AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: 1 ਕਰੋੜ ਦੀ ਨੌਕਰੀ ਨੂੰ ਕਿਹਾ ‘ਅਲਵਿਦਾ, ਹੁਣ ਘਰਾਂ ‘ਚ ਝਾੜੂ-ਪੋਛਾ ਕਰ ਰਹੀ ਹੈ ਇਹ ਔਰਤ, ਵਜ੍ਹਾ ਕਰ ਦੇਵੇਗੀ ਹੈਰਾਨ!

Shweta Desai Viral Story: ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਭਾਰਤੀ ਔਰਤ ਸ਼ਵੇਤਾ ਦੇਸਾਈ ਦੀ ਕਹਾਣੀ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਇਹ ਔਰਤ ਕਦੇ ਲੰਡਨ ਵਿੱਚ 1 ਕਰੋੜ ਦੇ ਪੈਕੇਜ 'ਤੇ ਪ੍ਰੋਡਕਟ ਹੈਡ ਵਜੋਂ ਕੰਮ ਕਰਦੀ ਸੀ, ਪਰ ਹੁਣ ਉਹ Airbnb ਅਪਾਰਟਮੈਂਟਸ ਵਿੱਚ ਝਾੜੂ-ਪੋਛਾ ਕਰਨ ਦਾ ਕੰਮ ਕਰ ਰਹੀ ਹੈ।

Viral Video: 1 ਕਰੋੜ ਦੀ ਨੌਕਰੀ ਨੂੰ ਕਿਹਾ 'ਅਲਵਿਦਾ, ਹੁਣ ਘਰਾਂ 'ਚ ਝਾੜੂ-ਪੋਛਾ ਕਰ ਰਹੀ ਹੈ ਇਹ ਔਰਤ, ਵਜ੍ਹਾ ਕਰ ਦੇਵੇਗੀ ਹੈਰਾਨ!
ਸ਼ਵੇਤਾ ਦੇਸਾਈ ਦੀ ਕਹਾਣੀ
tv9-punjabi
| Updated On: 08 May 2026 11:31 AM IST

ਕਹਿੰਦੇ ਹਨ ਕਿ ਇਨਸਾਨ ਦੀ ਪਛਾਣ ਉਸਦੇ ਅਹੁਦੇ ਅਤੇ ਪੈਸੇ ਨਾਲ ਹੁੰਦੀ ਹੈ, ਪਰ ਸ਼ਵੇਤਾ ਦੇਸਾਈ (Shweta Desai) ਦੀ ਕਹਾਣੀ ਇਸ ਧਾਰਣਾ ਨੂੰ ਚੁਣੌਤੀ ਦਿੰਦੀ ਹੈ। ਮੁੰਬਈ ਦੀ ਸ਼ਵੇਤਾ, ਜੋ ਕਦੇ ਲੰਡਨ ਵਿੱਚ £100,000 (ਯਾਨੀ 1.28 ਕਰੋੜ ਰੁਪਏ ਤੋਂ ਵੱਧ) ਦੇ ਪੈਕੇਜ ‘ਤੇ ਪ੍ਰੋਡਕਟ ਹੈਡ ਵਜੋਂ ਕੰਮ ਕਰਦੀ ਸੀ, ਅੱਜ ਦੇ ਸਮੇਂ ਵਿੱਚ ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਫਲੈਟਾਂ ਦੀ ਸਫਾਈ ਦਾ ਕੰਮ ਕਰ ਰਹੀ ਹੈ। ਆਓ ਜਾਣਦੇ ਹਾਂ ਕਿ ਆਖ਼ਿਰ ਉਸਦੀ ਜ਼ਿੰਦਗੀ ਵਿੱਚ ਅਜਿਹਾ ਕੀ ਹੋਇਆ ਕਿ ਉਸਨੇ ਚਮਕ-ਧਮਕ ਵਾਲੀ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ।

2023 ਵਿੱਚ ਸ਼ਵੇਤਾ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਮੋੜ ਆਇਆ। ਉਸਦੇ ਪਤੀ ਨੂੰ ਮੈਲਬੌਰਨ ਵਿੱਚ ਨੌਕਰੀ ਮਿਲ ਗਈ, ਜਿਸ ਕਰਕੇ ਉਸਨੂੰ ਆਪਣਾ 15 ਸਾਲ ਪੁਰਾਣਾ ਕਰੀਅਰ ਅਤੇ ਆਲੀਸ਼ਾਨ ਜੀਵਨ ਸ਼ੈਲੀ ਛੱਡ ਕੇ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਜਾਣ ਲਈ ਮਜਬੂਰ ਹੋਣਾ ਪਿਆ। ਮਹਿਲਾ ਨੇ ਕਿਹਾ, ਲੰਡਨ ਤੋਂ ਆਈ ਸ਼ਵੇਤਾ ਕੋਲ ਬ੍ਰਾਂਡੇਡ ਮੇਕਅਪ, ਕੱਪੜੇ, ਜੁੱਤੀਆਂ ਅਤੇ ਇੱਕ ਸ਼ਕਤੀਸ਼ਾਲੀ ਅਹੁਦਾ ਸੀ, ਪਰ ਮੈਲਬੌਰਨ ਪਹੁੰਚਣ ‘ਤੇ ਸਭ ਕੁਝ ਗਾਇਬ ਹੋ ਗਿਆ।

ਮੈਲਬੌਰਨ ਦੇ ਜ਼ੋਬ ਮਾਰਕੀਟ ਵਿੱਚ ਆਪਣੀ ਪਸੰਦ ਦੀ ਨੌਕਰੀ ਨਾ ਮਿਲਣ ਕਰਕੇ ਸ਼ਵੇਤਾ ਨੂੰ ਆਈਡੈਂਟਿਟੀ ਕ੍ਰਾਈਸਿਸ ਦਾ ਸਾਹਮਣਾ ਕਰਨਾ ਪਿਆ। ਪਰ ਘਰ ਵਿੱਚ ਖਾਲੀ ਬੈਠਣ ਦੀ ਬਜਾਏ ਉਸਨੂੰ ਜੋ ਵੀ ਕੰਮ ਮਿਲਿਆ, ਉਨ੍ਹੇ ਸਵੀਕਾਰ ਕਰ ਲਿਆ। ਸ਼ਵੇਤਾ ਨੇ ਦੱਸਿਆ ਕਿ ਉਸਨੇ Airbnb ਅਪਾਰਟਮੈਂਟਸ ਦੇ ਮੈਨੇਜਮੈਂਟ ਦਾ ਕੰਮ ਸ਼ੁਰੂ ਕੀਤਾ, ਜਿਸ ਵਿੱਚ ਮਹਿਮਾਨਾਂ ਦੇ ਜਾਣ ਤੋਂ ਬਾਅਦ ਬੈੱਡਸ਼ੀਟ ਬਦਲਣਾ, ਪੂਰੇ ਅਪਾਰਟਮੈਂਟ ਵਿੱਚ ਝਾੜੂ-ਪੋਛਾ ਕਰਨਾ ਅਤੇ ਮਹਿਮਾਨਾਂ ਦੇ ਸਵਾਲਾਂ ਦੇ ਜਵਾਬ ਦੇਣਾ ਸ਼ਾਮਲ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਛੋਟਾ ਜਿਹਾ ਦਿਖਣ ਵਾਲਾ ਕੰਮ ਉਨ੍ਹਾਂ ਨੂੰ ਭਾਵਨਾਤਮਕ ਤੌਰ ਤੇ ਟੁੱਟਣ ਤੋਂ ਬਚਾ ਗਿਆ। ਉਨ੍ਹਾਂ ਨੇ ਕਿਹਾ, ਅਹੁਦਾ ਜਾਣ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਅਸਲ ਵਿੱਚ ਕੌਣ ਹੋ। ਪੈਸਾ ਸਿਰਫ਼ ਲਗਜ਼ਰੀ ਨਹੀਂ, ਬਲਕਿ ਆਪਣੀ ਸ਼ਰਤਾਂ ‘ਤੇ ਜ਼ਿੰਦਗੀ ਜੀਣ ਦੀ ਆਜ਼ਾਦੀ ਹੈ। ਉਨ੍ਹਾਂ ਨੇ ਅੱਗੇ ਕਿਹਾ, ਹੁਣ ਮੈਨੂੰ ਕਿਸੇ ਨੂੰ ਇਹ ਸਫਾਈ ਦੇਣ ਦੀ ਲੋੜ ਨਹੀਂ ਕਿ ਮੈਂ ਆਪਣਾ ਪੈਸਾ ਕਿੱਥੇ ਖਰਚ ਕਰ ਰਹੀ ਹਾਂ। ਇਸ ਦੇ ਨਾਲ ਹੀ ਸ਼ਵੇਤਾ ਆਪਣਾ ਕੋਚਿੰਗ ਬਿਜ਼ਨਸ ਦ ਰੀਬਿਲਡ ਰੂਮ ਵੀ ਚਲਾ ਰਹੀ ਹੈ। ਇਹ ਉਹਨਾਂ ਔਰਤਾਂ ਲਈ ਇੱਕ ਭਾਈਚਾਰਾ ਹੈ, ਜੋ ਕਰੀਅਰ ਬ੍ਰੇਕ ਜਾਂ ਜੀਵਨ ਦੇ ਵੱਡੇ ਬਦਲਾਅ ਤੋਂ ਬਾਅਦ ਆਪਣੀ ਪਛਾਣ ਗੁਆ ਬੈਠਦੀਆਂ ਹਨ।

ਇੱਥੇ ਦੇਖੋ ਵੀਡੀਓ

Source:TV9 Hindi.com

Follow Us
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ...
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?...
ਪੰਜਾਬ ਦੇ 3 ਕਰੋੜ ਲੋਕ AAP ਦੇ ਨਾਲ ਖੜੇ... ਗਲਤਫਹਿਮੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ BJP: ਅਮਨ ਅਰੋੜਾ
ਪੰਜਾਬ ਦੇ 3 ਕਰੋੜ ਲੋਕ AAP ਦੇ ਨਾਲ ਖੜੇ... ਗਲਤਫਹਿਮੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ BJP: ਅਮਨ ਅਰੋੜਾ...
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report...
ਕਾਂਗਰਸ 'ਚ 8 ਚੋਂ 9 ਮੁੱਖ ਮੰਤਰੀ, ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ 'ਚ ਲਈ ਸਾਰਿਆਂ ਦੀ ਕਲਾਸ
ਕਾਂਗਰਸ 'ਚ 8 ਚੋਂ 9 ਮੁੱਖ ਮੰਤਰੀ, ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ 'ਚ ਲਈ ਸਾਰਿਆਂ ਦੀ ਕਲਾਸ...