Viral Video: ਜਵਾਨ ਨੇ ਗਾਇਆ ਪਵਨ ਸਿੰਘ ਦਾ Sad Song, ਆਵਾਜ਼ ਅਤੇ ਅੰਦਾਜ਼ ਨੇ ਜਿੱਤ ਲਿਆ ਦਿਲ

Updated On: 

13 Feb 2026 16:59 PM IST

Jawan Singing Viral Video: ਸੋਸ਼ਲ ਮੀਡੀਆ 'ਤੇ ਫੋਜ ਦੇ ਜਵਾਨ ਦੀ ਸਿੰਗਿੰਗ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਸਾਬਤ ਕਰਦੀ ਹੈ ਕਿ ਸੱਚਾ ਟੈਲੇਂਟ ਆਪਣਾ ਰਸਤਾ ਖੁਦ ਬਣਾਉਂਦਾ ਹੈ। ਬਿਨਾਂ ਕਿਸੇ ਸਟੇਜ ਦੇ, ਸਿਰਫ ਆਪਣੀ ਆਵਾਜ ਦੇ ਦਮ ਤੇ ਇਸ ਜਵਾਨ ਨੇ ਲੋਕਾਂ ਦਾ ਦਿਲ ਜਿੱਤ ਲਿਆ। ਉਸਨੇ ਪਵਨ ਸਿੰਘ ਦਾ ਦਰਦ ਭਰਿਆ ਗਾਣਾ ਉਸੇ ਅੰਦਾਜ ਵਿੱਚ ਗਾਇਆ, ਜਿਸ ਅੰਦਾਜ ਵਿੱਚ ਓਰੀਜਨਲ ਗਾਣਾ ਗਾਇਆ ਗਿਆ ਸੀ ।

Viral Video: ਜਵਾਨ ਨੇ ਗਾਇਆ ਪਵਨ ਸਿੰਘ ਦਾ Sad Song, ਆਵਾਜ਼ ਅਤੇ ਅੰਦਾਜ਼ ਨੇ ਜਿੱਤ ਲਿਆ ਦਿਲ

Image Credit source: Instagram/thakur_manish_kumar_07

Follow Us On

ਭੋਜਪੁਰੀ ਗੀਤ ਵੀ ਇਨ੍ਹੀਂ ਦਿਨੀਂ ਬਹੁਤ ਟ੍ਰੇਂਡ ਵਿੱਚ ਹਨ। ਖਾਸ ਕਰਕੇ ਸੋਸ਼ਲ ਮੀਡੀਆ ‘ਤੇ, ਭੋਜਪੁਰੀ ਗੀਤਾਂ ਦੀ ਧੂੰਮ ਮਚੀ ਹੋਈ ਹੈ। ਕੁਝ ਇਨ੍ਹਾਂ ਗੀਤਾਂ ‘ਤੇ ਨੱਚਦੇ ਦਿਖਾਈ ਦੇ ਰਹੇ ਹਨ, ਜਦੋਂ ਕਿ ਕੁਝ ਗੁਣਗੁਣਾਉਂਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਫੌਜੀ ਸਿਪਾਹੀ ਭੋਜਪੁਰੀ ਸੁਪਰਸਟਾਰ ਪਵਨ ਸਿੰਘ ਦਾ ਇੱਕ ਮਸ਼ਹੂਰ ਸੈਡ ਸਾਂਗ ਗਾਉਂਦਾ ਦਿਖਾਈ ਦੇ ਰਿਹਾ ਹੈ। ਉਸਦੀ ਆਵਾਜ਼ ਵਿੱਚ ਦਰਦ ਅਤੇ ਗੀਤ ਦਾ ਅੰਦਾਜ਼ ਇੰਨਾ ਜਬਰਦਸਤ ਹੈ ਕਿ ਲੋਕ ਇਸਨੂੰ ਵਾਰ-ਵਾਰ ਦੇਖ ਰਹੇ ਹਨ। ਇਸ ਵੀਡੀਓ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਹੈ।

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਸਿਪਾਹੀ ਇਕੱਠੇ ਬੈਠੇ ਹੋਏ ਹਨ , ਜਿਨ੍ਹਾਂ ਚੋਂ ਇੱਕ ਜਵਾਨ ਬਹਿ ਕੇ ਗਾਣਾ ਗਾ ਰਿਹਾ, ਜਦੋਂ ਕਿ ਬਾਕੀ ਆਰਾਮ ਨਾਲ ਬੈਠ ਕੇ ਗੀਤ ਸੁਣ ਰਹੇ ਹਨ, ਜਦੋਕਿ ਇੱਕ ਜਵਾਨ ਵੀਡੀਓ ਬਣਾ ਰਿਹਾ ਹੈ। ਜਵਾਨ ਨੇ ਗੀਤ ਨੂੰ ਪਵਨ ਸਿੰਘ ਦੇ ਅੰਦਾਜ ਵਿੱਚ ਗਾਇਆ ਹੈ। ਉਸਦੀ ਆਵਾਜ ਦਾ ਉਤਰਾਅ-ਚੜ੍ਹਾਅ ਗੀਤ ਨੂੰ ਹੋਰ ਵੀ ਖਾਸ ਬਣਾ ਰਿਹਾ ਹੈ। ਇਹੀ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਦੀ ਪਛਾਣ ਹੈ। ਕੁੱਲ ਮਿਲਾ ਕੇ ਇਸ ਜਵਾਨ ਨੇ ਆਪਣੇ ਟੈਲੇਂਟ ਨਾਲ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ।

ਜਵਾਨ ਨੇ ਸਿੰਗਿੰਗ ਨਾਲ ਜਿੱਤੇ ਦਿੱਲ

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ thakur_manish_kumar_07 ਯੂਜ਼ਰਨੇਮ ਦੁਆਰਾ ਸ਼ੇਅਰ ਕੀਤੇ ਗਏ ਇਸ ਸ਼ਾਨਦਾਰ ਸਿੰਗਿੰਮ ਵੀਡੀਓ ਨੂੰ 32,000 ਤੋਂ ਵੱਧ ਵਾਰ ਦੇਖਿਆ ਗਿਆ ਹੈ, ਜਦੋਂ ਕਿ ਹਜ਼ਾਰਾਂ ਲੋਕਾਂ ਨੇ ਵੀਡੀਓ ਨੂੰ ਪਸੰਦ ਵੀ ਕੀਤਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ।

ਵੀਡੀਓ ਦੇਖਣ ਤੋਂ ਬਾਅਦ, ਕਿਸੇ ਨੇ ਟਿੱਪਣੀ ਕੀਤੀ, “ਇਹ ਬਹੁਤ ਮੁਸ਼ਕਲ ਗੀਤ ਹੈ, ਪਰ ਤੁਸੀਂ ਇਸਨੂੰ ਸੁੰਦਰ ਢੰਗ ਨਾਲ ਗਾਇਆ ਹੈ,” ਜਦੋਂ ਕਿ ਇੱਕ ਹੋਰ ਨੇ ਕਿਹਾ, “ਇਸ ਜਵਾਨ ਨੇ ਮੇਰੇ ਦਿਲ ਨੂੰ ਛੂਹ ਲਿਆ ਹੈ।” ਬਾਕੀ ਯੂਜਰਸ ਨੇ ਵੀ ਜਵਾਨ ਦੀ ਗਾਇਕੀ ਅਤੇ ਉਸਦੀ ਆਵਾਜ਼ ਦੀ ਪ੍ਰਸ਼ੰਸਾ ਕੀਤੀ ਹੈ।

ਇੱਥੇ ਦੇਖੋ ਵੀਡੀਓ