Venezuela Earthquake: ਵੈਨੇਜ਼ੁਏਲਾ ਵਿੱਚ ਤਬਾਹੀ ਦਾ ਮੰਜਰ! ਲਗਾਤਾਰ ਦੋ ਮਹਾਂ ਭੂਚਾਲਾਂ ਨਾਲ ਹਿਲਿਆ ਏਅਰਪੋਰਟ, ਮੌਤ ਨਾਲ ਜੂਝਦੇ ਵਿਖੇ ਲੋਕ

Updated On: 

25 Jun 2026 14:17 PM IST

Venezuela Earthquake: ਵੈਨੇਜ਼ੁਏਲਾ ਵਿੱਚ ਲਗਾਤਾਰ 7.2 ਅਤੇ 7.5 ਤੀਬਰਤਾ ਦੇ ਦੋ ਵਿਨਾਸ਼ਕਾਰੀ ਭੂਚਾਲਾਂ ਨੇ ਕਰਾਕਾਸ ਹਵਾਈ ਅੱਡੇ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ ਅਤੇ ਇਸਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ। ਵੈਨੇਜ਼ੁਏਲਾ ਤੋਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੇ ਹਨ, ਜਿਸ ਨੂੰ ਦੇਖ ਕੇ ਲੋਕਾਂ ਦੀ ਰੂਹ ਕੰਬ ਰਹੀ ਹੈ।

Venezuela Earthquake: ਵੈਨੇਜ਼ੁਏਲਾ ਵਿੱਚ ਤਬਾਹੀ ਦਾ ਮੰਜਰ! ਲਗਾਤਾਰ ਦੋ ਮਹਾਂ ਭੂਚਾਲਾਂ ਨਾਲ ਹਿਲਿਆ ਏਅਰਪੋਰਟ, ਮੌਤ ਨਾਲ ਜੂਝਦੇ ਵਿਖੇ ਲੋਕ

Image Credit source: X/@Sky_Tradez_

ਵੈਨੇਜ਼ੁਏਲਾ ਤੋਂ ਰੂਹ ਕੰਬਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਬੁੱਧਵਾਰ ਸ਼ਾਮ ਨੂੰ ਵੈਨੇਜ਼ੁਏਲਾ ਦੇ ਇਤਿਹਾਸ ਵਿੱਚ ਕਦੇ ਨਾ ਭੁੱਲਣ ਵਾਲਾ ਕਾਲਾ ਦਿਨ ਸੀ। 7.2 ਅਤੇ 7.5 ਤੀਬਰਤਾ ਦੇ ਇੱਕ ਤੋਂ ਬਾਅਦ ਇੱਕ 2 ਵਿਨਾਸ਼ਕਾਰੀ ਭੁਚਾਲਾਂ ਨੇ ਪੂਰੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ। ਦੇਸ਼ ਦਾ ਸਭ ਤੋਂ ਵੱਡਾ, ਸਿਮੋਨ ਬੋਲੀਵਰ ਅੰਤਰਰਾਸ਼ਟਰੀ ਹਵਾਈ ਅੱਡਾ (Simon Bolivar International Airport) ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਇਸਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ਕਿਸੇ ਦੀ ਵੀ ਰੂਹ ਕੰਬਾ ਦੇਣ ਲਈ ਕਾਫ਼ੀ ਹਨ। ਬੁੱਧਵਾਰ ਸ਼ਾਮ ਨੂੰ, ਹਵਾਈ ਅੱਡਾ ਆਮ ਵਾਂਗ ਯਾਤਰੀਆਂ ਨਾਲ ਭਰਿਆ ਹੋਇਆ ਸੀ। ਲੋਕ ਆਪਣੀ-ਆਪਣੀ ਫਲਾਈਟਸ ਦੀ ਉਡੀਕ ਕਰ ਰਹੇ ਸਨ, ਜਦੋਂ ਅਚਾਨਕ, ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਧਰਤੀ ਇੰਨੀ ਜ਼ੋਰ ਨਾਲ ਹਿੱਲੀ ਕਿ ਲੋਕ ਖੜ੍ਹੇ ਵੀ ਨਹੀਂ ਹੋ ਸਕੇ।

ਵਾਇਰਲ ਵੀਡੀਓਜ਼ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਹਵਾਈ ਅੱਡੇ ਦੀ ਵਿਸ਼ਾਲ ਫਾਲਸ ਸੀਲਿੰਗ, ਕੰਕਰੀਟ ਦੇ ਟੁਕੜੇ, ਭਾਰੀ ਲਾਈਟਾਂ ਅਤੇ ਬਿਜਲੀ ਦੀਆਂ ਤਾਰਾਂ ਸਿੱਧੇ ਯਾਤਰੀਆਂ ਦੇ ਬੈਠਣ ਵਾਲੇ ਖੇਤਰਾਂ ਅਤੇ ਚੈੱਕ-ਇਨ ਕਾਊਂਟਰਾਂ ‘ਤੇ ਡਿੱਗਣ ਲੱਗੀਆਂ। ਚਾਰੇ ਪਾਸੇ ਸਿਰਫ਼ ਚੀਕ-ਚਿਹਾੜਾ ਅਤੇ ਮੌਤ ਦਾ ਸੰਨਾਟਾ ਛਾਉਣ ਲੱਗ ਪਿ।

ਇੱਕ ਪਲ ਵਿੱਚ ਛਾ ਗਿਆ ਪੂਰਾ ਹਨੇਰਾ!

ਭੂਚਾਲ ਇੰਨਾ ਜੋਰਦਾਰ ਸੀ ਕਿ ਹਵਾਈ ਅੱਡੇ ਦਾ ਮੁੱਖ ਪਾਵਰ ਗਰਿੱਡ ਸਕਿੰਟਾਂ ਵਿੱਚ ਹੀ ਫੇਲ੍ਹ ਹੋ ਗਿਆ। ਪੂਰਾ ਟਰਮੀਨਲ ਹਨੇਰੇ ਵਿੱਚ ਡੁੱਬ ਗਿਆ। ਧੂੜ ਦਾ ਬੱਦਲ ਉੱਠਿਆ, ਜਿਸ ਨਾਲ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ। ਸ਼ੀਸ਼ੇ ਟੁੱਟਣ ਅਤੇ ਕੰਕਰੀਟ ਦੇ ਟੁੱਟਣ ਦੀਆਂ ਆਵਾਜ਼ਾਂ ਹਰ ਪਾਸੇ ਸੁਣਾਈ ਦੇ ਰਹੀਆਂ ਸਨ। ਯਾਤਰੀਆਂ ਅਤੇ ਹਵਾਈ ਅੱਡੇ ਦੇ ਸਟਾਫ ਨੂੰ ਹਨੇਰੇ ਵਿੱਚ ਹੀ ਖੁਲ੍ਹੇ ਮੈਦਾਨ ਵੱਲ ਭੱਜਦੇ ਦੇਖਿਆ ਗਿਆ।

ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗੇਜ਼ ਨੇ ਦੇਸ਼ ਨੂੰ ਹਿਲਾ ਦੇਣ ਵਾਲੀ ਖ਼ਬਰ ਦੀ ਪੁਸ਼ਟੀ ਕੀਤੀ ਕਿ ਹਵਾਈ ਅੱਡੇ ਦਾ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਹੁਣ ਉੱਥੋਂ ਕੋਈ ਵੀ ਉਡਾਣ ਓਪਰੇਟ ਕਰਨਾ ਅਸੰਭਵ ਹੈ।

ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ ਬਹੁ-ਮੰਜ਼ਿਲਾ ਇਮਾਰਤਾਂ

ਯੂਐਸ ਜੀਓਲੌਜੀਕਲ ਸਰਵੇ (USGS) ਦੇ ਅਨੁਸਾਰ, ਇਹ ਕੋਈ ਆਮ ਭੂਚਾਲ ਨਹੀਂ ਸੀ। ਪਹਿਲਾ ਭੂਚਾਲ 7.2 ਤੀਬਰਤਾ ਦਾ ਸੀ, ਅਤੇ ਸਿਰਫ਼ 39 ਸਕਿੰਟਾਂ ਬਾਅਦ, 7.5 ਤੀਬਰਤਾ ਦਾ ਦੂਜਾ, ਵੱਡਾ ਭੂਚਾਲ ਆਇਆ। ਇਨ੍ਹਾਂ ਦੋਹਰੇ ਭੂਚਾਲਾਂ ਨੇ ਨਾ ਸਿਰਫ਼ ਹਵਾਈ ਅੱਡੇ ਨੂੰ ਤਬਾਹ ਕਰ ਦਿੱਤਾ, ਸਗੋਂ ਰਾਜਧਾਨੀ ਕਰਾਕਾਸ ਨੂੰ ਵੀ ਤਬਾਹ ਕਰ ਦਿੱਤਾ, ਜਿਸ ਨਾਲ ਵੱਡੀਆਂ, ਆਲੀਸ਼ਾਨ ਇਮਾਰਤਾਂ ਪੱਤਿਆਂ ਵਾਂਗ ਢਹਿ ਗਈਆਂ। ਇਹ ਝਟਕੇ ਗੁਆਂਢੀ ਕੋਲੰਬੀਆ ਅਤੇ ਬ੍ਰਾਜ਼ੀਲ ਤੱਕ ਮਹਿਸੂਸ ਕੀਤੇ ਗਏ।

ਇਹ ਵੀ ਪੜ੍ਹੋ: ਨੌਕਰੀ ਬਦਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ, ਇਹ ਵੀਡੀਓ ਦੇਵੇਗਾ ਕੈਰੀਅਰ ਲਈ ਜਰੂਰੀ ਮੈਸੇਜ

ਇੱਥੇ ਦੇਖੋ ਵੀਡੀਓ

Follow Us