Birds Attack on Woman During Live Streaming: ਪੰਛੀਆਂ ਦੇ ਝੁੰਡ ਨੇ ਅਟੈਕ ਕਰ ਔਰਤ ਨਾਲ ਕੀਤੀ ਲੁੱਟ-ਖੋਹ! ਲਾਈਵ ਸਟ੍ਰੀਮਿੰਗ ਦੌਰਾਨ ਖਾਣ ਜਾ ਰਹੀ ਸੀ ਸੈਂਡਵਿਚ
Birds Attack on Woman During Live Streaming: ਲਾਈਵ ਸਟ੍ਰੀਮਿੰਗ ਦੌਰਾਨ ਔਰਤ ਸੈਂਡਵਿਚ ਖਾਣ ਜਾ ਰਹੀ ਸੀ। ਫਿਰ ਅਚਾਨਕ ਵੱਡੇ-ਵੱਡੇ ਪੰਛੀਆਂ ਦਾ ਝੁੰਡ ਆ ਗਿਆ ਅਤੇ ਔਰਤ ਨਾਲ ਕੀ ਹੋਇਆ, ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਸੀਗਲਸ ਕਾਫ਼ੀ ਸ਼ਰਾਰਤੀ ਹੁੰਦੇ ਹਨ। ਉਨ੍ਹਾਂ ਨੂੰ ਮਨੁੱਖੀ ਹੱਥੋਂ ਭੋਜਨ ਖੋਹ ਕੇ ਭੱਜਣ ਦੀ ਆਦਤ ਹੁੰਦੀ ਹੈ। ਉਨ੍ਹਾਂ ਦੀਆਂ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਹਮੇਸ਼ਾ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਤੁਸੀਂ ਸੀਗਲ ਨੂੰ ਦੇਖ ਕੇ ਹੈਰਾਨ ਰਹਿ ਜਾਓਗੇ। ਇਸ ਵੀਡੀਓ ‘ਚ ਇਨ੍ਹਾਂ ਦਾ ਗਰੁੱਪ ਇਕ ਔਰਤ ‘ਤੇ ਅਟੈਕ ਕਰਦਾ ਨਜ਼ਰ ਆ ਰਿਹਾ ਹੈ।
ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਇਕ ਔਰਤ ਆਨਲਾਈਨ ਸਟ੍ਰੀਮਿੰਗ ਕਰਦੇ ਹੋਏ ਸੈਂਡਵਿਚ ਖਾਣ ਜਾ ਰਹੀ ਹੈ। ਪਰ ਅਚਾਨਕ ਸੀਗਲਾਂ ਦਾ ਝੁੰਡ ਆ ਜਾਂਦਾ ਹਨ ਅਤੇ ਉਸਦੇ ਸੈਂਡਵਿਚ ‘ਤੇ ਹਮਲਾ ਕਰਦਾ ਹੈ। ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਕਿ ਔਰਤ ਕੁਝ ਸਮਝਦੀ, ਉੱਦੋ ਤੱਕ ਬਾਕੀ ਬਚੇ ਸੈਂਡਵਿਚ ‘ਤੇ ਵੀ ਹਮਲਾ ਕਰ ਦਿੰਦੇ ਹਨ। ਔਰਤ ਉੱਥੇ ਹੀ ਡਿੱਗ ਜਾਂਦੀ ਹੈ। ਆਸ-ਪਾਸ ਦੇ ਲੋਕ ਵੀ ਇਹ ਨਜ਼ਾਰਾ ਦੇਖ ਕੇ ਔਰਤ ਨੂੰ ਬਚਾਉਣ ਲਈ ਅੱਗੇ ਆਉਂਦੇ ਹਨ।
this Streamer got assaulted & robbed by birds while trying to eat her sandwich 😭😭😭😭 pic.twitter.com/XquUqAESur
— FearBuck (@FearedBuck) July 7, 2024
ਇਹ ਵੀ ਪੜ੍ਹੋ- ਪੰਜਾਬੀ ਪਹਿਰਾਵੇ ਚ ਰੂਸੀ ਬੱਚੀ ਨੇ ਪਾਇਆ ਭੰਗੜਾ, ਪੀਐਮ ਮੋਦੀ ਦਾ ਸਵਾਗਤ ਕੀਤਾ, ਯੂਜ਼ਰਸ ਲੁੱਟਾ ਰਹੇ ਪਿਆਰ
ਇਹ ਵੀ ਪੜ੍ਹੋ
ਹਾਲਾਂਕਿ, ਸੀਗਲ ਸੈਂਡਵਿਚ ਲੈ ਕੇ ਉੱਥੋ ਚਲੇ ਜਾਂਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ x ਦੇ ਹੈਂਡਲ @FearedBuck ‘ਤੇ ਸ਼ੇਅਰ ਕੀਤਾ ਗਿਆ ਹੈ। ਇਹ ਵੀਡੀਓ ਇੰਨਾ ਵਾਇਰਲ ਹੋ ਰਿਹਾ ਹੈ ਕਿ ਇਸ ਨੂੰ ਹੁਣ ਤੱਕ 5 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇੰਨਾ ਹੀ ਨਹੀਂ ਇਸ ਕਲਿੱਪ ‘ਤੇ ਸੈਂਕੜੇ ਯੂਜ਼ਰਸ ਨੇ ਕੁਮੈਂਟ ਵੀ ਕੀਤੇ ਹਨ। ਕਈ ਯੂਜ਼ਰਸ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹਨ।
ਇਕ ਯੂਜ਼ਰ ਨੇ ਲਿਖਿਆ- ਇਹ ਪਲਾਨ ਕਰ ਕੇ ਬਣਾਇਆ ਗਿਆ ਵੀਡੀਓ ਹੈ। ਦੂਜੇ ਯੂਜ਼ਰ ਨੇ ਲਿਖਿਆ- ਉਸ ਨੂੰ ਪਤਾ ਸੀ ਕਿ ਉਹ ਸੈਂਡਵਿਚ ਨਹੀਂ ਖਾ ਪਾਵੇਗੀ। ਇਕ ਹੋਰ ਯੂਜ਼ਰ ਨੇ ਲਿਖਿਆ- ਜੇਕਰ ਮੈਨੂੰ ਭੁੱਖ ਲੱਗੀ ਹੁੰਦੀ ਤਾਂ ਸ਼ਾਇਦ ਮੈਂ ਵੀ ਅਜਿਹਾ ਹੀ ਕਰਦਾ। ਅਟੈਕ ਕਰਕੇ ਸੈਂਡਵਿਚ ਖੋਹ ਲੈਂਦਾ। ਤੀਜੇ ਯੂਜ਼ਰ ਨੇ ਲਿਖਿਆ- ਇਹ ਤਾਂ Angry Bird ਬਣ ਗਏ।