AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: IGI ਏਅਰਪੋਰਟ ‘ਤੇ ਕੈਬ ਵਾਲੇ ਇਸ ਤਰ੍ਹਾਂ ਕਰ ਰਹੇ ਯਾਤਰੀਆਂ ਨਾਲ ਠੱਗੀ, ਡਰਾਈਵਰਾਂ ਦੀ ਨਵੀਂ ਟ੍ਰਿਕ ਤੋਂ ਕਿਵੇਂ ਬਚੀਏ?

Rapido Cab: ਡਿਜੀਟਲ ਕ੍ਰੀਏਟਰ ਰੀਤੂ ਪਟੇਲ ਨੇ ਆਰੋਪ ਲਗਾਇਆ ਕਿ ਦਿੱਲੀ ਏਅਰਪੋਰਟ ਲਈ Rapido ਤੇ ਕਿਰਾਇਆ 353 ਰੁਪਏ ਸੀ, ਪਰ ਡਰਾਈਵਰ ਨੇ 200 ਰੁਪਏ ਵਾਧੂ ਡਿਪਾਰਚਰ ਚਾਰਜ ਦੀ ਮੰਗ ਕੀਤੀ। ਇਹ ਰਕਮ ਨਾ ਦੇਣ ਤੇ ਡਰਾਈਵਰ ਨੇ ਰਾਈਡ ਕਰਨ ਤੋਂ ਇਨਕਾਰ ਕਰ ਦਿੱਤਾ।

Viral Video: IGI ਏਅਰਪੋਰਟ 'ਤੇ ਕੈਬ ਵਾਲੇ ਇਸ ਤਰ੍ਹਾਂ ਕਰ ਰਹੇ ਯਾਤਰੀਆਂ ਨਾਲ ਠੱਗੀ, ਡਰਾਈਵਰਾਂ ਦੀ ਨਵੀਂ ਟ੍ਰਿਕ ਤੋਂ ਕਿਵੇਂ ਬਚੀਏ?
ਕੈਬ ਬੁੱਕ ਕਰਨ ਤੋਂ ਪਹਿਲਾਂ ਸਾਵਧਾਨ
tv9-punjabi
| Published: 31 Aug 2026 11:45 AM IST
Share

ਡਿਜੀਟਲ ਕ੍ਰੀਏਟਰ ਰੀਤੂ ਪਟੇਲ ਦੀ ਇੱਕ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਵਿਚਾਲੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੇ Rapido Cab ਨਾਲ ਆਪਣਾ ਇੱਕ ਮਾੜਾ ਤਜਰਬਾ ਸਾਂਝਾ ਕੀਤਾ ਹੈ। ਦਰਅਸਲ, ਰੀਤੂ ਚੰਡੀਗੜ੍ਹ ਤੋਂ ਦਿੱਲੀ ਆਈ ਸੀ ਅਤੇ ਉਨ੍ਹਾਂ ਨੂੰ IGI ਏਅਰਪੋਰਟ ਦੇ ਟਰਮੀਨਲ-1 ਜਾਣਾ ਸੀ। ਇਸ ਲਈ ਉਨ੍ਹਾਂ ਨੇ ਰੈਪੀਡੋ ਰਾਹੀਂ ਕੈਬ ਬੁੱਕ ਕੀਤੀ। ਉਸ ਸਮੇਂ ਐਪ ਤੇ ਕਿਰਾਇਆ 353 ਰੁਪਏ ਦਿਖਾਈ ਦੇ ਰਿਹਾ ਸੀ। ਸਭ ਕੁਝ ਠੀਕ ਲੱਗ ਰਿਹਾ ਸੀ, ਪਰ ਕੈਬ ਆਉਣ ਤੋਂ ਠੀਕ ਪਹਿਲਾਂ ਡਰਾਈਵਰ ਨੇ ਉਨ੍ਹਾਂ ਨੂੰ ਫੋਨ ਕੀਤਾ।

ਰੀਤੂ ਨੇ ਆਪਣੀ 59 ਸਕਿੰਟ ਦੀ ਵੀਡੀਓ ਵਿੱਚ ਦੱਸਿਆ ਕਿ ਡਰਾਈਵਰ ਉਨ੍ਹਾਂ ਦੀ ਲੋਕੇਸ਼ਨ ਤੋਂ ਸਿਰਫ਼ 100 ਮੀਟਰ ਦੂਰ ਸੀ। ਇਸੇ ਦੌਰਾਨ ਉਸ ਦਾ ਫੋਨ ਆਇਆ ਅਤੇ ਉਸ ਨੇ ਸਿੱਧੇ 200 ਰੁਪਏ ਵਾਧੂ ਮੰਗ ਲਏ। ਜਦੋਂ ਰੀਤੂ ਨੇ ਪੁੱਛਿਆ ਕਿ ਇਹ ਵਾਧੂ ਚਾਰਜ ਕਿਸ ਗੱਲ ਦਾ ਹੈ, ਤਾਂ ਡਰਾਈਵਰ ਦਾ ਜਵਾਬ ਸੁਣ ਕੇ ਉਹ ਹੈਰਾਨ ਰਹਿ ਗਈ। ਡਰਾਈਵਰ ਨੇ ਕਿਹਾ ਕਿ ਇਹ ਏਅਰਪੋਰਟ ਦੇ ਡਿਪਾਰਚਰ ਦਾ ਚਾਰਜ ਹੈ। ਇਹ ਐਪ ਤੇ ਦਿਖਾਈ ਨਹੀਂ ਦਿੰਦਾ, ਪਰ ਅੱਸੀ ਹਰ ਯਾਤਰੀ ਤੋਂ ਇਹ ਚਾਰਜ ਲੈਂਦੇ ਹਾਂ।

ਡਰਾਈਵਰ ਨੇ ਮੰਗੇ 200 ਰੁਪਏ ਵਾਧੂ

ਰੀਤੂ ਨੇ ਸਾਫ਼ ਕਿਹਾ ਕਿ ਉਹ ਉੰਨਾ ਹੀ ਕਿਰਾਇਆ ਦੇਵੇਗੀ, ਜਿੰਨਾ ਐਪ ਤੇ ਦਿਖਾਇਆ ਜਾ ਰਿਹਾ ਹੈ। ਇਸ ਗੱਲ ਤੇ ਡਰਾਈਵਰ ਅੜ ਗਿਆ ਅਤੇ ਕਹਿਣ ਲੱਗਾ ਕਿ ਜੇਕਰ 200 ਰੁਪਏ ਵਾਧੂ ਨਹੀਂ ਦਿਓਗੀ ਤਾਂ ਉਹ ਨਹੀਂ ਜਾਵੇਗਾ। ਉਸ ਨੇ ਉਲਟਾ ਰੀਤੂ ਨੂੰ ਹੀ ਕੈਬ ਕੈਂਸਲ ਕਰਨ ਲਈ ਕਹਿ ਦਿੱਤਾ। ਆਖ਼ਰਕਾਰ ਰੀਤੂ ਨੂੰ ਮਜਬੂਰਨ ਉਹ ਰਾਈਡ ਕੈਂਸਲ ਕਰਨੀ ਪਈ। ਪਰ ਕਹਾਣੀ ਇੱਥੇ ਖ਼ਤਮ ਨਹੀਂ ਹੋਈ। ਕੁਝ ਦੇਰ ਬਾਅਦ ਰੀਤੂ ਨੇ ਦੂਜੀ ਰੈਪੀਡੋ ਕੈਬ ਬੁੱਕ ਕੀਤੀ। ਇਸ ਵਾਰ ਜਦੋਂ ਕੈਬ ਆਈ ਤਾਂ ਉਨ੍ਹਾਂ ਨੇ ਨਵੇਂ ਡਰਾਈਵਰ ਤੋਂ ਵੀ ਉਹੀ ਸਵਾਲ ਪੁੱਛਿਆ—ਕੀ ਸੱਚਮੁੱਚ ਏਅਰਪੋਰਟ ਡਿਪਾਰਚਰ ਦਾ ਕੋਈ ਵੱਖਰਾ ਚਾਰਜ ਲੱਗਦਾ ਹੈ?

ਦੂਜੇ ਡਰਾਈਵਰ ਨੇ ਤੁਰੰਤ ਇਸ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ, ਨਹੀਂ ਮੈਡਮ, ਅਜਿਹਾ ਕੋਈ ਚਾਰਜ ਨਹੀਂ ਹੈ। ਉਹ ਪਹਿਲਾ ਡਰਾਈਵਰ ਤੁਹਾਨੂੰ ਬੇਵਕੂਫ਼ ਬਣਾ ਰਿਹਾ ਸੀ। ਤੁਸੀਂ ਕੈਬ ਕੈਂਸਲ ਕਰਕੇ ਬਿਲਕੁਲ ਸਹੀ ਕੀਤਾ। ਇਹ ਸੁਣ ਕੇ ਰੀਤੂ ਨੂੰ ਥੋੜ੍ਹੀ ਰਾਹਤ ਮਿਲੀ ਕਿ ਉਹ ਠੱਗੇ ਜਾਣ ਤੋਂ ਬਚ ਗਈ, ਪਰ ਨਾਲ ਹੀ ਉਨ੍ਹਾਂ ਦੇ ਮਨ ਵਿੱਚ ਇੱਕ ਹੋਰ ਖ਼ਿਆਲ ਆਇਆ। ਉਨ੍ਹਾਂ ਨੇ ਵੀਡੀਓ ਵਿੱਚ ਕਿਹਾ ਕਿ ਪਤਾ ਨਹੀਂ ਰੋਜ਼ ਕਿੰਨੇ ਲੋਕ ਇਸੇ ਤਰ੍ਹਾਂ ਡਰਾਈਵਰ ਦੀਆਂ ਗੱਲਾਂ ਵਿੱਚ ਆ ਜਾਂਦੇ ਹੋਣਗੇ ਅਤੇ ਬਿਨਾਂ ਸੋਚੇ-ਸਮਝੇ 200 ਰੁਪਏ ਵਾਧੂ ਦੇ ਦਿੰਦੇ ਹੋਣਗੇ।

ਇਸੇ ਵਜ੍ਹਾ ਕਰਕੇ ਰੀਤੂ ਨੇ ਇਹ ਪੂਰੀ ਵੀਡੀਓ ਬਣਾਕੇ ਇੰਸਟਾਗ੍ਰਾਮ ਤੇ ਸ਼ੇਅਰ ਕਰ ਦਿੱਤੀ ਅਤੇ ਰੈਪੀਡੋ ਨੂੰ ਵੀ ਟੈਗ ਕੀਤਾ, ਤਾਂ ਜੋ ਕੰਪਨੀ ਇਸ ਮਾਮਲੇ ਵੱਲ ਧਿਆਨ ਦੇਵੇ। ਉਨ੍ਹਾਂ ਨੇ ਵੀਡੀਓ ਵਿੱਚ ਰੈਪੀਡੋ ਨੂੰ ਕਿਹਾ, ਰੈਪੀਡੋ ਵਾਲੇ, ਸੁਧਰ ਜਾਓ! ਫਿਲਹਾਲ ਰੈਪੀਡੋ ਵੱਲੋਂ ਇਸ ਪੂਰੇ ਮਾਮਲੇ ਤੇ ਕੋਈ ਅਧਿਕਾਰਿਕ ਜਵਾਬ ਨਹੀਂ ਆਇਆ ਹੈ, ਪਰ ਇਹ ਵੀਡੀਓ ਲੋਕਾਂ ਵਿਚਾਲੇ ਤੇਜ਼ੀ ਨਾਲ ਫੈਲ ਰਹੀ ਹੈ।

ਇੱਥੇ ਦੇਖੋ ਵੀਡੀਓ

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...