ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG! : ਸਵੇਰੇ ਜਾਂਦੇ ਨੇ ਸਕੂਲ, ਸ਼ਾਮ ਨੂੰ ਲਗਾਉਂਦੇ ਨੇ ਫੂਡ ਸਟਾਲ, ਰੁਆ ਦੇਵੇਗੀ ਦੋ ਭਰਾਵਾਂ ਦੇ ਸੰਘਰਸ਼ ਦੀ ਇਹ ਕਹਾਣੀ, ਵੇਖੋ VIDEO

ਅੰਮ੍ਰਿਤਸਰ ਦੇ ਰਹਿਣ ਵਾਲੇ ਦੋ ਭਰਾਵਾਂ ਦੇ ਆਪਸੀ ਸੰਘਰਸ਼ ਦੀ ਇੱਕ ਕਹਾਣੀ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਦੋਵੇਂ ਭਰਾ ਸਵੇਰੇ ਸਕੂਲ ਜਾਂਦੇ ਹਨ ਅਤੇ ਜਦੋਂ ਉਹ ਸਕੂਲ ਤੋਂ ਵਾਪਸ ਆਉਂਦੇ ਹਨ ਤਾਂ ਸ਼ਾਮ ਨੂੰ ਫੂਡ ਸਟਾਲ ਲਗਾਉਂਦੇ ਹਨ, ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ।

OMG! : ਸਵੇਰੇ ਜਾਂਦੇ ਨੇ ਸਕੂਲ, ਸ਼ਾਮ ਨੂੰ ਲਗਾਉਂਦੇ ਨੇ ਫੂਡ ਸਟਾਲ, ਰੁਆ ਦੇਵੇਗੀ ਦੋ ਭਰਾਵਾਂ ਦੇ ਸੰਘਰਸ਼ ਦੀ ਇਹ ਕਹਾਣੀ, ਵੇਖੋ VIDEO
Follow Us
tv9-punjabi
| Updated On: 13 Sep 2023 17:35 PM

ਆਮ ਤੌਰ ‘ਤੇ ਬੱਚਿਆਂ ਦੀ ਜ਼ਿੰਦਗੀ ਖੇਡਣ-ਕੁੱਦਣ ਅਤੇ ਪੜ੍ਹਾਈ ਕਰਨ ‘ਚ ਬੀਤਦੀ ਹੈ ਪਰ ਉਹ ਕਹਿੰਦੇ ਨੇ ਨਾ ਕਿ ਹਰ ਕਿਸੇ ਦੀ ਜ਼ਿੰਦਗੀ ਇਕੋ ਜਿਹੀ ਨਹੀਂ ਹੁੰਦੀ | ਕੁਝ ਬੱਚਿਆਂ ਦੀ ਜ਼ਿੰਦਗੀ ਵੀ ਸੰਘਰਸ਼ਾਂ ਨਾਲ ਭਰੀ ਹੋਈ ਹੈ। ਅਜਿਹੀ ਸਥਿਤੀ ਵਿਚ ਉਹ ਆਪਣੀ ਉਮਰ ਤੋਂ ਪਹਿਲਾਂ ਹੀ ਵੱਡੇ ਹੋ ਜਾਂਦੇ ਹਨ ਜਾਂ ਫਿਰ ਉਨ੍ਹਾਂ ਨੂੰ ਵੱਡਾ ਹੋਣਾ ਪੈਂਦਾ ਹੈ, ਕਿਉਂਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਦਾ ਸਹਾਰਾ ਬਣਨਾ ਹੁੰਦਾ ਹੈ ਅਤੇ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਹੀ ਦੋ ਸਕੂਲੀ ਬੱਚਿਆਂ ਦੀ ਕਹਾਣੀ ਚਰਚਾ ‘ਚ ਹੈ, ਜੋ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਅਜਿਹੀ ਹੈ ਜਿਸ ਨੂੰ ਜਾਣ ਕੇ ਯਕੀਨਨ ਤੁਸੀਂ ਭਾਵੁਕ ਹੋ ਜਾਵੋਗੇ।

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਤੁਸੀਂ ਇਹ ਦੋਵੇਂ ਭਰਾ ਆਪਣੀ ਫੂਡ ਕਾਰਟ ਚਲਾਉਂਦੇ ਦੇਖ ਸਕਦੇ ਹੋ। ਰਿਪੋਰਟਾਂ ਮੁਤਾਬਕ ਇਹ ਦੋਵੇਂ ਭਰਾ, ਜਿਨ੍ਹਾਂ ਦੀ ਉਮਰ ਸਿਰਫ਼ 16 ਅਤੇ 8 ਸਾਲ ਹੈ, ਅੰਮ੍ਰਿਤਸਰ ਵਿੱਚ ਗੁਰੂ ਕ੍ਰਿਪਾ ਫੂਡ ਸਟਾਲ ਨਾਮ ਦੀ ਇੱਕ ਫੂਡ ਕਾਰਟ ਚਲਾਉਂਦੇ ਹਨ। ਉਹ ਕੜ੍ਹੀ ਚੌਲ ਸਿਰਫ਼ 20 ਰੁਪਏ ਵਿੱਚ ਅਤੇ ਪੀਜ਼ਾ ਕੁਲਚਾ 15 ਰੁਪਏ ਵਿੱਚ ਵੇਚਦੇ ਹਨ। ਵੱਡੇ ਭਰਾ ਨੇ ਆਪਣਾ ਨਾਂ ਇਸ਼ਬਜੀਤ ਸਿੰਘ ਦੱਸਿਆ ਹੈ, ਜਦੋਂ ਕਿ ਛੋਟੇ ਦਾ ਨਾਂ ਸ਼ੰਜੀਤ ਦੱਸਿਆ ਜਾ ਰਿਹਾ ਹੈ। ਇਹ ਵੀਡੀਓ ਇੱਕ ਫੂਡ ਬਲਾਗਰ ਦੁਆਰਾ ਬਣਾਈ ਗਈ ਹੈ। ਇਨ੍ਹਾਂ ਦੋਵਾਂ ਭਰਾਵਾਂ ਨੇ ਫੂਡ ਬਲਾਗਰ ਨੂੰ ਦੱਸਿਆ ਹੈ ਕਿ ਕਿਵੇਂ ਉਹ ਸਵੇਰੇ ਸਕੂਲ ਜਾਂਦੇ ਹਨ ਅਤੇ ਫਿਰ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਸ਼ਾਮ 4 ਤੋਂ 11 ਵਜੇ ਤੱਕ ਫੂਡ ਸਟਾਲ ਲਗਾਉਂਦੇ ਹਨ।

ਦੇਖੋ ਬੱਚਿਆਂ ਦੇ ਸੰਘਰਸ਼ ਦੀ ਇਹ ਵੀਡੀਓ

ਇਸ ਭਾਵੁਕ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @Hatindersinghr3 ਨਾਂ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ। ਇੱਕ ਮਿੰਟ 33 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ, ਜਦਕਿ ਸੈਂਕੜੇ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ।

ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਨੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਕਮੈਂਟਸ ‘ਚ ਕੋਈ ਇਨ੍ਹਾਂ ਬੱਚਿਆਂ ਦਾ ਪਤਾ ਪੁੱਛ ਰਿਹਾ ਹੈ, ਕੋਈ ਇਨ੍ਹਾਂ ਦਾ ਸਮਰਥਨ ਕਰਨ ਦੀ ਗੱਲ ਕਰ ਰਿਹਾ ਹੈ ਅਤੇ ਕੋਈ ਇਨ੍ਹਾਂ ਦੇ ਸੰਘਰਸ਼ ਨੂੰ ਸਲਾਮ ਕਰਦਾ ਨਜ਼ਰ ਆ ਰਿਹਾ ਹੈ।