OMG: ਘੋੜੇ ਦੇ ਮੂੰਹ ਵਿੱਚ ਜ਼ਬਰੀ ਪਾਈ ਸਿਗਰਟ, ਸਰੀਰ ‘ਤੇ ਚੜ੍ਹ ਕੇ ਕੀਤੇ ਪੁਸ਼ਅੱਪ, VIDEO ਦੇਖ ਭੜਕੇ ਲੋਕ
Shocking Video Viral: ਵਿਆਹ ਦੀ ਬਰਾਤ ਦੌਰਾਨ ਘੋੜੇ ਨਾਲ ਬੇਰਹਿਮੀ ਦਾ ਇਹ ਵੀਡੀਓ ਸਭ ਤੋਂ ਪਹਿਲਾਂ @its_jeenwal_shab ਨਾਮ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿੱਚ, ਕੁਝ ਨੌਜਵਾਨਾਂ ਨੂੰ ਜ਼ਮੀਨ 'ਤੇ ਪਏ ਘੋੜੇ ਨੂੰ ਜ਼ਬਰਦਸਤੀ ਸਿਗਰਟ ਪਿਲਾਉਂਦੇ ਅਤੇ ਉਸਦੇ ਸਰੀਰ 'ਤੇ ਪੁਸ਼ਅੱਪ ਕਰਦੇ ਹੋਏ ਫਿਲਮਾਇਆ ਗਿਆ ਸੀ।

ਸੋਸ਼ਲ ਮੀਡੀਆ ‘ਤੇ ਜਾਨਵਰਾਂ ਨਾਲ ਬੇਰਹਿਮੀ ਦਾ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਕੁਝ ਨੌਜਵਾਨ ਬਰਾਤ ਦੌਰਾਨ ਘੋੜੇ ਨੂੰ ਤੰਗ ਕਰਦੇ ਦਿਖਾਈ ਦੇ ਰਹੇ ਹਨ। ਇਸ ਵਿੱਚ, ਜ਼ਮੀਨ ‘ਤੇ ਬੇਸਹਾਰਾ ਪਏ ਘੋੜੇ ਦੇ ਮੂੰਹ ਵਿੱਚ ਜ਼ਬਰਦਸਤੀ ਸਿਗਰਟ ਪਾਈ ਹੈ ਅਤੇ ਇੱਕ ਵਿਅਕਤੀ ਨੂੰ ਘੋੜੇ ਦੇ ਸਰੀਰ ‘ਤੇ ਚੜ੍ਹ ਕੇ ਪੁਸ਼ਅੱਪ ਕਰਦੇ ਹੋਏ ਫਿਲਮਾਇਆ ਗਿਆ ਹੈ। ਵੀਡੀਓ ਵਾਇਰਲ ਹੋਣ ਮਗਰੋਂ ਜਿਸਨੇ ਵੀ ਇਹ ਵੀਡੀਓ ਦੇਖੀ, ਉਸਦਾ ਖੂਨ ਉਬਾਲੇ ਮਾਰਨ ਲੱਗ ਪਿਆ। ਨੇਟੀਜ਼ਨ ਨੌਜਵਾਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਵਾਇਰਲ ਹੋਈ ਵੀਡੀਓ ਵਿੱਚ, ਘੋੜੇ ਨੂੰ ਬੇਵੱਸ ਹੋ ਕੇ ਜ਼ਮੀਨ ‘ਤੇ ਪਿਆ ਦੇਖਿਆ ਜਾ ਸਕਦਾ ਹੈ, ਜੋ ਵਿਆਹ ਦੇ ਮਹਿਮਾਨਾਂ ਦੀਆਂ ਬੇਰਹਿਮ ਹਰਕਤਾਂ ਦਾ ਸ਼ਿਕਾਰ ਹੋ ਰਿਹਾ ਹੈ। ਕੁਝ ਨੌਜਵਾਨਾਂ ਨੇ ਜਾਨਵਰ ਨੂੰ ਸਿਗਰਟ ਪੀਣ ਲਈ ਮਜਬੂਰ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਵਿੱਚੋਂ ਇੱਕ ਘੋੜੇ ਦੇ ਸਰੀਰ ‘ਤੇ ਪੁਸ਼ਅੱਪ ਵੀ ਕਰ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਰਾਤ ਵਿੱਚ ਸ਼ਾਮਲ ਕਿਸੇ ਵੀ ਮਹਿਮਾਨ ਨੇ ਉਸ ਬਦਮਾਸ਼ ਨੌਜਵਾਨ ਦੀਆਂ ਹਰਕਤਾਂ ‘ਤੇ ਸਵਾਲ ਨਹੀਂ ਉਠਾਇਆ, ਸਗੋਂ ਉਨ੍ਹਾਂ ਸਾਰਿਆਂ ਨੂੰ ਘੋੜੇ ਨਾਲ ਨੱਚਣ ਅਤੇ ਦੁਰਵਿਵਹਾਰ ਕਰਨ ਦੇ ਮਜ਼ੇ ਲੈ ਰਹੇ ਸੀ।
View this post on Instagram
ਜਿਵੇਂ ਹੀ ਇਹ ਕਲਿੱਪ ਔਨਲਾਈਨ ਵਾਇਰਲ ਹੋਈ, ਨੇਟੀਜ਼ਨ ਗੁੱਸੇ ਵਿੱਚ ਆ ਗਏ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਵੀਡੀਓ ਨੂੰ ਬਹੁਤ ਸਾਰੇ ਕਾਰਕੁਨਾਂ ਅਤੇ ਜਾਨਵਰ ਪ੍ਰੇਮੀਆਂ ਦੁਆਰਾ ਸ਼ੇਅਰ ਕੀਤਾ ਜਾ ਰਿਹਾ ਹੈ ਜੋ ਘੋੜੇ ਦੇ ਸਰੀਰ ‘ਤੇ ਲੱਤਾਂ ਰੱਖ ਕੇ ਅਤੇ ਜ਼ਬਰਦਸਤੀ ਸਿਗਰਟ ਪਿਲਾ ਕੇ ਉਸ ਉੱਪਰ ਪੁਸ਼ਅੱਪ ਲਗਾਉਣ ਦੇ ਕੰਮ ‘ਤੇ ਸਵਾਲ ਉਠਾ ਰਹੇ ਹਨ। ਬਿੱਗ ਬੌਸ ਫੇਮ ਟੀਨਾ ਦੱਤਾ ਨੇ @streetdogsofbombay ਦੁਆਰਾ ਸ਼ੇਅਰ ਕੀਤੀ ਗਈ ਪੋਸਟ ‘ਤੇ ਕਮੈਂਟ ਕੀਤਾ, ਇਹ ਬਹੁਤ ਗਲਤ ਹੈ। ਇਸ ਦੌਰਾਨ, ‘ਸਕੂਪ’ ਅਦਾਕਾਰਾ ਕਰਿਸ਼ਮਾ ਤੰਨਾ ਨੇ ਲਿਖਿਆ, ਮੇਰਾ ਖੂਨ ਉਬਲ ਰਿਹਾ ਹੈ। ਲੋਕਾਂ ਨੇ ਮਾਮਲੇ ਦੀ ਜਾਂਚ ਲਈ ਪੇਟਾ ਇੰਡੀਆ ਨੂੰ ਵੀ ਟੈਗ ਕੀਤਾ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਉਮਰ 8 ਸਾਲ, ਪਰ ਟੈਲੇਂਟ ਦੇਖ ਵਿਦੇਸ਼ੀ ਜੱਜ ਵੀ ਹੋ ਗਈ ਹੈਰਾਨ, ਆਨੰਦ ਮਹਿੰਦਰਾ ਨੇ ਵੀਡੀਓ ਸ਼ੇਅਰ ਕਰ ਕਹੀ ਦਿਲ ਦੀ ਗੱਲ
ਇਹ ਵੀਡੀਓ ਸਭ ਤੋਂ ਪਹਿਲਾਂ @its_jeenwal_shab ਨਾਮ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ। ਹਾਲਾਂਕਿ, ਸੋਸ਼ਲ ਮੀਡੀਆ ‘ਤੇ ਭਾਰੀ ਰੋਸ ਤੋਂ ਬਾਅਦ, ਯੂਜ਼ਰਸ ਨੇ ਸਾਰੀਆਂ ਪੋਸਟਾਂ ਨੂੰ Delete ਕਰ ਦਿੱਤਾ।