Viral Video: Labubu doll ਦੀ ਭਾਰਤ ‘ਚ ਹੋਣ ਲਗੀ ਪੂਜਾ, ਲੋਕ ਬੋਲੇ- ਧਰਮ ਇਸ ਤਰ੍ਹਾਂ ਸ਼ੁਰੂ ਹੁੰਦੇ ਹਨ
Labubu doll Viral Video: ਵੀਡਿਓ ਵਿੱਚ, ਤੁਸੀਂ ਸਲਵਾਰ ਕਮੀਜ਼ ਪਹਿਨੀ ਇੱਕ ਔਰਤ ਨੂੰ ਬਿਸਤਰੇ 'ਤੇ ਬੈਠੀ ਦੇਖ ਸਕਦੇ ਹੋ, ਜਿਸ ਦੇ ਹੱਥ ਵਿੱਚ ਲਾਬੂਬੂ ਗੁੱਡੀ ਹੈ ਅਤੇ ਇੱਕ ਕੁੜੀ ਉਸ ਨੂੰ ਪੁੱਛਦੀ ਹੈ ਕਿ ਇਹ ਕੌਣ ਹੈ? ਔਰਤ ਜਵਾਬ ਦਿੰਦੀ ਹੈ 'ਚੀਨ ਦਾ ਦੇਵਤਾ'। ਇਸ ਤੋਂ ਬਾਅਦ, ਉਹ ਗੁੱਡੀ ਨੂੰ ਆਪਣੇ ਮੰਦਰ ਵਿੱਚ ਲੈ ਜਾਂਦੀ ਹੈ
ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਲਾਬੂਬੂ ਡੌਲ ਨਾਮ ਦੀ ਇੱਕ ਗੁੱਡੀ ਖ਼ਬਰਾਂ ਵਿੱਚ ਹੈ। ਇਹ ਗੁੱਡੀ ਅਜੀਬ ਲੱਗਦੀ ਹੈ। ਇਸੇ ਕਰਕੇ ਕੁਝ ਲੋਕ ਇਸ ਨੂੰ ਸ਼ੈਤਾਨੀ ਗੁੱਡੀ ਵੀ ਕਹਿੰਦੇ ਹਨ। ਇੰਨਾ ਹੀ ਨਹੀਂ, ਕੁਝ ਲੋਕ ਇਹ ਵੀ ਦਾਅਵਾ ਕਰਦੇ ਹਨ ਕਿ ਇਹ ਗੁੱਡੀ ਬੱਚਿਆਂ ਲਈ ਖ਼ਤਰਨਾਕ ਹੋ ਸਕਦੀ ਹੈ, ਕਿਉਂਕਿ ਇਹ ਇੱਕ ਪ੍ਰਾਚੀਨ ਰਾਕਸ਼ਸ ਨਾਲ ਜੁੜੀ ਹੋਈ ਹੈ। ਹਾਲਾਂਕਿ, ਮਈ ਦੇ ਮਹੀਨੇ ਵਿੱਚ, ਜਦੋਂ ਲਾਬੂਬੂ ਡੌਲ ਵਾਇਰਲ ਹੋਈ ਸੀ, ਤਾਂ ਅਦਾਕਾਰਾ ਅਨੰਨਿਆ ਪਾਂਡੇ ਸਮੇਤ ਕਈ ਮਸ਼ਹੂਰ ਹਸਤੀਆਂ ਇਸ ਨੂੰ ਨਾਲ ਦਿਖਾਈ ਦਿੱਤੀਆਂ ਸਨ।
ਇਸ ਸਮੇਂ, ਇਸ ਲਾਬੂਬੂ ਡੌਲ ਨਾਲ ਸਬੰਧਤ ਇੱਕ ਵੀਡਿਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਭਾਰਤੀ ਔਰਤ ਹੋਰ ਦੇਵੀ-ਦੇਵਤਿਆਂ ਦੇ ਨਾਲ ਇਸ ਦੀ ਪੂਜਾ ਕਰਦੀ ਦਿਖਾਈ ਦੇ ਰਹੀ ਹੈ। ਉਹ ਕਹਿੰਦੀ ਹੈ ਕਿ ਇਹ ਗੁੱਡੀ ਚੀਨ ਦੀ ਦੇਵਤਾ ਹੈ।
ਚੀਨ ਦਾ ਦੇਵਤਾ
ਵੀਡਿਓ ਵਿੱਚ, ਤੁਸੀਂ ਸਲਵਾਰ ਕਮੀਜ਼ ਪਹਿਨੀ ਇੱਕ ਔਰਤ ਨੂੰ ਬਿਸਤਰੇ ‘ਤੇ ਬੈਠੀ ਦੇਖ ਸਕਦੇ ਹੋ, ਜਿਸ ਦੇ ਹੱਥ ਵਿੱਚ ਲਾਬੂਬੂ ਗੁੱਡੀ ਹੈ ਅਤੇ ਇੱਕ ਕੁੜੀ ਉਸ ਨੂੰ ਪੁੱਛਦੀ ਹੈ ਕਿ ਇਹ ਕੌਣ ਹੈ? ਔਰਤ ਜਵਾਬ ਦਿੰਦੀ ਹੈ ‘ਚੀਨ ਦਾ ਦੇਵਤਾ’। ਇਸ ਤੋਂ ਬਾਅਦ, ਉਹ ਗੁੱਡੀ ਨੂੰ ਆਪਣੇ ਮੰਦਰ ਵਿੱਚ ਲੈ ਜਾਂਦੀ ਹੈ ਅਤੇ ਪ੍ਰਾਰਥਨਾ ਕਰਨ ਲੱਗਦੀ ਹੈ। ਉਸੇ ਸਮੇਂ, ਨੇੜੇ ਬੈਠਾ ਇੱਕ ਆਦਮੀ ਗੁੱਡੀ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਂਦਾ ਦਿਖਾਈ ਦੇ ਰਿਹਾ ਹੈ। ਇਸ ਵੀਡਿਓ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ।
ਦੇਖਣ ਵਾਲਿਆ ਦਾ ਆਇਆ ਹੜ੍ਹ
ਇਸ ਵੀਡਿਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @TyrantOppressor ਆਈਡੀ ਦੁਆਰਾ ਸਾਂਝਾ ਕੀਤਾ ਗਿਆ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ, ‘ਇੱਕ ਭਾਰਤੀ ਕੁੜੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਲਾਬੂਬੂ ਇੱਕ ਚੀਨੀ ਦੇਵਤਾ ਹੈ। ਇਹ ਸੁਣਦੇ ਹੀ ਉਸ ਨੇ ਲਾਬੂਬੂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਜੈ ਲਾਬੂਬੂ’। ਸਿਰਫ਼ 25 ਸਕਿੰਟਾਂ ਦੇ ਇਸ ਵੀਡਿਓ ਨੂੰ ਹੁਣ ਤੱਕ 9 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਹਜ਼ਾਰਾਂ ਲੋਕਾਂ ਨੇ ਵੀਡਿਓ ਨੂੰ ਪਸੰਦ ਵੀ ਕੀਤਾ ਹੈ।
ਲੋਕ ਬੋਲੇ-ਮਾਸੂਮੀਅਤ ਦੀ ਆਖਰੀ ਪੀੜ੍ਹੀ
ਜਿਵੇਂ ਹੀ ਇਹ ਵੀਡਿਓ ਵਾਇਰਲ ਹੋਇਆ, ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਯੂਜ਼ਰ ਨੇ ਕਿਹਾ, ਅਸਲ ਵਿੱਚ ਧਰਮ ਇਸ ਤਰ੍ਹਾਂ ਸ਼ੁਰੂ ਹੁੰਦੇ ਹਨ। ਕੋਈ ਕੁਝ ਬਣਾਉਂਦਾ ਹੈ, ਕੋਈ ਇਸ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਅਚਾਨਕ ਅਸੀਂ ਸਾਰੇ 33,000 ਦੇਵਤਿਆਂ ਦੀ ਪੂਜਾ ਸ਼ੁਰੂ ਕਰ ਦਿੰਦੇ ਹਾਂ’, ਜਦੋਂ ਕਿ ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ‘ਇਹ ਮਾਸੂਮੀਅਤ ਦੀ ਆਖਰੀ ਪੀੜ੍ਹੀ ਹੈ’। ਇਸੇ ਤਰ੍ਹਾਂ, ਇੱਕ ਹੋਰ ਯੂਜ਼ਰ ਨੇ ਲਿਖਿਆ, ‘ਉਹ ਕਦੇ ਵੀ ਮੂਰਤੀ ਪੂਜਾ ਦੀਆਂ ਰਸਮਾਂ ਦਾ ਸਹਾਰਾ ਲੈਣ ਦਾ ਮੌਕਾ ਨਹੀਂ ਗੁਆਉਂਦੇ’।


