ਹੋਲੀ ਵਾਲੇ ਦਿਨ ਫਲਾਈਟ ਵਿੱਚ ਹੋਇਆ ਬਲਮ ਪਿਚਕਾਰੀ, ਦੇਖੋ ਸਪਾਈਸਜੈੱਟ ਏਅਰ ਹੋਸਟੇਸ ਦੀ ਸ਼ਾਨਦਾਰ ਪ੍ਰਫੋਮਸ
ਵੀਰਵਾਰ (13 ਮਾਰਚ) ਨੂੰ, Aviation Sector ਦੀ ਕੰਪਨੀ ਸਪਾਈਸਜੈੱਟ ਆਪਣੇ ਯਾਤਰੀਆਂ ਲਈ ਇੱਕ ਖਾਸ ਸਰਪ੍ਰਾਈਜ਼ ਲੈ ਕੇ ਆਈ। ਹੋਲੀ ਦੇ ਇਸ ਰੰਗੀਨ ਸਫ਼ਰ 'ਤੇ ਆਪਣੇ ਯਾਤਰੀਆਂ ਨੂੰ ਲਿਜਾਣ ਲਈ, ਸਪਾਈਸਜੈੱਟ ਨੇ ਕੁੱਝ ਅਜਿਹਾ ਕੀਤਾ ਜੋ ਲੋਕਾਂ ਦੇ ਦਿਲਾਂ ਨੂੰ ਛੂਹ ਗਿਆ।

ਰੰਗਾਂ ਦਾ ਤਿਉਹਾਰ, ਹੋਲੀ, ਅੱਜ 14 ਮਾਰਚ ਨੂੰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ, ਵੀਰਵਾਰ (13 ਮਾਰਚ) ਨੂੰ Aviation Sector ਦੀ ਕੰਪਨੀ ਸਪਾਈਸਜੈੱਟ ਆਪਣੇ ਯਾਤਰੀਆਂ ਲਈ ਇੱਕ ਖਾਸ ਸਰਪ੍ਰਾਈਜ਼ ਲੈ ਕੇ ਆਈ। ਹੋਲੀ ਦੇ ਇਸ ਰੰਗੀਨ ਸਫ਼ਰ ‘ਤੇ ਆਪਣੇ ਯਾਤਰੀਆਂ ਨੂੰ ਲਿਜਾਣ ਲਈ, ਸਪਾਈਸਜੈੱਟ ਨੇ ਕੁੱਝ ਅਜਿਹਾ ਕੀਤਾ ਜੋ ਲੋਕਾਂ ਦੇ ਦਿਲਾਂ ਨੂੰ ਛੂਹ ਗਿਆ। ਇਸ ਦੇ ਨਾਲ ਇਸ ਯਾਤਰਾ ਨੂੰ ਯਾਦਗਾਰੀ ਵੀ ਬਣਾ ਦਿੱਤਾ। ਸਪਾਈਸ ਜੈੱਟ ਨੇ ਇਸ ਸਫ਼ਰ ਨੂੰ ਜਸ਼ਨ ਦੇ ਮਾਹੌਲ ਵਿੱਚ ਬਦਲ ਦਿੱਤਾ।
A signature festival, a signature song, and a celebration like no other! 💃 Our crew brought Holi to life with an energetic dance, proving that traditions take flight with us!#flyspicejet #spicejet #happyholi #addspicetoyourtravel
Video was filmed on ground with all safety pic.twitter.com/63XKMJDZCI
— SpiceJet (@flyspicejet) March 14, 2025
ਇਹ ਵੀ ਪੜ੍ਹੋ
ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ
ਵੀਰਵਾਰ (13 ਮਾਰਚ) ਨੂੰ, ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਫਲਾਈਟ ਏਅਰਹੋਸਟੇਸ ਦੇ ਹੱਥ ਵਿੱਚ ਚੰਦਨ ਦਾ ਤਿਲਕ ਸੀ। ਜਿਵੇਂ ਹੀ ਯਾਤਰੀ ਜਹਾਜ਼ ਵਿੱਚ ਚੜ੍ਹੇ, ਉਹਨਾਂ ਨੇ ਸਭ ਤੋਂ ਪਹਿਲਾਂ ਰਵਾਇਤੀ ਚੰਦਨ ਦਾ ਤਿਲਕ ਲਗਾ ਕੇ ਸਾਰਿਆਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਬਲਮ ਪਿਚਕਾਰੀ ਗੀਤ ਗੂੰਜਣ ਲੱਗਾ। ਕੁੱਝ ਏਅਰ ਹੋਸਟੈੱਸਾਂ, ਨੀਲੀ ਜੀਨਸ ਅਤੇ ਚਿੱਟੇ ਕੁੜਤੇ ਵਿੱਚ ਸਜੀਆਂ ਅਤੇ ਗੁਲਾਲ ਨਾਲ ਰੰਗੀਆਂ ਹੋਈਆਂ, ਬਲਮ ਪਿਚਕਾਰੀ ਦੀ ਧੁਨ ‘ਤੇ ਨੱਚਣ ਲੱਗੀਆਂ, ਜਿਸ ਨਾਲ ਇੱਕ ਵਧੀਆ ਮਾਹੌਲ ਬਣ ਗਿਆ। , ਜਹਾਜ਼ ਦੇ ਅੰਦਰ ਏਅਰ ਹੋਸਟੇਸ ਦਾ ਪ੍ਰਫੋਮਸ ਇੰਨਾ ਸ਼ਾਨਦਾਰ ਸੀ ਕਿ ਯਾਤਰੀਆਂ ਨੇ ਏਅਰ ਹੋਸਟੇਸਾਂ ਦੀ ਤਾਰੀਫ਼ ਕੀਤੀ ਅਤੇ ਮਸਤੀ ਵਿੱਚ ਸ਼ਾਮਲ ਹੋਏ।
ਇਹ ਵੀ ਪੜ੍ਹੋ- Metro Viral Video : ਹੁਣ ਲੋਕ ਮੈਟਰੋ ਵਿੱਚ ਲੈ ਰਹੇ ਮੂੰਗਫਲੀ ਦਾ ਸਵਾਦ, ਯੂਜ਼ਰਸ ਬੋਲੇ- ਲਗਾਓ ਇਸ ਤੇ ਇੱਕ ਸਾਲ ਦਾ ਬੈਨ
ਯਾਤਰੀਆਂ ਵਿੱਚ ਵੰਡੀਆਂ ਗੁਜੀਆ ਅਤੇ ਮਠਿਆਈਆਂ
ਯਾਤਰਾ ਇੱਥੇ ਹੀ ਖਤਮ ਨਹੀਂ ਹੋਈ। ਉਡਾਣ ਦੌਰਾਨ ਯਾਤਰੀਆਂ ਨੂੰ ਸੁਆਦੀ ਗੁਜੀਆ ਦੇ ਨਾਲ-ਨਾਲ ਹੋਲੀ ਦੀਆਂ ਮਿਠਾਈਆਂ ਵੀ ਦਿੱਤੀਆਂ ਗਈਆਂ। ਜਿਸਨੇ ਯਾਤਰਾ ਵਿੱਚ ਮਿਠਾਸ ਭਰ ਦਿੱਤੀ। ਏਅਰਲਾਈਨਾਂ ਦੇ ਮੁਤਾਬਕ, ਇਹ ਪ੍ਰਫੋਮਸ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਵਧਾਨੀ ਨਾਲ ਕੀਤਾ ਗਿਆ ਸੀ, ਜਦੋਂ ਕਿ ਜਹਾਜ਼ ਦੇ ਦਰਵਾਜ਼ੇ ਖੁੱਲ੍ਹੇ ਸਨ। ਇਹ ਯਾਤਰੀਆਂ ਦਾ ਪਹਿਲਾ ਅਨੁਭਵ ਹੋਵੇਗਾ ਜਦੋਂ ਉਨ੍ਹਾਂ ਨੇ ਯਾਤਰਾ ਦੌਰਾਨ ਜਹਾਜ਼ ਦੇ ਅੰਦਰ ਏਅਰ ਹੋਸਟੇਸ ਦਾ ਇੰਨਾ ਵਧੀਆ ਪ੍ਰਫੋਮਸ ਦੇਖਿਆ ਹੋਵੇਗਾ।