Video: ਕਦੇ ਦੇਖਿਆ ਹੈ ਅਜਿਹਾ Singer? ਬਿਨਾਂ ਮਾਈਕ ਤੋਂ ਗਾਉਣ ਲਈ ਲਾਇਆ ਅਜਿਹਾ ਜੁਗਾੜ, Viral ਹੋ ਗਿਆ ਵੀਡੀਓ
Viral Video: ਸੋਸ਼ਲ ਮੀਡੀਆ 'ਤੇ ਟੈਲੇਂਟੇਂਡ ਲੋਕਾਂ ਦੀ ਕੋਈ ਕਮੀ ਨਹੀਂ ਹੈ। ਬਹੁਤ ਸਾਰੇ ਲੋਕ ਸਿਰਫ਼ ਗਲੀ-ਮੁਹੱਲਿਆਂ 'ਚ ਗਾ ਕੇ ਹੀ ਸਟਾਰ ਬਣ ਜਾਂਦੇ ਹਨ। ਅਜਿਹੇ ਹੀ ਇੱਕ ਗਾਇਕ ਦਾ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ, ਜੋ ਆਪਣੇ ਅਨੋਖੀ ਗਾਇਕੀ ਦੇ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
ਜੇਕਰ ਤੁਹਾਡੇ ਵਿੱਚ ਕੁਝ ਹਾਸਿਲ ਕਰਨ ਦਾ ਜਨੂੰਨ ਅਤੇ ਟੈਲੇਂਟ ਹੈ, ਤਾਂ ਤੁਸੀਂ ਇੱਕ ਦਿਨ ਜ਼ਰੂਰ ਕਾਮਯਾਬੀ ਦੀਆਂ ਪੌੜ੍ਹੀਆਂ ਚੜ੍ਹ ਜਾਵੋਗੇ। ਸੋਸ਼ਲ ਮੀਡੀਆ ‘ਤੇ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਹੈ ਜਿਨ੍ਹਾਂ ਨੇ ਮਸ਼ਹੂਰ ਹੋਣ ਲਈ ਸਾਲਾਂ ਤੋਂ ਸਖ਼ਤ ਮਿਹਨਤ ਕੀਤੀ ਹੈ। ਹਾਲ ਹੀ ਵਿੱਚ ਵਾਇਰਲ ਹੋਏ ਸ਼ਾਦਾਬ ਜਕਾਤੀ ਨੂੰ ਦੇਖ ਲੋ, ਜੋ ਕਈ ਸਾਲਾਂ ਤੋਂ ਸੋਸ਼ਲ ਮੀਡੀਆ ‘ਤੇ ਆਪਣੇ ਟੈਲੇਂਟ ਦੇ ਕਾਰਨ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਏ ਹਨ। ਅਜਿਹੇ ਹੀ ਇੱਕ ਟੈਲੇਂਟੇਡ ਮੁੰਡੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਪਾਈਪ ਦੀ ਮਦਦ ਨਾਲ ਗੀਤ ਗਾਉਂਦਾ ਦਿਖਾਈ ਦੇ ਰਿਹਾ ਹੈ। ਇਸ ਅਨੋਖੇ ਟੈਲੇਂਟ ਦੇ ਕਾਰਨ, ਲੋਕ ਉਸ ਨੂੰ ਪਾਈਪ ਸਿੰਗਰ ਵਜੋਂ ਜਾਣਦੇ ਹਨ ਅਤੇ ਮੁੰਡੇ ਨੇ ਵੀ ਆਪਣਾ ਨਾਮ ਪਾਈਪ ਸਿੰਗਰ ਰੱਖਿਆ ਹੈ।
ਵੀਡੀਓ ਵਿੱਚ ਤੁਸੀਂ ਆਮ ਜਿਹੇ ਮੁੰਡੇ ਨੂੰ ਗਾਉਂਦੇ ਹੋਏ ਦੇਖ ਸਕਦੇ ਹੋ, ਪਰ ਉਸ ਦੀ ਗਾਇਕੀ ਦੀ ਸਭ ਤੋਂ ਵੱਖਰੀ ਖਾਸੀਅਤ ਉਸ ਦਾ ਮਾਈਕ੍ਰੋਫ਼ੋਨ ਸੀ। ਮਾਈਕ੍ਰੋਫ਼ੋਨ ਦੀ ਬਜਾਏ, ਉਸ ਨੇ ਇੱਕ ਬੋਰਵੈੱਲ ਪਾਈਪ ਫੜੀ ਅਤੇ ਉਸਨੇ ਉਸ ਵਿੱਚ ਗਾਣਾ ਸ਼ੁਰੂ ਕਰ ਦਿੱਤਾ। ਇਸ ਵੀਡੀਓ ਨੂੰ ਬਿਨਾਂ ਆਵਾਜ਼ ਦੇ ਦੇਖਣ ਨਾਲ ਤੁਹਾਨੂੰ ਬੇਸ਼ੱਕ ਹਾਸਾ ਆ ਸਕਦਾ ਹੈ, ਪਰ ਇੱਕ ਵਾਰ ਜਦੋਂ ਤੁਸੀਂ ਆਵਾਜ਼ ਸੁਣੋਗੇ, ਤਾਂ ਤੁਸੀਂ ਉਸਦੇ ਫੈਨ ਬਣ ਜਾਓਗੇ। ਪਾਈਪ ਦੀ ਗੂੰਜ ਨੇ ਉਸ ਦੀ ਆਵਾਜ਼ ਦੇ ਵਾਲਊਮ ਨੂੰ ਵਧਾ ਦਿੱਤਾ। ਉਸ ਨੇ ਪਾਈਪ ਦੀ ਮਦਦ ਨਾਲ ਮੁਹੰਮਦ ਰਫ਼ੀ ਦਾ ਗੀਤ ਇੰਨੀ ਖੂਬਸੂਰਤੀ ਨਾਲ ਗਾਇਆ ਕਿ ਸਾਰਿਆਂ ਦਾ ਦਿਲ ਜਿੱਤ ਲਿਆ। ਹਰ ਕੋਈ ਉਸ ਦੀ ਆਵਾਜ਼ ਨੂੰ ਪਸੰਦ ਕਰ ਰਿਹਾ ਹੈ।
ਲੱਖਾਂ ਵਿਊਜ਼ ਵਾਲਾ ਵੀਡੀਓ
ਇਸ ਸ਼ਾਨਦਾਰ ਗਾਇਕੀ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ pipe_singer ਨਾਮ ਦੀ ਆਈਡੀ ਵਲੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 19 ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ 1 ਲੱਖ ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ ਅਤੇ ਵੱਖ-ਵੱਖ ਰਿਐਕਸ਼ਨਸ ਵੀ ਦਿੱਤੇ ਹਨ।
ਇਹਵੀਦੇਖੋ : Viral Video: ਕੈਂਸਰ ਨਾਲ ਲੜ ਰਹੀ ਕੁੜੀ ਨੇ ਡਾਕਟਰ ਨਾਲ ਬਣਾਈ ਮਜ਼ੇਦਾਰ Reel, ਲੱਖਾਂ ਲੋਕਾਂ ਨੇ ਕੀਤੀ ਤਾਰੀਫ !ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਲਿਖਿਆ, “ਇਸ ਬੰਦੇ ਨੂੰ ਮਾਈਕ੍ਰੋਫ਼ੋਨ ਦੀ ਲੋੜ ਨਹੀਂ ਹੈ,ਇਹ ਖੁਦ ਇੱਕ ਜਾਦੂਗਰ ਹੈ” । ਇੱਕ ਹੋਰ ਯੂਜ਼ਰ ਨੇ ਮਜ਼ਾਕ ਵਿੱਚ ਕਮੈਂਟ ਕੀਤਾ, “ਹੁਣ ਗਾਇਕਾਂ ਨੂੰ ਪਾਈਪ ਸੈੱਟਅੱਪ ਅਪਣਾਉਣਾ ਚਾਹੀਦਾ ਹੈ, ਆਵਾਜ਼ ਸਾਫ਼ ਅਤੇ ਦਿਲ ਨੂੰ ਛੂਹ ਲੈਣ ਵਾਲੀ ਹੈ”। ਇਸ ਦੌਰਾਨ ਕਈ ਯੂਜ਼ਰਸ ਨੇ ਇਸਨੂੰ “ਜੁਗਾੜ ਵਾਲਾ ਟੈਲੇਂਟ” ਵੀ ਦੱਸਿਆ ਹੈ।
ਇਹਵੀਦੇਖੋ :Viral Video: ਮਾਂ ਨੂੰ ਠੰਡ ਲੱਗਣ ਤੋਂ ਬਚਾਉਣ ਲਈ ਛੋਟੇ ਬੱਚੇ ਨੇ ਕੀਤਾ ਇਹ ਕੰਮ, ਨਿਭਾਇਆ ਪੁੱਤਰ ਹੋਣ ਦਾ ਫਰਜ


