Viral: ਵਿਆਹ ਦੌਰਾਨ ਪੈਣ ਲੱਗਾ ਤੇਜ਼ ਮੀਂਹ, ਤਾਂ ਸ਼ਖਸ ਨੇ ਦਿਮਾਗ ਦਾ ਕੀਤਾ ਪੂਰਾ ਇਸਤੇਮਾਲ, ਭਿੱਜਣ ਤੋਂ ਬਚਣ ਲਈ ਲਾਇਆ ਇਹ ਜੁਗਾੜ
Viral Video: ਇਸ ਵੇਲੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਨੇ ਮੀਂਹ ਵਿੱਚ ਭਿੱਜਣ ਤੋਂ ਬਚਣ ਲਈ ਦਿਮਾਗ ਦੀ ਇਸ ਤਰ੍ਹਾਂ ਵਰਤੋ ਕੀਤੀ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਵੀਡੀਓ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਕਮੈਂਟ ਕਰ ਕੇ ਖੂਬ Reactions ਵੀ ਦਿੱਤੇ ਹਨ।

ਸੋਸ਼ਲ ਮੀਡੀਆ ਵਾਇਰਲ ਕੰਟੈਂਟ ਦਾ ਕੇਂਦਰ ਹੈ ਜਿੱਥੇ ਤੁਹਾਨੂੰ ਹਮੇਸ਼ਾ ਕੁਝ ਨਾ ਕੁਝ ਵਾਇਰਲ ਹੁੰਦਾ ਮਿਲੇਗਾ। ਹਰ ਰੋਜ਼ ਲੋਕ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਜੋ ਬਹੁਤ ਵੱਖਰੇ ਹੁੰਦੇ ਹਨ ਜਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ, ਵਾਇਰਲ ਹੋ ਜਾਂਦੇ ਹਨ। ਜੇਕਰ ਤੁਸੀਂ ਸੋਸ਼ਲ ਮੀਡੀਆ ‘ਤੇ ਐਕਟਿਵ ਹੋ ਤਾਂ ਤੁਸੀਂ ਹੁਣ ਤੱਕ ਬਹੁਤ ਸਾਰੇ ਵਾਇਰਲ ਵੀਡੀਓ ਦੇਖੇ ਹੋਣਗੇ। ਫਿਰ ਵੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਉਸ ਵੀਡੀਓ ਵਿੱਚ ਕੀ ਦੇਖਿਆ ਗਿਆ ਸੀ।
ਇਸ ਵੇਲੇ ਜੋ ਵੀਡੀਓ ਵਾਇਰਲ ਹੋ ਰਿਹਾ ਹੈ ਉਹ ਇੱਕ ਵਿਆਹ ਦਾ ਹੈ ਜਿੱਥੇ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਇੰਨਾ ਭਾਰੀ ਹੈ ਕਿ ਉੱਥੇ ਸਭ ਕੁਝ ਗਿੱਲਾ ਅਤੇ ਖਰਾਬ ਹੋ ਗਿਆ ਹੈ। ਕੁਝ ਲੋਕ ਇੱਕ ਮੇਜ਼ ਦੇ ਕੋਲ ਖੜ੍ਹੇ ਹਨ ਅਤੇ ਮੀਂਹ ਵਿੱਚ ਭਿੱਜ ਰਹੇ ਹਨ। ਉਸੇ ਸਮੇਂ, ਇੱਕ ਵਿਅਕਤੀ ਨੇ ਮੀਂਹ ਵਿੱਚ ਭਿਜਣ ਤੋਂ ਬਚਣ ਲਈ ਟੇਬਲ ਦਾ ਸਹਾਰਾ ਲਿਆ। ਉਹ ਟੇਬਲ ਦੇ ਥੱਲੇ ਜਾ ਕੇ ਲੁੱਕ ਗਿਆ ਅਤੇ ਫਿਰ ਉਸ ਨੇ ਜਿੱਥੇ ਜਾਣਾ ਸੀ, ਉਹੀ ਟੇਬਲ ਆਪਣੇ ਸਿਰ ‘ਤੇ ਚੁੱਕ ਕੇ ਚਲਾ ਗਿਆ। ਵੀਡੀਓ ਵਿੱਚ ਲਿਖਿਆ ਹੈ, ‘ਬਰਾਤੀਆਂ ਵਿੱਚੋਂ ਮੈਂ ਇਕੱਲਾ ਹੀ ਸੀ ਜੋ ਭਿੱਜਣ ਤੋਂ ਬਚ ਗਿਆ।’
View this post on Instagram
ਇਹ ਵੀ ਪੜ੍ਹੋ- ਕੁੱਕੜ ਦੇ ਸਾਹਮਣੇ ਕੁੱਤੇ ਨੇ ਖੜ੍ਹੇ ਕੀਤੇ ਹੱਥ, ਇੰਝ ਛੁੜਾਈ ਜਾਨ, ਦੇਖੋ ਮਜ਼ੇਦਾਰ VIDEO
ਇਹ ਵੀ ਪੜ੍ਹੋ
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ ਇੰਸਟਾਗ੍ਰਾਮ ‘ਤੇ maximum_manthan ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਸਮੇਂ, ਕੈਪਸ਼ਨ ਲਿਖਿਆ ਸੀ, ‘ਟੇਬਲ ਨੇ ਬਚਾ ਲਿਆ।’ ਖ਼ਬਰ ਲਿਖੇ ਜਾਣ ਤੱਕ, 39 ਹਜ਼ਾਰ ਤੋਂ ਵੱਧ ਲੋਕ ਵੀਡੀਓ ਨੂੰ ਲਾਈਕ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ – ਹੁਣ ਉਸ ਪੰਡਿਤ ਨੂੰ ਫੜੋ ਜਿਸਨੇ ਵਿਆਹ ਦੀ ਤਰੀਕ ਤੈਅ ਕੀਤੀ ਸੀ। ਇੱਕ ਹੋਰ ਯੂਜ਼ਰ ਨੇ ਲਿਖਿਆ – ਉਹ ਜ਼ਰੂਰ ਬਿਹਾਰੀ ਮੁੰਡਾ ਹੋਵੇਗਾ। ਬਹੁਤ ਸਾਰੇ ਲੋਕਾਂ ਨੇ ਹੱਸਣ ਵਾਲੇ ਇਮੋਜੀ ਸ਼ੇਅਰ ਕੀਤੇ ਹਨ।