AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਸੋਸ਼ਲ ਮੀਡੀਆ ‘ਤੇ ਛਾ ਗਿਆ ਇਹ ਭਾਰਤੀ, ਵਿਦੇਸ਼ੀ ਲੋਕਾਂ ਨੂੰ ਵੀ ਕੀਤਾ ਫੈਨ

Viral Video: ਇੱਕ ਭਾਰਤੀ ਸਟ੍ਰੀਟ ਵੈਂਡਰ (ਰੇਹੜੀ ਵਾਲਾ ) ਦਾ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ, ਇੱਕ ਵਿਦੇਸ਼ੀ ਸ਼ਖਸ ਇੱਸ ਸਟ੍ਰੀਟ ਵੈਂਡਰ ਕੋਲ ਆਇਆ ਜੋ 20 ਰੁਪਏ ਵਿੱਚ ਕੇਲੇ ਦਾ ਸ਼ੇਕ ਵੇਚ ਰਿਹਾ ਸੀ। ਵਿਦੇਸ਼ੀ ਨੇ ਵੈਂਡਰ 20 ਦੀ ਬਜਾਏ 30 ਰੁਪਏ ਦੇਣ ਬਾਰੇ ਸੋਚਿਆ, ਪਰ ਵੈਂਡਰ ਨੇ ਵਾਧੂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ।

Viral Video: ਸੋਸ਼ਲ ਮੀਡੀਆ 'ਤੇ ਛਾ ਗਿਆ ਇਹ ਭਾਰਤੀ, ਵਿਦੇਸ਼ੀ ਲੋਕਾਂ ਨੂੰ ਵੀ ਕੀਤਾ ਫੈਨ
Image source: Instagram/nativety
yashika-jethi
| Updated On: 15 Sep 2025 13:04 PM IST
Share

ਟ੍ਰੈਵਲ ਵਲੌਗਰ ਦੁਨੀਆ ਭਰ ‘ਚ ਘੁੰਮਦੇ ਰਹਿੰਦੇ ਹਨ ਅਤੇ ਹਰ ਜਗ੍ਹਾ ਤੋਂ ਵੱਖ-ਵੱਖ ਪਕਵਾਨਾਂ ਦਾ ਸੁਆਦ ਵੀ ਲੈਂਦੇ ਹਨ ਤੇ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਪਕਵਾਨ ਕਿਵੇਂ , ਚੀਜ਼ ਖਾਣ ਯੋਗ ਹੈ ਜਾਂ ਨਹੀਂ। ਵਿਦੇਸ਼ੀ ਵਲੌਗਰ ਅਕਸਰ ਭਾਰਤ ਆਉਂਦੇ ਹਨ ਅਤੇ ਦੁਨੀਆ ਨੂੰ ਇੱਥੋਂ ਦੇ ਸੱਭਿਆਚਾਰ ਨਾਲ ਜਾਣੂ ਕਰਵਾਉਂਦੇ ਹਨ ਅਤੇ ਸਟ੍ਰੀਟ ਫੂਡ ਦਾ ਆਨੰਦ ਵੀ ਮਾਣਦੇ ਹਨ। ਅਜਿਹੇ ਹੀ ਇੱਕ ਵਿਦੇਸ਼ੀ ਟਰੈਵਲ ਵਲੌਗਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ। ਦਰਅਸਲ, ਕੋਲਕਾਤਾ ‘ਚ ਇੱਕ ਵਿਦੇਸ਼ੀ ਵਿਅਕਤੀ ਦੁਆਰਾ ਇੱਕ ਸਟ੍ਰੀਟ ਵੈਂਡਰ ਤੋਂ ਕੇਲੇ ਦਾ ਸ਼ੇਕ ਲੈਣ ਦਾ ਵੀਡੀਓ ਵਾਇਰਲ ਹੋ ਗਿਆ ਹੈ, ਪਰ ਲੋਕ ਸ਼ੇਕ ਕਾਰਨ ਨਹੀਂ ਬਲਕਿ ਵੈਂਡਰ ਦੀ ਇਮਾਨਦਾਰੀ ਕਾਰਨ ਉਸ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ ਹਨ।

ਕਈ ਵਾਰ ਦੇਖਿਆ ਜਾਂਦਾ ਹੈ ਕਿ ਦੁਕਾਨਦਾਰ ਵਿਦੇਸ਼ੀ ਲੋਕਾਂ ਨੂੰ ਦੇਖ ਕੇ ਚੀਜ਼ਾਂ ਦੀਆਂ ਕੀਮਤਾਂ ਵਧਾ ਦਿੰਦੇ ਹਨ, ਪਰ ਕੋਲਕਾਤਾ ਦੇ ਇਸ ਸਟ੍ਰੀਟ ਵੈਂਡਰ ਨੇ ਅਜਿਹਾ ਨਹੀਂ ਕੀਤਾ। ਉਸ ਨੇ ਆਪਣੀ ਇਮਾਨਦਾਰੀ ਦਿਖਾਈ ਅਤੇ ਵਿਦੇਸ਼ੀ ਆਦਮੀ ਦੇ ਦਿਲ ਨੂੰ ਛੂਹ ਲਿਆ। ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਵਿਦੇਸ਼ੀ ਆਦਮੀ ਇੱਕ ਛੋਟੀ ਜਿਹੀ ਗੱਡੀ ਵੱਲ ਇਸ਼ਾਰਾ ਕਰਦਾ ਹੈ ਜਿਸ ‘ਤੇ ਇੱਕ ਵੱਡੀ ਹਰੇ ਰੰਗ ਦੀ ਬਾਲਟੀ ਰੱਖੀ ਹੋਈ ਹੈ। ਉਹ ਕਹਿੰਦਾ ਹੈ, ‘ਇਹ ਆਦਮੀ ਬਾਲਟੀ ਵਿੱਚ ਕੀ ਵੇਚ ਰਿਹਾ ਹੈ?’ ਉਹ ਉਤਸੁਕਤਾ ਨਾਲ ਵੈਂਡਰ ਤੋਂ ਪੁੱਛਦਾ ਹੈ ਕਿ ਉਹ ਕੀ ਕੋਸ਼ਿਸ਼ ਕਰਨ ਜਾ ਰਿਹਾ ਹੈ? ਕਿਉਂਕਿ ਵੈਂਡਰ ਕੇਲੇ ਦਾ ਸ਼ੇਕ ਵੇਚ ਰਿਹਾ ਹੈ, ਉਹ ਸ਼ੇਕ ਦਾ ਇੱਕ ਗਲਾਸ ਪੀਣ ਦਾ ਫੈਸਲਾ ਕਰਦਾ ਹੈ। ਇਸ ਤੋਂ ਬਾਅਦ ਜੋ ਹੁੰਦਾ ਹੈ, ਉਸ ਨੇ ਸੱਚਮੁੱਚ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਦਰਅਸਲ, ਵੈਂਡਰ ਇੱਕ ਵੱਡੀ ਬਾਲਟੀ ਵਿੱਚੋਂ ਬਨਾਨਾ ਸ਼ੇਕ ਦਾ ਗਲਾਸ ਕੱਢਦਾ ਹੈ ਅਤੇ ਵਿਦੇਸ਼ੀ ਨੂੰ ਦੱਸਦਾ ਹੈ ਕਿ ਇਸਦੀ ਕੀਮਤ 20 ਰੁਪਏ ਹੈ। ਫਿਰ ਵਿਦੇਸ਼ੀ ਉਸਨੂੰ 30 ਰੁਪਏ ਦਿੰਦਾ ਹੈ ਅਤੇ ਵੈਂਡਰ ਨੂੰ ਸਮਝਾਉਂਦਾ ਹੈ ਕਿ ਉਹ ਵਾਧੂ ਪੈਸੇ ਟਿਪ ਵਜੋਂ ਰੱਖ ਸਕਦਾ ਹੈ, ਪਰ ਵੈਂਡਰ ਦੀ ਇਮਾਨਦਾਰੀ ਵੇਖੋ। ਉਸਨੇ ਉਹ ਵਾਧੂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਵੈਂਡਰ ਦੀ ਇਮਾਨਦਾਰੀ ਨੇ ਵਿਦੇਸ਼ੀ ਨੂੰ ਸੱਚਮੁੱਚ ਪ੍ਰਭਾਵਿਤ ਕੀਤਾ।

ਵੀਡੀਓ ਦੇਖੋ

View this post on Instagram

A post shared by Native Ty (@nativety)

ਵਿਦੇਸ਼ੀ ਨੇ ਵੀਡੀਓ ਵਿੱਚ ਕਿਹਾ ਹੈ, ‘ਤੁਸੀਂ ਦੇਖਿਆ! ਭਾਰਤ ਵਿੱਚ ਤੁਹਾਡਾ ਸਵਾਗਤ ਹੈ, ਇੱਥੇ ਇਮਾਨਦਾਰ ਲੋਕ ਹਨ’। ਨੇਟਿਵ ਨਾਮ ਦੀ ਆਈਡੀ ਨਾਲ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ 2.6 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ ਵੀਡੀਓ ਦੇਖਣ ਤੋਂ ਬਾਅਦ, ਯੂਜ਼ਰਸ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ।

ਲੋਕਾਂ ਦੇ ਰਿਐਕਸ਼ਨਸ

ਇੱਕ ਯੂਜ਼ਰ ਨੇ ਲਿਖਿਆ ਹੈ, ‘ ਸਟ੍ਰੀਟ ਵੈਂਡਰ (ਰੇਹੜੀ ਵਾਲਾ ) ਨੂੰ ਉਸਦੀ ਇਮਾਨਦਾਰੀ ਲਈ ਸਲਾਮ’, ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ, ‘ਇਹ ਭਾਰਤ ਦੀ ਸੁੰਦਰਤਾ ਹੈ ਭਰਾ’। ਇਸੇ ਤਰ੍ਹਾਂ, ਇੱਕ ਹੋਰ ਯੂਜ਼ਰ ਨੇ ਲਿਖਿਆ ਹੈ, ‘ਮੈਂ ਇਹ ਦੇਖ ਕੇ ਬਹੁਤ ਖੁਸ਼ ਹਾਂ ਕਿ ਕੋਈ ਸਕਾਰਾਤਮਕ ਭਾਰਤੀ ਸਟ੍ਰੀਟ ਫੂਡ ਪੋਸਟ ਕਰ ਰਿਹਾ ਹੈ। ਨਹੀਂ ਤਾਂ ਜ਼ਿਆਦਾਤਰ ਲੋਕ ਇੱਥੇ ਸਟ੍ਰੀਟ ਫੂਡ ਦੀ ਹੀ ਆਲੋਚਨਾ ਕਰਦੇ ਹਨ’।

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...