AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Funny Viral Video: ਦੋਸਤਾਂ ਨੇ ਵਿਆਹ ਵਿੱਚ ਦਿੱਤਾ ਅਜਿਹਾ ਤੋਹਫ਼ਾ ਕਿ ਲਾੜੀ ਨੂੰ ਮੂੰਹ ਲੁਕਾਉਣ ਲਈ ਹੋਣਾ ਪਿਆ ਮਜਬੂਰ , ਸਾਰਿਆਂ ਸਾਹਮਣੇ ਹੋ ਗਿਆ ਸ਼ਰਮਿੰਦਾ

Funny Viral Video: ਭਾਰਤੀ ਵਿਆਹਾਂ ਵਿੱਚ ਦੋਸਤਾਂ ਦਾ ਹੱਸੀ-ਮਜ਼ਾਕ ਕਰਨਾ ਆਮ ਗੱਲ ਹੁੰਦੀ ਹੈ। ਵਿਆਹ ਨੂੰ ਹੋਰ ਯਾਦਗਾਰ ਅਤੇ ਖ਼ਾਸ ਬਣਾਉਣ ਲਈ ਦੋਸਤ ਬਹੁਤ ਤਰੀਕੇ ਅਪਣਾਉਂਦੇ ਹਨ। ਦੋਸਤ ਅਕਸਰ ਅਜਿਹੇ ਮੌਕਿਆਂ 'ਤੇ ਮਜ਼ਾਕੀਆ ਤੋਹਫ਼ੇ ਦੇ ਕੇ ਉੱਥੇ ਮੌਦੂਜ ਲੋਕਾਂ ਦਾ ਮੂਡ ਹੋਰ ਖੁਸ਼ ਕਰਦੇ ਹਨ। ਇਸ ਵੀਡੀਓ ਵਿੱਚ ਵੀ ਦੋਸਤਾਂ ਨੇ ਅਜਿਹਾ ਤੋਹਫ਼ਾ ਦਿੱਤਾ ਕਿ ਜੋੜੇ ਨੂੰ ਸ਼ਰਮ ਨਾਲ ਆਪਣੇ ਮੂੰਹ ਲੁਕਾਉਣ ਲਈ ਮਜਬੂਰ ਹੋਣਾ ਪਿਆ।

Funny Viral Video: ਦੋਸਤਾਂ ਨੇ ਵਿਆਹ ਵਿੱਚ ਦਿੱਤਾ ਅਜਿਹਾ ਤੋਹਫ਼ਾ ਕਿ ਲਾੜੀ ਨੂੰ ਮੂੰਹ ਲੁਕਾਉਣ ਲਈ ਹੋਣਾ ਪਿਆ ਮਜਬੂਰ , ਸਾਰਿਆਂ ਸਾਹਮਣੇ ਹੋ ਗਿਆ ਸ਼ਰਮਿੰਦਾ
tv9-punjabi
| Published: 08 Jun 2025 12:22 PM IST
Share

ਕਈ ਵਾਰ ਵਿਆਹਾਂ ਵਿੱਚ ਦੋਸਤਾਂ ਦੇ ਮਜ਼ਾਕ-ਮਸਤੀ ਕਾਰਨ ਲਾੜੀ ਜਾਂ ਲਾੜੇ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਕਈ ਵਾਰ ਦੋਸਤ ਤਾਂ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਹਨ। ਦੋਸਤਾਂ ਦੇ ਇਹ ਮਜ਼ੇਦਾਰ ਹਰਕਤਾਂ ਵਿਆਹ ਨੂੰ ਹੋਰ ਵੀ ਯਾਦਗਾਰ ਬਣਾ ਦਿੰਦੀਆਂ ਹਨ। ਹਾਲ ਹੀ ਵਿੱਚ, ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਲਾੜੇ ਦੇ ਦੋਸਤਾਂ ਨੇ ਵਿਆਹ ਵਿੱਚ ਜੋੜੇ ਨੂੰ ਅਜਿਹਾ ਤੋਹਫ਼ਾ ਦਿੱਤਾ ਕਿ ਲਾੜੀ ਸ਼ਰਮ ਨਾਲ ਆਪਣਾ ਮੂੰਹ ਲੁਕਾਉਣ ਲਈ ਮਜਬੂਰ ਹੋ ਗਈ ਅਤੇ ਲਾੜਾ ਬਹੁਤ ਸ਼ਰਮਿੰਦਾ ਹੋ ਗਿਆ।

ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਆਹ ਦੌਰਾਨ, ਲਾੜਾ-ਲਾੜੀ ਸਟੇਜ ‘ਤੇ ਖੜ੍ਹੇ ਹੋ ਕੇ ਲੋਕਾਂ ਨੂੰ ਮਿਲ ਰਹੇ ਹਨ। ਇਸ ਦੌਰਾਨ, ਲਾੜੇ ਦੇ ਕੁਝ ਦੋਸਤ ਸਟੇਜ ‘ਤੇ ਆਉਂਦੇ ਹਨ ਅਤੇ ਲਾੜੇ-ਲਾੜੀ ਨੂੰ ਅਜਿਹਾ ਤੋਹਫ਼ਾ ਦਿੰਦੇ ਹਨ ਕਿ ਲਾੜਾ-ਲਾੜੀ ਦੋਵੇਂ ਸ਼ਰਮ ਨਾਲ ਲਾਲ ਹੋ ਜਾਂਦੇ ਹਨ। ਤੋਹਫ਼ੇ ਵਜੋਂ, ਤੁਸੀਂ ਦੇਖੋਗੇ ਕਿ ਲਾੜੀ ਦੇ ਹੱਥ ਵਿੱਚ ਇੱਕ ਬੱਚੇ ਦੀ ਦੁੱਧ ਦੀ ਬੋਤਲ ਹੈ ਅਤੇ ਲਾੜੇ ਦੇ ਹੱਥ ਵਿੱਚ ਇੱਕ ਬੱਚੇ ਦਾ ਖੀਡੋਣਾ ਹੈ। ਨਾਲ ਹੀ, ਦੋਵਾਂ ਦੇ ਹੱਥਾਂ ਵਿੱਚ ਇੱਕ ਪੋਸਟਰ ਵੀ ਦੇਖਿਆ ਜਾ ਸਕਦਾ ਹੈ। ਜਿਸ ‘ਤੇ ਦੋ ਛੋਟੇ ਬੱਚਿਆਂ ਦੀ ਤਸਵੀਰ ਦਿਖਾਈ ਦੇ ਰਹੀ ਹੈ ਅਤੇ ਇਸ ‘ਤੇ ਲਿਖਿਆ ਹੈ – ‘ਥੋੜਾ ਇੰਤਜ਼ਾਰ ਕਰੋ, ਅਸੀਂ ਵੀ 9 ਮਹੀਨਿਆਂ ਵਿੱਚ ਆ ਰਹੇ ਹਾਂ।’ ਦੋਸਤਾਂ ਵੱਲੋਂ ਦਿੱਤੇ ਗਏ ਇਸ ਤੋਹਫ਼ੇ ਨੂੰ ਦੇਖ ਕੇ, ਲਾੜੀ ਲਾਲ ਹੋ ਜਾਂਦੀ ਹੈ ਅਤੇ ਉਹ ਆਪਣਾ ਚਿਹਰਾ ਲੁਕਾਉਂਦੇ ਹੋਏ ਹੱਸਣ ਲੱਗ ਪੈਂਦੀ ਹੈ। ਲਾੜਾ ਵੀ ਸ਼ਰਮ ਨਾਲ ਆਪਣਾ ਚਿਹਰਾ ਲੁਕਾਉਂਦੇ ਹੋਏ ਆਪਣੀ ਹਾਸੀ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਦਾ ਹੈ।

ਇਹ ਵੀ ਪੜ੍ਹੋ- ਹੈਵੀ ਡਰਾਈਵਰ ਦਾ ਸ਼ਾਨਦਾਰ ਜੁਗਾੜ, ਸ਼ਖਸ ਨੇ ਟਰੈਕਟਰ ਚ ਪਹੀਏ ਦੀ ਥਾਂ ਲਗਾਇਆ Drum

ਦੋਸਤਾਂ ਦੇ ਮਜ਼ਾਕ ਦਾ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ @epic.insta.daily ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਯੂਜ਼ਰਸ ਦੇ Reactions ਆਉਣੇ ਸ਼ੁਰੂ ਹੋ ਗਈਆਂ। ਲੋਕਾਂ ਨੇ ਇਸ ਵੀਡੀਓ ਨੂੰ “ਦੋਸਤਾਂ ਦੀ ਮਸਤੀ” ਦੀ ਇੱਕ ਵਧੀਆ ਉਦਾਹਰਣ ਕਿਹਾ ਅਤੇ ਕਿਹਾ ਕਿ ਦੋਸਤ ਇਸ ਤਰ੍ਹਾਂ ਦੇ ਹੁੰਦੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, “ਹਰ ਵਿਆਹ ਨੂੰ ਅਜਿਹੇ ਦੋਸਤਾਂ ਦੀ ਲੋੜ ਹੁੰਦੀ ਹੈ, ਜੋ ਮਾਹੌਲ ਨੂੰ ਇੰਨਾ ਮਜ਼ੇਦਾਰ ਬਣਾਉਂਦੇ ਹਨ।” ਇੱਕ ਹੋਰ ਨੇ ਲਿਖਿਆ, “ਦੁਲਹਨ ਦੇ Reactions ਦੇਖ ਕੇ ਮੈਂ ਹਾਸਾ ਨਹੀਂ ਰੋਕ ਸਕਦਾ।” ਤੀਜੇ ਨੇ ਲਿਖਿਆ, “ਮੇਰੇ ਵਿਆਹ ਵਿੱਚ ਵੀ ਦੋਸਤਾਂ ਨੇ ਅਜਿਹਾ ਹੀ ਪ੍ਰੈਂਕ ਕੀਤਾ, ਇਹ ਪਲ ਜ਼ਿੰਦਗੀ ਭਰ ਯਾਦ ਰਹਿੰਦੇ ਹਨ।”

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...