AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

OMG: ਬਿੱਲੀਆਂ ਨੇ ਬਚਾਈ ਔਰਤ ਦੀ ਜਾਨ! CCTV ਫੁਟੇਜ ‘ਚ ਕੈਦ ਹੋਇਆ Shocking Movement

Viral Video: ਸੀਸੀਟੀਵੀ ਫੁਟੇਜ ਵਿੱਚ ਇੱਕ ਚੀਨੀ ਔਰਤ ਦੇ ਲਿਵਿੰਗ ਰੂਮ ਵਿੱਚ ਟਾਈਲਾਂ ਡਿੱਗਣ ਦੀ ਇੱਕ ਭਿਆਨਕ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਹੈ। ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਖੁਸ਼ਕਿਸਮਤੀ ਨਾਲ, ਔਰਤ ਵਾਲ-ਵਾਲ ਬਚ ਗਈ ਕਿਉਂਕਿ ਉਸਦੀਆਂ ਸਾਰੀਆਂ ਬਿੱਲੀਆਂ ਨੂੰ ਖ਼ਤਰੇ ਦਾ ਅਹਿਸਾਸ ਕੁਝ ਸਕਿੰਟਾਂ ਪਹਿਲਾਂ ਹੀ ਹੋ ਗਿਆ ਸੀ। ਸੀਸੀਟੀਵੀ ਫੁਟੇਜ ਇੰਸਟਾਗ੍ਰਾਮ 'ਤੇ phoenixtv_news ਨਾਮ ਦੇ ਪੇਜ 'ਤੇ ਸ਼ੇਅਰ ਕੀਤੀ ਗਈ ਹੈ।

OMG: ਬਿੱਲੀਆਂ ਨੇ ਬਚਾਈ ਔਰਤ ਦੀ ਜਾਨ! CCTV ਫੁਟੇਜ 'ਚ ਕੈਦ ਹੋਇਆ Shocking Movement
tv9-punjabi
| Published: 18 Jul 2025 21:30 PM IST
Share

ਇੱਕ ਔਰਤ ਆਪਣੇ ਲਿਵਿੰਗ ਰੂਮ ਵਿੱਚ ਸੋਫੇ ‘ਤੇ ਬੈਠੀ ਆਪਣੇ ਫ਼ੋਨ ਨੂੰ ਦੇਖਣ ਵਿੱਚ ਰੁੱਝੀ ਹੋਈ ਸੀ, ਜਦੋਂ ਅਚਾਨਕ ਉੱਥੇ ਬੈਠੀ ਇੱਕ ਪਾਲਤੂ ਬਿੱਲੀ ਨੂੰ ਅਜੀਬ ਖ਼ਤਰਾ ਮਹਿਸੂਸ ਹੋਇਆ ਅਤੇ ਉਹ ਤੁਰੰਤ ਸੁਚੇਤ ਹੋ ਗਈ। ਕੁਝ ਸਕਿੰਟਾਂ ਬਾਅਦ ਉੱਥੇ ਜੋ ਵੀ ਹੋਇਆ ਉਹ ਦਿਲ ਦਹਿਲਾ ਦੇਣ ਵਾਲਾ ਹੈ। ਇੱਕ ਬਿੱਲੀ ਕਾਰਨ ਔਰਤ ਮੌਤ ਤੋਂ ਵਾਲ-ਵਾਲ ਬਚ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸਦੀ ਫੁਟੇਜ ਹੁਣ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵਾਇਰਲ ਫੁਟੇਜ ਵਿੱਚ, ਇਹ ਦੇਖਿਆ ਜਾ ਸਕਦਾ ਹੈ ਕਿ ਇੱਕ ਚੀਨੀ ਔਰਤ ਆਪਣੇ ਲਿਵਿੰਗ ਰੂਮ ਵਿੱਚ ਸੋਫੇ ‘ਤੇ ਬੈਠੀ ਹੈ, ਅਤੇ ਮੋਬਾਈਲ ‘ਤੇ ਕੁਝ ਦੇਖ ਰਹੀ ਹੈ। ਉਸਦੇ ਆਲੇ ਦੁਆਲੇ ਤਿੰਨ ਪਾਲਤੂ ਬਿੱਲੀਆਂ ਵੀ ਹਨ, ਜੋ ਵੱਖ-ਵੱਖ ਥਾਵਾਂ ‘ਤੇ ਬੈਠੀਆਂ ਹਨ। ਫਿਰ ਟੀਵੀ ਯੂਨਿਟ ਦੇ ਨੇੜੇ ਬੈਠੀ ਇੱਕ ਬਿੱਲੀ ਨੂੰ ਕੁਝ ਅਸਾਧਾਰਨ ਮਹਿਸੂਸ ਹੁੰਦਾ ਹੈ, ਅਤੇ ਉਹ ਸੁਚੇਤ ਹੋ ਜਾਂਦੀ ਹੈ। ਬਾਕੀ ਬਿੱਲੀਆਂ ਵੀ ਖ਼ਤਰੇ ਨੂੰ ਮਹਿਸੂਸ ਕਰਦੀਆਂ ਹਨ ਅਤੇ ਉੱਥੋਂ ਭੱਜ ਜਾਂਦੀਆਂ ਹਨ।

ਆਪਣੀਆਂ ਬਿੱਲੀਆਂ ਦੀ ਬੇਚੈਨੀ ਦੇਖ ਕੇ, ਔਰਤ ਦਾ ਧਿਆਨ ਫ਼ੋਨ ਤੋਂ ਹਟ ਜਾਂਦਾ ਹੈ ਅਤੇ ਉਹ ਉਨ੍ਹਾਂ ਨਾਲ ਉਸ ਜਗ੍ਹਾ ਤੋਂ ਦੂਰ ਚਲੀ ਜਾਂਦੀ ਹੈ। ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਉਸੇ ਪਲ ਟੀਵੀ ਦੇ ਪਿੱਛੇ ਤੋਂ ਇੱਕ ਵੱਡੀ ਟਾਈਲ ਜ਼ਮੀਨ ‘ਤੇ ਡਿੱਗਦੀ ਹੈ। ਸ਼ੁਕਰ ਹੈ ਕਿ ਔਰਤ ਕੁਝ ਸਕਿੰਟ ਪਹਿਲਾਂ ਉੱਥੋਂ ਚਲੀ ਗਈ, ਇਸ ਤਰ੍ਹਾਂ ਇੱਕ ਅਣਸੁਖਾਵਾਂ ਹਾਦਸਾ ਹੋਣ ਤੋਂ ਬਚ ਗਿਆ।

ਇਹ ਵੀ ਪੜ੍ਹੋ- ਵਿਆਹ ਚ ਲਾੜਾ-ਲਾੜੀ ਨੇ ਕੀਤਾ ਖ਼ਤਰਨਾਕ ਡਾਂਸ, ਸਟੈਪਸ ਦੇਖ ਕੇ ਨਹੀਂ ਰੁਕੇਗਾ ਹਾਸਾ

ਇਹ ਸੀਸੀਟੀਵੀ ਫੁਟੇਜ ਇੰਸਟਾਗ੍ਰਾਮ ‘ਤੇ phoenixtv_news ਨਾਮ ਦੇ ਪੇਜ ‘ਤੇ ਸ਼ੇਅਰ ਕੀਤੀ ਗਈ ਹੈ, ਜੋ ਕਿ ਨੇਟੀਜ਼ਨਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਇੱਕ ਯੂਜ਼ਰ ਨੇ ਕਮੈਂਟ ਕੀਤਾ, ਬਿੱਲੀਆਂ ਪਹਿਲਾਂ ਹੀ ਖ਼ਤਰੇ ਨੂੰ ਸਮਝ ਸਕਦੀਆਂ ਹਨ। ਇੱਕ ਹੋਰ ਨੇ ਕਿਹਾ, ਪਾਲਤੂ ਬਿੱਲੀਆਂ ਨੇ ਆਪਣੀ ਮਾਲਕਣ ਦੀ ਜਾਨ ਬਚਾਈ। ਇੱਕ ਹੋਰ ਯੂਜ਼ਰ ਨੇ ਲਿਖਿਆ, ਸਿਰਫ਼ ਬਿੱਲੀਆਂ ਹੀ ਨਹੀਂ ਸਗੋਂ ਸਾਰੇ ਜਾਨਵਰ ਖ਼ਤਰੇ ਨੂੰ ਭਾਂਪ ਸਕਦੇ ਹਨ।

Follow Us
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...