OMG: ਜਲੰਧਰ ਦੇ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀ ‘ਚ ਬਾਂਦਰ ਨੇ ਮਚਾਈ ਹਫੜਾ-ਦਫੜੀ ਵਾਇਰਲ ਵੀਡੀਓ
ਜਲੰਧਰ ਤੋਂ ਇੱਕ ਵੱਖਰੀ ਕਿਸਮ ਦੀ ਖਬਰ ਸਾਹਮਣੇ ਆਈ ਹੈ। ਇੱਥੇ ਫਾਇਰ ਬ੍ਰਿਗੇਡ ਦੇ ਦਫਤਰ ਵਿੱਚ ਬਾਂਦਰ ਦਾਖਲ ਹੋ ਗਿਆ ਤੇ ਉਸਨੇ ਦਫਤਰ ਅਤੇ ਵਿਭਾਗ ਦੀਆਂ ਗੱਡੀਆਂ ਵਿੱਚ ਹਫੜਾ-ਦਫੜੀ ਮਚਾ ਦਿੱਤੀ। ਜਦੋਂ ਬਾਂਦਰ ਦਫ਼ਤਰ ਪਹੁੰਚਿਆ ਤਾਂ ਕੋਈ ਵੀ ਮੁਲਾਜ਼ਮ ਸੀਟ ਤੇ ਬੈਠਣ ਨੂੰ ਤਿਆਰ ਨਹੀਂ ਸੀ। ਕਿਉਂਕਿ ਉਹ ਦਫਤਰ ਵਿਚ ਕਾਫੀ ਹਫੜਾ-ਦਫੜੀ ਮਚਾ ਰਿਹਾ ਸੀ। ਫਾਇਰ ਕਰਮੀਆਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ। ਇਸ ਘਟਨਾ ਦੀਆਂ ਕੁਝ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਪੰਜਾਬ ਨਿਊਜ। ਜਲੰਧਰ ਦੇ ਫਾਇਰ ਬ੍ਰਿਗੇਡ ਦਫਤਰ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਬਾਂਦਰ ਉਨ੍ਹਾਂ ਦੇ ਦਫਤਰ ਵਿਚ ਦਾਖਲ ਹੋ ਗਿਆ। ਜਿਸ ਤੋਂ ਬਾਅਦ ਉਹ ਦਫਤਰ ਛੱਡ ਕੇ ਫਾਇਰ ਬ੍ਰਿਗੇਡ ਦੀ ਗੱਡੀ ਦੇ ਅੰਦਰ ਬੈਠ ਗਿਆ। ਜਦੋਂ ਬਾਂਦਰ ਦਫ਼ਤਰ ਪਹੁੰਚਿਆ ਤਾਂ ਕੋਈ ਵੀ ਮੁਲਾਜ਼ਮ ਸੀਟ ਤੇ ਬੈਠਣ ਨੂੰ ਤਿਆਰ ਨਹੀਂ ਸੀ। ਕਿਉਂਕਿ ਉਹ ਦਫਤਰ ਵਿਚ ਕਾਫੀ ਹਫੜਾ-ਦਫੜੀ ਮਚਾ ਰਿਹਾ ਸੀ।
ਫਾਇਰ ਕਰਮੀਆਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ। ਇਸ ਘਟਨਾ ਦੀਆਂ ਕੁਝ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਬਾਂਦਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਿੱਚ ਵੜ ਕੇ ਤਬਾਹੀ ਮਚਾ ਰਿਹਾ ਹੈ। ਕੁਝ ਵੀਡੀਓਜ਼ ‘ਚ ਬਾਂਦਰ ਡਰਾਈਵਰ ਦੀ ਸੀਟ ‘ਤੇ ਬੈਠਾ ਅਤੇ ਸਟੀਅਰਿੰਗ ਵ੍ਹੀਲ ਨੂੰ ਫੜੀ ਨਜ਼ਰ ਆ ਰਿਹਾ ਹੈ।
Jalandhar: Monkey sitting on the driving seat of fire department vehicle pic.twitter.com/ysbRHRn0hD
— Davinder Kumar (@Davinde92563287) October 15, 2023
ਇਹ ਵੀ ਪੜ੍ਹੋ
ਇਹ ਸਾਰੀ ਘਟਨਾ 1 ਘੰਟੇ ਤੱਕ ਚੱਲੀ
ਇਸ ਦੌਰਾਨ ਮੌਕੇ ‘ਤੇ ਮੌਜੂਦ ਫਾਇਰ ਕਰਮੀਆਂ ਨੇ ਕਿਸੇ ਤਰ੍ਹਾਂ ਬਾਂਦਰ ਨੂੰ ਉਥੋਂ ਭਜਾਇਆ। ਜਿਸ ਤੋਂ ਬਾਅਦ ਸਾਰੀਆਂ ਗੱਡੀਆਂ ਦੀਆਂ ਖਿੜਕੀਆਂ ਬੰਦ ਕਰ ਦਿੱਤੀਆਂ ਗਈਆਂ। ਮੌਕੇ ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਜੰਗਲਾਤ ਵਿਭਾਗ ਦੀਆਂ ਟੀਮਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਸਾਰੀ ਘਟਨਾ ਕਰੀਬ 1 ਘੰਟੇ ਤੱਕ ਚੱਲੀ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕਿਸੇ ਵੀ ਹਾਦਸੇ ਸਬੰਧੀ ਕੋਈ ਸੂਚਨਾ ਨਹੀਂ ਮਿਲੀ।