Viral Video: ‘Banthan Chali Bolo’ ‘ਤੇ ਦੀਕਸ਼ਾ ਮੁੰਜਾਲ ਦਾ ਧਮਾਕੇਦਾਰ ਡਾਂਸ, ਵੀਡੀਓ ਨੇ ਮਚਾਈ ਧੂਮ

Updated On: 

23 Jun 2026 10:24 AM IST

Diiksha Munjal Dance Video: ਵਾਇਰਲ ਵੀਡੀਓ ਵਿੱਚ ਮਸ਼ਹੂਰ ਕੰਟੈਂਟ ਕ੍ਰੀਏਟਰ ਦੀਕਸ਼ਾ ਮੁੰਜਾਲ ਸਾਲ 2000 ਵਿੱਚ ਆਈ ਫ਼ਿਲਮ ਕੁਰੂਕਸ਼ੇਤਰ ਦੇ ਸੁਪਰਹਿੱਟ ਗੀਤ Banthan Chali Bolo 'ਤੇ ਠੁਮਕੇ ਲਾਉਂਦੀ ਨਜ਼ਰ ਆ ਰਹੀ ਹੈ। ਸੁਖਵਿੰਦਰ ਸਿੰਘ ਅਤੇ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਗਾਏ ਇਸ ਸਦਾਬਹਾਰ ਗਾਣੇ 'ਤੇ ਦੀਕਸ਼ਾ ਨੇ ਅਜਿਹਾ ਸ਼ਾਨਦਾਰ ਡਾਂਸ ਕੀਤਾ ਹੈ ਕਿ ਦੇਖਣ ਵਾਲੇ ਬਸ ਦੇਖਦੇ ਹੀ ਰਹਿ ਗਏ।

Viral Video: Banthan Chali Bolo ਤੇ ਦੀਕਸ਼ਾ ਮੁੰਜਾਲ ਦਾ ਧਮਾਕੇਦਾਰ ਡਾਂਸ, ਵੀਡੀਓ ਨੇ ਮਚਾਈ ਧੂਮ

ਇੰਟਰਨੈੱਟ 'ਤੇ ਅੱਗ ਲਗਾ ਰਿਹਾ ਹੈ ਇਸ ਕੁੜੀ ਦਾ ਡਾਂਸ

ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕੋਈ ਨਾ ਕੋਈ ਡਾਂਸ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ, ਪਰ ਇਸ ਵੇਲੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਨੇ ਸੱਚਮੁੱਚ ਧੂਮ ਮਚਾਈ ਹੋਈ ਹੈ। ਮਸ਼ਹੂਰ ਡਿਜ਼ਿਟਲ ਕੰਟੈਂਟ ਕ੍ਰੀਏਟਰ, ਡਾਂਸਰ ਅਤੇ ਕੋਰੀਓਗ੍ਰਾਫਰ ਦੀਕਸ਼ਾ ਮੁੰਜਾਲ ਦਾ ਨਵਾਂ ਡਾਂਸ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੀਕਸ਼ਾ ਸਾਲ 2000 ਵਿੱਚ ਰਿਲੀਜ਼ ਹੋਈ ਫ਼ਿਲਮ ਕੁਰੂਕਸ਼ੇਤਰ ਦੇ ਸੁਪਰਹਿੱਟ ਗਾਣੇ ਬਨਠਣ ਚਲੀ ਬੋਲੋ (Banthan Chali Bolo) ‘ਤੇ ਝੂਮਦੀ ਨਜ਼ਰ ਆ ਰਹੀ ਹੈ। ਸੁਖਵਿੰਦਰ ਸਿੰਘ ਅਤੇ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਗਾਏ ਇਸ ਸਦਾਬਹਾਰ ਗਾਣੇ ‘ਤੇ ਦੀਕਸ਼ਾ ਨੇ ਅਜਿਹਾ ਸ਼ਾਨਦਾਰ ਡਾਂਸ ਕੀਤਾ ਹੈ ਕਿ ਦਰਸ਼ਕਾਂ ਦੀਆਂ ਨਜ਼ਰਾਂ ਉਸ ਤੋਂ ਹਟਣ ਦਾ ਨਾਮ ਨਹੀਂ ਲੈਂਦੀਆਂ। ਕਾਲੇ ਰੰਗ ਦਾ ਟੌਪ ਪਾਇਆ ਦੀਕਸ਼ਾ ਨੇ ਜਿਸ ਜ਼ਬਰਦਸਤ ਊਰਜਾ ਨਾਲ ਪ੍ਰਦਰਸ਼ਨ ਕੀਤਾ, ਉਸ ਨੇ ਸੋਸ਼ਲ ਮੀਡੀਆ ‘ਤੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਦੀਕਸ਼ਾ ਡਾਂਸ ਕਰ ਰਹੀ ਹੁੰਦੀ ਹੈ, ਤਾਂ ਸਾਹਮਣੇ ਬੈਠੀ ਦਰਸ਼ਕ ਮੰਡਲੀ ਉਸਦੇ ਹਰ ਇਕ ਮੂਵ ਅਤੇ ਕਾਤਿਲਾਨਾ ਹਾਵ-ਭਾਵ ‘ਤੇ ਜ਼ੋਰਦਾਰ ਤਾਲੀਆਂ ਵਜਾ ਕੇ ਉਸਦਾ ਹੌਸਲਾ ਵਧਾ ਰਹੇ ਹੁੰਦੇ ਹਨ। ਦੀਕਸ਼ਾ ਆਪਣੀ ਸ਼ਾਨਦਾਰ ਸੈਮੀ-ਕਲਾਸੀਕਲ ਅਤੇ ਬਾਲੀਵੁੱਡ ਕੋਰਿਓਗ੍ਰਾਫੀ ਲਈ ਜਾਣੀ ਜਾਂਦੀ ਹੈ ਅਤੇ ਇਸ ਵੀਡੀਓ ਵਿੱਚ ਵੀ ਉਸਦਾ ਉਹੀ ਦਮਦਾਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਦੀਕਸ਼ਾ ਮੁੰਜਾਲ ਦੇ ਇੰਸਟਾਗ੍ਰਾਮ ‘ਤੇ 2.5 ਲੱਖ ਤੋਂ ਵੱਧ ਫਾਲੋਅਰਜ਼ ਹਨ, ਪਰ ਇਸ ਵੀਡੀਓ ਦੀ ਪਹੁੰਚ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਵੀਡੀਓ ਨੂੰ ਹੁਣ ਤੱਕ 1.5 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 5 ਲੱਖ 48 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ।

ਕਮੈਂਟ ਬਾਕਸ ਵਿੱਚ ਫੈਨਜ਼ ਹੋਏ ਦੀਵਾਨੇ

ਵੀਡੀਓ ਵਾਇਰਲ ਹੋਣ ਤੋਂ ਬਾਅਦ ਕਮੈਂਟ ਸੈਕਸ਼ਨ ਵਿੱਚ ਲੋਕ ਦੀਕਸ਼ਾ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਇੱਕ ਯੂਜ਼ਰ ਨੇ ਲਿਖਿਆ, “ਡਾਂਸ ਕਰਦੇ ਸਮੇਂ ਤੁਹਾਡੇ ਐਕਸਪ੍ਰੈਸ਼ਨ ਮੈਨੂੰ ਬਹੁਤ ਪਸੰਦ ਹਨ। ਕਮਾਲ ਦਾ ਕੌਂਬੀਨੇਸ਼ਨ ਹੈ।”ਦੂਜੇ ਯੂਜ਼ਰ ਨੇ ਕਮੈਂਟ ਕੀਤਾ, “ਗ਼ਜ਼ਬ ਦੀ ਐਨਰਜੀ ਹੈ, ਕੀ ਸ਼ਾਨਦਾਰ ਪਰਫਾਰਮੈਂਸ ਹੈ! “ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, “ਕੀ ਅਦਾਵਾਂ ਹਨ ਅਤੇ ਡਾਂਸ ਮੂਵਜ਼ ਦੀ ਤਾਂ ਗੱਲ ਹੀ ਵੱਖਰੀ ਹੈ… ਫੁੱਲ ਆਨ ਐਨਰਜੀ!”

ਇੱਥੇ ਦੇਖੋ ਵੀਡੀਓ

Follow Us