AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: ਕਦੇ ਦੇਖਿਆ ਹੈ ਸੱਪ ਵਰਗਾ ਕੀੜਾ? ਵੀਡੀਓ ਨੇ ਲੋਕਾਂ ਨੂੰ ਕੀਤਾ ਕਨਫਿਊਜ਼, ਤੁਸੀ ਵੀ ਦੇਖੋ

Viral Video: ਤੁਸੀਂ ਦੁਨੀਆ ਭਰ ਵਿੱਚ ਕਈ ਤਰ੍ਹਾਂ ਦੇ ਕੀੜੇ ਦੇਖੇ ਹੋਣਗੇ, ਪਰ ਤੁਸੀਂ ਸ਼ਾਇਦ ਹੀ ਕਦੇ ਅਜਿਹਾ ਕੀੜਾ ਦੇਖਿਆ ਹੋਵੇਗਾ ਜੋ ਸੱਪ ਵਰਗਾ ਦਿਖਾਈ ਦਿੰਦਾ ਹੈ। ਹੁਣ ਇਸ ਕੈਟਰਪਿਲਰ ਨੂੰ ਹੀ ਦੇਖ ਲਓ, ਇਹ ਹੈ ਤਾਂ ਇੱਕ ਛੋਟਾ ਜਾ ਕੀੜਾ ਪਰ ਦਿਖਦਾ ਬਿਲਕੁਲ ਸੱਪ ਵਰਗਾ ਹੈ, ਜਿਸ ਨਾਲ ਲੋਕ ਉਲਝਣ ਵਿੱਚ ਪੈ ਜਾਂਦੇ ਹਨ ਕਿ ਇਹ ਸੱਪ ਹੈ ਜਾਂ ਕੀੜਾ।

Viral Video: ਕਦੇ ਦੇਖਿਆ ਹੈ ਸੱਪ ਵਰਗਾ ਕੀੜਾ? ਵੀਡੀਓ ਨੇ ਲੋਕਾਂ ਨੂੰ ਕੀਤਾ ਕਨਫਿਊਜ਼, ਤੁਸੀ ਵੀ ਦੇਖੋ
ਕਦੇ ਦੇਖਿਆ ਹੈ ਸੱਪ ਵਰਗਾ ਕੀੜਾ? ਵੀਡੀਓ ਨੇ ਲੋਕਾਂ ਨੂੰ ਕੀਤਾ ਕਨਫਿਊਜ਼ ( Image Credit source: X/@AmazingSights )
tv9-punjabi
| Updated On: 13 Feb 2026 10:55 AM IST

ਇਸ ਧਰਤੀ ‘ਤੇ ਕਈ ਤਰ੍ਹਾਂ ਦੇ ਕੀੜੇ-ਮਕੌੜੇ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਕੁਝ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਦੇਖਦੇ ਹਾਂ, ਜਦੋਂ ਕਿ ਕੁਝ ਅਜਿਹੇ ਵੀ ਹੁੰਦੇ ਹਨ ਜੋ ਆਮ ਤੌਰ ‘ਤੇ ਦੇਖਣ ਨੂੰ ਹੀ ਨੀ ਮਿਲਦੇ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਅਜਿਹੇ ਹੀ ਇੱਕ ਕੀੜੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਹੈਰਾਨੀਜਨਕ ਹੈ। ਦਰਅਸਲ, ਇਸ ਵੀਡੀਓ ਵਿੱਚ ਇੱਕ ਕੀੜਾ ਦਿਖਾਈ ਦਿੰਦਾ ਹੈ ਜਿਸਨੇ ਲੋਕਾਂ ਨੂੰ ਉਲਝਣ ਵਿੱਚ ਪਾ ਦਿੱਤਾ ਹੈ ਕਿ ਇਹ ਸੱਪ ਹੈ ਜਾਂ ਕੀੜਾ। ਇਸ ਕੀੜੇ ਦੀ ਬਨਾਵਟ ਅਜਿਹੀ ਹੈ ਕਿ ਇਹ ਬਿਲਕੁਲ ਸੱਪ ਵਰਗਾ ਦਿਖਾਈ ਦਿੰਦਾ ਹੈ। ਜੇਕਰ ਕਿਸੇ ਨੂੰ ਇਸ ਕੀੜੇ ਬਾਰੇ ਨਹੀਂ ਪਤਾ, ਤਾਂ ਉਹ ਸੱਚਮੁੱਚ ਇਸਨੂੰ ਸੱਪ ਹੀ ਸਮਝੇਗਾ, ਜਿਸਦਾ ਸਿਰ ਕੱਟ ਗਿਆ ਹੈ।

ਵੀਡੀਓ ਵਿੱਚ, ਤੁਸੀਂ ਇਸ ਕੀੜੇ ਨੂੰ ਇੱਕ ਦਰੱਖਤ ਦੀ ਟਾਹਣੀ ਨਾਲ ਚਿੰਬੜੇ ਹੋਏ ਦੇਖ ਸਕਦੇ ਹੋ। ਇਹ ਆਕਾਰ ਵਿੱਚ ਤਾਂ ਛੋਟਾ ਹੈ, ਪਰ ਦੇਖਣ ‘ਚ ਸੱਪ ਵਰਗਾ ਲਗਦਾ ਹੈ। ਇਹ ਇੰਨਾ ਅਜੀਬ ਹੈ ਕਿ ਪਹਿਲੀ ਨਜ਼ਰ ਵਿੱਚ ਇਸਨੂੰ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ। ਜੇਕਰ ਕਿਸੇ ਸੱਪ ਦੀ ਗਰਦਨ ਕੱਟ ਦਿੱਤੀ ਜਾਂਦੀ ਹੈ, ਤਾਂ ਉਸ ਵੇਲੇ ਉਹ ਜਿਵੇਂ ਦਿਖੇਗਾ, ਇਹ ਕੀੜਾ ਵੀ ਬਿਲਕੁਲ ਉਸੀ ਤਰਾਂ ਦਿੱਖ ਰਿਹਾ ਹੈ। ਇਸ ਦੀਆਂ ਹਰਕਤਾਂ ਵੀ ਬਿਲਕੁਲ ਸੱਪ ਵਰਗੀਆਂ ਹਨ। ਹਾਲਾਂਕਿ, ਅਸਲ ਵਿੱਚ ਇਹ ਸੱਪ ਨਹੀਂ ਹੈ, ਸਗੋਂ ਇੱਕ ਕੈਟਰਪਿਲਰ ਹੈ ਜੋ ਖ਼ਤਰੇ ਦਾ ਅਹਿਸਾਸ ਹੋਣ ‘ਤੇ ਸੱਪ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸੇ ਕਰਕੇ ਜੰਗਲੀ ਜਾਨਵਰ ਵੀ ਇਸ ਕੀੜੇ ਦਾ ਸ਼ਿਕਾਰ ਕਰਨ ਤੋਂ ਝਿਜਕਦੇ ਹਨ।

ਸੱਪ ਦੇ ਰੂਪ ਵਿੱਚ ਕੀੜਾ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @AmazingSights ਅਕਾਊਂਟ ਦੁਆਰਾ ਸਾਂਝਾ ਕੀਤਾ ਗਿਆ ਸੀ, ਜਿਸਦਾ ਕੈਪਸ਼ਨ ਸੀ, “ਪਹਿਲੀ ਵਾਰ, ਮੈਂ ਸੱਪ ਦੇ ਰੂਪ ਵਿੱਚ ਇੱਕ ਕੈਟਰਪਿਲਰ ਨੂੰ ਮਿਲਿਆ। ਅਜਿਹਾ ਲਗਦਾ ਹੈ ਕਿ ਸੱਪ ਦਾ ਸਿਰ ਹੀ ਇਸਦੀ ਪੂਛ ਹੈ।” ਇਸ 52 ਸਕਿੰਟ ਦੇ ਵੀਡੀਓ ਨੂੰ ਹੁਣ ਤਕ 112,000 ਤੋਂ ਵੱਧ ਵਾਰ ਦੇਖਿਆ ਗਿਆ ਹੈ, ਹਜ਼ਾਰਾਂ ਲੋਕਾਂ ਨੇ ਵੀਡੀਓ ਨੂੰ ਪਸੰਦ ਅਤੇ ਕੋਮੈਂਟ ਕੀਤੇ ਹਨ।

ਵੀਡੀਓ ਦੇਖ ਕੇ, ਕਿਸੇ ਨੇ ਕਿਹਾ, “ਮੈਂ ਪਹਿਲਾਂ ਕਦੇ ਇਸ ਤਰ੍ਹਾਂ ਦਾ ਕੀੜਾ ਨਹੀਂ ਦੇਖਿਆ,” ਜਦੋਂ ਕਿ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਇਹ ਇੱਕ ਕੈਟਰਪਿਲਰ ਹੈ। ਇਸੇ ਤਰ੍ਹਾਂ, ਇੱਕ ਹੋਰ ਯੂਜਰਸ ਨੇ ਲਿਖਿਆ , “ਮੈਨੂੰ ਉਮੀਦ ਹੈ ਕਿ ਵਿਗਿਆਨ ਸਾਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਜੀਵਨ ਕਿਵੇਂ ਵਿਕਸਤ ਹੋ ਸਕਦਾ ਹੈ, ਡਿਜ਼ਾਈਨ ਦੀ ਨਕਲ ਕਰਕੇ ਅਤੇ ਕੁਦਰਤ ਨੂੰ ਸਮਝ ਕੇ ਕਮਾਲ ਹੈ।”

ਇੱਥੇ ਦੇਖੋ ਵੀਡੀਓ

Follow Us
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ...
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ...