ਜਲੰਧਰ ਦੇ ਨੌਜਵਾਨ ਨੇ ਵੱਖਰੇ ਢੰਗ ਨਾਲ ਮਨਾਈ ਟੀਮ ਇੰਡੀਆਂ ਦੀ ਜਿੱਤ ਦੀ ਖੁਸ਼ੀ, ਵੰਡੇ ਫ੍ਰੀ ਪਿੱਜ਼ੇ
ਬੀਤੇ ਦਿਨ ਦੁਕਾਨਦਾਰ ਉਮਰ ਅਲੀ ਨੇ ਐਲਾਨ ਕੀਤਾ ਸੀ ਕਿ ਜੇਕਰ ਭਾਰਤੀ ਟੀਮ ਨਿਊਜ਼ੀਲੈਂਡ ਵਿਰੁੱਧ ਖੇਡੇ ਜਾ ਰਹੇ ਫਾਈਨਲ ਮੈਚ ਨੂੰ ਜਿੱਤਦੀ ਹੈ, ਤਾਂ ਉਹ 10 ਮਾਰਚ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਮੁਫ਼ਤ ਪੀਜ਼ਾ ਵੰਡੇਗਾ। ਜਿਸ ਤੋਂ ਬਾਅਦ ਅੱਜ ਦੁਕਾਨਦਾਰ ਵੱਲੋਂ ਦੁਪਹਿਰ 2:00 ਵਜੇ ਤੋਂ ਸ਼ਾਮ 5:00 ਵਜੇ ਤੱਕ ਮੁਫ਼ਤ ਪੀਜ਼ਾ ਵੰਡਿਆ ਜਾ ਰਿਹਾ ਹੈ।

Jalandhar Pizza Shopkeeper: ਭਾਰਤ ਨੇ ਦੁਬਈ ਵਿੱਚ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ। ਇਸ ਜਿੱਤ ਦੀ ਖੁਸ਼ੀ ਪੂਰੇ ਭਾਰਤ ਵਿੱਚ ਮਨਾਈ ਗਈ। ਦੂਜੇ ਪਾਸੇ, ਜਲੰਧਰ ਵਿੱਚ ‘ਦਿ ਪੀਜ਼ਾ ਸਪਲਾਇਰ’ ਨੇ ਭਾਰਤ ਦੀ ਜਿੱਤ ਦਾ ਜਸ਼ਨ ਵੱਖਰੇ ਢੰਗ ਨਾਲ ਮਨਾਇਆ। ਦੁਕਾਨਦਾਰ ਨੇ ਸੋਮਵਾਰ ਨੂੰ ਫ੍ਰੀ ਪੀਜ਼ੇ ਵੰਡ ਕੇ ਖ਼ੁਸ਼ੀ ਮਨਾਈ ਹੈ।
ਬੀਤੇ ਦਿਨ ਦੁਕਾਨਦਾਰ ਉਮਰ ਅਲੀ ਨੇ ਐਲਾਨ ਕੀਤਾ ਸੀ ਕਿ ਜੇਕਰ ਭਾਰਤੀ ਟੀਮ ਨਿਊਜ਼ੀਲੈਂਡ ਵਿਰੁੱਧ ਖੇਡੇ ਜਾ ਰਹੇ ਫਾਈਨਲ ਮੈਚ ਨੂੰ ਜਿੱਤਦੀ ਹੈ, ਤਾਂ ਉਹ 10 ਮਾਰਚ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਮੁਫ਼ਤ ਪੀਜ਼ਾ ਵੰਡੇਗਾ। ਜਿਸ ਤੋਂ ਬਾਅਦ ਅੱਜ ਦੁਕਾਨਦਾਰ ਵੱਲੋਂ ਦੁਪਹਿਰ 2:00 ਵਜੇ ਤੋਂ ਸ਼ਾਮ 5:00 ਵਜੇ ਤੱਕ ਮੁਫ਼ਤ ਪੀਜ਼ਾ ਵੰਡਿਆ ਜਾ ਰਿਹਾ ਹੈ।
ਇਸ ਸਮੇਂ ਦੌਰਾਨ, ਦੁਕਾਨ ਦੇ ਬਾਹਰ ਲੋਕਾਂ ਦੀ ਮੁਫਤ ਪੀਜ਼ਾ ਲੈਣ ਲਈ ਲੰਬੀ ਕਤਾਰ ਲੱਗ ਜਾਂਦੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੁਕਾਨ ਵਿੱਚ ਵੱਡੀ ਮਾਤਰਾ ਵਿੱਚ ਪੀਜ਼ਾ ਤਿਆਰ ਕੀਤਾ ਜਾ ਰਿਹਾ ਹੈ, ਪਰ ਮੁਫਤ ਪੀਜ਼ਾ ਖਾਣ ਦੇ ਚਾਹਵਾਨ ਲੋਕਾਂ ਦੀ ਕਤਾਰ ਖਤਮ ਨਹੀਂ ਹੋ ਰਹੀ ਹੈ।
ਪਹਿਲਾਂ ਵੀ ਵੰਡ ਚੁੱਕਿਆ ਹੈ ਪਿੱਜ਼ੇ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰ ਨੇ ਕਿਹਾ ਕਿ ਉਨ੍ਹਾਂ ਨੇ 2 ਸਾਲ ਪਹਿਲਾਂ ਵੀ ਅਜਿਹਾ ਹੀ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ 700 ਪੀਜ਼ਾ ਮੁਫ਼ਤ ਵੰਡੇ ਸਨ। ਹਾਲਾਂਕਿ, ਅੱਜ ਉਨ੍ਹਾਂ ਨੇ ਲਗਭਗ 1000 ਮੁਫ਼ਤ ਪੀਜ਼ਾ ਵੰਡਣ ਦਾ ਐਲਾਨ ਕੀਤਾ ਹੈ।
ਟੀਮ ਇੰਡੀਆ ਨੇ ਇੱਕ ਵਾਰ ਫਿਰ ਕ੍ਰਿਕਟ ਦੀ ਦੁਨੀਆ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਭਾਰਤ 9 ਮਹੀਨਿਆਂ ਦੇ ਅੰਦਰ ਆਪਣੀ ਦੂਜੀ ਆਈਸੀਸੀ ਟਰਾਫੀ ਜਿੱਤਣ ਵਿੱਚ ਕਾਮਯਾਬ ਰਿਹਾ। ਟੀਮ ਇੰਡੀਆ ਨੇ 9 ਮਾਰਚ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨਜ਼ ਟਰਾਫੀ 2025 ਦਾ ਖਿਤਾਬ ਜਿੱਤਿਆ। ਇਸ ਦੇ ਨਾਲ ਹੀ, ਚੈਂਪੀਅਨਜ਼ ਟਰਾਫੀ 12 ਸਾਲਾਂ ਬਾਅਦ ਭਾਰਤ ਵਾਪਸ ਆ ਰਹੀ ਹੈ।