Viral Office Notice: ਲੰਚ ‘ਚ 1 ਮਿੰਟ ਦੀ ਦੇਰੀ ਤਾਂ ਕਰਨੀ ਪਵੇਗੀ 1 ਘੰਟਾ ਵਾਧੂ ਡਿਊਟੀ! ਆਫਿਸ ਦੇ ਇਸ ਸਖ਼ਤ ਨਿਯਮ ‘ਤੇ ਭੜਕੇ ਲੋਕ

Published: 

23 Jun 2026 11:03 AM IST

Viral Office Notice: ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਦਫ਼ਤਰ ਦੇ ਇਸ ਅਜੀਬ ਨਿਯਮ ਨੂੰ ਲੈ ਕੇ ਨੈਟੀਜ਼ਨ ਦੋ ਧੜਿਆਂ ਵਿੱਚ ਵੰਡੇ ਗਏ ਹਨ। ਕਈ ਯੂਜ਼ਰ ਇਸ ਨੂੰ 'ਮਾਈਕ੍ਰੋ ਮੈਨੇਜਮੈਂਟ' ਦੀ ਸਭ ਤੋਂ ਮਾੜੀ ਮਿਸਾਲ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ 1 ਮਿੰਟ ਦੀ ਦੇਰੀ ਦੇ ਬਦਲੇ 1 ਘੰਟਾ ਬਿਨਾਂ ਤਨਖ਼ਾਹ ਦੇ ਕੰਮ ਕਰਵਾਉਣਾ ਪੂਰੀ ਤਰ੍ਹਾਂ ਗਲਤ ਅਤੇ ਗੈਰ-ਕਾਨੂੰਨੀ ਹੈ।

Viral Office Notice: ਲੰਚ ਚ 1 ਮਿੰਟ ਦੀ ਦੇਰੀ ਤਾਂ ਕਰਨੀ ਪਵੇਗੀ 1 ਘੰਟਾ ਵਾਧੂ ਡਿਊਟੀ! ਆਫਿਸ ਦੇ ਇਸ ਸਖ਼ਤ ਨਿਯਮ ਤੇ ਭੜਕੇ ਲੋਕ

ਵਾਇਰਲ ਨੋਟਿਸ ਦੇਖ ਕੇ ਭੜਕੇ ਲੋਕ

ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਇੱਕ ਕਥਿਤ ਦਫ਼ਤਰ ਦਾ ਅਜੀਬੋ-ਗਰੀਬ ਨੋਟਿਸ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਨੌਕਰੀਪੇਸ਼ਾ ਲੋਕ ਹੈਰਾਨ ਵੀ ਹਨ ਅਤੇ ਗੁੱਸੇ ਵਿੱਚ ਵੀ। ਇਸ ਨੋਟਿਸ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਕਰਮਚਾਰੀ ਲੰਚ ਬ੍ਰੇਕ ਤੋਂ ਸਿਰਫ਼ 1 ਮਿੰਟ ਵੀ ਦੇਰ ਨਾਲ ਵਾਪਸ ਆਉਂਦਾ ਹੈ, ਤਾਂ ਉਸ ਨੂੰ ਸਜ਼ਾ ਵਜੋਂ 1 ਘੰਟਾ ਵਾਧੂ ਡਿਊਟੀ ਕਰਨੀ ਪਵੇਗੀ ਅਤੇ ਇਸ ਓਵਰਟਾਈਮ ਲਈ ਉਸ ਨੂੰ ਕੋਈ ਵਾਧੂ ਪੈਸਾ ਵੀ ਨਹੀਂ ਮਿਲੇਗਾ।

ਵਾਇਰਲ ਹੋ ਰਹੇ ਇਸ ਨੋਟਿਸ ਵਿੱਚ ਕਰਮਚਾਰੀਆਂ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਲੰਚ ਜਲਦੀ ਖਤਮ ਕਰੋ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ। ਕਥਿਤ ਤੌਰ ‘ਤੇ ਦਫ਼ਤਰ ਦੇ ਇਸ ਅਜੀਬ ਨਿਯਮ ਮੁਤਾਬਕ, ਲੰਚ ਲਈ ਸਿਰਫ਼ 30 ਮਿੰਟ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਜੇਕਰ ਕੋਈ ਕਰਮਚਾਰੀ ਇਸ ਤੋਂ ਇੱਕ ਮਿੰਟ ਵੀ ਵੱਧ ਸਮਾਂ ਲੈਂਦਾ ਹੈ, ਤਾਂ ਉਸ ਨੂੰ ਸ਼ਾਮ 6 ਵਜੇ ਤੋਂ ਬਾਅਦ ਕੰਪਨੀ ਨੂੰ 60 ਮਿੰਟ ਦਾ ਫੋਕਸ ਟਾਈਮ ਦੇਣਾ ਪਵੇਗਾ, ਜਿਸ ਲਈ ਕੋਈ ਵਾਧੂ ਪੈਸਾ ਵੀ ਨਹੀਂ ਦਿੱਤਾ ਜਾਵੇਗਾ।

ਇਸ ਦਾ ਸਿੱਧਾ-ਸਿੱਧਾ ਮਤਲਬ ਇਹ ਹੈ ਕਿ ਜੇਕਰ ਤੁਸੀਂ 31 ਮਿੰਟ ਦਾ ਲੰਚ ਬ੍ਰੇਕ ਲਿਆ, ਤਾਂ ਤੁਸੀਂ ਸ਼ਾਮ 6 ਵਜੇ ਘਰ ਨਹੀਂ ਜਾ ਸਕੋਗੇ। ਤੁਹਾਨੂੰ ਮਜਬੂਰਨ ਸ਼ਾਮ 7 ਵਜੇ ਤੱਕ ਦਫ਼ਤਰ ਵਿੱਚ ਹੀ ਰੁਕਣਾ ਪਵੇਗਾ। ਇਸ ਨੋਟਿਸ ਦੇ ਅੰਤ ਵਿੱਚ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਹੈ, “ਜਲਦੀ ਖਾਓ” (Eat Faster)।

ਸੋਸ਼ਲ ਮੀਡੀਆ ‘ਤੇ ਛਿੜੀ ਬਹਿਸ

22 ਜੂਨ ਨੂੰ X (ਪਹਿਲਾਂ ਟਵਿੱਟਰ) ‘ਤੇ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਹੁਣ ਤੱਕ ਲਗਭਗ 1.5 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਇਸ ਅਜੀਬ ਨਿਯਮ ਨੂੰ ਲੈ ਕੇ ਨੈਟੀਜ਼ਨ ਦੋ ਧੜਿਆਂ ਵਿੱਚ ਵੰਡੇ ਗਏ ਹਨ। ਕੁਝ ਯੂਜ਼ਰ ਇਸ ਨੂੰ ‘ਮਾਈਕ੍ਰੋ ਮੈਨੇਜਮੈਂਟ’ ਦੀ ਸਭ ਤੋਂ ਮਾੜੀ ਮਿਸਾਲ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ 1 ਮਿੰਟ ਦੀ ਦੇਰੀ ਦੇ ਬਦਲੇ 1 ਘੰਟਾ ਬਿਨਾਂ ਤਨਖ਼ਾਹ ਦੇ ਕੰਮ ਕਰਵਾਉਣਾ ਪੂਰੀ ਤਰ੍ਹਾਂ ਗਲਤ ਅਤੇ ਗੈਰ-ਕਾਨੂੰਨੀ ਹੈ।

ਇੱਕ ਯੂਜ਼ਰ ਨੇ ਤੰਜ ਕੱਸਦਿਆਂ ਲਿਖਿਆ, “ਜੇਕਰ ਅਜਿਹਾ ਹੈ, ਤਾਂ ਕਰਮਚਾਰੀਆਂ ਨੂੰ ਵੀ ਹਰ ਇੱਕ ਵਾਧੂ ਮਿੰਟ ਦਾ ਹਿਸਾਬ ਰੱਖਣਾ ਚਾਹੀਦਾ ਹੈ। ਜੇ ਕੋਈ ਇੱਕ ਮਿੰਟ ਵੀ ਵੱਧ ਕੰਮ ਕਰਦਾ ਹੈ, ਤਾਂ ਕੰਪਨੀ ਨੂੰ ਉਸ ਨੂੰ ਪੂਰੇ 1 ਘੰਟੇ ਦਾ ਓਵਰਟਾਈਮ ਭੁਗਤਾਨ ਦੇਣਾ ਚਾਹੀਦਾ ਹੈ।”ਇੱਕ ਹੋਰ ਯੂਜ਼ਰ ਨੇ ਲਿਖਿਆ, “ਕਰਮਚਾਰੀਆਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੰਪਨੀ ਦੇ ਕੰਮਕਾਜ ਅਤੇ ਉਤਪਾਦਕਤਾ ਨੂੰ ਨੁਕਸਾਨ ਪਹੁੰਚਾਏਗਾ।”

ਉੱਥੇ ਹੀ ਕੁਝ ਲੋਕਾਂ ਨੇ ਕੰਪਨੀ ਦਾ ਪੱਖ ਲੈਂਦੇ ਹੋਏ ਕਿਹਾ ਕਿ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਕੰਪਨੀ ਪੂਰੀ ਤਨਖ਼ਾਹ ਦਿੰਦੀ ਹੈ, ਤਾਂ ਕੰਮ ਵੀ ਨਿਰਧਾਰਤ ਸਮੇਂ ਅਨੁਸਾਰ ਹੋਣਾ ਚਾਹੀਦਾ ਹੈ। ਅੱਜ ਦੇ ਮੁਕਾਬਲੇ ਵਾਲੇ ਦੌਰ ਵਿੱਚ ਨੌਕਰੀ ਗੁਆਉਣ ਨਾਲੋਂ ਇਹ ਨਿਯਮ ਬਿਹਤਰ ਹੈ। ਇੱਕ ਕਾਰੋਬਾਰੀ ਨੇ ਲਿਖਿਆ, “ਜਦੋਂ ਤੁਸੀਂ ਆਪਣਾ ਕਾਰੋਬਾਰ ਚਲਾਉਂਦੇ ਹੋ ਅਤੇ ਦੇਖਦੇ ਹੋ ਕਿ ਕਰਮਚਾਰੀ ਲੰਚ ਦੇ ਨਾਂ ‘ਤੇ ਸਮਾਂ ਬਰਬਾਦ ਕਰ ਰਹੇ ਹਨ, ਤਾਂ ਦੁੱਖ ਹੁੰਦਾ ਹੈ। ਭਾਰਤ ਵਿੱਚ ਕਾਰੋਬਾਰ ਚਲਾਉਣਾ ਉਨਾ ਆਸਾਨ ਨਹੀਂ, ਜਿੰਨਾ ਸੋਸ਼ਲ ਮੀਡੀਆ ‘ਤੇ ਗਿਆਨ ਦੇਣਾ।”

ਆਫਿਸ ਹੈ ਜਾਂ ਜੇਲ੍ਹ? 31 ਮਿੰਟ ਦਾ ਲੰਚ ਕੀਤਾ ਤਾਂ ਸ਼ਾਮ ਨੂੰ ਜ਼ਬਰਦਸਤੀ ਰੋਕ ਰਹੀ ਕੰਪਨੀ

Follow Us