AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਭੈਣ-ਭਰਾ ਦੇ ਪਿਆਰ ਦੀ ਮਿਸਾਲ, ਲੁਧਿਆਣਾ ਦੇ ਭਰਾਵਾਂ ਨੇ ਇਕਲੌਤੀ ਭੈਣ ਨੂੰ ਗਿਫ਼ਟ ਕੀਤਾ 50 ਲੱਖ ਦਾ ਘਰ

ਅੱਜ ਦੇ ਦੌਰ ਵਿੱਚ ਜਿੱਥੇ ਜ਼ਮੀਨ-ਜਾਇਦਾਦ ਨੂੰ ਲੈ ਕੇ ਭੈਣ-ਭਰਾਵਾਂ ਵਿੱਚ ਤਕਰਾਰ ਦੀਆਂ ਖ਼ਬਰਾਂ ਆਮ ਸੁਣਨ ਨੂੰ ਮਿਲਦੀਆਂ ਹਨ, ਉੱਥੇ ਹੀ ਲੁਧਿਆਣਾ ਤੋਂ ਇੱਕ ਅਜਿਹੀ ਮਿਸਾਲ ਸਾਹਮਣੇ ਆਈ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਹੋਰ ਉੱਚਾ ਕਰ ਦਿੱਤਾ ਹੈ। ਲੁਧਿਆਣਾ ਦੇ ਦੋ ਭਰਾਵਾਂ ਨੇ ਆਪਣੀ ਇਕਲੌਤੀ ਵਿਆਹੀ ਹੋਈ ਭੈਣ ਨੂੰ 175 ਗਜ਼ ਦਾ ਆਲੀਸ਼ਾਨ ਘਰ ਤੋਹਫ਼ੇ ਵਜੋਂ ਦਿੱਤਾ ਹੈ, ਜਿਸ ਦੀ ਕੀਮਤ ਤਕਰੀਬਨ 50 ਲੱਖ ਰੁਪਏ ਦੱਸੀ ਜਾ ਰਹੀ ਹੈ।

Viral Video: ਭੈਣ-ਭਰਾ ਦੇ ਪਿਆਰ ਦੀ ਮਿਸਾਲ, ਲੁਧਿਆਣਾ ਦੇ ਭਰਾਵਾਂ ਨੇ ਇਕਲੌਤੀ ਭੈਣ ਨੂੰ ਗਿਫ਼ਟ ਕੀਤਾ 50 ਲੱਖ ਦਾ ਘਰ
Image Credit: Amar Devgan FB Account
rajinder-arora-ludhiana
| Updated On: 08 May 2026 21:17 PM IST

ਅੱਜ ਦੇ ਦੌਰ ਵਿੱਚ ਜਿੱਥੇ ਜ਼ਮੀਨ-ਜਾਇਦਾਦ ਨੂੰ ਲੈ ਕੇ ਭੈਣ-ਭਰਾਵਾਂ ਵਿੱਚ ਤਕਰਾਰ ਦੀਆਂ ਖ਼ਬਰਾਂ ਆਮ ਸੁਣਨ ਨੂੰ ਮਿਲਦੀਆਂ ਹਨ, ਉੱਥੇ ਹੀ ਲੁਧਿਆਣਾ ਤੋਂ ਇੱਕ ਅਜਿਹੀ ਮਿਸਾਲ ਸਾਹਮਣੇ ਆਈ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਹੋਰ ਉੱਚਾ ਕਰ ਦਿੱਤਾ ਹੈ। ਲੁਧਿਆਣਾ ਦੇ ਦੋ ਭਰਾਵਾਂ ਨੇ ਆਪਣੀ ਇਕਲੌਤੀ ਵਿਆਹੀ ਹੋਈ ਭੈਣ ਨੂੰ 175 ਗਜ਼ ਦਾ ਆਲੀਸ਼ਾਨ ਘਰ ਤੋਹਫ਼ੇ ਵਜੋਂ ਦਿੱਤਾ ਹੈ, ਜਿਸ ਦੀ ਕੀਮਤ ਤਕਰੀਬਨ 50 ਲੱਖ ਰੁਪਏ ਦੱਸੀ ਜਾ ਰਹੀ ਹੈ।

ਢੋਲ-ਧਮੱਕੇ ਨਾਲ ਦਿੱਤਾ ਅਨੋਖਾ ਸਰਪ੍ਰਾਈਜ਼

ਇਹ ਸਰਪ੍ਰਾਈਜ਼ ਇੰਨਾ ਭਾਵੁਕ ਸੀ ਕਿ ਜਦੋਂ ਭਰਾਵਾਂ ਨੇ ਘਰ ਦੀ ਨੇਮ ਪਲੇਟ ਤੋਂ ਪਰਦਾ ਹਟਾਇਆ ਤਾਂ ਭੈਣ ਆਪਣੇ ਅੱਥਰੂ ਨਾ ਰੋਕ ਸਕੀ। ਦੋਵਾਂ ਭਰਾਵਾਂ, ਅਮਰ ਦੇਵਗਨ ਅਤੇ ਦੇਵ ਦੇਵਗਨ ਨੇ ਇਸ ਪੂਰੀ ਯੋਜਨਾ ਨੂੰ ਬਹੁਤ ਹੀ ਖ਼ਾਸ ਤਰੀਕੇ ਨਾਲ ਨੇਪਰੇ ਚਾੜ੍ਹਿਆ। ਦੇਵ ਨੇ ਦੱਸਿਆ ਕਿ 5 ਮਈ ਨੂੰ ਉਸ ਦੀ ਵਿਆਹ ਦੀ ਵਰ੍ਹੇਗੰਢ ਸੀ, ਜਿਸ ਮੌਕੇ ਘਰ ਵਿੱਚ ਪਾਠ ਰੱਖਿਆ ਗਿਆ ਸੀ। ਪਾਠ ਦੀ ਸਮਾਪਤੀ ਤੋਂ ਬਾਅਦ ਦੇਵ ਆਪਣੀ ਪਤਨੀ ਨੂੰ ਗਿਫ਼ਟ ਦੇਣ ਦੇ ਬਹਾਨੇ ਬਾਹਰ ਲੈ ਗਿਆ ਅਤੇ ਨਾਲ ਹੀ ਆਪਣੀ ਭੈਣ ਮਨਪ੍ਰੀਤ ਕੌਰ ਬਿਰਦੀ ਅਤੇ ਬਾਕੀ ਪਰਿਵਾਰ ਨੂੰ ਵੀ ਲੈ ਲਿਆ।

ਰਸਤੇ ਵਿੱਚ ਭੈਣ ਮਨਪ੍ਰੀਤ ਲਗਾਤਾਰ ਪੁੱਛਦੀ ਰਹੀ ਕਿ ਉਸ ਨੂੰ ਕੀ ਤੋਹਫ਼ਾ ਮਿਲਣ ਵਾਲਾ ਹੈ, ਉਸ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਸਕੂਟਰ ਜਾਂ ਅਜਿਹੀ ਹੀ ਕੋਈ ਚੀਜ਼ ਹੋਵੇਗੀ। ਪਰ ਦੋਵੇਂ ਭਰਾਵਾਂ ਨੇ ਸਸਪੈਂਸ ਬਰਕਰਾਰ ਰੱਖਿਆ ਅਤੇ ਢੋਲ-ਧਮੱਕੇ ਨਾਲ ਪੈਦਲ ਹੀ ਕੋਟ ਮੰਗਲ ਸਿੰਘ ਸਥਿਤ ਆਪਣੇ ਘਰ ਦੇ ਕੋਲ ਵਾਲੀ ਗਲੀ ਵਿੱਚ ਪਹੁੰਚ ਗਏ।

ਨੇਮ ਪਲੇਟ ਦੇਖ ਭਾਵੁਕ ਹੋਈ ਭੈਣ

ਜਦੋਂ ਸਾਰਾ ਪਰਿਵਾਰ ਇੱਕ ਨਵੇਂ ਬਣੇ ਘਰ ਦੇ ਬਾਹਰ ਰੁਕਿਆ ਤਾਂ ਭਰਾਵਾਂ ਨੇ ਉੱਥੇ ਲੱਗੀ ਨੇਮ ਪਲੇਟ ਤੋਂ ਕਾਗਜ਼ ਹਟਾਇਆ। ਨੇਮ ਪਲੇਟ ‘ਤੇ ‘ਮਨਪ੍ਰੀਤ ਕੌਰ ਬਿਰਦੀ’ ਲਿਖਿਆ ਦੇਖ ਕੇ ਭੈਣ ਹੈਰਾਨ ਰਹਿ ਗਈ। ਜਦੋਂ ਭਰਾਵਾਂ ਨੇ ਦੱਸਿਆ ਕਿ ਇਹ ਪੂਰਾ ਘਰ ਉਸ ਲਈ ਤੋਹਫ਼ਾ ਹੈ, ਤਾਂ ਮਨਪ੍ਰੀਤ ਫੁੱਟ-ਫੁੱਟ ਕੇ ਰੋਣ ਲੱਗੀ ਅਤੇ ਆਪਣੇ ਭਰਾਵਾਂ ਦੇ ਗਲੇ ਲੱਗ ਗਈ। ਭਰਾਵਾਂ ਦਾ ਕਹਿਣਾ ਸੀ ਕਿ ਪਿਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਭੈਣ ਹਰ ਮੁਸ਼ਕਲ ਘੜੀ ਵਿੱਚ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਰਹੀ ਹੈ, ਇਸ ਲਈ ਉਨ੍ਹਾਂ ਨੇ ਆਪਣੇ ਘਰ ਦੇ ਕੋਲ ਹੀ ਉਸ ਨੂੰ ਮਕਾਨ ਬਣਾ ਕੇ ਦਿੱਤਾ ਹੈ।

ਕਲਾ ਜਗਤ ਨਾਲ ਜੁੜੇ ਹਨ ਦੋਵੇਂ ਭਰਾ

ਅਮਰ ਦੇਵਗਨ ਅਤੇ ਦੇਵ ਦੇਵਗਨ ਲੁਧਿਆਣਾ ਦੇ ਮਸ਼ਹੂਰ ਡਿਜੀਟਲ ਕੰਟੈਂਟ ਕ੍ਰਿਏਟਰ ਅਤੇ ਕਲਾਕਾਰ ਹਨ। ਉਹ ਮੁੱਖ ਰੂਪ ਵਿੱਚ ਪੰਜਾਬੀ ਵੈੱਬ ਸੀਰੀਜ਼ ਅਤੇ ਪਰਿਵਾਰਕ ਡਰਾਮੇ ਤਿਆਰ ਕਰਦੇ ਹਨ। ਅਮਰ ਦੇਵਗਨ ਅਕਸਰ ਪੰਜਾਬ ਦੇ ਪੇਂਡੂ ਜੀਵਨ ਅਤੇ ਸਮਾਜਿਕ ਰਿਸ਼ਤਿਆਂ ‘ਤੇ ਆਧਾਰਿਤ ਫ਼ਿਲਮਾਂ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਸੀਰੀਜ਼ ‘ਸੱਕੀਆਂ ਭੈਣਾਂ’ ਕਾਫ਼ੀ ਮਕਬੂਲ ਹੋਈ ਹੈ।

ਦੂਜੇ ਪਾਸੇ, ਦੇਵ ਦੇਵਗਨ ਸਾਲ 2016 ਵਿੱਚ ਚਰਚਿਤ ਰਿਐਲਿਟੀ ਸ਼ੋਅ ‘ਬਿਗ ਬੌਸ-10’ ਵਿੱਚ ਬਤੌਰ ਕਾਮਨਰ ਕੰਟੈਸਟੈਂਟ ਹਿੱਸਾ ਲੈ ਚੁੱਕੇ ਹਨ। ਐਕਟਿੰਗ ਤੋਂ ਇਲਾਵਾ ਦੇਵ ਵੀਡੀਓ ਐਡੀਟਿੰਗ, ਡਾਇਰੈਕਸ਼ਨ ਅਤੇ ਡਾਇਲਾਗ ਰਾਈਟਿੰਗ ਵਿੱਚ ਵੀ ਮਾਹਿਰ ਹਨ। ਦੋਵਾਂ ਭਰਾਵਾਂ ਦੇ ਇਸ ਕਦਮ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸ਼ਲਾਘਾ ਹੋ ਰਹੀ ਹੈ ਅਤੇ ਲੋਕ ਇਸ ਨੂੰ ਸੱਚੇ ਭੈਣ-ਭਰਾ ਦੇ ਪਿਆਰ ਦੀ ਮਿਸਾਲ ਦੱਸ ਰਹੇ ਹਨ।

ਦੇਖੋ ਵੀਡੀਓ

Follow Us
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ...
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ...
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?...
ਪੰਜਾਬ ਦੇ 3 ਕਰੋੜ ਲੋਕ AAP ਦੇ ਨਾਲ ਖੜੇ... ਗਲਤਫਹਿਮੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ BJP: ਅਮਨ ਅਰੋੜਾ
ਪੰਜਾਬ ਦੇ 3 ਕਰੋੜ ਲੋਕ AAP ਦੇ ਨਾਲ ਖੜੇ... ਗਲਤਫਹਿਮੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ BJP: ਅਮਨ ਅਰੋੜਾ...
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report...