Viral Video: ਇਸ ਵਿਅਕਤੀ ਦੇ ਮੈਚ ਦੇਖਣ ਦੇ ਤਰੀਕੇ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ
Stadium Viral Video:ਕ੍ਰਿਕੇਟ ਦੀ ਦੀਵਾਨਗੀ ਦੇ ਤੁਸੀਂ ਕਈ ਕਿੱਸੇ ਸੁਣੇ ਹੋਣਗੇ ਨਾਲ ਹੀ ਉਨ੍ਹਾਂ ਕ੍ਰੇਜੀ ਫੈਨਜ਼ ਨਾਲ ਵੀ ਮੁਲਾਕਾਤ ਕੀਤੀ ਹੋਵੇਗੀ। ਪਰ ਇਸ ਵਿਅਕਤੀ ਦੀ ਕ੍ਰਿਕੇਟ ਪ੍ਰਤੀ ਲਗਣ ਦੇਖਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਵਾਇਰਲ ਵੀਡੀਓ ਨੂੰ ਦੇਖਣ ਦੇ ਬਾਅਦ ਤੁਸੀਂ ਵੀ ਹੱਕੇ-ਬੱਕੇ ਹੋਵੋਗੇ। ਅਕਸਰ IPL ਜਾਂ ਵਰਲਡ ਕੱਪ ਦੌਰਾਨ ਬਹੁਤ ਸਾਰੇ ਵੀਡੀਓਜ਼ Stadium ਤੋਂ ਵਾਇਰਲ ਹੁੰਦੇ ਹਨ। ਅਜਿਹਾ ਹੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਭਾਰਤ ਵਿੱਚ ਕ੍ਰਿਕਟ ਨੂੰ ਲੋਕ ਇੱਕ ਖੇਡ ਦੀ ਤਰ੍ਹਾਂ ਨਹੀਂ, ਇੱਕ ਇਮੋਸ਼ਨ, ਇੱਕ ਤਿਉਹਾਰ ਦੇ ਤੌਰ ‘ਤੇ ਦੇਖਦੇ ਹਨ। ਵਰਲਡ ਕੱਪ ਅਤੇ ਆਈ.ਪੀ.ਐੱਲ. ਦੇ ਸਮੇਂ ਵਿੱਚ ਤਾਂ ਲੋਕ ਆਪਣੇ ਸਾਰੇ ਬਚੇ ਹੋਏ ਕੰਮਾਂ ਨੂੰ ਛੱਡ ਕੇ ਪੂਰਾ ਧਿਆਨ ਕ੍ਰਿਕੇਟ ‘ਤੇ ਲੱਗਾ ਦਿੰਦੇ ਹਨ। ਕੁਝ ਲੋਕ ਘਰ ਬੈਠਕੇ ਕ੍ਰਿਕਟ ਦੇਖਦੇ ਹਨ ਤਾਂ ਉੱਥੇ ਹੀ ਕੁਝ ਲੋਕ ਸਟੇਡੀਅਮ ਵਿਚ ਜਾਕੇ ਇਸ ਚੀਜ਼ ਦਾ ਮਜ਼ਾ ਲੈਂਦੇ ਹਨ। ਇਸ ਵਿਚਕਾਰ ਇੱਕ ਵਿਅਕਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਮੈਚ ਦੇਖਣ ਲਈ ਸਟੇਡੀਅਮ ਵਿੱਚ ਪਹੁੰਚਦਾ ਹੈ, ਮਗਰ ਉਸ ਦੇ ਮੈਚ ਦੇਖਣ ਦੇ ਤਰੀਕੇ ਨੂੰ ਦੇਖਕੇ ਤੁਸੀਂ ਹੈਰਾਨ ਹੋ ਜਾਓਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿੱਚ ਕੀ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਹਰ ਦਿਨ ਕਈ ਵੀਡੀਓ ਵਾਇਰਲ ਹੁੰਦੇ ਹਨ, ਮਗਰ ਕਦੇ-ਕਦੇ ਕੁਝ ਅਜਿਹੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਹਨ ਜੋ ਇੰਸਾਨ ਨੂੰ ਹੈਰਨ ਦੇ ਨਾਲ ਹੱਸਣ ਲਈ ਵੀ ਮਜ਼ਬੂਰ ਕਰ ਦਿੰਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਵੱਡੀ ਗਿਣਤੀ ਵਿੱਚ ਲੋਕ ਸਟੇਡੀਅਮ ਵਿੱਚ ਮੈਚ ਦੇਖਦੇ ਨਜ਼ਰ ਆ ਰਹੇ ਹਨ। ਉੱਥੇ ਹੀ ਇੱਕ ਵਿਅਕਤੀ ਕਈ ਕੁਰਸੀਆਂ ‘ਤੇ ਆਰਾਮ ਨਾਲ ਲੇਟੇ ਹੋਏ ਆਪਣੇ ਫ਼ੋਨ ਵਿੱਚ ਮੈਚ ਦੇਖ ਰਿਹਾ ਹੈ। ਤੁਸੀਂ ਅੱਜ ਤੱਕ ਕਿਸੇ ਵੀ ਅਜਿਹੇ ਵਿਅਕਤੀ ਨੂੰ ਨਹੀਂ ਦੇਖਿਆ ਹੋਵੇਗਾ, ਜੋ ਸਟੇਡੀਅਮ ਵਿੱਚ ਜਾਣ ਦੇ ਬਾਅਦ ਵੀ ਫੋਨ ਵਿੱਚ ਮੈਚ ਦੇਖਦਾ ਹੈ।
RIP 1800/- ticket 🥹😂
1.5 GB Jio net ✅#LucknowSuperGiants #IPL2024 #IPLonJioCinema pic.twitter.com/i10tvOZLEK
— Sunny Boy 👦 (@sunny5boy) March 31, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਟਾਈਗਰ ਨੇ ਪਾਣੀ ਚ ਵੜ ਕੇ ਹਿਰਨ ਦਾ ਕੀਤਾ ਸ਼ਿਕਾਰ, ਵੀਡੀਓ ਦੇਖ ਰਹਿ ਜਾਓਗੇ ਹੈਰਾਨ
ਮਾਈਕ੍ਰੋ ਬਲੌਗਿੰਗ ਪਲੇਟਫਾਰਮ ਐਕਸ (ਪਹਿਲੇ ਟਵਿੱਟਰ) ‘ਤੇ ਇਹ ਵਾਇਰਲ ਵੀਡੀਓ @sunny5boy ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਲੋਕਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘1800 ਦੀ ਟਿਕਟ ਦੀ ਆਤਮਾ ਨੂੰ ਸ਼ਾਂਤੀ ਮਿਲੇ। 1.5 GB ਜੀਓ ਨੈੱਟ ਹੀ ਚੰਗਾ ਹੈ।’ ਖਬਰ ਲਿਖਣ ਤੱਕ ਇਸ ਵੀਡੀਓ ਨੂੰ 58 ਹਜ਼ਾਰ ਲੋਕਾਂ ਨੇ ਦੇਖਿਆ ਹੈ। ਵੀਡੀਓ ਦੇਖਣ ਦੇ ਬਾਅਦ ਇੱਕ ਵਿਅਕਤੀ ਨੇ ਲਿਖਿਆ- ਭਾਈ ਲਖਨਊ ਵਿੱਚ 450 ਤੋਂ ਸ਼ੁਰੂਆਤ ਹੈ, ਇਹ ਲਾਸਟ ਸੀਜ਼ਨ ਦਾ ਹੈ। ਇੱਕ ਹੋਰ ਵੀਡੀਓ ਨੇ ਵੀ ਦੱਸਿਆ ਇਹ ਵੀਡੀਓ ਪਿਛਲੇ ਸਾਲ ਦਾ ਹੈ।