ ਕਰਦੀ ਹੈ ਕਿ ਕੁਝ ਰਿਸ਼ਤੇ ਖ਼ੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਕੇ ਹੁੰਦੇ ਹਨ।

35 ਸਾਲ ਪੁਰਾਣੀ ਦੋਸਤੀ ਅਤੇ ਸਾਲਾਂ ਦਾ ਅਟੁੱਟ ਭਰੋਸਾ

ਇਹ ਵਾਇਰਲ ਵੀਡੀਓ Instagram ਯੂਜ਼ਰ @anchor.bhavesh ਵੱਲੋਂ ਸਾਂਝੀ ਕੀਤੀ ਗਈ ਹੈ। ਵੀਡੀਓ ਵਿੱਚ ਭਾਵੇਸ਼ ਆਪਣੇ ਮਰਹੂਮ ਪਿਤਾ ਦੇ ਇੱਕ ਪੁਰਾਣੇ ਦੋਸਤ ਦੀ ਸੜਕ ਕਿਨਾਰੇ ਲੱਗੀ ਸਬਜ਼ੀਆਂ ਦੀ ਦੁਕਾਨ ਤੋਂ ਖਰੀਦਦਾਰੀ ਕਰਦੇ ਨਜ਼ਰ ਆ ਰਹੇ ਹਨ। ਭਾਵੇਸ਼ ਨੇ ਆਪਣੇ ਸਕੂਟਰ ਦੀ ਡਿੱਕੀ ਸਬਜ਼ੀਆਂ ਨਾਲ ਪੂਰੀ ਤਰ੍ਹਾਂ ਭਰ ਲਈ, ਪਰ ਜਦੋਂ ਪੈਸੇ ਦੇਣ ਦੀ ਵਾਰੀ ਆਈ ਤਾਂ ਬਜ਼ੁਰਗ ਦੁਕਾਨਦਾਰ ਨੇ ਇੱਕ ਵੀ ਰੁਪਇਆ ਲੈਣ ਤੋਂ ਮਨ੍ਹਾ ਕਰ ਦਿੱਤਾ।

ਭਾਵੇਸ਼ ਦੇ ਪਿਤਾ ਨੂੰ ਇਸ ਦੁਨੀਆ ਤੋਂ ਗਏ 13 ਸਾਲ ਹੋ ਚੁੱਕੇ ਹਨ, ਪਰ ਇਨ੍ਹਾਂ 13 ਸਾਲਾਂ ਬਾਅਦ ਵੀ ਉਸ ਬਜ਼ੁਰਗ ਦੁਕਾਨਦਾਰ ਦੇ ਮਨ ਵਿੱਚ ਆਪਣੇ ਦੋਸਤ ਲਈ ਪਿਆਰ ਅਤੇ ਸਤਿਕਾਰ ਘੱਟ ਨਹੀਂ ਹੋਇਆ। ਭਾਵੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਦੁਕਾਨ ਇਸ ਚਾਚਾ ਜੀ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਹੁੰਦੀ ਸੀ। ਇੱਥੋਂ ਹੀ ਦੋਵਾਂ ਵਿਚਾਲੇ 35 ਸਾਲ ਪੁਰਾਣੀ ਦੋਸਤੀ ਦੀ ਸ਼ੁਰੂਆਤ ਹੋਈ ਸੀ।

ਇੰਟਰਨੈੱਟ ‘ਤੇ ਲੋਕਾਂ ਦੀਆਂ ਅੱਖਾਂ ਹੋਈਆਂ ਨਮ

ਦੁਕਾਨਦਾਰ ਦਾ ਇਹ ਕਹਿਣਾ ਕਿ ਪਰਿਵਾਰ ਤੋਂ ਪੈਸੇ ਨਹੀਂ ਲੈਂਦੇ, ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਇਸ ਵੀਡੀਓ ਨੂੰ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੇ ਇਸ ‘ਤੇ ਕੁਮੈਂਟ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ, ਇਹੀ ਸੱਚੀ ਦੋਸਤੀ ਹੈ, ਜੋ ਇਨਸਾਨ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ ਕਾਇਮ ਰਹਿੰਦੀ ਹੈ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਜਿਹੀ ਸੱਚੀ ਦੋਸਤੀ ਮਿਲਣਾ ਕਿਸਮਤ ਦੀ ਗੱਲ ਹੈ।

ਭਾਵੇਸ਼ ਨੇ ਵੀ ਇਸ ਪਿਆਰ ਅਤੇ ਆਪਣੇਪਣ ਦਾ ਮਾਣ ਰੱਖਦਿਆਂ ਬਾਅਦ ਵਿੱਚ ਚਾਚਾ ਜੀ ਲਈ ਉਨ੍ਹਾਂ ਦੀ ਪਸੰਦ ਦੇ ਕੜ੍ਹੀ-ਚੌਲ ਲਿਆਂਦੇ। ਇਸ ਛੋਟੇ ਜਿਹੇ ਕਦਮ ਨੇ ਦੋਵਾਂ ਦੇ ਰਿਸ਼ਤੇ ਦੀ ਡੂੰਘਾਈ ਨੂੰ ਹੋਰ ਵੀ ਖ਼ੂਬਸੂਰਤੀ ਨਾਲ ਬਿਆਨ ਕੀਤਾ।

ਇੱਥੇ ਦੇਖੋ ਵਾਇਰਲ ਵੀਡੀਓ

Loading...
Unable to load recommendations.
Follow Us
Related Stories
‘Ding Dong’ ਗਾਣੇ ‘ਤੇ ਕੁੜੀ ਦੇ ਜ਼ਬਰਦਸਤ ਡਾਂਸ ਨੇ ਜਿੱਤਿਆ ਲੋਕਾਂ ਦਾ ਦਿਲ, ਸ਼ਾਨਦਾਰ ਸਟੈਪਸ ਤੇ ਐਕਸਪ੍ਰੈਸ਼ਨ ਦੇਖਦੇ ਰਹਿ ਗਏ ਲੋਕ
Viral Video: ਰਾਮਲੀਲਾ ਦੇ ਮੰਚ ਤੇ ਦੇਵਤੇ ਅਤੇ ਰਾਕਸ਼ਸ ਵਿਚਾਲੇ ਹੋਈ ਅਸਲੀ ਲੜਾਈ? ਹੱਥੋਪਾਈ ਦੇਖ ਕੇ ਲੋਕ ਬੋਲੇ- ਇਹ ਰਾਮਾਇਣ ਹੈ ਜਾਂ ਮਹਾਭਾਰਤ!
Viral Video: ‘Desi Look’ ਗਾਣੇ ‘ਤੇ ਕੁੜੀ ਨੇ ਕੀਤਾ ਸ਼ਾਨਦਾਰ ਡਾਂਸ, ਜ਼ਬਰਦਸਤ ਮੂਵਜ਼ ਅਤੇ ਐਕਸਪ੍ਰੈਸ਼ਨ ਦੇਖ ਕੇ ਫੈਨਜ਼ ਹੋਏ ਦੀਵਾਨੇ
ਟ੍ਰੇਨ ਚੈਕਿੰਗ ਦੇ ਨਾਮ ‘ਤੇ ਇਹ ਕੀ ਹੋ ਰਿਹਾ ਹੈ ਭਈ? ਪਾਕਿਸਤਾਨੀ ਜਵਾਨ ਦੀ ਹਰਕਤ ਵੇਖ ਕੇ ਚਕਰਾ ਜਾਵੇਗਾ ਸਿਰ
ਭੈਣ ਦੇ ਸਰਪ੍ਰਾਈਜ਼ ਨੇ ਜਿੱਤ ਲਿਆ ਇੰਟਰਨੈੱਟ ‘ਤੇ ਲੋਕਾਂ ਦਾ ਦਿਲ, ਤੁਸੀਂ ਵੀ ਹੋ ਜਾਓਗੇ ਇਮੋਸ਼ਨਲ! ਦੇਖੋ VIDEO
ਫਲਾਈਟ ‘ਚ ਐਮਐਸ ਧੋਨੀ ਨੂੰ ਦੇਖ ਕੇ ਖ਼ੁਸ਼ੀ ਨਾਲ ਝੂਮ ਉੱਠੀ ਏਅਰ ਹੋਸਟੈੱਸ ਐਸ਼ਵਰਿਆ ਸਿੰਘ, ਮਾਹੀ ਨੇ ਦਿੱਤੀ ਕੰਮ ਦੀ ਸਲਾਹ