Ajab-Gajab: ਕੁੱਤੇ ਨੂੰ ਦਵਾਈ ਖੁਆਉਣ ਦੀ ਮਜ਼ੇਦਾਰ ਟ੍ਰਿਕ ਹੋਈ Viral, Video ਦੇਖ ਕੇ ਹੋ ਜਾਵੋਗੇ ਹੈਰਾਨ
Viral Video: ਸੋਸ਼ਲ ਮੀਡੀਆ ਤੇ ਇੱਕ ਕੁੱਤੇ ਦਾ ਮਜੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੁੱਤੇ ਦੇ ਮਾਲਕ ਨੇ ਉਸਨੂੰ ਦਵਾਈ ਖੁਆਉਣ ਲਈ ਬੇਹਤਰੀਨ ਟ੍ਰਿਕ ਅਪਣਾਈ ਹੈ। ਇਹ ਵੀਡੀਓ ਦੇਖਣ ਤੋਂ ਬਾਅਦ ਹਰ ਕੋਈ ਉਸ ਸ਼ਖ਼ਸ ਦੀ ਚਲਾਕੀ ਅਤੇ ਕੁੱਤੇ ਦੀ ਕਿਊਟ ਹਰਕਤ ਤੇ ਫਿਦਾ ਹੋ ਗਿਆ ਹੈ।
Image Credit source: X/@Rainmaker1973
ਜਿਵੇਂ ਛੋਟੇ ਬੱਚਿਆਂ ਨੂੰ ਬਿਮਾਰੀ ਦੌਰਾਨ ਦਵਾਈ ਖਿਲਾਉਣਾ ਬਹੁਤ ਔਖਾ ਹੁੰਦਾ ਹੈ, ਓਹੀ ਹਾਲਤ ਪਾਲਤੂ ਜਾਨਵਰਾਂ ਦੀ ਵੀ ਹੁੰਦੀ ਹੈ। ਜੋ ਲੋਕ ਡੌਗ ਲਵਰ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਕੁੱਤੇ ਨੂੰ ਦਵਾਈ ਖੁਆਉਣਾ ਕਿਸੇ ਮਿਸ਼ਨ ਇੰਪੌਸਿਬਲ ਤੋਂ ਘੱਟ ਨਹੀਂ ਹੁੰਦਾ। ਪਰ ਸੋਸ਼ਲ ਮੀਡੀਆ ਤੇ ਇਨ੍ਹੀ ਦਿਨੀ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਵਿੱਚ ਇੱਕ ਸ਼ਖ਼ਸ ਨੇ ਆਪਣੇ ਪਾਲਤੂ ਕੁੱਤੇ ਨੂੰ ਦਵਾਈ ਖੁਆਉਣ ਲਈ ਅਜਿਹੀ ਮਜ਼ੇਦਾਰ ਚਾਲ ਚੱਲੀ ਕਿ ਦੇਖਣ ਵਾਲਿਆਂ ਦੀ ਹੱਸ-ਹੱਸ ਕੇ ਢਿੱਡੀ ਪੀੜਾਂ ਪੈ ਰਹੀਆਂ ਹਨ ।
ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੱਤਾ ਆਰਾਮ ਨਾਲ ਬੈਠਾ ਹੈ ਅਤੇ ਮਾਲਕ ਉਸਨੂੰ ਦਵਾਈ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਕੁੱਤਾ ਨਹੀਂ ਖਾਂਦਾ । ਇਸ ਤੋਂ ਬਾਅਦ ਸ਼ਖ਼ਸ ਨੇ ਉਹੀ ਦਵਾਈ ਇਕ ਡਾਇਨਾਸੋਰ ਦੇ ਆਕਾਰ ਵਾਲੇ ਖਿਡੌਣੇ ਨੂੰ ਦੇਣ ਦਾ ਨਾਟਕ ਕੀਤਾ, ਜਿਸਨੂੰ ਉਸਦੀ ਪਤਨੀ ਕੰਟਰੋਲ ਕਰ ਰਹੀ ਸੀ। ਜਿਵੇਂ ਹੀ ਉਹ ਖਿਡੌਣੇ ਨੂੰ ਦਵਾਈ ਦਿੰਦਾ ਹੈ, ਉਹ ਨਾ ਵਿੱਚ ਸਿਰ ਹਿਲਾਉਂਦਾ ਹੈ। ਫਿਰ ਮਾਲਕ ਉਸ ਖਿਡੌਣੇ ਦੇ ਸਿਰ ਤੇ ਤਿੰਨ-ਚਾਰ ਥੱਪੜ ਮਾਰਦਾ ਹੈ, ਤੇ ਖਿਡੌਣਾ ਤੁਰੰਤ ਹੀ ਦਵਾਈ ਖਾਣ ਦਾ ਡਰਾਮਾ ਕਰਦਾ ਹੈ।
ਹੁਣ ਜਦੋਂ ਮਾਲਕ ਨੇ ਇਹੀ ਟ੍ਰਿਕ ਕੁੱਤੇ ਨਾਲ ਅਪਣਾਈ, ਤਾਂ ਕੁੱਤੇ ਨੇ ਵੀ ਬਿਨਾਂ ਸੋਚੇ ਸਮਝੇ ਦਵਾਈ ਖਾ ਲਈ — ਸ਼ਾਇਦ ਉਸਨੂੰ ਲੱਗਾ ਕਿ ਜੇ ਉਹ ਨਹੀਂ ਖਾਵੇਗਾ ਤਾਂ ਉਸਨੂੰ ਵੀ ਥੱਪੜ ਪੈਣਗੇ!
ਲੱਖਾਂ ਵਾਰ ਦੇਖਿਆ ਜਾ ਚੁੱਕਾ ਵੀਡੀਓ
ਇਸ ਮਜ਼ੇਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X (Twitter) ਤੇ @Rainmaker1973 ਨਾਂ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ ਆਪਣੇ ਕੁੱਤੇ ਨੂੰ ਦਵਾਈ ਖੁਆਉਣ ਦਾ ਸੌਖਾ ਤਰੀਕਾ। 18 ਸਕਿੰਟ ਦੇ ਇਸ ਵੀਡੀਓ ਨੂੰ ਹੁਣ ਤੱਕ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਹਜ਼ਾਰਾਂ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ ਅਤੇ ਵੱਖ-ਵੱਖ ਰਿਐਕਸ਼ਨਸ ਵੀ ਦਿੱਤੇ ਹਨ।
ਵੀਡੀਓ ਦੇਖ ਕੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਕੁਮੈਂਟਸ ਵੀ ਕੀਤੇ ਹਨ। ਕੋਈ ਕਹਿ ਰਿਹਾ ਹੈ ਇਹ ਤਾਂ ਬਹੁਤ ਹੀ ਮਜ਼ੇਦਾਰ ਟ੍ਰਿਕ ਹੈ, ਤਾਂ ਕੋਈ ਲਿਖ ਰਿਹਾ ਹੈ ਜਿੱਥੇ ਦਿਮਾਗ ਦਾ ਜੁਗਾੜ ਹੋਵੇ, ਉੱਥੇ ਕੁੱਤੇ ਦੀ ਚਲਾਕੀ ਵੀ ਹਾਰ ਜਾਂਦੀ ਹੈ। ਇਕ ਯੂਜ਼ਰ ਨੇ ਕਮੈਂਟ ਕੀਤਾ ਇਹ ਦਵਾਈ ਖੁਆਉਣ ਦਾ ਸਭ ਤੋਂ ਸਮਾਰਟ ਤਰੀਕਾ ਹੈ, ਜਦਕਿ ਹੋਰ ਨੇ ਲਿਖਿਆ ਜੇ ਮੇਰਾ ਕੁੱਤਾ ਕਦੇ ਬੀਮਾਰ ਹੋਇਆ ਤਾਂ ਮੈਂ ਇਹ ਟ੍ਰਿਕ ਜ਼ਰੂਰ ਅਪਣਾਵਾਂਗਾ।
ਇਹ ਵੀ ਪੜ੍ਹੋ
ਇੱਥੇ ਵੇਖੋ ਵੀਡੀਓ
An easy trick to convince your dog to take a medicinepic.twitter.com/BKt3xWExxV
— Massimo (@Rainmaker1973) October 29, 2025
