Shocking News: ਟਰੇਨ ਦੇ ਬਾਥਰੂਮ ਕੋਲ ਬੈਠ ਕੇ ਫਰਸ਼ ਤੇ ਪਿਆਜ਼ ਕੱਟਦਾ ਨਜ਼ਰ ਆਇਆ ਚਨਾ ਜੋਰ ਗਰਮ ਵੇਚਣ ਵਾਲਾ ਭਾਈ, ਵੀਡੀਓ Viral
Shocking News: ਜੇਕਰ ਤੁਸੀਂ ਵੀ ਸਫਰ ਦੌਰਾਨ ਚੱਲਦੀ ਟਰੇਨ 'ਚ ਚਾਹ-ਚਨੇ ਆਦਿ ਦਾ ਆਨੰਦ ਲੈਂਦੇ ਹੋ ਤਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇਕ ਸ਼ਖਸ ਜੋ ਕੀ ਟਰੇਨ ਵਿੱਚ ਚੰਨਾ ਵੇਚਦਾ ਹੈ ਉਸ ਦੀ ਅਜਿਹੀ ਹਰਕਤ ਰਿਕਾਰਡ ਹੋਈ ਹੈ ਜਿਸ ਨੂੰ ਦੇਖ ਕੇ ਤੁਸੀਂ ਕਦੇ ਵੀ ਟਰੇਨ ਵਿੱਚ ਕੋਈ ਚੀਜ਼ ਖਰੀਦ ਕੇ ਨਹੀਂ ਖਾਓਗੇ। ਸ਼ਖਸ ਚੱਲਦੀ ਟਰੇਨ 'ਚ ਬਾਥਰੂਮ ਕੋਲ ਬੈਠ ਕੇ ਫਰਸ਼ 'ਤੇ ਪਿਆਜ਼ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ।

ਸਾਡੇ ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਰੇਲ ਰਾਹੀਂ ਸਫ਼ਰ ਕਰਨਾ ਪਸੰਦ ਕਰਦੀ ਹੈ। ਰੇਲਗੱਡੀ ਦਾ ਇਹ ਸਫ਼ਰ ਅਕਸਰ ਲੋਕਾਂ ਲਈ ਬਹੁਤ ਯਾਦਗਾਰ ਵੀ ਹੋ ਜਾਂਦਾ ਹੈ, ਜੋ ਸਾਰੀ ਉਮਰ ਯਾਦ ਰਹਿੰਦਾ ਹੈ ਅਤੇ ਕਈ ਵਾਰ ਕਿਸੇ ਨਾ ਕਿਸੇ ਕਾਰਨ ਇਹ ਸਫ਼ਰ ਬਹੁਤ ਦੁਖਦਾਈ ਬਣ ਜਾਂਦਾ ਹੈ। ਜੇਕਰ ਤੁਸੀਂ ਵੀ ਰੇਲਗੱਡੀ ਵਿੱਚ ਸਫ਼ਰ ਕੀਤਾ ਹੈ, ਤਾਂ ਤੁਸੀਂ ਵਾਰ-ਵਾਰ ਇੱਕ ਆਵਾਜ਼ ਸੁਣੀ ਹੋਵੇਗੀ…ਚਾਏ…ਚਾਏ, ਚਨੇ…ਚਨੇ ਅਤੇ ਭੇਲ। ਸਫ਼ਰ ਦੌਰਾਨ ਖਾਣ-ਪੀਣ ਦੀਆਂ ਚੀਜ਼ਾਂ ਮੂੰਹ ਦਾ ਸਵਾਦ ਵਧਾਉਂਦੀਆਂ ਹਨ ਪਰ ਹਾਲ ਹੀ ‘ਚ ਸਫ਼ਰ ਦੌਰਾਨ ਮਿਲਦੀਆਂ ਇਨ੍ਹਾਂ ਚੀਜ਼ਾਂ ਨਾਲ ਜੁੜੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ ‘ਤੇ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਕਹਿ ਰਹੇ ਹਨ ਕਿ ਭਰਾ, ਹੁਣ ਟਰੇਨ ‘ਚ ਕੁਝ ਵੀ ਖਰੀਦ ਕੇ ਖਾਣਾ ਬੰਦ ਕਰੋ।
ਇਹ ਹੈਰਾਨ ਕਰਨ ਵਾਲਾ ਵੀਡੀਓ ਕਿੱਥੋਂ ਵਾਇਰਲ ਹੋ ਰਿਹਾ ਹੈ ਅਤੇ ਇਹ ਕਿਹੜੀ ਰੇਲਗੱਡੀ ਦੀ ਹੈ, ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਇਸ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਵੱਖਰੀ ਬਹਿਸ ਜ਼ਰੂਰ ਸ਼ੁਰੂ ਹੋ ਗਈ ਹੈ। ਜੇਕਰ ਤੁਸੀਂ ਵੀ ਸਫਰ ਦੌਰਾਨ ਚੱਲਦੀ ਟਰੇਨ ‘ਚ ਚਾਹ-ਚਨੇ ਆਦਿ ਦਾ ਆਨੰਦ ਮਾਣਦੇ ਹੋ ਤਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਤੇ ਜ਼ਰੂਰ ਨਜ਼ਰ ਮਾਰੋ, ਜਿਸ ਨੂੰ ਦੇਖਣ ਤੋਂ ਬਾਅਦ ਲੋਕ ਪੁੱਛ ਰਹੇ ਹਨ ਕਿ ਟਰੇਨ ‘ਚ ਫੇਰੀ ਵਾਲਿਆਂ ਦਾ ਸਾਮਾਨ ਕਿੰਨਾ ਸਾਫ ਹੈ ? ਵਾਇਰਲ ਹੋ ਰਹੇ ਇਸ ਵੀਡੀਓ ‘ਚ ਇਕ ਵਿਅਕਤੀ ਟਰੇਨ ਦੇ ਫਰਸ਼ ‘ਤੇ ਪਿਆਜ਼ ਕੱਟਦਾ ਦਿਖਾਈ ਦੇ ਰਿਹਾ ਹੈ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਰੇਲਗੱਡੀ ਦੇ ਦੋ ਡੱਬਿਆਂ ਵਿਚਕਾਰ ਜੁਆਈਂਟ ਏਰੀਆ ‘ਚ ਬੈਠ ਕੇ ਚਨਾ ਜੋਰ ਗਰਮ ਲਈ ਮਸਾਲਾ ਤਿਆਰ ਕਰ ਰਿਹਾ ਹੈ। ਇਸ ਕਲਿੱਪ ਨੂੰ ਐਕਸ ‘ਤੇ ਵੱਡੇ ਪੱਧਰ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ।
ट्रेन के सफर में गलती से भी चने मत खायेगा
देखिए कैसे तैयार किया जाता है 😡 pic.twitter.com/yOC9AO9QDZ
— 𝗠𝗮𝗻𝗶𝘀𝗵 𝗗𝗮𝘁𝘁 𝗧𝗶𝘄𝗮𝗿𝗶 (@Tiwari__Saab) October 21, 2024
ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਟਰੇਨ ਦੇ ਵਾਸ਼ਰੂਮ ਵਾਲੀ ਥਾਂ ‘ਤੇ ਬੈਠਾ ਹੈ। ਉਹ ਫਰਸ਼ ‘ਤੇ ਪਲਾਸਟਿਕ ਦੀ ਛੋਟੀ ਪਲੇਟ ਵਿਛਾ ਕੇ ਪਿਆਜ਼ ਕੱਟ ਰਿਹਾ ਹੈ। ਨੇੜੇ ਹੀ ਇੱਕ ਬਾਲਟੀ ਵੀ ਹੈ, ਜਿਸ ਵਿੱਚ ਚਨੇ ਅਤੇ ਹੋਰ ਸਮੱਗਰੀ ਦਿਖਾਈ ਦੇ ਰਹੀ ਹੈ। ਲੱਗਦਾ ਹੈ ਕਿ ਉਹ ਰੇਲਗੱਡੀ ‘ਚ ਸਵਾਰੀਆਂ ਨੂੰ ਚਨਾ ਜੋਰ ਗਰਮ, ਮੂੰਗ ਦੀ ਦਾਲ ਜਾਂ ਭੇਲ ਵੇਚਣ ਦਾ ਕੰਮ ਕਰਦਾ ਹੈ। ਹਾਲਾਂਕਿ, ਮਸਾਲਾ ਤਿਆਰ ਕਰਨ ਦੀ ਪ੍ਰਕਿਰਿਆ ਬਹੁਤ ਹੀ ਅਸ਼ੁੱਧ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਯਾਤਰੀਆਂ ਨੇ ਚਿੰਤਾ ਜਤਾਈ ਹੈ ਅਤੇ ਇਸ ਦੀ ਕਾਫੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਭੋਜਨ ਸਿਹਤ ‘ਤੇ ਮਾੜਾ ਅਸਰ ਪਾ ਸਕਦਾ ਹੈ।
ਇਹ ਵੀ ਪੜ੍ਹੋ- ਸਰ, ਮੇਰਾ ਵਿਆਹ ਹੈ, ਦੋ ਦਿਨ ਦੀ ਛੁੱਟੀ ਚਾਹੀਦੀ ਹੈ, ਬੌਸ ਨੇ ਇਹ ਕਹਿ ਕੇ ਕਰ ਦਿੱਤੀ Reject
ਯਾਤਰੀ ਇਸ ਗੱਸ ਦੀ ਗੁਜ਼ਾਰਿਸ਼ ਕਰ ਰਹੇ ਹਨ ਕਿ ਰੇਲਗੱਡੀ ਵਿੱਚ ਸਫ਼ਰ ਕਰਦੇ ਸਮੇਂ ਕੁਝ ਵੀ ਖਰੀਦ ਦੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਖਾਸ ਤੌਰ ‘ਤੇ ਜਦੋਂ ਭੋਜਨ ਅਜਿਹੇ ਅਸ਼ੁੱਧ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਹੋਵੇ। ਇਹ ਵੀਡੀਓ ਨਾ ਸਿਰਫ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਸਗੋਂ ਯਾਤਰੀਆਂ ‘ਚ ਜਾਗਰੂਕਤਾ ਵੀ ਫੈਲਾ ਰਿਹਾ ਹੈ। ਇਸ ਵੀਡੀਓ ਨੇ ਸਵਾਲ ਉਠਾਇਆ ਹੈ ਕਿ ਕੀ ਸਾਨੂੰ ਸਫਰ ਕਰਦੇ ਸਮੇਂ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵੱਲ ਧਿਆਨ ਦੇਣ ਦੀ ਲੋੜ ਹੈ? ਕੀ ਰੇਲਗੱਡੀ ਵਿੱਚ ਸਫ਼ਰ ਕਰਦੇ ਸਮੇਂ ਸਾਡੀ ਸਿਹਤ ਨੂੰ ਪਹਿਲਾਂ ਰੱਖਣਾ ਚਾਹੀਦਾ ਹੈ? ਇਸ ਵੀਡੀਓ ਨੇ ਸਾਨੂੰ ਜ਼ਰੂਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਸਿਰਫ਼ 18 ਸੈਕਿੰਡ ਦੇ ਇਸ ਵੀਡੀਓ ਨੂੰ @Tiwari__Saab ਨਾਮ ਦੇ ਯੂਜ਼ਰ ਨੇ X ‘ਤੇ ਪੋਸਟ ਕੀਤਾ ਹੈ। ਪੋਸਟ ਦੇ ਕੈਪਸ਼ਨ ‘ਚ ਲਿਖਿਆ ਹੈ, ਟਰੇਨ ‘ਚ ਸਫਰ ਕਰਦੇ ਸਮੇਂ ਗਲਤੀ ਨਾਲ ਵੀ ਚਨੇ ਨਾ ਖਾਓ। ਦੇਖੋ ਕਿ ਇਹ ਕਿਵੇਂ ਤਿਆਰ ਕੀਤਾ ਜਾਂਦਾ ਹਨ। ਇਸ ਵੀਡੀਓ ਨੂੰ ਹੁਣ ਤੱਕ 29 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।



