OMG News: ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਏ ਮਗਰਮੱਛ ਨੇ ਕੀਤੀ ਅੰਬਾਲਾ ਦੀਆਂ ਗਲੀਆਂ ਦੀ ਸੈਰ, ਵੇਖੋ ਵੀਡੀਓ
Allegator in Ambala Street: ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਭਾਰੀ ਮੀਂਹ ਦੀ ਭਵਿੱਖਵਾਣੀ ਕੀਤੀ ਹੈ। ਜਿਸ ਨੂੰ ਵੇਖਦਿਆਂ ਪੰਜਾਬ ਵਿੱਚ ਜਿੱਥੇ 13 ਜੁਲਾਈ ਤੱਕ ਸਕੂਲ ਬੰਦ ਕਰ ਦਿੱਤੇ ਗਏ ਹਨ ਤਾਂ ਹਰਿਆਣਾ ਸਰਕਾਰ ਵੀ ਲਗਾਤਾਰ ਹਾਲਾਤ ਤੇ ਕਾਬੂ ਪਾਉਣ ਵਿੱਚ ਲੱਗੀ ਹੈ
Photo: Twitter
@JaswinderBisla
ਭਾਰੀ ਮੀਂਹ ਤੋਂ ਬਾਅਦ ਉੱਤਰੀ ਭਾਰਤ ਦੇ ਜਿਆਦਾਤਰ ਸੂਬੇ ਇਨ੍ਹੀਂ ਦਿਨੀ ਹੜ੍ਹ ਵਰਗ੍ਹੇ ਹਾਲਾਤਾਂ (Floody Situation) ਦਾ ਸਾਹਮਣਾ ਕਰ ਰਹੇ ਹਨ। ਪੰਜਾਬ, ਹਰਿਆਣਾ ਅਤੇ ਹਿਮਾਚਲ ਦੀ ਗੱਲ ਕਰੀਏ ਤਾਂ ਇਥੋਂ ਦੇ ਤਕਰੀਬਨ ਸਾਰੇ ਨਦੀ-ਨਾਲੇ ਉਫਾਨ ਤੇ ਹਨ। ਇਨ੍ਹਾਂ ਦਾ ਪਾਣੀ ਓਵਰਫਲੋ ਹੋਕੇ ਸ਼ਹਿਰਾਂ ਅਤੇ ਪਿੰਡਾਂ ਦੇ ਗਲੀ-ਮੁਹੱਲਿਆਂ ਚ ਵੜ੍ਹ ਚੁੱਕਾ ਹੈ। ਇਸ ਪਾਣੀ ਦੇ ਨਾਲ ਵਹਿ ਕੇ ਆ ਰਹੇ ਹਨ ਕਈ ਅਜਿਹੇ ਜੀਵ ਵੀ, ਜਿਨ੍ਹਾਂ ਨੂੰ ਤਸਵੀਰਾਂ ਵਿੱਚ ਵੇਖ ਕੇ ਵੀ ਸਾਨੂੰ ਡਰ ਲੱਗਦਾ ਹੈ।
ਅੰਬਾਲਾ ਦੀਆਂ ਗਲੀਆਂ ਵਿੱਚ ਇਨ੍ਹੀ ਦਿਨੀਂ ਕੁਝ ਅਜਿਹਾ ਹੀ ਦ੍ਰਿਸ਼ ਦਿਖਾਈ ਦੇ ਰਿਹਾ ਹੈ, ਜਿਸ ਨੂੰ ਵੇਖ ਕੇ ਲੋਕ ਦਹਿਸ਼ਤ ਵਿੱਚ ਹਨ। ਹੜ੍ਹ ਦੇ ਪਾਣੀ ਨਾਲ ਵਹਿ ਕੇ ਇਥੋਂ ਦੀਆਂ ਗਲੀਆਂ ਵਿੱਚ ਇੱਕ ਮਗਰਮੱਛ ਬੜੇ ਬੇਖੋਫ ਅੰਦਾਜ਼ ਵਿੱਖ ਘੁੰਮਦਾ ਦਿਖਾਈ ਦੇ ਰਿਹਾ ਹੈ। ਲੋਕਾਂ ਨੇ ਜਦੋਂ ਇਸ ਮਗਰਮੱਛ ਨੂੰ ਗਲੀ ਵਿੱਚ ਘੁੰਮਦਿਆਂ ਵੇਖਿਆਂ ਤਾ ਸਾਰੇ ਦਹਿਸ਼ਤ ਵਿੱਚ ਆ ਗਏ। ਲੋਕਾਂ ਨੇ ਫਟਾਫਟ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕੀਤੇ ਅਤੇ ਛੱਤਾਂ ਤੇ ਜਾ ਕੇ ਮਗਰਮੱਛ ਨੂੰ ਗਲੀ ਵਿੱਚ ਵਿਚਰਦਿਆਂ ਦੇਖਦੇ ਰਹੇ।
ਇਸ ਦੌਰਾਨ ਲੋਕਾਂ ਦੇ ਚੇਹਰਿਆਂ ਤੇ ਦਹਿਸ਼ਤ ਵੀ ਸਾਫ ਦਿਖਾਈ ਦੇ ਰਹੀ ਸੀ। ਬੇਸ਼ੱਕ ਮਗਰਮੱਛ ਗਲੀ ਚੋਂ ਘੁੰਮਦੇ ਹੋਏ ਅੱਗੇ ਵੱਧ ਗਿਆ, ਪਰ ਘਰਾਂ ਦੇ ਦਰਵਾਜ਼ੇ ਖੋਲ ਕੇ ਗਲੀ ਵਿੱਚ ਜਾਣ ਦੀ ਹਾਲੇ ਵੀ ਲੋਕਾਂ ਦੀ ਹਿਮੰਤ ਨਹੀਂ ਹੋ ਰਹੀ ਹੈ। ਉਹ ਇੰਤਜਾਰ ਕਰ ਰਹੇ ਹਨ ਕਿ ਕਦੋਂ ਪ੍ਰਸ਼ਾਸਨ ਵੱਲੋਂ ਐਲਾਨ ਕੀਤਾ ਜਾਵੇਗਾ ਕਿ ਇਹ ਮਗਰਮੱਛ ਦਰਿਆ ਵਿੱਚ ਵਾਪਸ ਪਰਤ ਗਿਆ ਹੈ, ਤਾਂ ਜੋਂ ਉਹ ਮੁੜ ਤੋਂ ਪਹਿਲਾਂ ਵਾਂਗ ਘਰਾਂ ਚੋਂ ਬਾਹਰ ਨਿਕਲ ਕੇ ਆਪਣੇ ਜਰੂਰੀ ਕੰਮ ਨਿਪਟਾ ਸਕਣ।अंबाला की गलियों में 🐊 #Ambala #Flood pic.twitter.com/o64QjLljLF
— Jaswinder Singh Bisla (@JaswinderBisla) July 10, 2023ਇਹ ਵੀ ਪੜ੍ਹੋ


