AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral: ਇਟਾਲੀਅਨ ਕੰਪਨੀ PRADA ਨੇ ਚੋਰੀ ਕੀਤੇ ਕੋਲ੍ਹਾਪੁਰੀ ਚੱਪਲ ਦੇ ਡਿਜ਼ਾਇਨ, 500 ਦੀ ਚੱਪਲ ਦੇ ਕਮਾਏ 1.20 ਲੱਖ ਰੁਪਏ

Ajab-Gajab : ਇਤਾਲਵੀ ਫੈਸ਼ਨ ਬ੍ਰਾਂਡ ਪ੍ਰਾਦਾ ਨੇ ਮਿਲਾਨ ਵਿੱਚ ਕੋਲ੍ਹਾਪੁਰੀ ਚੱਪਲਾਂ ਤੋਂ ਪ੍ਰੇਰਿਤ ਸੈਂਡਲ ਪੇਸ਼ ਕੀਤੇ। ਉਨ੍ਹਾਂ ਨੂੰ ਆਪਣੇ ਨਾਮ ਹੇਠ ਦੁਨੀਆ ਦੇ ਸਾਹਮਣੇ ਦਿਖਾਇਆ। ਬਹਿਸ ਉਦੋਂ ਸ਼ੁਰੂ ਹੋਈ ਜਦੋਂ ਪ੍ਰਾਦਾ ਨੇ ਭਾਰਤੀ ਕਾਰੀਗਰਾਂ ਨੂੰ ਕੋਈ ਕ੍ਰੈਡਿਟ ਨਹੀਂ ਦਿੱਤਾ। ਪ੍ਰਾਦਾ ਵੱਲੋਂ ਇਸਦੀ ਕੀਮਤ 1,20,000 ਰੁਪਏ ਰੱਖੀ ਗਈ। ਹੁਣ ਭਾਜਪਾ ਸੰਸਦ ਮੈਂਬਰ ਧਨੰਜੈ ਮਹਾਦਿਕ ਨੇ ਪ੍ਰਾਦਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

Viral: ਇਟਾਲੀਅਨ ਕੰਪਨੀ PRADA  ਨੇ ਚੋਰੀ ਕੀਤੇ ਕੋਲ੍ਹਾਪੁਰੀ ਚੱਪਲ ਦੇ ਡਿਜ਼ਾਇਨ, 500 ਦੀ ਚੱਪਲ ਦੇ ਕਮਾਏ 1.20 ਲੱਖ ਰੁਪਏ
PRADA ਨੋ ਚੋਰੀ ਕੀਤੇ ਕੋਲ੍ਹਾਪੁਰੀ ਚੱਪਲਾਂ ਦੇ ਡਿਜ਼ਾਈਨ
tv9-punjabi
| Updated On: 27 Jun 2025 13:44 PM IST

ਭਾਜਪਾ ਸੰਸਦ ਮੈਂਬਰ ਧਨੰਜੈ ਮਹਾਦਿਕ ਨੇ ਕੋਲਹਾਪੁਰੀ ਚੱਪਲਾਂ ਦੇ ਜੀਆਈ ਟੈਗ ਦੀ ਉਲੰਘਣਾ ਕਰਨ ਲਈ ਇਤਾਲਵੀ ਫੈਸ਼ਨ ਬ੍ਰਾਂਡ ਪ੍ਰਾਦਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਪੱਤਰ ਲਿਖਿਆ ਹੈ। ਧਨੰਜੈ ਮਹਾਦਿਕ ਨੇ ਫੜਨਵੀਸ ਸਰਕਾਰ ਨੂੰ ਕੋਲਹਾਪੁਰੀ ਚੱਪਲਾਂ ਦੇ ਜੀਆਈ ਟੈਗ ਨੂੰ ਬਚਾਉਣ ਦੀ ਅਪੀਲ ਕੀਤੀ ਹੈ।

ਇਤਾਲਵੀ ਫੈਸ਼ਨ ਬ੍ਰਾਂਡ ਪ੍ਰਾਦਾ ਨੇ ਮਿਲਾਨ ਵਿੱਚ ਇੱਕ ਸ਼ੋਅ ਵਿੱਚ ਭਾਰਤੀ ਕਾਰੀਗਰਾਂ ਨੂੰ ਕ੍ਰੈਡਿਟ ਦਿੱਤੇ ਬਿਨਾਂ ਡਿਜ਼ਾਈਨ ਪੇਸ਼ ਕੀਤੇ। ਜਿਸ ਤੋਂ ਬਾਅਦ ਇਸ ਬਾਰੇ ਬਹਿਸ ਸ਼ੁਰੂ ਹੋ ਗਈ। ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪ੍ਰਾਦਾ ਨੇ ਮਿਲਾਨ ਵਿੱਚ ਪੁਰਸ਼ਾਂ ਦੇ ਸਪ੍ਰਿੰਗ ਕੁਲੈਕਸ਼ਨ ਵਿੱਚ ਕੋਲਹਾਪੁਰੀ ਡਿਜ਼ਾਈਨ ਵਾਲੇ ਫੁੱਟਵੇਅਰ ਪੇਸ਼ ਕੀਤੇ ਅਤੇ ਇਸਨੂੰ ਆਪਣੇ ਨਾਮ ਹੇਠ ਵੇਚਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ, ਭਾਰਤੀ ਮੂਲ, ਕਾਰੀਗਰ ਜਾਂ ਸੱਭਿਆਚਾਰਕ ਮਹੱਤਵ ਨੂੰ ਵੀ ਸਵੀਕਾਰ ਨਹੀਂ ਕੀਤਾ ਗਿਆ। ਇਤਾਲਵੀ ਕੰਪਨੀ ਨੇ ਨਾ ਸਿਰਫ਼ ਕੋਲਹਾਪੁਰੀ ਫੁੱਟਵੇਅਰ ਦੇ ਡਿਜ਼ਾਈਨ ਚੋਰੀ ਕੀਤੇ, ਸਗੋਂ ਉਨ੍ਹਾਂ ਨੂੰ ਆਪਣੇ ਨਾਮ ਹੇਠ ਵੇਚ ਵੀ ਦਿੱਤਾ।

500 ਦੀ ਚੱਪਲ ਤੋਂ ਕਮਾਏ 1.30 ਲੱਖ ਰੁਪਏ

ਭਾਰਤ ਵਿੱਚ ਇਸਦੀ ਕੀਮਤ ਲਗਭਗ 300-500 ਰੁਪਏ ਹੈ, ਜਦੋਂ ਕਿ ਪ੍ਰਾਦਾ ਨੇ ਇਸਦੀ ਕੀਮਤ 1,20,000 ਰੁਪਏ ਰੱਖੀ ਹੈ। ਧਨੰਜੈ ਮਹਾਦਿਕ ਨੇ ਦਾਅਵਾ ਕੀਤਾ, ਪ੍ਰਾਦਾ ਨੇ ਕਾਰੀਗਰ ਐਕਟ ਅਤੇ ਜੀਆਈ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਇਤਾਲਵੀ ਫੈਸ਼ਨ ਬ੍ਰਾਂਡ ਨੇ ਪ੍ਰਦਰਸ਼ਨੀ ਵਿੱਚ ਚੱਪਲਾਂ ਦੇ ਡਿਜ਼ਾਈਨ ਬਿਨਾਂ ਕੋਈ ਕ੍ਰੈਡਿਟ ਦਿੱਤੇ ਪ੍ਰਦਰਸ਼ਿਤ ਕੀਤੇ। 2019 ਵਿੱਚ, ਕੋਲਹਾਪੁਰੀ ਚੱਪਲਾਂ ਨੂੰ ਸਰਕਾਰ ਤੋਂ ਜੀਆਈ ਟੈਗ ਮਿਲਿਆ ਸੀ। ਮਹਾਦਿਕ ਨੇ ਇਸਨੂੰ ਜੀਆਈ ਨਿਯਮਾਂ ਦੀ ਉਲੰਘਣਾ ਕਿਹਾ। ਉਨ੍ਹਾਂ ਨੇ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਠਾਉਣ ਦੀ ਵੀ ਮੰਗ ਕੀਤੀ।

ਕੋਲਹਾਪੁਰੀ ਚੱਪਲਾਂ ਦਾ ਲੰਬਾ ਇਤਿਹਾਸ

ਕੋਹਾਪੁਰੀ ਚੱਪਲਾਂ ਦਾ ਇੱਕ ਲੰਬਾ ਇਤਿਹਾਸ ਹੈ, ਇਹ 100 ਪ੍ਰਤੀਸ਼ਤ ਹੱਥ ਨਾਲ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਦੀਆਂ ਜੜ੍ਹਾਂ 12ਵੀਂ ਸਦੀ ਵਿੱਚ ਹਨ। ਇਹ ਮੋਚੀ ਭਾਈਚਾਰੇ ਦੁਆਰਾ ਹੱਥਾਂ ਨਾਲ ਬਣਾਈਆਂ ਜਾਂਦੀਆਂ ਹਨ। ਕੋਲਹਾਪੁਰੀ ਚੱਪਲਾਂ ਭਾਰਤੀ ਦਸਤਕਾਰੀ ਅਤੇ ਸੱਭਿਆਚਾਰਕ ਵਿਰਾਸਤ ਦਾ ਇੱਕ ਮਹੱਤਵਪੂਰਨ ਹਿੱਸਾ ਹਨ, ਜੋ ਕਿ ਇਸਦੇ ਵਿਲੱਖਣ ਡਿਜ਼ਾਈਨ ਅਤੇ ਰਵਾਇਤੀ ਕਲਾਤਮਕਤਾ ਲਈ ਜਾਣੀ ਜਾਂਦੀ ਹੈ।

ਕਿਸੇ ਵਿਦੇਸ਼ੀ ਕੰਪਨੀ ਵੱਲੋਂ ਇਸਦੇ ਡਿਜ਼ਾਈਨ ਨੂੰ ਚੋਰੀ ਕਰਨਾ ਅਤੇ ਇਸਨੂੰ ਆਪਣੇ ਨਾਮ ‘ਤੇ ਮਹਿੰਗੇ ਭਾਅ ‘ਤੇ ਵੇਚਣਾ ਨਾ ਸਿਰਫ ਬੌਧਿਕ ਸੰਪਤੀ ਦੀ ਉਲੰਘਣਾ ਹੈ, ਸਗੋਂ ਸਥਾਨਕ ਕਾਰੀਗਰਾਂ ਅਤੇ ਉਨ੍ਹਾਂ ਦੇ ਕਾਰੋਬਾਰ ਲਈ ਵੀ ਇੱਕ ਵੱਡਾ ਨੁਕਸਾਨ ਹੈ। ਭਾਜਪਾ ਸੰਸਦ ਮੈਂਬਰ ਧਨੰਜੈ ਮਹਾਦਿਕ ਦੇ ਪੁੱਤਰ ਕ੍ਰਿਸ਼ਨਰਾਜ ਮਹਾਦਿਕ ਨੇ ਭਾਈਚਾਰੇ ਦੇ ਆਗੂਆਂ ਨਾਲ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕੋਲ ਜਾ ਕੇ ਪੱਤਰ ਸੌਂਪਿਆ।

Follow Us
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ...
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...