Viral Video: ਆਸਟ੍ਰੇਲੀਆਈ ਮੈਟਰੋ ਵਿੱਚ ਲੱਗਿਆ ਪੰਜਾਬੀ ਮਿਊਜਿਕ ਦਾ ਤੜਕਾ, ਡੀਜੇ ਦੀ ਧੁੰਨ ਤੇ ਰੱਜ ਕੇ ਝੂਮੇ ਲੋਕ
Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲੋਕ ਮੈਟਰੋ ਦੇ ਅੰਦਰ ਨੱਚਦੇ ਦਿਖਾਈ ਦੇ ਰਹੇ ਹਨ। ਇੱਕ ਆਦਮੀ ਨੇ ਮੈਟਰੋ ਨੂੰ ਡੀਜੇ ਫਲੋਰ ਵਿੱਚ ਬਦਲ ਦਿੱਤਾ ਅਤੇ ਇੱਕ ਪੰਜਾਬੀ ਗੀਤ ਵਜਾਇਆ, ਜਿਸ ਕਾਰਨ ਹਰ ਕੋਈ, ਭਾਰਤੀ ਅਤੇ ਵਿਦੇਸ਼ੀ, ਸੰਗੀਤ 'ਤੇ ਨੱਚਦਾ ਅਤੇ ਗਾਉਂਦਾ ਨਜਰ ਆਇਆ।
ਦਿੱਲੀ ਮੈਟਰੋ ਵਿੱਚ ਤਾਂ ਗਾਉਣ ਵਜਾਉਣ ਦੇ ਵੀਡੀਓ ਅਕਸਰ ਵਾਇਰਲ ਹੁੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹੀਆਂ ਚੀਜ਼ਾਂ ਵਿਦੇਸ਼ਾਂ ਦੀਆਂ ਮੈਟਰੋਜ ਵਿੱਚ ਵੇਖੀਆਂ ਵੀ ਦੇਖਣ ਨੂੰ ਮਿਲ ਜਾਂਦੀਆਂ ਹਨ? ਜੀ ਹਾਂ, ਇੱਕ ਆਸਟ੍ਰੇਲੀਆਈ ਮੈਟਰੋ ਦਾ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨਾਲ ਇੰਟਰਨੈੱਟ ‘ਤੇ ਧੂਮ ਮਚ ਗਈ ਹੈ। ਦਰਅਸਲ, ਆਸਟ੍ਰੇਲੀਆਈ ਮੈਟਰੋ ਵਿੱਚ ਡੀਜੇ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਹੈ। ਇੰਝ ਲੱਗਦਾ ਹੈ ਕਿ ਜਿਵੇ ਇਹ ਕੋਈ ਮੈਟਰੋ ਨਹੀਂ, ਸਗੋਂ ਕੋਈ ਕਲਬ ਹੋਵੇ, ਜਿੱਥੇਪਾਰਟੀ ਚੱਲ ਰਹੀ ਹੈ। ਤੁਸੀਂ ਸ਼ਾਇਦ ਦੁਨੀਆ ਦੇ ਕਿਸੇ ਵੀ ਮੈਟਰੋ ਵਿੱਚ ਅਜਿਹਾ ਦ੍ਰਿਸ਼ ਕਦੇ ਨਹੀਂ ਦੇਖਿਆ ਹੋਵੇਗਾ।
ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਆਦਮੀ ਨੂੰ ਮੈਟਰੋ ਵਿੱਚ ਡੀਜੇ ਲੈ ਕੇ ਪਹੁੰਚ ਗਿਆ ਹੈ ਅਤੇ ਵਜਾਉਣਾ ਸ਼ੁਰੂ ਦਿੰਦਾ ਹੈ । ਫਿਰ, ਜਿਵੇਂ ਹੀ ਡੀਜੇ ‘ਤੇ ਪੰਜਾਬੀ ਗੀਤ ਵਜਣਾ ਸ਼ੁਰੂ ਹੁੰਦਾ ਹੈ, ਮਾਹੌਲ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਕੁਝ ਹੀ ਪਲਾਂ ਵਿੱਚ, ਮੈਟਰੋ ਡੀਜੇ ਹਾਉਸ ਵਰਗਾ ਹੋ ਜਾਂਦਾ ਹੈ। ਕੁਝ ਖੁਸ਼ੀ ਵਿੱਚ ਨੱਚਣਾ ਸ਼ੁਰੂ ਕਰ ਦਿੰਦੇ ਹਨ, ਜਦੋਂ ਕਿ ਕੁਝ ਨਾਲ-ਨਾਲ ਗੁਣਗੁਣਾਉਂਦੇ ਹਨ। ਵੀਡੀਓ ਵਿੱਚ ਭਾਰਤੀ ਅਤੇ ਵਿਦੇਸ਼ੀ ਦੋਵੇਂ ਹੀ ਨੱਚਦੇ ਹੋਏ ਦਿਖਾਈ ਦਿੰਦੇ ਹਨ। ਟ੍ਰੇਨ ਦੇ ਅੰਦਰ ਦਾ ਮਾਹੌਲ ਤੁਰੰਤ ਇੱਕ ਮਿੰਨੀ-ਕਨਸਰਟ ਵਿੱਚ ਬਦਲ ਜਾਂਦਾ ਹੈ। ਪੰਜਾਬੀ ਸੰਗੀਤ ਦੀ ਬੀਟਸ ਵਿੱਚ ਅਜਿਹਾ ਜਾਦੂ ਹੈ, ਜੋ ਕਿਸੇ ਨੂੰ ਵੀ ਨੱਚਣ ਲਈ ਮਜਬੂਰ ਕਰ ਦਿੰਦਾ ਹੈ।
ਲੱਖਾਂ ਵਾਰ ਦੇਖਿਆ ਗਿਆ ਵੀਡੀਓ
ਇਸ ਧਮਾਕੇਦਾਰ ਵੀਡੀਓ ਨੂੰ, ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ guerrilla.sets ਯੂਜ਼ਰਨੇਮ ਦੁਆਰਾ ਸ਼ੇਅਰ ਕੀਤਾ ਗਿਆ ਹੈ, 2.5 ਮਿਲੀਅਨ ਯਾਨੀ 25 ਲੱਖ ਵਾਰ ਦੇਖਿਆ ਜਾ ਚੁੱਕੀ ਹੈ, ਜਿਸ ਨੂੰ 80,000 ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਸ਼ੇਅਰ ਕੀਤੀਆਂ ਹਨ।
ਵੀਡੀਓ ਦੇਖਣ ਤੋਂ ਬਾਅਦ, ਕੁਝ ਲੋਕਾਂ ਨੇ ਇਸਨੂੰ “ਪਾਜੀਟਿਵ ਵਾਈਬਸ ਨਾਲ ਭਰਿਆ ਵੀਡੀਓ” ਕਿਹਾ, ਜਦੋਂ ਕਿ ਕੁਝ ਲੋਕਾਂ ਨੇ ਕਿਹਾ, “ਜਿੱਥੇ ਵੀ ਪੰਜਾਬੀ ਬੀਟਸ ਵੱਜਦੀਆਂ ਹਨ, ਮੈਟਰੋ ਵੀ ਡਾਂਸ ਫਲੋਰ ਬਣ ਜਾਂਦੀ ਹੈ।” ਇੱਕ ਹੋਰ ਯੂਜਰਸ ਨੇ ਲਿਖਿਆ, “ਇਸੇ ਲਈ ਕਿਹਾ ਜਾਂਦਾ ਹੈ ਕਿ ਮਿਊਜਿਕ ਦੀ ਕੋਈ ਭਾਸ਼ਾ ਨਹੀਂ ਹੁੰਦੀ; ਬਸ ਬੀਟਸ ਦਿਲ ਤੱਕ ਪਹੁੰਚਣੀਆਂ ਚਾਹੀਦੀਆਂ ਹਨ।” ਇੱਕ ਹੋਰ ਯੂਜਰ ਨੇ ਲਿਖਿਆ, “ਜੇਕਰ ਮੈਟਰੋ ਵਿੱਚ ਅਜਿਹਾ ਮਾਹੌਲ ਬਣ ਜਾਵੇ ਤਾਂ ਮਿਊਜ਼ਿਕ ਕੰਸਰਟ ਵਿੱਚ ਜਾਣ ਦੀ ਲੋੜ ਹੀ ਨਹੀਂ ਪਵੇਗੀ।”


