OMG NEWS: ਚੰਦਰਯਾਨ-3 ਦੀ ਲੈਂਡਿੰਗ ਤੋਂ ਪਹਿਲਾਂ Astronaut ਦਾ ਵੀਡੀਓ ਵਾਇਰਲ, ਪੁਲਾੜ ‘ਚ ਖਾਧੀ ਰੋਟੀ ਤੇ ਸ਼ਹਿਦ
Astronaut Viral Video: ਚੰਦਰਯਾਨ-3 ਦੇ ਚੰਦਰਮਾ 'ਤੇ ਉਤਰਨ ਤੋਂ ਠੀਕ ਪਹਿਲਾਂ Astronaut ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ Astronaut ਦੱਸ ਰਹੇ ਹਨ ਕਿ ਪੁਲਾੜ 'ਚ ਰੋਟੀ ਕਿਵੇਂ ਖਾਣੀ ਹੈ।

ਚੰਦਰਯਾਨ-3 ਭਾਰਤ ਦੇ ਮਿਸ਼ਨ ਮੂਨ ਦੇ ਤਹਿਤ ਅਗਲੇ ਕੁਝ ਘੰਟਿਆਂ ਵਿੱਚ ਚੰਦਰਮਾ ‘ਤੇ ਇਤਿਹਾਸ ਰਚਣ ਜਾ ਰਿਹਾ ਹੈ। ਕਈ ਦਿਨਾਂ ਤੱਕ ਪੁਲਾੜ ‘ਚ ਰਹਿਣ ਤੋਂ ਬਾਅਦ ਚੰਦਰਯਾਨ-3 ਨੂੰ ਹੁਣ ਚੰਦਰਮਾ ਦੀ ਸਤ੍ਹਾ ‘ਤੇ ਉਤਾਰਿਆ ਜਾਵੇਗਾ। ਇਸ ਦੌਰਾਨ ਚੰਦਰਮਾ ਅਤੇ ਪੁਲਾੜ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ, ਹਾਲ ਹੀ ‘ਚ ਇਕ Astronautਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਪੁਲਾੜ ‘ਚ ਉਡਾਣ ਭਰਦੇ ਸਮੇਂ ਭੁੱਖ ਲੱਗ ਜਾਂਦੀ ਹੈ ਤਾਂ ਉਹ ਸ਼ਹਿਦ ਨਾਲ ਰੋਟੀ ਕਿਵੇਂ ਖਾ ਸਕਦਾ ਹੈ।
ਸੋਸ਼ਲ ਮੀਡੀਆ ‘ਤੇ Astronaut ਸੁਲਤਾਨ ਅਲਾਨਿਆਦੀ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਚੰਦਰਯਾਨ-3 ਦੀ ਚਰਚਾ ਦੇ ਵਿਚਕਾਰ ਲੋਕ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਗਾਤਾਰ ਸ਼ੇਅਰ ਕਰ ਰਹੇ ਹਨ। ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ।
ਵੀਡੀਓ ‘ਚ ਕੀ ਦਿਖਾਇਆ ਗਿਆ?
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਐਸਟ੍ਰੋਨਾਟ ਹੱਥ ‘ਚ ਸ਼ਹਿਦ ਦੀ ਬੋਤਲ ਅਤੇ ਬਰੈੱਡ ਲੈ ਕੇ ਆਉਂਦਾ ਹੈ। ਇਸ ਤੋਂ ਬਾਅਦ ਉਹ ਦੋਵਾਂ ਨੂੰ ਛੱਡ ਦਿੰਦਾ ਹੈ… ਘੱਟ ਗ੍ਰੇਵਟੀ ਕਾਰਨ ਬਰੈੱਡ ਅਤੇ ਬੋਤਲ ਹਵਾ ਵਿੱਚ ਉੱਡਣ ਲੱਗਦੇ ਹਨ। ਇਸ ਤੋਂ ਬਾਅਦ ਪੁਲਾੜ ਯਾਤਰੀ ਬੋਤਲ ਨੂੰ ਚੁੱਕ ਕੇ ਰੋਟੀ ‘ਤੇ ਸ਼ਹਿਦ ਪਾਉਂਦਾ ਹੈ, ਬੋਤਲ ‘ਚੋਂ ਨਿਕਲਿਆ ਸ਼ਹਿਦ ਵੀ ਹਵਾ ‘ਚ ਤੈਰਦਾ ਹੈ…ਐਸਟ੍ਰੋਨਾਟ ਤੈਰਦੇ ਸ਼ਹਿਦ ਦੀ ਇਸ ਵੱਡੀ ਬੂੰਦ ਦੇ ਅੱਗੇ ਰੋਟੀ ਲਗਾ ਦਿੰਦਾ ਹੈ ਅਤੇ ਸ਼ਹਿਦ ਰੋਟੀ ‘ਤੇ ਚਿਪਕ ਜਾਂਦਾ ਹੈ।
ਇਸ ਤੋਂ ਬਾਅਦ ਉਹ ਆਰਾਮ ਨਾਲ ਬੋਤਲ ਰੱਖਣ ਜਾਂਦਾ ਹੈ, ਉਦੋਂ ਤੱਕ ਸ਼ਹਿਦ ਅਤੇ ਰੋਟੀ ਹਵਾ ਵਿੱਚ ਤੈਰਦੇ ਰਹਿੰਦੇ ਹਨ। ਕੁਝ ਦੇਰ ਬਾਅਦ Astronaut ਆ ਕੇ ਰੋਟੀ ਨੂੰ ਮੋੜ ਕੇ ਖਾਣਾ ਸ਼ੁਰੂ ਕਰ ਦਿੰਦਾ ਹੈ, ਉਸ ਨੂੰ ਪੁਲਾੜ ਵਿੱਚ ਰੋਟੀ ਰੱਖਣ ਦੀ ਵੀ ਲੋੜ ਨਹੀਂ ਪੈਂਦੀ।
Have you ever wondered how honey forms in space? 🍯
I still have some Emirati honey left that I enjoy from time to time. Honey has many benefits, especially for the health of astronauts. pic.twitter.com/RrjQYlNvLDਇਹ ਵੀ ਪੜ੍ਹੋ
— Sultan AlNeyadi (@Astro_Alneyadi) August 20, 2023
Astronaut ਨੇ ਸ਼ਹਿਦ ਦੇ ਫਾਇਦੇ ਦੱਸੇ
ਇਸ ਵੀਡੀਓ ਨੂੰ ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਐਸਟ੍ਰੋਨਾਟ ਸੁਲਤਾਨ ਅਲਾਨਿਆਦੀ ਨੇ ਲਿਖਿਆ, “ਕੀ ਤੁਸੀਂ ਕਦੇ ਸੋਚਿਆ ਹੈ ਕਿ ਪੁਲਾੜ ‘ਚ ਸ਼ਹਿਦ ਕਿਵੇਂ ਬਣਦਾ ਹੈ? ਮੇਰੇ ਕੋਲ ਅਜੇ ਵੀ ਕੁਝ ਅਮੀਰਾਤੀ ਸ਼ਹਿਦ ਬਚਿਆ ਹੈ, ਜਿਸ ਦਾ ਮੈਂ ਸਮੇਂ-ਸਮੇਂ ‘ਤੇ ਆਨੰਦ ਲੈਂਦਾ ਹਾਂ।” ਸ਼ਹਿਦ ਦੇ ਬਹੁਤ ਸਾਰੇ ਫਾਇਦੇ ਹਨ, ਖਾਸ ਕਰਕੇ ਲੋਕਾਂ ਦੀ ਸਿਹਤ ਲਈ”