Viral Video: ਸਫਾਈ ਵਾਲਾ ਸਮਝ ਕੇ ਬਾਡੀ ਬਿਲਡਰਾਂ ਨੇ ਉਡਾਇਆ ਮਜਾਕ, ਪਰ ਅੱਗੇ ਜੋ ਹੋਇਆ, ਸਾਰਿਆਂ ਦੀ ਬੰਦ ਹੋ ਗਈ ਬੋਲਤੀ
Viral Prank Video: ਇਸ ਜਿਮ ਪ੍ਰੈਂਕ ਵੀਡੀਓ ਨੂੰ ਇੰਸਟਾਗ੍ਰਾਮ 'ਤੇ @vladimirshmondenko ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ, ਜਿਸਨੂੰ ਲਗਭਗ 3 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ ਅਤੇ 12 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਵੋਲੋਡੀਮਿਰ ਸ਼ਮੋਨਡੇਂਕੋ ਇੱਕ ਯੂਕਰੇਨੀ ਪਾਵਰਲਿਫਟਰ ਹਨ।
Image Credit source: Instagram/@vladimirshmondenko
Prank Viral Video: ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਰਹੀ ਹੈ, ਜੋ ਸਾਨੂੰ ਯਾਦ ਦਿਵਾਉਂਦੀ ਹੈ ਕਿ ਕਿਸੇ ਦੀ ਕਾਬਲੀਅਤ ਨੂੰ ਉਨ੍ਹਾਂ ਦੇ ਕੱਪੜਿਆਂ ਜਾਂ ਕੰਮਾਂ ਤੋਂ ਨਹੀਂ ਪਰਖਣਾ ਚਾਹੀਦਾ ਹੈ। ਲੋਕ ਅਕਸਰ ਆਮ ਦਿਖਣ ਵਾਲੇ ਵਿਅਕਤੀਆਂ ਨੂੰ ਕਮਜ਼ੋਰ ਸਮਝ ਲੈਂਦੇ ਹਨ, ਪਰ ਵਾਇਰਲ ਵੀਡੀਓ ਵਿੱਚ ਯੂਕਰੇਨੀ ਪਾਵਰਲਿਫਟਰ (Ukrainian Weightlifter) ਵੋਲੋਡੀਮਿਰ ਸ਼ਮੋਨਡੇਂਕੋ (Volodymyr Shmondenko), ਜਿਸਨੂੰ ਦੁਨੀਆ ‘ਅਨਾਤੋਲੀ'(Anatoly) ਵਜੋਂ ਜਾਣਦੀ ਹੈ, ਉਨ੍ਹਾਂ ਨੇ ਬਾਡੀ ਬਿਲਡਰਾਂ ਨੂੰ ਜੋ ਸਬਕ ਸਿਖਾਇਆ, ਉਗ ਦੇਖਣਯੋਗ ਹੈ।
ਇਸ ਵਾਇਰਲ ਵੀਡੀਓ ਵਿੱਚ, ਅਨਾਤੋਲੀ ਇੱਕ ਸਧਾਰਨ ਸਫਾਈ ਮੁਲਾਜਮ ਦੇ ਭੇਸ ਵਿੱਚ ਜਿਮ ਪਹੁੰਚਦੇ ਹਨ ਅਤੇ ਜਾਣਬੁੱਝ ਕੇ ਭਾਰੀ ਭਾਰ ਚੁੱਕਣ ਵਾਲੇ ਬਾਡੀ ਬਿਲਡਰਾਂ ਵਿੱਚ ਬੇਢੰਗੇ ਦਿਖਾਈ ਦੇਣ ਦੀ ਕੋਸ਼ਿਸ਼ ਕਰਦੇਹਨ। ਜਦੋਂ ਅਨਾਤੋਲੀ ਭਾਰੀ ਭਰਕਮ ਵਜਨ ਚੁੱਕਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਇੱਕ ਜ਼ੋਰ ਨਾਲ ਜ਼ਮੀਨ ‘ਤੇ ਡਿੱਗ ਪੈਂਦੇ ਹਨ। ਇਹ ਦੇਖ ਕੇ ਉੱਥੇ ਮੌਜੂਦ ਪੇਸ਼ੇਵਰ ਬਾਡੀ ਬਿਲਡਰ ਉਨ੍ਹਾਂ ਦਾ ਮਜ਼ਾਕ ਉਡਾਉਣ ਲੱਗਦੇ ਹਨ ਅਤੇ ਕਹਿੰਦੇ ਹਨ, “ਭਰਾ, ਇਹ ਤੁਹਾਡੇ ਵੱਸ ਤੋਂ ਬਾਹਰ ਹੈ।”
ਇਸ ਦੌਰਾਨ, ਅਨਾਤੋਲੀ ਇੱਕ ਐਪਲ ਜੂਸ ਦੀ ਕੈਨ ਕੱਢਦੇ ਹਨ ਅਤੇ ਮਾਸੂਮੀਅਤ ਨਾਲ ਕਹਿੰਦੇ ਹਨ, “ਮੈਨੂੰ ਦੱਸਿਆ ਗਿਆ ਹੈ ਕਿ ਇਸਨੂੰ ਪੀਣ ਨਾਲ ਮੈਨੂੰ ਤਾਕਤ ਮਿਲਦੀ ਹੈ ਅਤੇ ਮੈਂ ਪਾਵਰਫੁੱਲ ਬਣ ਜਾਵਾਂਗਾ।” ਉਨ੍ਹਾਂ ਦੀ ਇੱਸ ਗੱਲ ਨਾਲ ਜਿੰਮ ਵਿੱਚ ਹਾਸਾ ਫੈਲ ਜਾਂਦਾ।
ਪਲਕ ਝਪਕਦੇ ਹੀ ਬਦਲ ਗਿਆ ਸੀਨ
ਵੀਡੀਓ ਵਿੱਚ, ਜਿਸਨੂੰ ਚੁੱਕਣ ਲਈ ਸਭ ਤੋਂ ਤਾਕਤਵਰ ਆਦਮੀ ਦੇ ਵੀ ਪਸੀਨੇ ਛੁੱਟ ਜਾਂਦੇ ਹਨ, ਉਸਨੂੰ ਅਨਾਤੋਲੀ ਇੱਕ ਖਿਡੌਣੇ ਵਾਂਗ, ਇੱਕ ਝਟਕੇ ਵਿੱਚ ਚੁੱਕੇ ਲੈਂਦੇ ਹਨ, ਜਿਸਤੋਂ ਬਾਅਦ ਸਾਰੇ ਜਿੰਮ ਵਿੱਚ ਸੰਨਾਟਾ ਪਸਰ ਜਾਂਦਾ ਹੈ। ਬਾਡੀ ਬਿਲਡਰ, ਜੋ ਕੁਝ ਪਲ ਪਹਿਲਾਂ ਹੱਸ ਰਹੇ ਸਨ, ਉਨ੍ਹਾਂ ਦੀ ਬੋਲਦੀ ਬੰਦ ਹੋ ਗਈ ਅਤੇ ਹੈਰਾਨੀ ਨਾਲ ਵੇਖਦੇ ਰਹਿ ਜਾਂਦੇ ਹਨ।
ਸੋਸ਼ਲ ਮੀਡੀਆ ਨੇ ਮੱਚਿਆ ਤਹਿਲਕਾ
ਇਸ ਪ੍ਰੈਂਕ ਵੀਡੀਓ ਨੂੰ, ਜੋ ਕਿ ਇੰਸਟਾਗ੍ਰਾਮ ‘ਤੇ @vladimirshmondenko ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ, ਨੂੰ ਲਗਭਗ 3 ਕਰੋੜ ਵਾਰ ਦੇਖਿਆ ਗਿਆ ਹੈ ਅਤੇ 12 ਲੱਖ ਤੋਂ ਵੱਧ ਲੋਕਾਂ ਦੁਆਰਾ ਲਾਈਕ ਕੀਤਾ ਗਿਆ ਹੈ। ਇਹ ਧਿਆਨ ਦੇਣ ਯੋਗ ਹੈ ਕਿ ਅਨਾਤੋਲੀ ਆਪਣੇ ਪ੍ਰੈਂਕ ਵਿੱਚ ਜਿਸ ਪੋਛੇ ਅਤੇ ਬਾਲਟੀ ਦਾ ਇਸਤੇਮਾਲ ਕਰਦੇ ਹਨ, ਉਸਦਾ ਭਾਰ 32 ਕਿਲੋਗ੍ਰਾਮ ਹੈ, ਅਤੇ ਉਹ ਉਨ੍ਹਾਂ ਨੂੰ ਆਸਾਨੀ ਨਾਲ ਜਿੰਮ ਵਿੱਚ ਲੈ ਘੁੰਮਾਉਂਦੇ ਰਹਿੰਦੇ ਹਨ।
