Viral Video: ਬੁਆਏਫ੍ਰੈਂਡ ਨੂੰ ਛੇਡ ਰਹੀ ਸੀ ਦੂਜੀ ਕੁੜੀ, ਤਾਂ ਗਰਲਫ੍ਰੈਂਡ ਨੇ ਸਿਖਾਇਆ ਸਬਕ
Viral Video: ਕਈ ਵਾਰ ਲੋਕ ਪ੍ਰੈਂਕ ਕਰਨ ਦੇ ਚੱਕਰ ਵਿੱਚ ਆਪਣੇ ਆਪ ਦਾ ਨੁਕਸਾਨ ਕਰਵਾ ਲੈਂਦੇ ਹਨ। ਹਾਲ ਹੀ ਵਿੱਚ ਮਾਲ ਵਿੱਚ ਪ੍ਰੈਂਕ ਕਰ ਰਹੀ ਇਕ ਕੁੜੀ ਨਾਲ ਅਜਿਹਾ ਹੀ ਹੋਇਆ। ਕੁੜੀ ਇਕ ਔਰਤ ਦੇ ਬੁਆਏਫ੍ਰੈਂਡ ਨਾਲ ਪ੍ਰੈਂਕ ਕਰ ਰਹੀ ਸੀ। ਪਰ ਕੁੜੀ ਨੂੰ ਉਸਦਾ ਪ੍ਰੈਂਕ ਮਹਿੰਗਾ ਪੈ ਗਿਆ। ਔਰਤ ਨੇ ਤੁਰੰਤ ਕੁੜੀ ਦਾ ਹੱਥ ਫੜਿਆ ਅਤੇ ਉਸ ਨੂੰ ਸਬਕ ਸਿਖਾਇਆ।
ਬਹੁਤ ਸਾਰੇ ਲੋਕ ਰਿਸ਼ਤੇ ਵਿੱਚ ਆਪਣੇ ਸਾਥੀਆਂ ਉੱਤੇ ਬਹੁਤ ਜ਼ਿਆਦਾ ਅਧਿਕਾਰ ਦਿਖਾਉਂਦੇ ਹਨ। ਜੇਕਰ ਕੋਈ ਹੋਰ ਉਨ੍ਹਾਂ ਦੇ ਸਾਥੀ ਨਾਲ ਗੱਲ ਵੀ ਕਰ ਜਾਵੇ ਤਾਂ ਉਹ ਬੇਚੈਨ ਮਹਿਸੂਸ ਕਰਦੇ ਹਨ। ਅਜਿਹੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਾਥੀ ਹਰ ਤਰ੍ਹਾਂ ਨਾਲ ਉਨ੍ਹਾਂ ਦਾ ਬਣਿਆ ਰਹੇ। ਕੋਈ ਹੋਰ ਉਸਨੂੰ ਹੱਥ ਵੀ ਨਾ ਲਗਾਵੇ। ਅਜਿਹੀ ਹੀ ਇਕ ਔਰਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਜਿਹੇ ਵਿੱਚ ਇਕ ਕੁੜੀ ਨੂੰ ਦੂਜੀ ਔਰਤ ਦੇ ਬੁਆਏਫ੍ਰੈਂਡ ਨਾਲ ਮਜ਼ਾਕ ਕਰਨਾ ਭਾਰੀ ਪੈ ਗਿਆ।
ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਜੋੜਾ ਸ਼ਾਪਿੰਗ ਮਾਲ ਵਿੱਚ ਲੱਗੇ ਐਕਸੀਲੇਟਰ ਤੋਂ ਹੇਠਾਂ ਉਤਰ ਰਿਹਾ ਸੀ। ਜਿਸ ‘ਚ ਬੁਆਏਫ੍ਰੈਂਡ ਸਾਹਮਣੇ ਅਤੇ ਉਸ ਦੀ ਪ੍ਰੇਮਿਕਾ ਪਿੱਛੇ ਖੜ੍ਹੀ ਸੀ। ਉਦੋਂ ਹੀ ਨਾਲ ਲੱਗਦੇ ਐਕਸੀਲੇਟਰ ‘ਤੇ ਇਕ ਹੋਰ ਕੁੜੀ ਚੜ੍ਹ ਰਹੀ ਸੀ। ਜਦੋਂ ਕੁੜੀ ਦੀ ਨਜ਼ਰ ਔਰਤ ਦੇ ਪ੍ਰੇਮੀ ‘ਤੇ ਪਈ ਤਾਂ ਉਹ ਉਸ ਦੇ ਗੱਲ੍ਹ ਨੂੰ ਛੂਹਣ ਦੀ ਕੋਸ਼ਿਸ਼ ਕਰਦੀ ਹੈ। ਜਿਵੇਂ ਹੀ ਕੁੜੀ ਨੇ ਮਹਿਲਾ ਦੇ ਬੁਆਏਫ੍ਰੈਂਡ ਨੂੰ ਛੂਹਿਆ ਤਾਂ ਔਰਤ ਗੁੱਸੇ ‘ਚ ਆ ਗਈ ਅਤੇ ਕੁੜੀ ਦੇ ਵਾਲਾਂ ਤੋਂ ਫੜ ਕੇ ਉਸ ਨੂੰ ਖਿੱਚ ਕੇ ਪੌੜੀਆਂ ਤੋਂ ਹੇਠਾਂ ਲੈ ਗਈ। ਇਸ ਤੋਂ ਬਾਅਦ ਦੇਖਿਆ ਜਾ ਸਕਦਾ ਹੈ ਕਿ ਦੋਵਾਂ ਔਰਤਾਂ ਵਿਚਾਲੇ ਝੜਪ ਹੋ ਜਾਂਦੀ ਹੈ।
How dare you??
— The Best (@ThebestFigen) July 30, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਮੁੰਡਿਆਂ ਤੇ ਇਕੱਲੇ ਹੀ ਭਾਰੀ ਪਈ ਇਹ ਸੁਪਰ ਗਰਲ, ਧਾਕੜ ਫਾਈਟ ਦਾ VIDEO ਹੋਇਆ ਵਾਇਰਲ
ਹਾਲਾਂਕਿ ਇਸ ਵੀਡੀਓ ਨੂੰ ਸਕ੍ਰਿਪਟ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਅੱਜਕੱਲ੍ਹ ਅਜਿਹੇ ਪ੍ਰੈਂਕ ਵੀਡੀਓਜ਼ ਦਾ ਟਰੈਂਡ ਚੱਲ ਰਿਹਾ ਹੈ। ਲੋਕ ਅਜਿਹੇ ਪ੍ਰੈਂਕ ਵੀਡੀਓਜ਼ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਇਹ ਵੀਡੀਓ ਤੁਰੰਤ ਵਾਇਰਲ ਹੋ ਜਾਂਦੇ ਹਨ। ਲੋਕ ਅਕਸਰ ਵਿਯੂਜ਼ ਅਤੇ ਲਾਈਕਸ ਲਈ ਅਜਿਹੇ ਵੀਡੀਓ ਬਣਾਉਂਦੇ ਹਨ। ਇਸ ਮਜ਼ੇਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @ThebestFigen ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਵੀਡੀਓ ਲਿਖਣ ਤੱਕ, ਵੀਡੀਓ ਨੂੰ 5 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 4 ਲੱਖ ਲੋਕਾਂ ਦੁਆਰਾ ਲਾਈਕ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵੀਡੀਓ ‘ਤੇ ਕਈ ਲੋਕਾਂ ਨੇ ਕਾਫੀ ਦਿਲਚਸਪ ਟਿੱਪਣੀਆਂ ਕੀਤੀਆਂ ਹਨ। ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਔਰਤ ਨੇ ਉਸ ਕੁੜੀ ਨਾਲ ਬਿਲਕੁਲ ਸਹੀ ਕੀਤਾ, ਪ੍ਰੈਂਕ ਦੇ ਨਾਂ ‘ਤੇ ਕੁਝ ਵੀ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਅਜਿਹਾ ਹੀ ਸਬਕ ਮਿਲਣਾ ਚਾਹੀਦਾ ਹੈ।