Viral Video: ਆਹ ਦੇਖੋ ਕੀ ਹੋ ਰਿਹਾ ਹੈ ਤੁਹਾਡੇ ਪਸੰਦੀਦਾ ਛੋਲੇ ਭਟੂਰਿਆਂ ਨਾਲ, ਵੀਡੀਓ ਦੇਖ ਕੇ ਲੋਕਾਂ ਦਾ ਹੋਇਆ ਦਿਮਾਗ ਖਰਾਬ
Viral Video: ਸੋਸ਼ਲ ਮੀਡੀਆ 'ਤੇ ਆਏ ਦਿਨ ਤਰ੍ਹਾਂ-ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਕਈ ਵੀਡੀਓ ਵਿੱਚ ਲੋਕ ਡਾਂਸ ਕਰਦੇ ਨਜ਼ਰ ਆਉਂਦੇ ਹਨ ਤਾਂ ਕੁਝ ਵੀਡੀਓ ਵਿੱਚ ਆਪਣਾ ਟੈਲੇਂਟ ਦਿਖਾਉਂਦੇ ਹਨ। ਇਨ੍ਹਾਂ ਹੀ ਨਹੀਂ ਫੂਡ ਨਾਲ ਐਕਸਪੈਰੀਮੈਂਟ ਦੀਆਂ ਵੀ ਬਹੁਤ ਵੀਡੀਓ ਵਾਇਰਲ ਹੁੰਦੀਆਂ ਹਨ। ਅਜਿਹਾ ਹੀ ਇਕ ਫੂਡ ਐਕਸਪੈਰੀਮੈਂਟ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਨੂੰ ਗੁੱਸਾ ਆ ਰਿਹਾ ਹੈ। ਕਮੈਂਟ ਸੈਕਸ਼ਨ ਵਿੱਚ ਲੋਕ ਆਪਣਾ ਰਿਏਕਸ਼ਨ ਦਿੰਦੇ ਨਜ਼ਰ ਆ ਰਹੇ ਹਨ।
ਸੋਸ਼ਲ ਮੀਡੀਆ ਦੀ ਦੁਨੀਆ ਬੜੀ ਅਜੀਬ ਹੈ। ਇੱਥੇ ਇੱਕ ਪਾਸੇ ਜਿੱਥੇ ਲੋਕਾਂ ਨੂੰ ਹਸਾਉਣ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਵਾਲੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਅਜਿਹੇ ਵੀਡੀਓਜ਼ ਦੇਖਣ ਨੂੰ ਮਿਲਦੇ ਹਨ ਜੋ ਲੋਕਾਂ ਦਾ ਮੂਡ ਵਿਗਾੜ ਖਰਾਬ ਕਰ ਦਿੰਦੀ ਹੈ। ਸੋਸ਼ਲ ਮੀਡੀਆ ‘ਤੇ ਤੁਸੀਂ ਅਜਿਹੀਆਂ ਕਈ ਵੀਡੀਓਜ਼ ਦੇਖੋਗੇ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਗੁੱਸਾ ਆ ਜਾਵੇਗਾ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਵਿਅਕਤੀ ਛੋਟੇ ਭਟੂਰੇ ਨੂੰ ਮਿਲਾ ਕੇ ਨਵੀਂ ਅਤੇ ਅਜੀਬ ਪਕਵਾਨ ਬਣਾ ਰਿਹਾ ਹੈ। ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
ਵਾਇਰਲ ਹੋ ਰਹੀ ਵੀਡੀਓ ਵਿੱਚ ਸਭ ਤੋਂ ਪਹਿਲਾਂ ਇੱਕ ਵਿਅਕਤੀ ਭਟੂਰੇ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਇਸ ‘ਤੇ ਛੋਲੇ ਅਤੇ ਅਚਾਰ ਪਾਉਂਦਾ ਹੈ। ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਉਹ ਇਸ ‘ਤੇ ਦੁੱਧ ਪਾਉਂਦਾ ਹੈ ਅਤੇ ਸਭ ਨੂੰ ਮਿਲਾਉਣਾ ਸ਼ੁਰੂ ਕਰ ਦਿੰਦਾ ਹੈ। ਥੋੜ੍ਹੇ ਸਮੇਂ ਵਿੱਚ ਹੀ ਇਸ ਨੂੰ ਪੇਸਟ ਵਿੱਚ ਬਦਲ ਕੇ ਫੈਲਾ ਦਿੰਦਾ ਹੈ। ਜਦੋਂ ਇਹ ਪੂਰੀ ਤਰ੍ਹਾਂ ਸੁੱਕ ਜਾਂਦਾ ਹੈ ਤਾਂ ਇਸ ਨੂੰ ਆਈਸਕ੍ਰੀਮ ਰੋਲ ਦੀ ਤਰ੍ਹਾਂ ਬਣਾ ਦਿੰਦਾ ਹੈ। ਇਸ ਤੋਂ ਬਾਅਦ, ਇਸਨੂੰ ਇੱਕ ਪਲੇਟ ਵਿੱਚ ਰੱਖ ਕੇ ਛੋਲਿਆਂ ਅਤੇ ਅਚਾਰ ਦੇ ਨਾਲ ਇਸਦੀ ਟੌਪਿੰਗ ਕਰਦਾ ਹੈ।
Chole Bhature icecream 🤢 pic.twitter.com/gjKyi89s0A
— Mayurrrr (@themayurchouhan) May 7, 2024
ਇਹ ਵੀ ਪੜ੍ਹੋ- ਗਰਮੀ ਤੋਂ ਬਚਣ ਲਈ ਕੁੱਤੇ ਨੇ ਲਾਇਆ ਮਸਤ ਜੁਗਾੜ, ਵੀਡੀਓ ਹੋ ਰਿਹਾ ਵਾਇਰਲ
ਇਹ ਵੀ ਪੜ੍ਹੋ
ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @themayurchouhan ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ‘ਛੋਲੇ ਭਟੂਰ ਆਈਸਕ੍ਰੀਮ’। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 2 ਲੱਖ 63 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਸਾਰਾ ਮੂਡ ਖਰਾਬ ਕਰ ਦਿੱਤਾ। ਇਕ ਹੋਰ ਯੂਜ਼ਰ ਨੇ ਲਿਖਿਆ- ਖਾਣ ਤੋਂ ਪਹਿਲਾਂ ਮੈਂ ਮਰ ਨਾ ਜਾਵਾਂ। ਤੀਸਰੇ ਯੂਜ਼ਰ ਨੇ ਲਿਖਿਆ- ਹੁਣ ਇਹੀ ਦੇਖਣਾ ਬਾਕੀ ਸੀ। ਇਕ ਯੂਜ਼ਰ ਨੇ ਲਿਖਿਆ- ਮੈਂ ਸੋਚਦਾ ਸੀ ਕਿ ਜ਼ਹਿਰ ਕਿਵੇਂ ਹੁੰਦਾ ਹੈ, ਅੱਜ ਮੈਂ ਦੇਖ ਵੀ ਲਿਆ।