AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: ਔਰਤਾਂ ਨਾਲੋਂ ਤੇਜ਼ ਬੰਨ੍ਹੀ ਸਰਦਾਰ ਨੇ ਸਾੜੀ, ਰਫ਼ਤਾਰ ਦੇਖ ਕੇ ਲੋਕਾਂ ਦੀਆਂ ਖੁੱਲ੍ਹੀਆਂ ਰਹਿ ਗਈਆਂ ਅੱਖਾਂ

Viral Video: ਇਨ੍ਹੀਂ ਦਿਨੀਂ ਇੱਕ ਸਾੜੀ ਦੀ ਦੁਕਾਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ, ਆਦਮੀ ਆਪਣੀ ਅਜਿਹੀ ਕਲਾ ਨੂੰ ਦਿਖਾਉਂਦਾ ਹੈ , ਜਿਸ ਨਾਲ ਲੋਕ ਹੈਰਾਨ ਰਹਿ ਜਾਂਦੇ ਹਨ। ਵੀਡੀਓ ਵਿੱਚ, ਸਰਦਾਰ ਨੇ ਆਪਣੇ ਹੁਨਰ ਅਤੇ ਚੁਸਤੀ ਨਾਲ ਸਾਬਤ ਕਰ ਦਿੱਤਾ ਹੈ ਕਿ ਜੇਕਰ ਕੋਈ ਆਪਣੇ ਕੰਮ ਪ੍ਰਤੀ ਸਮਰਪਿਤ ਹੋਵੇ ਤਾਂ ਆਮ ਕੰਮ ਵੀ ਅਸਧਾਰਨ ਬਣ ਸਕਦਾ ਹੈ।

Viral Video: ਔਰਤਾਂ ਨਾਲੋਂ ਤੇਜ਼ ਬੰਨ੍ਹੀ ਸਰਦਾਰ ਨੇ ਸਾੜੀ, ਰਫ਼ਤਾਰ ਦੇਖ ਕੇ ਲੋਕਾਂ ਦੀਆਂ ਖੁੱਲ੍ਹੀਆਂ ਰਹਿ ਗਈਆਂ ਅੱਖਾਂ
ਔਰਤਾਂ ਨਾਲੋਂ ਤੇਜ਼ ਬੰਨ੍ਹੀ ਸਰਦਾਰ ਨੇ ਸਾੜੀ, ਲੋਕ ਕਹਿਣ ਲੱਗੇ- ਯਕੀਨ ਨਹੀਂ ਹੋ ਰਿਹਾ
tv9-punjabi
| Updated On: 27 Feb 2026 10:38 AM IST

ਜੇਕਰ ਤੁਸੀਂ ਕਦੇ ਕਿਸੇ ਸਾੜੀ ਦੀ ਦੁਕਾਨ ‘ਤੇ ਗਏ ਹੋ, ਤਾਂ ਤੁਸੀਂ ਇੱਕ ਦਿਲਚਸਪ ਗੱਲ ਜਰੂਰ ਨੋਟਿਸ ਕੀਤੀ ਹੋਵੇਗੀ। ਉੱਥੇ ਸਿਰਫ਼ ਔਰਤਾਂ ਹੀ ਨਹੀਂ, ਸਗੋਂ ਮਰਦ ਵੀ ਪੂਰੇ ਵਿਸ਼ਵਾਸ ਨਾਲ ਗਾਹਕਾਂ ਨੂੰ ਸਾੜੀਆਂ ਵੇਚਦੇ ਅਤੇ ਦਿਖਾਉਂਦੇ ਦਿਖਾਈ ਦਿੰਦੇ ਹਨ। ਸਾੜੀ ਵਰਗੀ ਡਰੈੱਸ ਨੂੰ ਸੰਭਾਲਣਾ ਅਤੇ ਇਸਨੂੰ ਸੁੰਦਰਤਾ ਨਾਲ ਪੇਸ਼ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਇਸ ਦੇ ਲਈ ਅਭਿਆਸ, ਧੀਰਜ ਅਤੇ ਖਾਸ ਕਿਸਮ ਦੇ ਹੁਨਰ ਦੀ ਲੋੜ ਹੁੰਦੀ ਹੈ। ਹਾਲ ਹੀ ਵਿੱਚ, ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਸਰਦਾਰ ਜੀ ਦਾ ਦੁਕਾਨ ‘ਤੇ ਗਾਹਕਾਂ ਨੂੰ ਸਾੜੀਆਂ ਦਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ।

ਇਸ ਵੀਡੀਓ ਨੇ ਲੋਕਾਂ ਦਾ ਧਿਆਨ ਸਿਰਫ਼ ਇਸ ਲਈ ਨਹੀਂ ਖਿੱਚਿਆ ਕਿਉਂਕਿ ਉਹ ਸਾੜੀ ਵੇਚ ਰਿਹਾ ਸੀ, ਸਗੋਂ ਇਸ ਲਈ ਵੀ ਕਿ ਜਿਸ ਸਟਾਈਲ ਅਤੇ ਰਫ਼ਤਾਰ ਨਾਲ ਉਸਨੇ ਸਾੜੀ ਨੂੰ ਖੋਲ੍ਹਿਆ, ਲਪੇਟਿਆ ਅਤੇ ਪਹਿਨਿਆ, ਉਹ ਸੱਚਮੁੱਚ ਸ਼ਲਾਘਾਯੋਗ ਸੀ। ਆਮ ਤੌਰ ‘ਤੇ, ਦੁਕਾਨਾਂ ਵਿੱਚ ਸਾੜੀ ਨੂੰ ਕਾਊਂਟਰ ‘ਤੇ ਫੈਲਾ ਕੇ ਡਿਜ਼ਾਈਨ ਅਤੇ ਬਾਰਡਰ ਦਿਖਾ ਦਿੱਤਾ ਜਾਂਦਾ ਹੈ । ਕੁਝ ਦੁਕਾਨਦਾਰ ਇਸਦੀ ਲੂਕ ਨੂੰ ਸਮਝਾਉਣ ਲਈ ਸਾੜ੍ਹੀ ਨੂੰ ਆਪਣੇ ਮੋਢਿਆਂ ‘ਤੇ ਲਪੇਟਦੇ ਹਨ। ਪਰ ਇਸ ਵੀਡੀਓ ਵਿੱਚ, ਸਰਦਾਰ ਜੀ ਪੂਰੀ ਸਾੜੀ ਆਪਣੇ ਉੱਤੇ ਇਸ ਤਰ੍ਹਾਂ ਲਪੇਟਦੇ ਹਨ ਜਿਵੇਂ ਕੋਈ ਤਜਰਬੇਕਾਰ ਮਾਡਲ ਰੈਂਪ ‘ਤੇ ਇਸਦਾ ਪ੍ਰਦਰਸ਼ਨ ਕਰ ਰਿਹਾ ਹੋਵੇ।

ਕਮਾਲ ਦੀ ਰਫ਼ਤਾਰ ਹੈ ਸਰਦਾਰ ਜੀ ਕੋਲ

ਉਨ੍ਹਾਂ ਬਾਰੇ ਸਭ ਤੋਂ ਕਮਾਲ ਦੀ ਗੱਲ ਉਨ੍ਹਾਂ ਦੀ ਰਫ਼ਤਾਰ ਹੈ। ਉਹ ਇੰਨੀ ਤੇਜ਼ੀ ਅਤੇ ਸਫ਼ਾਈ ਨਾਲ ਸਾੜੀ ਆਪਣੇ ਉੱਤੇ ਲਪੇਟਦੇ ਹਨ ਕਿ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ। ਉਹ ਸਾੜੀ ਦੇ ਹਰੇਕ ਪੱਲੂ ਤੇ ਪਲੇਟ੍ਸ ਨੂੰ ਇੰਨੀ ਸਫ਼ਾਈ ਨਾਲ ਸੈੱਟ ਕਰਦੇ ਹਨ। ਉਨ੍ਹਾਂ ਦੇ ਹੱਥਾਂ ਦੀ ਰਫ਼ਤਾਰ ਇਨ੍ਹੀ ਤੇਜ਼ ਹਨ ਕਿ ਸਾੜੀ ਪਲਕ ਝਪਕਦੇ ਹੀ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ। ਬਹੁਤ ਸਾਰੇ ਲੋਕ ਮਜ਼ਾਕ ਵਿੱਚ ਇਹ ਵੀ ਕਹਿ ਰਹੇ ਹਨ ਕਿ ਇੰਨੀ ਚੁਸਤੀ ਨਾਲ ਤਾ ਕੁੜੀਆਂ ਵੀ ਸਾੜੀ ਬੰਨ ਕੇ ਨਹੀਂ ਦਿਖਾ ਸਕਦੀਆਂ ਹਨ।

ਵੀਡੀਓ ਵਿੱਚ ਗਾਹਕ ਵੀ ਉਸਦੇ ਸਟਾਈਲ ਨੂੰ ਬੜੇ ਧਿਆਨ ਨਾਲ ਦੇਖ ਰਹੇ ਹੁੰਦੇ ਹਨ। ਜਦੋਂ ਉਹ ਸਾੜੀ ਨੂੰ ਆਪਣੇ ਉੱਤੇ ਲਪੇਟਦਾ ਹੈ ਅਤੇ ਫਾਈਨਲ ਲੁਕ ਦਿਖਾਉਂਦਾ ਹੈ, ਤਾਂ ਉਨ੍ਹਾਂ ਦੇ ਚਿਹਰੇ ਸੰਤੁਸ਼ਟੀ ਅਤੇ ਹੈਰਾਨੀ ਦੋਵੇਂ ਦਰਸਾਉਂਦੇ ਹਨ। ਦਰਅਸਲ ਸਾੜੀ ਖਰੀਦਦੇ ਸਮੇਂ, ਸਿਰਫ਼ ਕੱਪੜੇ ਨੂੰ ਵੇਖਣਾ ਕਾਫ਼ੀ ਨਹੀਂ ਹੁੰਦਾ, ਇਹ ਵਿਚਾਰ ਕਰਨਾ ਵੀ ਜਰੂਰੀ ਹੁੰਦਾ ਹੈ ਕਿ ਇਹ ਬਨਣ ‘ਤੇ ਕਿਵੇਂ ਲੱਗੇਗੀ ਬਾਰਡਰ ਜਾਂ ਪੱਲੂ ਕਿਵੇਂ ਦਿਖਾਈ ਦੇਵੇਗਾ। ਸਰਦਾਰ ਜੀ ਇਸ ਕੰਮ ਨੂੰ ਬਹੁਤ ਹੀ ਪੇਸ਼ੇਵਰਤਾ ਨਾਲ ਕਰਦੇ ਨਜ਼ਰ ਆਉਂਦੇ ਹਨ।

ਇਸ ਵੀਡੀਓ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦਾ ਇੱਕ ਹੋਰ ਕਾਰਨ ਹੈ, ਇਹ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਦਾ ਹੈ। ਲੋਕ ਅਕਸਰ ਇਹ ਮੰਨਦੇ ਹਨ ਕਿ ਸਾੜੀ ਵਰਗੇ ਕੱਪੜੇ ਨੂੰ ਸਮਝਣਾ ਜਾਂ ਦਿਖਾਉਣਾ ਸਿਰਫ਼ ਔਰਤਾਂ ਲਈ ਹੈ। ਪਰ ਇਹ ਵੀਡੀਓ ਦਿਖਾਉਂਦਾ ਹੈ ਕਿ ਹੁਨਰ ਹਰ ਕਿਸੇ ਵਿੱਚ ਹੋ ਸਕਦਾ ਹੈ। ਜੇਕਰ ਕਿਸੇ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਕੋਈ ਕੰਮ ਸਿੱਖਿਆ ਹੈ, ਤਾਂ ਉਹ ਇਸ ਨੂੰ ਚੰਗੀ ਤਰ੍ਹਾਂ ਕਰ ਸਕਦਾ ਹੈ। ਸਰਦਾਰ ਜੀ ਦਾ ਵਿਸ਼ਵਾਸ ਤੇ ਸਮਰਪਣ ਸਾਫ਼ ਦਿਖਾਈ ਦਿੰਦਾ ਹੈ।

ਦੁਕਾਨ ‘ਚ ਕੰਮ ਕਰਨ ਦਾ ਮਤਲਬ ਸਿਰਫ਼ ਸਾਮਾਨ ਵੇਚਣਾ ਨਹੀਂ ਹੈ, ਸਗੋਂ ਗਾਹਕਾਂ ਨੂੰ ਵੀ ਸੰਤੁਸ਼ਟ ਕਰਨਾ ਪੈਂਦਾ ਹੈ ਤੇ ਉਨ੍ਹਾਂ ਨੂੰ ਸਮਝਾਉਣਾ ਤੇ ਭਰੋਸਾ ਦਿਵਾਉਣਾ ਵੀ ਬਰਾਬਰ ਮਹੱਤਵਪੂਰਨ ਹੈ। ਜਦੋਂ ਕੋਈ ਦੁਕਾਨਦਾਰ ਇੰਨੀ ਮਿਹਨਤ ਕਰਦਾ ਹੈ ਤੇ ਸਾੜੀ ਪਹਿਨ ਕੇ ਦਿਖਾਉਂਦਾ ਹੈ ਤਾਂ ਗਾਹਕ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਹ ਸਹੀ ਜਗ੍ਹਾ ‘ਤੇ ਆਇਆ ਹੈ। ਇਹ ਪੇਸ਼ੇਵਰ ਰਵੱਈਆ ਹੀ ਕਿਸੇ ਵੀ ਦੁਕਾਨ ਦੀ ਪਹਿਚਾਣ ਬਣਾਉਂਦਾ ਹੈ।

ਇੱਥੇ ਦੇਖੋ ਵੀਡੀਓ

Follow Us
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ...
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...