ਕਲਾਸ ਵਿੱਚ ਬੱਚੀ ਨੂੰ ਸਿਖਾਇਆ ‘ਗੁੱਡ ਟੱਚ-ਬੈਡ ਟੱਚ, ਯੂਜ਼ਰਜ਼ ਬੋਲੇ – ‘ਵਾਹ ਟੀਚਰ ਜੀ’
Good-Bad Touch Video: ਇੰਟਰਨੈੱਟ ਤੇ ਇੱਕ ਅਧਿਆਪਕ ਦਾ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਚ ਅਧਿਆਪਕਾ ਇੱਕ ਬੱਚੇ ਨੂੰ ਸਮਝਾਉਂਦੀ ਨਜਰ ਜਾ ਰਹੀ ਹੈ। ਅਧਿਆਪਕਾ ਇਸ ਬੱਚੇ ਨੂੰ ਦੱਸ ਰਹੀ ਹੈ ਕਿ ਕੀ ਗੁੱਡ ਟੱਚ ਅਤੇ ਬੈਡ ਟੱਚ ਕੀ ਹੁੰਦਾ ਹੈ। ਇਸ ਵੀਡੀਓ ਨੂੰ ਵੱਡੀ ਗਿਣਤੀ ਚ ਲੋਕ ਪਸੰਦ ਕਰ ਰਹੇ ਹਨ ਅਤੇ ਹੋਰ ਦੋਸਤਾਂ ਨਾਲ ਸ਼ੇਅਰ ਵੀ ਕਰਦੇ ਨਜਰ ਆ ਰਹੇ ਹਨ।

Good-Bad Touch Video: ਸੋਸ਼ਲ ਮੀਡੀਆ ਤੇ ਹਰ ਰੋਜ਼ ਨਵੀਆਂ-ਨਵੀਆਂ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਚੋਂ ਕੁਝ ਤਾਂ ਅਜਿਹੀਆਂ ਹੁੰਦੀਆਂ ਹਨ, ਜੋ ਤੁਰੰਤ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀਆਂ ਹਨ। ਅਜਿਹਾ ਹੀ ਈਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਚ ਇੱਕ ਅਧਿਆਪਕਾ ਇੱਕ ਵਿਦਿਆਰਥਣ ਨੂੰ ਸਿਖਾ ਰਹੀ ਹੈ ਕਿ ਗੁੱਡ ਟੱਚ ਅਤੇ ਬੈਡ ਟੱਚ ਕੀ ਹੁੰਦਾ ਹੈ। ਇਸ ਵੀਡੀਓ ‘ਚ ਵਿਦਿਆਰਥੀਆਂ ਨੂੰ ਜਿਨਸੀ ਸ਼ੋਸਨ ਤੋਂ ਬਚਣ ਲਈ ਸਿੱਖਿਆ ਦਿੱਤੀ ਜਾ ਰਹੀ ਹੈ।
ਇਸ ਵੀਡੀਓ ਨੂੰ ਆਈਪੀਐਸ ਅਧਿਕਾਰੀ ਆਰ ਸਟਾਲਿਨ ਨੇ ਆਪਣੇ ਐਕਸ ਹੈਡਲ ‘ਤੇ ਸਾਂਝਾ ਕੀਤਾ ਹੈ। ਉਨ੍ਹਾਂ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ, ਗੁੱਡ ਟੱਚ ਤੇ ਬੈਡ ਟੱਚ….. ਹਰ ਬੱਚੇ ਲਈ ਜਰੂਰੀ ਹੈ…. ਸ਼ਾਨਦਾਰ ਮੈਸੇਜ। ਉਨ੍ਹਾਂ ਇਲਾਵਾ ਵੀ ਲੋਕ ਇਸ ਵੀਡੀਓ ਰਾਹੀ ਇਸ ਅਧਿਆਪਕਾ ਦੀ ਸ਼ਲਾਘਾ ਕਰਦੇ ਨਜ਼ਰ ਆ ਰਹੇ ਹਨ। ਲੋਕ ਲਿਖ ਰਹੇ ਹਨ ਕਿ ਵਿਦਿਆਰਥੀਆਂ ਨੂੰ ਛੋਹਾਂ ਦੀ ਜਾਣਕਾਰੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਇਸ ਟੀਚਰ ਦਾ ਕੰਮ ਸ਼ਲਾਘਾ ਯੋਗ ਹੈ।
It’s needed for every child…
Good touch 👍& Bad touch 👎
Excellent message 👏 pic.twitter.com/ueZDL7EDTx— Dr. R. Stalin IPS (@stalin_ips) September 25, 2023
ਟੱਚ ਦੀ ਜਾਣਕਾਰੀ ਦਾ ਮਹੱਤਵ
ਬੱਚੀਆਂ ਨੂੰ ਛੋਟੀ ਉਮਰ ਚ ਛੋਹਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਪੂਰੀ ਦੁਨੀਆ ਚ ਇਸ ਨੂੰ ਲੈ ਕੇ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇੱਕ ਅਧਿਆਪਕ ਅਗਰ ਛੋਟੀ ਉਮਰ ਚ ਹੀ ਬੱਚਿਆਂ ਨੂੰ ਇਹ ਸਮਝਾਉਣ ਵਿੱਚ ਸਫਲ ਹੁੰਦਾ ਹੈ ਤਾਂ ਇਹ ਚੰਗੀ ਗੱਲ ਹੈ। ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਵੀਡੀਓ ਹੋਣ ਨਾਲ ਬੱਚਿਆਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਜੋ ਕਿ ਉਨ੍ਹਾਂ ਨੂੰ ਭਵਿੱਖ ਚ ਇਸ ਤਰ੍ਹਾਂ ਦੇ ਮੁੱਦੇ ਪ੍ਰਤੀ ਚੰਗੀ ਸੋਚ ਵਿਕਸਿਤ ਕਰਣਗੇ। ਭਵਿੱਖ ਚ ਉਨ੍ਹਾਂ ਨੂੰ ਸਮਾਜ ਦੇ ਮਾੜੇ ਅੰਸਰਾਂ ਤੋਂ ਬਚਣ ‘ਚ ਵੀ ਸੋਖ ਹੋਵੇਗੀ।