Viral Video: ਇਸ ਤਰ੍ਹਾਂ ਬਣਦਾ ਹੈ ਪੈਕੇਟ ‘ਚ ਵਿਕਣ ਵਾਲਾ Mango Juice, ਪੈਕਿੰਗ ਪ੍ਰਕਿਰਿਆ ਦੀ ਵੀਡੀਓ ਹੋ ਰਹੀ ਹੈ ਵਾਇਰਲ
Viral Mango Juice Making Video: ਹਾਲ ਹੀ 'ਚ ਸੋਸ਼ਲ ਮੀਡੀਆ 'ਤੇ Mango Juice ਬਣਾਉਣ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਫੈਕਟਰੀ ਦੇ ਅੰਦਰ Mango Juice ਬਣ ਰਿਹਾ ਦਿਖਾਇਆ ਗਿਆ ਹੈ। ਇਹ ਵੀਡੀਓ ਦੇਖ ਕੇ ਸ਼ਾਇਦ ਹੀ ਤੁਹਾਡਾ ਜੂਸ ਪੀਣ ਦਾ ਫਿਰ ਤੋਂ ਦਿਲ ਕਰੇਗਾ।
ਅੰਬ ਦਾ ਜੂਸ ਸਾਰਾ ਸਾਲ ਬਾਜ਼ਾਰ ‘ਚ ਮਿਲਦਾ ਰਹਿੰਦਾ ਹੈ। ਹਰ ਕੋਈ ਇਸਨੂੰ ਪੀਣਾ ਪਸੰਦ ਕਰਦੇ ਹਨ। ਗਰਮੀਆਂ ਦੌਰਾਨ ਇਨ੍ਹਾਂ ਦੀ ਮੰਗ ਕਾਫੀ ਵੱਧ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਾਜ਼ਾਰ ‘ਚ ਉਪਲਬਧ ਇਹ ਅੰਬ ਦਾ ਜੂਸ ਕਿਵੇਂ ਬਣਦਾ ਹੈ? ਜਦੋਂ ਸਾਰਾ ਸਾਲ ਅੰਬ ਨਹੀਂ ਮਿਲਦੇ ਤਾਂ ਇਹ ਜੂਸ ਕਿਵੇਂ ਬਣਦਾ ਹੈ? ਤਾਂ ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਇਹ ਅੰਬ ਦਾ ਜੂਸ ਕਿਵੇਂ ਤਿਆਰ ਕੀਤਾ ਜਾਂਦਾ ਹੈ। ਮਾਰਕੀਟ ਵਿੱਚ ਉਪਲਬਧ ਅੰਬ ਦੇ ਜੂਸ ਦਾ ਮੇਕਿੰਗ ਪ੍ਰੋਸੈੱਸ ਨੂੰ ਵੀਡੀਓ ਵਿੱਚ ਦਿਖਾਇਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ। ਹੋ ਸਕਦਾ ਹੈ ਕਿ ਇਸ ਤੋਂ ਬਾਅਦ ਤੁਸੀਂ ਇਸ ਨੂੰ ਪੀਣਾ ਵੀ ਛੱਡ ਦਿਓ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ Mango Juice ਬਣਾਉਣ ਦਾ ਤਰੀਕਾ ਕਾਫੀ ਘਿਣਾਉਣਾ ਹੈ ਅਤੇ ਇਸ ‘ਚ ਅੰਬਾਂ ਦੀ ਵਰਤੋਂ ਬਿਲਕੁਲ ਵੀ ਨਹੀਂ ਹੁੰਦੀ।
ਵੀਡੀਓ ਨੂੰ ਇੰਸਟਾਗ੍ਰਾਮ ‘ਤੇ @yourbrownasmr ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿੱਚ ਫੈਕਟਰੀ ਦੇ ਅੰਦਰ Mango Juice ਬਣਾਇਆ ਜਾ ਰਿਹਾ ਹੈ। ਇਸ ਨੂੰ ਬਣਾਉਣ ਦੀ ਪ੍ਰਕਿਰਿਆ ਬਹੁਤ ਹੀ ਘਿਣਾਉਣੀ ਅਤੇ ਔਖਾ ਲੱਗ ਰਿਹ ਹੈ, ਫੈਕਟਰੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਅੰਬ ਦਾ ਜੂਸ ਬਣਾਉਣ ਲਈ ਸਫਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਇਹ ਭੁਲੇਖੇ ਪੂਰੀ ਤਰ੍ਹਾਂ ਦੂਰ ਹੋ ਜਾਵੇਗਾ ਕਿ ਜੂਸ ਵਿੱਚ ਅੰਬ ਦਾ ਇਸਤੇਮਾਲ ਹੁੰਦਾ ਹੈ । ਇਸ ਵੀਡੀਓ ਨੂੰ ਦੇਖ ਕੇ ਤੁਸੀਂ ਆਸਾਨੀ ਨਾਲ ਸਮਝ ਜਾਓਗੇ ਕਿ ਅੰਬ ਤੋਂ ਬਿਨਾਂ ਇਹ ਅੰਬ ਦਾ ਜੂਸ ਕਿਵੇਂ ਬਣਦਾ ਹੈ।
View this post on Instagram
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਵੱਡੀ ਮਸ਼ੀਨ ‘ਚ ਪਾਣੀ ‘ਚ ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਪਾਏ ਜਾ ਰਹੇ ਹਨ। ਇਸ ਤੋਂ ਬਾਅਦ ਲਾਲ ਰੰਗ ਪਾਇਆ ਜਾ ਰਿਹਾ ਹੈ ਜਿਸ ਕਾਰਨ ਸਾਰਾ ਘੋਲ ਲਾਲ ਹੋ ਰਿਹਾ ਹੈ। ਫਿਰ ਇਸ ਵਿਚ ਕੁਝ ਸਫੇਦ ਰੰਗ ਦਾ ਪਦਾਰਥ ਮਿਲਾਇਆ ਜਾ ਰਿਹਾ ਹੈ। ਵੀਡੀਓ ਨੂੰ ਦੇਖ ਕੇ ਇਹ ਸਮਝਿਆ ਜਾ ਸਕਦਾ ਹੈ ਕਿ ਜੂਸ ‘ਚ ਜੋ ਵੀ ਮਿਲਾਇਆ ਜਾ ਰਿਹਾ ਹੈ, ਉਸ ਨੂੰ ਅੰਬ ਵਰਗਾ ਸੁਆਦ ਬਣਾਉਣ ਲਈ ਮਸ਼ੀਨ ‘ਚ ਪਾਇਆ ਜਾ ਰਿਹਾ ਹੈ। ਇਸ ਜੂਸ ਵਿੱਚ ਅੰਬ ਦਾ ਇੱਕ ਟੁਕੜਾ ਵੀ ਨਹੀਂ ਪਾਇਆ ਗਿਆ। ਅੰਬ ਦਾ ਜੂਸ ਤਿਆਰ ਹੋਣ ਤੋਂ ਬਾਅਦ, ਪੈਕਿੰਗ ਮਸ਼ੀਨ ਵਿੱਚੋਂ ਜੂਸ ਦੇ ਟੈਟਰਾ ਪੈਕ ਨਿਕਲਦੇ ਦਿਖਾਈ ਦੇ ਰਹੇ ਹਨ, ਜਿਸ ਵਿੱਚ ਜੂਸ ਭਰਿਆ ਜਾ ਰਿਹਾ ਹੈ ਅਤੇ ਫਿਰ ਇਸਨੂੰ ਇੱਕ ਡੱਬੇ ਵਿੱਚ ਪੈਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਕੀ ਤੁਸੀਂ ਕਦੇ ਉੱਲੂ ਦੇ ਕੰਨ ਦੇਖੇ ਹਨ? ਜੇਕਰ ਨਹੀਂ ਤਾਂ ਦੇਖੋ ਇਹ ਵੀਡੀਓ
ਇਸ ਵਾਇਰਲ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਇਸ ‘ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਚੁੱਕੇ ਹਨ। ਜਿੱਥੇ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਇਸ ਅੰਬ ਦੇ ਜੂਸ ਵਿੱਚ ਅੰਬ ਤੋਂ ਇਲਾਵਾ ਸਭ ਕੁਝ ਹੈ। ਇੱਕ ਹੋਰ ਨੇ ਕਿਹਾ- ਬਾਜ਼ਾਰ ਵਿੱਚ ਉਪਲਬਧ ਅੰਬ ਦਾ ਜੂਸ ਬਿਲਕੁਲ ਨਹੀਂ ਪੀਣਾ ਚਾਹੀਦਾ। ਇਸ ਨੂੰ ਪੀਣਾ ਜਾਨਲੇਵਾ ਹੈ।