AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2027

7 ਰੁਪਏ ਦੀ ਲਾਟਰੀ, 1 ਕਰੋੜ ਰੁਪਏ ਦਾ ਇਨਾਮ… ਕੋਟਕਪੂਰਾ ਦੇ ਇੱਕ ਮਜ਼ਦੂਰ ਪਰਿਵਾਰ ਦੀ ਚਮਕੀ ਕਿਸਮਤ

ਕੋਟਕਪੂਰਾ ਦੇ ਇਸ ਮਜ਼ਦੂਰ ਪਰਿਵਾਰ ਲਈ 7 ਰੁਪਏ ਦੀ ਟਿਕਟ ਵੱਡੀ ਖ਼ਬਰ ਲੈ ਕੇ ਆਈ ਹੈ। ਹੁਣ, ਪਰਿਵਾਰ ਨੂੰ ਉਮੀਦ ਹੈ ਕਿ ਇਨਾਮੀ ਰਾਸ਼ੀ ਉਨ੍ਹਾਂ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ​​ਕਰੇਗੀ।

7 ਰੁਪਏ ਦੀ ਲਾਟਰੀ, 1 ਕਰੋੜ ਰੁਪਏ ਦਾ ਇਨਾਮ... ਕੋਟਕਪੂਰਾ ਦੇ ਇੱਕ ਮਜ਼ਦੂਰ ਪਰਿਵਾਰ ਦੀ ਚਮਕੀ ਕਿਸਮਤ
ਬਿਮਲਾ ਦੇਵੀ ਨੇ ਜਿੱਤੀ 1 ਕਰੋੜ ਦੀ ਲਾਟਰੀ
sukhjinder-sahota-faridkot
| Published: 23 Oct 2026 09:10 AM IST
Share

ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਵਿੱਚ ਇੱਕ ਮਜ਼ਦੂਰ ਪਰਿਵਾਰ ਦੀ ਕਿਸਮਤ ਰਾਤੋ-ਰਾਤ ਬਦਲ ਗਈ। ਪਰਿਵਾਰ ਦੀ ਇੱਕ ਔਰਤ ਬਿਮਲਾ ਦੇਵੀ ਨੇ ਸਿਰਫ਼ 7 ਰੁਪਏ ਵਿੱਚ ਲਾਟਰੀ ਟਿਕਟ ਖਰੀਦੀ, ਜਿਸ ਵਿੱਚ 1 ਕਰੋੜ ਰੁਪਏ ਦਾ ਇਨਾਮ ਜਿੱਤਿਆ। ਇਹ ਟਿਕਟ ਸਿੱਕਮ ਸਰਕਾਰ ਦੀ ਲਾਟਰੀ ਤੋਂ ਸੀ। ਖ਼ਬਰ ਮਿਲਦਿਆਂ ਹੀ ਪਰਿਵਾਰ ਖੁਸ਼ੀ ਨਾਲ ਭਰ ਗਿਆ। ਵਿੱਤੀ ਜ਼ਰੂਰਤਾਂ ਨੂੰ ਪੂਰਾ ਜਿਸ ਪਰਵਿਰ ਦੇ ਲਈ ਚੁਣੌਤੀ ਸੀ, ਹੁਣ ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਬਿਹਤਰ ਭਵਿੱਖ ਦੀ ਉਮੀਦ ਜਾਗੀ ਹੈ।

ਬਿਮਲਾ ਦੇਵੀ ਦਾ ਪਤੀ ਮਜ਼ਦੂਰੀ ਕਰਦਾ ਹੈ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਦਰਮਿਆਨੀ ਹੈ। ਇੱਕ ਸ਼ਾਮ, ਬਿਮਲਾ ਦੇਵੀ ਕੋਟਕਪੂਰਾ ਵਿੱਚ ਰੇਲਵੇ ਰੋਡ ‘ਤੇ ਖਰੀਦਦਾਰੀ ਕਰਨ ਗਈ। ਉਸ ਨੂੰ ਲਾਟਰੀ ਟਿਕਟ ਖਰੀਦਣ ਦਾ ਮਨ ਹੋਇਆ। ਉਸ ਨੇ ਰੇਲਵੇ ਸਟੇਸ਼ਨ ਦੇ ਨੇੜੇ ਸਟਾਰ ਲਾਟਰੀ ਸਟਾਲ ਤੋਂ ਸਿਰਫ਼ 7 ਰੁਪਏ ਵਿੱਚ ਟਿਕਟ ਖਰੀਦੀ।

ਉਸ ਸਮੇਂ, ਉਨ੍ਹਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਛੋਟੀ ਜਿਹੀ ਟਿਕਟ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦੀ ਹੈ। ਅਗਲੀ ਸ਼ਾਮ, ਜਦੋਂ ਲਾਟਰੀ ਦੇ ਨਤੀਜੇ ਆਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਟਿਕਟ ਨੇ ਇੱਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਇਹ ਜਾਣਕਾਰੀ ਮਿਲਦੇ ਹੀ ਪਰਿਵਾਰ ਦੇ ਮੈਂਬਰ ਬਹੁਤ ਖੁਸ਼ ਹੋ ਗਏ।

ਲਾਟਰੀ ਸਟਾਲ ‘ਤੇ ਪਹੁੰਚਿਆ ਪਰਿਵਾਰ

ਇਨਾਮੀ ਡਰਾਅ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਲਾਟਰੀ ਸਟਾਲ ‘ਤੇ ਪੁੱਜੇ। ਉਥੇ ਦੁਕਾਨਦਾਰ ਨਰੇਸ਼ ਮੋਂਗਾ ਨੇ ਬਿਮਲਾ ਦੇਵੀ ਅਤੇ ਉਸ ਦੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ। ਇਸ ਵੱਡੀ ਜਿੱਤ ਦੇ ਜਸ਼ਨ ਵਿੱਚ ਦੁਕਾਨਦਾਰਾਂ ਨੇ ਵੀ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਨਰੇਸ਼ ਮੋਂਗਾ ਨੇ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਕਈ ਵਾਰ ਦੁਕਾਨ ਤੋਂ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾ ਚੁੱਕੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਇੱਕ ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ ਹੈ।

ਬੱਚਿਆਂ ਦਾ ਭਵਿੱਖ ਬਣਾਉਣਾ ਚਾਹੁੰਦੀ ਹੈ ਬਿਮਲਾ ਦੇਵੀ

ਲਾਟਰੀ ਜਿੱਤਣ ਤੋਂ ਬਾਅਦ ਬਿਮਲਾ ਦੇਵੀ ਨੇ ਕਿਹਾ ਕਿ ਇਹ ਰਕਮ ਉਸ ਦੇ ਪਰਿਵਾਰ ਦੀਆਂ ਵਿੱਤੀ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਮਦਦ ਕਰੇਗੀ। ਉਹ ਸਭ ਤੋਂ ਵੱਧ ਖੁਸ਼ ਹੈ ਕਿ ਉਹ ਹੁਣ ਆਪਣੇ ਬੱਚਿਆਂ ਦੀ ਬਿਹਤਰ ਪਰਵਰਿਸ਼ ਅਤੇ ਉਨ੍ਹਾਂ ਦੇ ਭਵਿੱਖ ਲਈ ਪ੍ਰਬੰਧ ਕਰ ਸਕੇਗੀ।

ਉਨ੍ਹਾਂ ਕਿਹਾ ਕਿ ਪਰਿਵਾਰ ਨੇ ਅਜੇ ਤੱਕ ਇਨਾਮੀ ਰਾਸ਼ੀ ਨੂੰ ਕਿਵੇਂ ਖਰਚ ਕਰਨਾ ਹੈ ਇਸ ਬਾਰੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ। ਉਹ ਪਰਿਵਾਰਕ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਫੈਸਲਾ ਕਰਨਗੇ ਕਿ ਪੈਸੇ ਦੀ ਵਰਤੋਂ ਕਿਵੇਂ ਕਰਨੀ ਹੈ। ਉਨ੍ਹਾਂ ਦੀ ਯੋਜਨਾ ਆਪਣੇ ਬੱਚਿਆਂ ਲਈ ਇੱਕ ਕਾਰੋਬਾਰ ਸ਼ੁਰੂ ਕਰਨ ਦੀ ਹੈ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ​​ਬਣਾਇਆ ਜਾ ਸਕੇ।

1 ਕਰੋੜ ਰੁਪਏ ਦੇ ਇਨਾਮ ‘ਤੇ ਕੀ ਬੋਲਿਆ ਦੁਕਾਨਦਾਰ

ਸਟਾਰ ਲਾਟਰੀ ਸਟਾਲ ਦੇ ਸੰਚਾਲਕ ਨਰੇਸ਼ ਮੋਂਗਾ ਨੇ ਕਿਹਾ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਲਾਟਰੀ ਟਿਕਟਾਂ ਵੇਚ ਰਹੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਰੇਲਵੇ ਸਟੇਸ਼ਨ ਦੇ ਨੇੜੇ ਆਪਣੀ ਦੁਕਾਨ ਬਦਲੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਲੋਕਾਂ ਨੇ ਉਨ੍ਹਾਂ ਦੀ ਦੁਕਾਨ ਤੋਂ ਲੱਖਾਂ ਰੁਪਏ ਦੇ ਇਨਾਮ ਜਿੱਤੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਟਿਕਟ ਨੇ ਇੱਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਇਹ ਇਸ ਮੌਕੇ ਨੂੰ ਉਨ੍ਹਾਂ ਲਈ ਬਹੁਤ ਖਾਸ ਬਣਾਉਂਦਾ ਹੈ।

Follow Us
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...