Viral : ਦਾਦੀ ਨੇ Celebration ਦੇ ਰੰਗ ‘ਚ ਪਾਇਆ ਭੰਗ, VIDEO ਦੇਖ ਲੋਕ ਕਰ ਰਹੇ ਮਜ਼ੇਦਾਰ ਕਮੈਂਟ
Funny Viral Video: ਇਸ ਵੇਲੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਹਾਸੇ 'ਤੇ ਕਾਬੂ ਨਹੀਂ ਪਾ ਸਕੋਗੇ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਮਜ਼ੇਦਾਰ ਟਿੱਪਣੀਆਂ ਵੀ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।ਖ਼ਬਰ ਲਿਖੇ ਜਾਣ ਤੱਕ, 79 ਹਜ਼ਾਰ ਤੋਂ ਵੱਧ ਲੋਕ ਵੀਡੀਓ ਦੇਖ ਚੁੱਕੇ ਹਨ।

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਬਹੁਤ Common ਹੋ ਗਿਆ ਹੈ। ਜਿੰਨਾ ਲੋਕਾਂ ਲਈ ਸਮਾਰਟ ਫ਼ੋਨ ਚਲਾਉਣਾ ਆਮ ਗੱਲ ਹੈ, ਓਨਾ ਲੋਕਾਂ ਲਈ ਸੋਸ਼ਲ ਮੀਡੀਆ ਪਲੇਟਫਾਰਮ ਚਲਾਉਣਾ ਵੀ ਆਮ ਗੱਲ ਹੋ ਗਈ ਹੈ। ਤੁਸੀਂ ਕਿਸੇ ਨਾ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਜ਼ਰੂਰ ਹੋਵੋਗੇ। ਜੇਕਰ ਅਜਿਹਾ ਹੈ ਤਾਂ ਤੁਸੀਂ ਹਰ ਰੋਜ਼ ਸਕ੍ਰੌਲ ਵੀ ਕਰਦੇ ਹੋਵੋਗੇ ਅਤੇ ਸਕ੍ਰੌਲ ਕਰਦੇ ਸਮੇਂ ਤੁਹਾਨੂੰ ਹਰ ਰੋਜ਼ ਨਵੀਆਂ ਪੋਸਟਾਂ ਦਿਖਾਈ ਦਿੰਦੀਆਂ ਹੋਣਗੀਆਂ। ਕੁਝ ਪੋਸਟਾਂ ਅਜਿਹੀਆਂ ਹੁੰਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ, ਅਤੇ ਨਾਲ ਹੀ, ਬਹੁਤ ਸਾਰੀਆਂ ਅਜਿਹੀਆਂ ਪੋਸਟਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ, ਲੋਕ ਆਪਣੀ ਹਾਸੀ ‘ਤੇ ਕਾਬੂ ਨਹੀਂ ਰੱਖ ਪਾਉਂਦੇ। ਹੁਣ ਫਿਰ ਇਕ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ।
ਇਸ ਵੇਲੇ ਵਾਇਰਲ ਹੋ ਰਹੇ ਵੀਡੀਓ ਵਿੱਚ ਅਜਿਹਾ ਲੱਗ ਰਿਹਾ ਹੈ ਕਿ ਕੋਈ Celebration ਚੱਲ ਰਿਹਾ ਹੈ। ਸ਼ਾਇਦ ਦਾਦੀ ਜੀ ਦਾ ਜਨਮਦਿਨ ਹੈ। ਇਸ ਲਈ ਮਨਾਇਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਸਿਰ ‘ਤੇ Cap ਵੀ ਦਿਖਾਈ ਦੇ ਰਹੀ ਹੈ। ਸਾਹਮਣੇ ਮੇਜ਼ ‘ਤੇ ਇੱਕ ਕੇਕ ਰੱਖਿਆ ਹੋਇਆ ਹੈ ਅਤੇ ਦਾਦੀ ਦੇ ਹੱਥ ਵਿੱਚ ਇੱਕ ਫਲੇਅਰ ਗਨ ਵੀ ਹੈ। ਦਾਦੀ ਨੂੰ ਸ਼ਾਇਦ ਫਲੇਅਰ ਗਨ ਨੂੰ ਇਸਤੇਮਾਲ ਨਹੀਂ ਕਰਨਾ ਆਉਂਦਾ ਅਤੇ ਜਿਸਦਾ ਅਸਰ ਵੀਡੀਓ ਦੇ End ਵਿੱਚ ਦੇਖਣ ਨੂੰ ਮਿਲਿਆ। ਦਾਦੀ ਫਲੇਅਰ ਗਨ ਨੂੰ ਅੱਗੇ ਵੱਲ ਰੱਖਦੇ ਹੋਏ Start ਕਰਦੀ ਹੈ। ਉਸਨੂੰ ਦੇਖ ਕੇ ਲੋਕ ਉਸ ਤੋਂ ਬਚਣ ਲੱਗ ਪੈਂਦੇ ਹਨ ਅਤੇ ਦਾਦੀ ਵੀ ਇਧਰ-ਉਧਰ ਘੁਮੰਣ ਲੱਗ ਪੈਂਦੀ ਹੈ। ਲੋਕ ਡਰਦੇ ਹੋਏ ਆਪਣੇ ਆਪ ਨੂੰ ਬਚਾਉਣ ਲਈ ਝੁਕਦੇ ਵੀ ਥੱਲੇ ਬੈਠਦੇ ਹੋਏ ਵੀ ਨਜ਼ਰ ਆ ਰਹੇ ਹਨ। ਦਾਦੀ ਜੀ ਨੇ ਇੱਕ ਸਕਿੰਟ ਵਿੱਚ ਜਸ਼ਨ ਦੇ ਮਾਹੌਲ ਨੂੰ ਡਰ ਵਿੱਚ ਬਦਲ ਦਿੱਤਾ।
Dadi be like ab hoga comeback pic.twitter.com/e8RP9w4P7I
— Tanu_🐼. (@tanu_sthetic) March 9, 2025
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- 500 ਰੁਪਏ ਦੇ ਲਾਲਚ ਚ ਭਿਖਾਰੀ ਦੀ ਖੁੱਲ੍ਹੀ ਪੋਲ, ਪੈਸਿਆਂ ਲਈ ਦੌੜਿਆਂ ਲੰਗੜਾ
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ X ਪਲੇਟਫਾਰਮ ‘ਤੇ @tanu_sthetic ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਸਮੇਂ, ਕੈਪਸ਼ਨ ਲਿਖਿਆ ਸੀ, ‘ਦਾਦੀ ਜ਼ਰੂਰ ਕਹਿ ਰਹੇ ਹੋਣਗੇ ਕਿ ਹੁਣ ਮੇਰਾ Comeback ਹੈ।’ ਖ਼ਬਰ ਲਿਖੇ ਜਾਣ ਤੱਕ, 79 ਹਜ਼ਾਰ ਤੋਂ ਵੱਧ ਲੋਕ ਵੀਡੀਓ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ – ਇਸ ਤਰ੍ਹਾਂ ਦਾਦੀ ਦਾ Comeback ਹੋ ਰਿਹਾ ਹੈ।