ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜਾਕੋ ਰਾਖੇ ਸਾਈਆਂ ਮਾਰ ਸਕੈ ਨਾ ਕੋਈ, ਸਕੂਲ ਤੋਂ ਘਰ ਪਰਤ ਰਹੀ ਬੱਚੀ ‘ਤੇ ਗਾਊ ਵੱਲੋਂ ਹਮਲਾ, ਦਿਲ ਦਹਿਲਾਉਣ ਵਾਲਾ ਵੀਡੀਓ

ਦਿਲ ਦਹਿਲਾ ਦੇਣ ਵਾਲੀ ਇਸ ਵੀਡੀਓ 'ਚ ਇਕ ਗਾਂ ਆਪਣੇ ਸਿੰਗਾਂ ਨਾਲ ਇਕ ਛੋਟੀ ਬੱਚੀ 'ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਇਲਾਕੇ 'ਚ ਬੱਚੀ ਨੂੰ ਬਚਾਉਣ ਲਈ ਰੌਲਾ ਪੈ ਗਿਆ।

ਜਾਕੋ ਰਾਖੇ ਸਾਈਆਂ ਮਾਰ ਸਕੈ ਨਾ ਕੋਈ, ਸਕੂਲ ਤੋਂ ਘਰ ਪਰਤ ਰਹੀ ਬੱਚੀ ‘ਤੇ ਗਾਊ ਵੱਲੋਂ ਹਮਲਾ, ਦਿਲ ਦਹਿਲਾਉਣ ਵਾਲਾ ਵੀਡੀਓ
Follow Us
lalit-kumar
| Published: 15 Sep 2023 21:54 PM

Cow Attack Video: ਅਕਸਰ ਹੀ ਅਵਾਰਾ ਪਸ਼ੂ ਸੜਕਾਂ ਅਤੇ ਖੁੱਲ੍ਹੇ ਖੇਤਾਂ ‘ਤੇ ਘੁੰਮਦੇ ਦੇਖੇ ਜਾਂਦੇ ਹਨ ਪਰ ਕਈ ਵਾਰ ਪਸ਼ੂ ਗੁੱਸੇ ‘ਚ ਆ ਕੇ ਲੰਘਣ ਵਾਲੇ ਲੋਕਾਂ ‘ਤੇ ਹਮਲਾ ਕਰ ਦਿੰਦੇ ਹਨ। ਇਨ੍ਹੀਂ ਦਿਨੀਂ ਇਕ ਅਜਿਹੀ ਹੀ ਦਿਲ ਦਹਿਲਾ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ (Social media) ‘ਤੇ ਲੋਕਾਂ ਨੂੰ ਵਾਈਰਲ ਕਰ ਰਹੀ ਹੈ, ਜਿਸ ‘ਚ ਇਕ ਗਾਂ ਸਕੂਲ ਤੋਂ ਘਰ ਪਰਤ ਰਹੀ ਇਕ ਛੋਟੀ ਬੱਚੀ ‘ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਬੱਚੀ ਨੂੰ ਬਚਾਉਣ ਲਈ ਚੀਕਾਂ ਮਾਰ ਰਹੇ ਕੁਝ ਲੋਕ ਮਦਦ ਲਈ ਅੱਗੇ ਆਉਂਦੇ ਨਜ਼ਰ ਆ ਰਹੇ ਹਨ।

ਛੋਟੀ ਬੱਚੀ ਨੂੰ ਗਾਊਂ ਨੇ ਪੈਰਾ ਹੇਠਾਂ ਕੁਚਲਿਆ

ਇਹ ਡਰਾਉਣੀ ਵੀਡੀਓ ਤਾਮਿਲਨਾਡੂ (Tamil Nadu) ਦੀ ਰਾਜਧਾਨੀ ਚੇਨਈ ਦੀ ਐਮਐਮਡੀਏ ਕਲੋਨੀ ਦੀ ਦੱਸੀ ਜਾ ਰਹੀ ਹੈ, ਜਿੱਥੇ ਗਊਆਂ ਆਪਣੇ ਸਿੰਗਾਂ ਨਾਲ ਗਲੀ ਵਿੱਚੋਂ ਲੰਘ ਰਹੀ ਇੱਕ ਛੋਟੀ ਬੱਚੀ ‘ਤੇ ਹਮਲਾ ਕਰਦੀਆਂ ਦਿਖਾਈ ਦੇ ਰਹੀਆਂ ਹਨ, ਉਸ ਨੂੰ ਚੁੱਕ ਕੇ ਜ਼ਮੀਨ ‘ਤੇ ਸੁੱਟ ਦਿੰਦੀਆਂ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਗਾਂ ਵਾਰ-ਵਾਰ ਛੋਟੀ ਬੱਚੀ ‘ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ। 9 ਅਗਸਤ ਨੂੰ ਵਾਪਰੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸੱਚਮੁੱਚ ਹੈਰਾਨ ਕਰਨ ਵਾਲੀ ਹੈ।

ਸਿੰਗ ‘ਤੇ ਚੁੱਕਕੇ ਸੁੱਟਿਆ

ਸੀਸੀਟੀਵੀ (CCTV) ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ ਕਰੀਬ 9 ਸਾਲ ਦੀ ਬੱਚੀ ਆਪਣੀ ਮਾਂ ਅਤੇ 5 ਸਾਲ ਦੇ ਭਰਾ ਨਾਲ ਸਕੂਲ ਤੋਂ ਵਾਪਸ ਆ ਰਹੀ ਸੀ ਤਾਂ ਗਲੀ ‘ਚ ਦੋ ਗਊਆਂ ਉਨ੍ਹਾਂ ਦੇ ਸਾਹਮਣੇ ਆ ਗਈਆਂ। ਇਸ ਦੌਰਾਨ ਪਿੱਛੇ ਮੁੜਦੇ ਹੀ ਅਚਾਨਕ ਇਕ ਗਾਂ ਨੇ ਛੋਟੀ ਬੱਚੀ ‘ਤੇ ਹਮਲਾ ਕਰ ਦਿੱਤਾ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਗਾਂ ਉਸ ਨੂੰ ਆਪਣੇ ਸਿੰਗਾਂ ਨਾਲ ਚੁੱਕ ਕੇ ਜ਼ਮੀਨ ‘ਤੇ ਸੁੱਟ ਦਿੰਦੀ ਹੈ ਅਤੇ ਇਕ ਤੋਂ ਬਾਅਦ ਇਕ ਉਸ ‘ਤੇ ਹਮਲਾ ਕਰਦੀ ਹੈ।

ਪੀੜਤ ਲੜਕੀ ਦੀ ਮਾਂ ਦੀਆਂ ਚੀਕਾਂ ਸੁਣ ਕੇ ਉੱਥੇ ਪਹੁੰਚੇ ਲੋਕਾਂ ਨੇ ਪੱਥਰ ਸੁੱਟ ਕੇ ਗਾਂ ਨੂੰ ਭਜਾਉਣ ਦੀ ਪੂਰੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਗੁੱਸੇ ‘ਚ ਆਈ ਗਾਂ ਨੇ ਵਾਰ-ਵਾਰ ਬੱਚੀ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬੜੀ ਮੁਸ਼ਕਲ ਨਾਲ ਬੱਚੀ ਨੂੰ ਕਿਸੇ ਤਰ੍ਹਾਂ ਗਾਂ ਦੇ ਕਹਿਰ ਤੋਂ ਬਚਾਇਆ ਜਾ ਸਕਿਆ। ਇਹ ਖੌਫਨਾਕ ਦ੍ਰਿਸ਼ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ, ਜੋ ਹੁਣ ਵਾਇਰਲ ਹੋ ਰਿਹਾ ਹੈ।

ਮਾਲਿਕ ਦੇ ਖਿਲਾਫ FIR

ਜਾਣਕਾਰੀ ਮੁਤਾਬਕ ਬੱਚੀ ਨੂੰ ਗਾਂ ‘ਚੋਂ ਛੁਡਾਉਣ ਤੋਂ ਬਾਅਦ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਚੇਨਈ ਨਗਰ ਨਿਗਮ ਦੇ ਅਧਿਕਾਰੀ ਸਰਗਰਮ ਹੋ ਗਏ। ਇਸ ਦੌਰਾਨ ਪਸ਼ੂ ਫੜਨ ਵਾਲੀ ਟੀਮ ਨੇ ਹਮਲਾਵਰ ਗਾਂ ਨੂੰ ਫੜ ਲਿਆ ਹੈ।

ਦੋਵਾਂ ਗਊਆਂ ਦੇ ਮਾਲਕ ਖ਼ਿਲਾਫ਼ ਐਫਆਈਆਰ (FIR) ਦਰਜ ਕਰ ਲਈ ਗਈ ਹੈ। ਇਸ ਮਾਮਲੇ ‘ਤੇ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ, ‘ਸੜਕਾਂ ‘ਤੇ ਖੁੱਲ੍ਹੇਆਮ ਘੁੰਮਦੇ ਪਸ਼ੂਆਂ ਦੀ ਪਛਾਣ ਕਰਨ ਤੋਂ ਬਾਅਦ ਜੇਕਰ ਉਹ ਲੋਕਾਂ ਨੂੰ ਅਸੁਵਿਧਾ ਪੈਦਾ ਕਰਦੇ ਹਨ ਜਾਂ ਪਸ਼ੂ ਪਾਲਣ ਦੇ ਹੋਰ ਮਾਪਦੰਡਾਂ ਦੀ ਉਲੰਘਣਾ ਕਰਦੇ ਹਨ ਤਾਂ ਪਸ਼ੂਆਂ ਦੇ ਮਾਲਕਾਂ ਤੋਂ ਜੁਰਮਾਨਾ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਜਾਨਵਰਾਂ ਨੂੰ ਵੀ ਫੜਿਆ ਜਾਵੇਗਾ।