Funny Video: ਸਕੂਲ ਜਾਣ ‘ਚ ਨਖਰੇ ਕਰ ਰਿਹਾ ਸੀ ਬੱਚਾ, ਮਾਂ ਨੇ ਇੰਝ ਟੰਗ ਕੇ ਪਹੁੰਚਾਇਆ ਕਲਾਸ! ਦੇਖੋ ਇਹ Viral Video
Funny Viral Video: ਇਸ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਚਾ ਸਕੂਲ ਨਾ ਜਾਣ ਤੇ ਅੜਿਆ ਹੋਇਆ ਹੈ । ਕਦੇ ਉਹ ਜ਼ਮੀਨ 'ਤੇ ਲੇਟ ਰਿਹਾ ਹੈ, ਕਦੇ ਆਪਣੀ ਮਾਂ ਦੇ ਪੈਰ ਫੜ ਕੇ, ਉਸ ਨੂੰ ਬੇਨਤੀ ਕਰਦਾ ਹੈ ਕਿ ਉਸਨੂੰ ਸਕੂਲ ਨਾ ਭੇਜੋ। ਪਰ ਮਾਂ ਹਾਰ ਮੰਨਣ ਵਾਲੀ ਨਹੀਂ ਸੀ। @Mariyam_MBD (ex) ਹੈਂਡਲ ਤੋਂ ਸਾਂਝਾ ਕੀਤੇ ਗਏ, ਇਸ ਵੀਡੀਓ ਨੂੰ ਪਹਿਲਾਂ ਹੀ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ।
Viral Video: ਸੋਸ਼ਲ ਮੀਡੀਆ ‘ਤੇ ਹਰ ਰੋਜ਼, ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੀ ਰਹਿੰਦਾ ਹੈ। ਕੁਝ ਹੈਰਾਨ ਕਰਨ ਵਾਲੇ ਹੁੰਦੇ ਹਨ ਤਾਂ ਕੁਝ ਹਾਸੋਹੀਣੇ । ਪਰ ਇੱਕ ਹਾਲੀਆ ਵੀਡੀਓ ਨੇ ਨਾ ਸਿਰਫ਼ ਲੋਕਾਂ ਨੂੰ ਹੱਸਣ ਤੇ ਮਜਬੂਰ ਕਰ ਦਿੱਤਾ ਹੈ ਸਗੋਂ ਉਨ੍ਹਾਂ ਨੂੰ ਉਸ ਸਮੇਂ ਵਿੱਚ ਵਾਪਸ ਲੈ ਗਿਆ ਹੈ ਜਦੋਂ ਸਕੂਲ ਜਾਣਾ ਇੱਕ “ਜੰਗ” ਤੋਂ ਘੱਟ ਨਹੀਂ ਹੁੰਦਾ ਸੀ। ਇਹ ਵਾਇਰਲ ਵੀਡੀਓ ਇੱਕ ਮਾਂ ਦੇ ਸੰਘਰਸ਼ ਅਤੇ ਆਪਣੇ ਬੱਚੇ ਦੇ ਭਵਿੱਖ ਪ੍ਰਤੀ ਉਸਦੀ ਅਟੱਲ ਵਚਨਬੱਧਤਾ ਦੀ ਕਹਾਣੀ ਦੱਸਦਾ ਹੈ।
ਇਸ ਵਾਇਰਲ ਵੀਡੀਓ ਵਿੱਚ, ਤੁਸੀਂ ਇੱਕ ਬੱਚੇ ਨੂੰ ਸਕੂਲ ਜਾਣ ਤੋਂ ਬਚਣ ਦੀ ਸਖ਼ਤ ਕੋਸ਼ਿਸ਼ ਕਰਦੇ ਹੋਏ ਦੇਖ ਸਕਦੇ ਹੋ। ਕਦੇ ਉਹ ਜ਼ਮੀਨ ‘ਤੇ ਲੇਟ ਰਿਹਾ ਹੁੰਦਾ ਹੈ, ਕਦੇ ਆਪਣੀ ਮਾਂ ਦੇ ਪੈਰ ਫੜ ਕੇ, ਉਸ ਨੂੰ ਬੇਨਤੀ ਕਰਦਾ ਹੈ ਕਿ ਉਸਨੂੰ ਸਕੂਲ ਨਾ ਭੇਜੋ। ਪਰ ਮਾਂ ਹਾਰ ਮੰਨਣ ਵਾਲੀ ਨਹੀਂ ਸੀ। ਬੱਚੇ ਦੇ ਡਰਾਮੇ ਦੇ ਬਾਵਜੂਦ, ਉਹ ਉਸਨੂੰ ਸਕੂਲ ਲੈ ਜਾਂਦੀ ਹੈ, ਅਤੇ ਅੰਤ ਵਿੱਚ, ਉਸਨੂੰ ਆਪਣੇ ਮੋਢਿਆਂ ਤੇ ਚੱਕ ਕੇ ਕਲਾਸ ਵਿੱਚ ਲੈ ਜਾਂਦੀ ਹੈ।
ਯਾਦਾਂ ਦੀ ਡਾਇਰੀ ਬਣਿਆ ਕੁਮੈਂਟ ਸੈਕਸ਼ਨ
ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਕੁਮੈਂਟ ਸੈਕਸ਼ਨ ਯਾਦਾਂ ਦੀ ਡਾਇਰੀ ਬਣ ਗਿਆ। ਸਾਰਿਆਂ ਨੇ ਆਪਣੇ ਅਨੁਭਵ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ। ਇੱਕ ਯੂਜਰ ਨੇ ਟਿੱਪਣੀ ਕੀਤੀ, “ਮੈਨੂੰ ਉਹ ਦਿਨ ਯਾਦ ਹਨ ਜਦੋਂ ਅਧਿਆਪਕ ਮੈਨੂੰ ਸਕੂਲ ਤੋਂ ਲੈਣ ਲਈ ਚਾਰ ਤਾਕਤਵਰ ਮੁੰਡਿਆਂ ਨੂੰ ਭੇਜਦੇ ਸਨ। ਕਈ ਵਾਰ ਉਹ ਮੈਨੂੰ ਮੇਰੇ ਬਿਸਤਰੇ ਦੇ ਨਾਲ ਹੀ ਲੈ ਜਾਂਦੇ ਸਨ।” ਇੱਕ ਹੋਰ ਨੇ ਕਿਹਾ, “ਅੱਜ ਮੈਂ ਸਮਝਦਾ ਹਾਂ ਕਿ ਉਸ ਸਖ਼ਤੀ ਦੇ ਪਿੱਛੇ ਇੱਕ ਮਾਂ ਦਾ ਪਿਆਰ ਅਤੇ ਸਾਡੇ ਭਵਿੱਖ ਲਈ ਚਿੰਤਾ ਸੀ।”
ਸੋਸ਼ਲ ਮੀਡੀਆ ਯੂਜ਼ਰਸ ਦਾ ਮੰਨਣਾ ਹੈ ਕਿ ਇਹ ਵੀਡੀਓ ਸਿਰਫ਼ ਮਨੋਰੰਜਨ ਹੀ ਨਹੀਂ ਹੈ, ਸਗੋਂ ਸਿੱਖਿਆ ਦੀ ਮਹੱਤਤਾ ਨੂੰ ਵੀ ਪੂਰੀ ਤਰ੍ਹਾਂ ਦਰਸਾਉਂਦਾ ਹੈ। ਇੱਕ ਮਾਂ ਜਾਣਦੀ ਹੈ ਕਿ ਥੋੜ੍ਹੀ ਜਿਹੀ ਸਖ਼ਤੀ ਉਸਦੇ ਬੱਚੇ ਦੇ ਭਵਿੱਖ ਨੂੰ ਉਜਵਲ ਬਣਾ ਸਕਦੀ ਹੈ। @Mariyam_MBD (ex) ਹੈਂਡਲ ਤੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਪਹਿਲਾਂ ਹੀ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ, ਅਤੇ ਨੇਟੀਜ਼ਨ ਲਗਾਤਾਰ ਕੁਮੈਂਟ ਸੈਕਸ਼ਨ ਵਿੱਚ ਆਪਣੇ ਅਨੁਭਵ ਸਾਂਝੇ ਕਰ ਰਹੇ ਹਨ।
ਹੁਣ ਵੇਖੋ ਵੀਡੀਓ
माँ चाहें खुद अनपढ़ हो लेकिन बच्चों को हमेंशा पढ़ाना चाहती है। pic.twitter.com/jyMiq8PP87
— 𝗠𝗮𝗿𝗶𝘆𝗮𝗺_𝗠𝗕𝗗 (@Mariyam_MBD) January 19, 2026ਇਹ ਵੀ ਪੜ੍ਹੋ


