Shocking Video: ਤੇਜ਼ ਰਫਤਾਰ ਟਰੱਕ ਨੇ ਇੱਕ ਤੋਂ ਬਾਅਦ ਇੱਕ ਉਡਾਈਆਂ ਚਾਰ ਕਾਰਾਂ, ਹਿਲਾ ਦੇਵੇਗੀ ਖੌਫਨਾਕ ਸੜਕ ਹਾਦਸੇ ਦੀ ਵੀਡੀਓ
Viral Video: ਤੇਜ਼ ਰਫਤਾਰ ਟਰੱਕ ਨੇ ਇੱਕ ਤੋਂ ਬਾਅਦ ਇੱਕ ਚਾਰ ਕਾਰਾਂ ਨੂੰ ਦਰੜ ਦਿੱਤਾ। ਹਾਦਸੇ ਤੋਂ ਬਾਅਦ ਕਾਰਾਂ ਇੰਝ ਨਜ਼ਰ ਆ ਰਹੀਆਂ ਸਨ, ਜਿਵੇਂ ਕਿਸੇ ਕਬਾੜ ਦੀ ਦੁਕਾਨ ਤੋਂ ਚੁੱਕ ਕੇ ਲਿਆਈਆਂ ਗਈਆਂ ਹੋਂ। ਕਾਰਾਂ ਵਿੱਚ ਸਵਾਰ ਲੋਕਾਂ ਦੀ ਹਾਲਤ ਬਾਰੇ ਤਾਂ ਕੁਝ ਪਤਾ ਹੀ ਨਹੀਂ ਲੱਗ ਸਕਿਆ।

Road Accident: ਸੋਸ਼ਲ ਮੀਡੀਆ ‘ਤੇ ਸੜਕ ਹਾਦਸੇ ਦੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ। ਕਈ ਵਾਰ ਡਰਾਈਵਰ ਦੀ ਲਾਪਰਵਾਹੀ ਕਾਰਨ ਸਾਹਮਣੇ ਤੋਂ ਆ ਰਹੇ ਵਾਹਨ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹੀਂ ਦਿਨੀਂ ਕਾਫੀ ਡਰਾਉਣਾ ਅਤੇ ਲੂੰ-ਕੰਡੇ ਖੜੇ ਕਰ ਦੇਣ ਵਾਲੇ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇੱਕ ਤੇਜ਼ ਰਫਤਾਰ ਟਰੱਕ ਨੇ ਇਕ ਤੋਂ ਬਾਅਦ ਇਕ ਚਾਰ ਕਾਰ ਨੂੰ ਟੱਕਰ ਮਾਰ ਕੇ ਉਡਾ ਦਿੱਤਾ। ਇਸ ਟੱਕਰ ਤੋਂ ਬਾਅਦ ਸਾਰੀਆਂ ਕਾਰਾਂ ਦੇ ਟੋਟੇ-ਟੋਟੇ ਹੋ ਗਏ। ਇਹ ਪੂਰੀ ਵੀਡੀਓ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜੋ ਹੁਣ ਵਾਇਰਲ ਹੋ ਰਹੀ ਹੈ।
ਤੇਜ਼ ਰਫ਼ਤਾਰ ਟਰੱਕ ਨੇ ਉਡਾਏ ਚਾਰ ਕਾਰਾਂ ਦੇ ਪਰਖੱਚੇ
ਸੜਕ ਹਾਦਸੇ ਦੀ ਇਹ ਭਿਆਨਕ ਵੀਡੀਓ ਤੁਹਾਨੂੰ ਹਿਲਾ ਦੇਵੇਗੀ। ਕਾਰ ‘ਚ ਬੈਠੇ ਲੋਕਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਅਗਲੇ ਹੀ ਪਲ ਉਨ੍ਹਾਂ ਨਾਲ ਕੀ ਹੋਣ ਵਾਲਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਤੰਗ ਸੜਕ ‘ਤੇ ਇਕ ਟਰੱਕ ਦੇ ਪਿੱਛੇ ਚਾਰ ਕਾਰਾਂ ਹੌਲੀ-ਹੌਲੀ ਜਾ ਰਹੀਆਂ ਸਨ।
ਦਰਅਸਲ, ਅੱਗੇ ਜਾਮ ਹੋਣ ਕਾਰਨ ਸਾਰੇ ਵਾਹਨ ਹੌਲੀ-ਹੌਲੀ ਜਾ ਰਹੇ ਸਨ। ਉਸੇ ਵੇਲ੍ਹੇ ਪਿੱਛੇ ਤੋਂ ਤੇਜ਼ ਰਫ਼ਤਾਰ ਆ ਰਹੇ ਇੱਕ ਟਰੱਕ ਨੇ ਚਾਰੇ ਕਾਰਾਂ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਅੱਗੇ ਜਾ ਰਹੇ ਟਰੱਕ ਨਾਲ ਭਿੜ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਸਾਰੀਆਂ ਕਾਰਾਂ ਦੇ ਪਰਖੱਚੇ ਉੱਡ ਗਏ। ਤੇਜ਼ ਰਫਤਾਰ ਟਰੱਕ ਨਾਲ ਟਕਰਾਉਣ ਤੋਂ ਬਾਅਦ ਸਾਰੀਆਂ ਕਾਰਾਂ ਖਿਡੌਣੇ ਵਾਂਗ ਚੂਰ-ਚੂਰ ਹੋ ਗਈਆਂ।
View this post on Instagram
ਕਾਰ ਦੀ ਹਾਲਤ ਉਡਾ ਦੇਵੇਗੀ ਹੋਸ਼
ਇੰਨਾ ਹੀ ਨਹੀਂ ਵੀਡੀਓ ‘ਚ ਅੱਗੇ ਦੇਖਿਆ ਜਾ ਰਿਹਾ ਹੈ ਕਿ ਇਸ ਟਰੱਕ ਨੇ ਅੱਗੇ ਜਾ ਰਹੇ ਦੂਜੇ ਟਰੱਕ ਨੂੰ ਟੱਕਰ ਮਾਰ ਦਿੱਤੀ ਅਤੇ ਸਾਰੀਆਂ ਕਾਰਾਂ ਨੂੰ ਉਡਾ ਦਿੱਤਾ। ਜਿਸ ਕਾਰਨ ਇਸ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਅੱਗੇ ਤੋਂ ਪਿੱਛੇ ਨੂੰ ਪਲਟ ਗਿਆ। ਵੀਡੀਓ ‘ਚ ਅੱਗੇ ਦੇਖਿਆ ਜਾ ਸਕਦਾ ਹੈ ਕਿ ਟਰੱਕ ਮਾਰਨ ਵਾਲਾ ਪਲਟੀਆਂ ਕਾਰਾਂ ‘ਤੇ ਚੜ੍ਹਿਆ ਹੋਇਆ ਹੈ।
ਇਹ ਵੀ ਪੜ੍ਹੋ
ਕਾਰ ਦੀ ਅਜਿਹੀ ਹਾਲਤ ਦੇਖ ਤੁਹਾਡੇ ਹੋਸ਼ ਉੱਡ ਜਾਣਗੇ। ਇਸ ਟਰੱਕ ਨੇ ਚਾਰੇ ਕਾਰਾਂ ਨੂੰ ਇਸ ਹੱਦ ਤੱਕ ਨੁਕਸਾਨ ਪਹੁੰਚਾਇਆ ਕਿ ਇਨ੍ਹਾਂ ਦਾ ਇਕ ਪਾਰਟ ਸਹੀ ਤਰ੍ਹਾਂ ਨਾਲ ਨਜ਼ਰ ਨਹੀਂ ਆ ਰਿਹਾ। ਕਾਰਾਂ ਵਿੱਚ ਸਵਾਰ ਲੋਕਾਂ ਦਾ ਕੀ ਹੋਇਆ ਹੋਵੇਗਾ, ਤੁਸੀਂ ਆਪ ਹੀ ਸੋਚ ਸਕਦੇ ਹੋ। ਇਸ ਹਾਦਸੇ ਦਾ ਖਤਰਨਾਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ