ਹੋਲੀ ਹੈ! ਰੰਗਾਂ ਦੇ ਤਿਉਹਾਰ ਵਿਚਾਲੇ ਸ਼ਰਾਬੀਆਂ ਦੀਆਂ ਵੀਡੀਓ ਵਾਇਰਲ, ਦੇਖ ਲੋਟ ਪੋਟ ਹੋ ਗਏ ਲੋਕ
Holi 2024: ਹੋਲੀ ਨੂੰ ਰੰਗਾਂ ਦੇ ਤਿਉਹਾਰ ਕਰਕੇ ਵੀ ਜਾਣਿਆ ਜਾਂਦਾ ਹੈ ਪਰ ਹਰ ਤਿਊਹਾਰ ਵਾਂਗ ਹੀ ਇਸ ਵਿੱਚ ਵੀ ਕਈ ਲੋਕ ਰੰਗ ਵਿੱਚ ਭੰਗ ਪਾਉਂਦੇ ਹਨ। ਅਜਿਹੀਆਂ ਹੀ ਕੁੱਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕੋਈ ਸ਼ਰਾਬ ਦੇ ਨਸ਼ੇ 'ਚ ਨਾਲੇ 'ਚ ਡਿੱਗ ਰਿਹਾ ਹੈ ਅਤੇ ਕੋਈ ਸੜਕ 'ਤੇ ਚੱਲਦੇ ਸਮੇਂ ਲੜਖੜਾ ਹੈ। ਬਹੁਤ ਸਾਰੇ ਲੋਕ ਸ਼ਰਾਬੀ ਹੋ ਕੇ ਲੋਕਾਂ ਨੂੰ ਹੋਲੀ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ।

ਵਾਇਰਲ ਵੀਡੀਓ
ਅੱਜ ਹੋਲੀ ਹੈ, ਪੂਰਾ ਦੇਸ਼ ਇਸ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾ ਰਿਹਾ ਹੈ। ਅਜਿਹੇ ‘ਚ ਹੋਲੀ ਵਾਲੇ ਦਿਨ ਹੰਗਾਮਾ ਕਰਨ ਵਾਲੇ ਲੋਕ ਨਜ਼ਰ ਨਾ ਦਿਖਾਈ ਦੇਣ ਅਜਿਹੇ ਹੋ ਨਹੀਂ ਸਕਦਾ। ਫਿਲਹਾਲ ਸੋਸ਼ਲ ਮੀਡੀਆ ‘ਤੇ ਅਜਿਹੇ ਹੰਗਾਮਾਂ ਕਰਨ ਵਾਲਿਆਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਹੋਲੀ ‘ਤੇ ਸ਼ਰਾਬ ਪੀ ਕੇ ਹੰਗਾਮਾ ਮਚਾਉਂਦੇ ਹਨ ਅਤੇ ਖੁਦ ਨੂੰ ਵੀ ਮੁਸੀਬਤ ‘ਚ ਫਸਾ ਲੈਂਦੇ ਹਨ। ਕੋਈ ਸ਼ਰਾਬ ਦੇ ਨਸ਼ੇ ‘ਚ ਨਾਲੇ ‘ਚ ਡਿੱਗ ਰਿਹਾ ਹੈ ਅਤੇ ਕੋਈ ਸੜਕ ‘ਤੇ ਚੱਲਦੇ ਸਮੇਂ ਡਾਂਵਾ ਡੋਲੇ ਖਾ ਰਿਹਾ ਹੈ। ਬਹੁਤ ਸਾਰੇ ਲੋਕ ਸ਼ਰਾਬੀ ਹੋ ਕੇ ਲੋਕਾਂ ਨੂੰ ਹੋਲੀ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ।
ਦੇਖੋ ਵਾਇਰਲ ਵੀਡੀਓ
ਵਾਇਰਲ ਹੋ ਰਹੇ ਵੀਡੀਓਜ਼ ‘ਚ ਤੁਸੀਂ ਸ਼ਰਾਬ ਦੇ ਨਸ਼ੇ ‘ਚ ਲੋਕਾਂ ਨੂੰ ਹੋਲੀ ਦੀ ਵਧਾਈ ਦਿੰਦੇ ਹੋਏ ਦੇਖ ਸਕਦੇ ਹੋ। ਇਸ ਦੌਰਾਨ ਉਨ੍ਹਾਂ ਨੇ ਹੋਲੀ ਦੇ ਨਾਲ-ਨਾਲ ਭਾਰਤ ਵਿੱਚ ਮਨਾਏ ਜਾਂਦੇ ਸਾਰੇ ਤਿਉਹਾਰਾਂ ਦਾ ਜ਼ਿਕਰ ਕਰਕੇ ਲੋਕਾਂ ਨੂੰ ਵਧਾਈ ਦਿੱਤੀ। ਉਹ ਖੁਦ ਨਹੀਂ ਜਾਣਦਾ ਕਿ ਉਹ ਸ਼ਰਾਬੀ ਹੋ ਕੇ ਕੀ ਕਹਿ ਰਹੇ ਹਨ। ਇੰਝ ਲੱਗ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਵਿੱਚ ਬੰਦੇ ਨੂੰ ਥੋੜੀ ਜਿਹੀ ਹੋਸ਼ ਵੀ ਨਹੀਂ ਹੈ।Happy Holi doston ❤️🫶#HappyHoli#होली #होलिकोत्सव pic.twitter.com/Gcbk3CXwYG
— Shadan Aagya (@SigmaRuler_) March 25, 2024
ਇਹ ਵੀ ਦੇਖੋ ਵਾਇਰਲ ਵੀਡੀਓ
ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਵਿਅਕਤੀ ਸ਼ਰਾਬ ਪੀ ਕੇ ਨਾਲੇ ਵਿੱਚ ਰੁੜ ਗਿਆ। ਇੱਕ ਹੋਰ ਵਿਅਕਤੀ, ਜੋ ਕਿ ਸ਼ਰਾਬੀ ਹੋਕੇ ਸੜਕ ਦੇ ਵਿਚਕਾਰ ਜਾ ਕੇ ਇੱਕ ਬਾਈਕ ਸਵਾਰ ਨਾਲ ਟਕਰਾ ਗਿਆ। ਆਪਣੇ ਨਾਲ ਹੀ ਉਸ ਨੇ ਬਾਈਕ ਸਵਾਰ ਵਿਅਕਤੀ ਨੂੰ ਵੀ ਜ਼ਖਮੀ ਕਰ ਦਿੱਤਾ। ਇਸ ਵੀਡੀਓ ‘ਚ ਇਕ ਹੋਰ ਵਿਅਕਤੀ ਦਿਖਾਈ ਦੇ ਰਿਹਾ ਹੈ, ਜੋ ਜਿਵੇਂ ਹੀ ਮੋਟਰਸਾਈਕਲ ਸਟਾਰਟ ਕਰਦਾ ਹੈ, ਸਾਹਮਣੇ ਵਾਲੇ ਘਰ ਦੇ ਦਰਵਾਜ਼ੇ ਨਾਲ ਟਕਰਾ ਜਾਂਦਾ ਹੈ। ਜਦਕਿ ਇੱਕ ਹੋਰ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਨੱਚਦੇ ਹੋਏ ਡਿੱਗ ਪਿਆ।कल रिलीज़ होने वाली फ़िल्म का ट्रेलर🤣🤣😁😁😂😂 (बुरा न मानो, होली है) pic.twitter.com/DiWfNQcjGH
— SANJAY TRIPATHI (@sanjayjourno) March 24, 2024ਇਹ ਵੀ ਪੜ੍ਹੋ