ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਪੰਜਾਬ ‘ਚ ਬਣੇ ਹੜ੍ਹ ਦੇ ਹਾਲਾਤਾਂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਐੱਮ ਮਾਨ ਤੋਂ ਲਈ ਤਾਜ਼ਾ ਹਾਲਾਤ ਦੀ ਜਾਣਕਾਰੀ

ਪੰਜਾਬ ਅਤੇ ਹਿਮਾਚਲ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਬਣੇ ਹੜ੍ਹ ਵਰਗ੍ਹੇ ਹਾਲਾਤਾਂ ਤੇ ਕੇਂਦਰੀ ਗ੍ਰਹਿ ਮੰਤਰੀ ਨੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਲਈ ਹੈ। ਨਾਲ ਹੀ ਉਨ੍ਹਾਂ ਨੇ ਦੋਵਾਂ ਸੂਬਿਆ ਨੂੰ ਹਰ ਸੰਭਵ ਮਦਦ ਦੇਣ ਦਾ ਵੀ ਭਰੋਸਾ ਦਿੱਤਾ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਚ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

ਪੰਜਾਬ ‘ਚ ਬਣੇ ਹੜ੍ਹ ਦੇ ਹਾਲਾਤਾਂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਐੱਮ ਮਾਨ ਤੋਂ ਲਈ ਤਾਜ਼ਾ ਹਾਲਾਤ ਦੀ ਜਾਣਕਾਰੀ
Follow Us
tv9-punjabi
| Updated On: 09 Jul 2023 23:02 PM

ਪੰਜਾਬ ਨਿਊਜ। ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਪੰਜਾਬ ਅਤੇ ਹਿਮਾਚਲ (Punjab and Himachal) ਵਿੱਚ ਬਰਸਾਤ ਨੇ ਕਹਿਰ ਮਚਾਕੇ ਰੱਖ ਦਿਤਾ। ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਬਰਸਾਤ ਨੇ ਕਾਫੀ ਤਬਾਹੀ ਮਚਾ ਦਿੱਤੀ ਹੈ। ਏਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਅਤੇ ਹਿਮਾਚਲ ਦੇ ਮੁੱਖ ਮੰਤਰੀ ਤੋਂ ਹੜ੍ਹ ਤੇ ਤਾਜਾ ਹਲਾਤਾਂ ਦੀ ਜਾਣਕਾਰੀ ਲਈ। ਤੇ ਉਨ੍ਹਾਂ ਹਰ ਸੰਭਵ ਮੰਦਦ ਦਾ ਭਰੋਸਾ ਦਿੱਤਾ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 3 ਦਾ ਇੱਕ ਹਿੱਸਾ ਬਿਆਸ ਦਰਿਆ ਦੇ ਤੇਜ਼ ਪਾਣੀ ਕਾਰਨ ਰੁੜ ਗਿਆ ਹੈ। ਇਸ ਦੇ ਨਾਲ ਹੀ ਮੰਡੀ ਜ਼ਿਲ੍ਹੇ ਦੇ ਪੰਡੋਹ ਦਾ ਲਾਲ ਪੁਲ ਵੀ ਇਸ ਦਰਿਆ ਦੇ ਵਹਾਅ ਕਾਰਨ ਟੁੱਟ ਗਿਆ।

ਮੀਂਹ ਕਾਰਨ ਜਲੰਧਰ (Jalandhar) ਦੇ 60 ਪਿੰਡਾਂ ਵਿੱਚ ਹੜ੍ਹਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਡੀਸੀ ਵਿਸ਼ੇਸ਼ ਸਾਰੰਗਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਸਵੇਰੇ-ਸ਼ਾਮ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਫਿਰੋਜ਼ਪੁਰ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਟੁੱਟ ਗਈ। ਮੀਂਹ ਦਾ ਪਾਣੀ ਸਰਹੱਦ ਪਾਰ ਕਰ ਗਿਆ ਹੈ। ਜਦਕਿ ਰੋਪੜ, ਨਵਾਂਸ਼ਹਿਰ ਅਤੇ ਮੋਹਾਲੀ ‘ਚ ਭਲਕੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਮੋਹਾਲੀ ‘ਚ ਸਥਿਤੀ ਕਾਬੂ ਤੋਂ ਬਾਹਰ

ਮੁਹਾਲੀ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋਣ ਲੱਗੀ ਹੈ। ਇੱਥੇ ਦਿਨ ਭਰ NDRF ਦੀਆਂ 6 ਟੀਮਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਇਆ ਗਿਆ। ਹੁਣ ਪੰਜਾਬ ਸਰਕਾਰ ਨੇ ਫੌਜ ਤੋਂ ਮਦਦ ਮੰਗੀ ਹੈ। ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਨੇ ਚੰਡੀ ਮੰਦਿਰ ਸਥਿਤ ਫੌਜ ਦੀ ਪੱਛਮੀ ਕਮਾਂਡ ਨੂੰ ਪੱਤਰ ਲਿਖ ਕੇ ਰਾਹਤ ਅਤੇ ਬਚਾਅ ਵਿੱਚ ਮਦਦ ਦੀ ਮੰਗ ਕੀਤੀ ਹੈ।

ਕਿਸ਼ਤੀਆਂ ਵਾਂਗ ਤੈਰ ਰਹੀਆਂ ਸਨ ਕਾਰਾਂ

ਮੋਹਾਲੀ ਜ਼ਿਲੇ ‘ਚ ਭਾਰੀ ਬਰਸਾਤ ਨੇ ਤਬਾਹੀ ਮਚਾਈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਸਨ। ਇੱਥੋਂ ਦੀਆਂ ਕਈ ਕਲੋਨੀਆਂ ਵਿੱਚ 1 ਤੋਂ 2 ਮੰਜ਼ਿਲਾਂ ਪਾਣੀ ਭਰ ਗਈਆਂ ਹਨ ਅਤੇ ਪਾਰਕਿੰਗਾਂ ਦੇ ਨਾਲ-ਨਾਲ ਸੜਕ ਤੇ ਖੜ੍ਹੇ ਵਾਹਨ ਕਿਸ਼ਤੀਆਂ ਵਾਂਗ ਵਹਿ ਰਹੇ ਹਨ। ਡੇਰਾਬੱਸੀ ਵਿੱਚ ਮੀਂਹ ਕਾਰਨ ਇੱਕ ਮੰਜ਼ਿਲ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ। ਮੀਂਹ ਕਾਰਨ ਵਿਗੜਦੇ ਸਮੀਕਰਨਾਂ ਕਾਰਨ ਪ੍ਰਸ਼ਾਸਨ ਨੇ 10 ਜੁਲਾਈ ਨੂੰ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਜਲੰਧਰ ‘ਚ 50 ਪਿੰਡ ਖਾਲੀ ਕਰਵਾਏ

ਦੂਜੇ ਪਾਸੇ ਜਲੰਧਰ ਜ਼ਿਲ੍ਹੇ ਵਿੱਚ 50 ਪਿੰਡਾਂ ਨੂੰ ਖਾਲੀ ਕਰਵਾਏ ਹੜ੍ਹਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਡੀਸੀ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ। ਇਹ ਪਿੰਡ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਸਬ-ਡਿਵੀਜ਼ਨ ਨਾਲ ਸਬੰਧਤ ਹੈ।

ਸਾਰੇ ਜ਼ਿਲ੍ਹਿਆਂ ਲਈ ਕੀਤੇ ਹੈਲਪ ਲਾਈਨ ਨੰਬਰ ਜਾਰੀ

ਪੰਜਾਬ ਵਿੱਚ ਵਿਗੜਦੇ ਹਾਲਾਤਾਂ ਦੇ ਮੱਦੇਨਜ਼ਰ ਹੜ੍ਹ ਕੰਟਰੋਲ ਯੂਨਿਟਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ (Punjab Govt) ਨੇ ਸਾਰੇ ਜ਼ਿਲ੍ਹਿਆਂ ਲਈ ਵੱਖਰੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਹੜ੍ਹ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸੀਐਮ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਮੰਤਰੀ ਅਤੇ ਵਿਧਾਇਕ ਵੀ ਮੈਦਾਨ ਵਿੱਚ ਆ ਗਏ ਹਨ।

ਲੁਧਿਆਣਾ ‘ਚ ਮੀਂਹ ਨੇ ਵਧਾਈ ਪਰੇਸ਼ਾਨੀ

ਲੁਧਿਆਣਾ ‘ (Ludhiana) ਚ 2 ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮਹਾਂਨਗਰ ‘ਚ ਪਾਣੀ ਭਰ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਾਛੀਵਾੜਾ ਨੇੜੇ ਸੇਂਸੋਵਾਲ ਖੁਰਦ ਪਿੰਡ ਤੋਂ 22 ਲੋਕਾਂ (5 ਔਰਤਾਂ ਅਤੇ 4 ਬੱਚਿਆਂ ਸਮੇਤ) ਨੂੰ ਬਚਾਇਆ। ਉਹ ਐਸਬੀਐਸ ਨਗਰ ਵਿੱਚ ਦਰਿਆ ਦੇ ਦੂਜੇ ਪਾਸੇ ਖੇਤਾਂ ਵਿੱਚ ਝੋਨਾ ਬੀਜਣ ਗਏ ਸਨ ਕਿ ਪਾਣੀ ਦਾ ਪੱਧਰ ਵਧਣ ਕਾਰਨ ਉਹ ਫਸ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਐਸਡੀਐਮ ਕੁਲਦੀਪ ਬਾਵਾ ਮੌਕੇ ਤੇ ਪਹੁੰਚ ਗਏ। ਕਿਸ਼ਤੀ ਦੀ ਮਦਦ ਨਾਲ ਸਾਰਿਆਂ ਨੂੰ ਬਚਾਇਆ ਗਿਆ।

ਬੀਐੱਸਐੱਫ ਲਈ ਵੀ ਪਰੇਸ਼ਾਨੀ ਬਣੀ ਬਰਸਾਤ

ਪੰਜਾਬ ਵਿੱਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੈ। ਤੇਜ਼ ਮੀਂਹ ਕਾਰਨ ਖੇਤ ਅਤੇ ਕੋਠੇ ਬਰਸਾਤੀ ਪਾਣੀ ਨਾਲ ਭਰ ਗਏ ਹਨ। ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ‘ਚ ਬਰਸਾਤੀ ਪਾਣੀ ਬੀਐਸਐਫ ਦੀ ਕੰਡਿਆਲੀ ਤਾਰ ਤੋੜ ਕੇ ਪਾਕਿਸਤਾਨ ਵੱਲ ਜਾ ਰਿਹਾ ਹੈ। ਸਰਹੱਦ ਦੀ ਸੁਰੱਖਿਆ ‘ਚ ਤਾਇਨਾਤ ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਬੀ.ਐੱਸ.ਐੱਫ. ਅਤੇ ਪਾਕਿ ਰੇਂਜਰਸ ਕੁਦਰਤ ਦੇ ਸਾਹਮਣੇ ਬੇਵੱਸ ਨਜ਼ਰ ਆ ਰਹੇ ਹਨ।

ਜੀਰਕਪੁਰ ‘ਚ ਵੀ ਬਰਸਾਤ ਦਾ ਕਹਿਰ

ਮੋਹਾਲੀ ਦੇ ਜ਼ੀਰਕਪੁਰ ‘ਚ ਸ਼ਨੀਵਾਰ ਤੋਂ ਭਾਰੀ ਬਾਰਿਸ਼ ਜਾਰੀ ਹੈ। ਲਗਾਤਾਰ ਹੋ ਰਹੀ ਬਾਰਿਸ਼ ਨੇ ਸ਼ਹਿਰ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਪਟਿਆਲਾ ਮੋਡ ਤੋਂ ਪੰਚਕੂਲਾ ਮੋਡ ਤੱਕ ਜ਼ੀਰਕਪੁਰ ਫਲਾਈਓਵਰ ਦੇ ਹੇਠਾਂ ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ। ਡੇਰਾਬੱਸੀ ਦੀ ਇੱਕ ਸੁਸਾਇਟੀ ਗੁਲਮੋਹਰ ਸਿਟੀ ਐਕਸਟੈਨਸ਼ਨ ਦਾ ਮੀਂਹ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇੱਥੇ ਬੇਸਮੈਂਟ ਅਤੇ ਗਰਾਊਂਡ ਫਲੋਰ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ।

ਮੋਹਾਲੀ ‘ਚ ਘਰਾਂ ਚ 2-3 ਫੁੱਟ ਪਾਣੀ ਘਰ੍ਹਾਂ ਚ ਵੜ੍ਹਿਆ

ਦੂਜੇ ਪਾਸੇ ਸੈਕਟਰ-71 ਸਥਿਤ ਏਅਰਪੋਰਟ ਰੋਡ ਤੇ ਕਰੀਬ 300 ਘਰਾਂ ਚ ਮੀਂਹ ਦਾ ਪਾਣੀ ਦਾਖ਼ਲ ਹੋ ਗਿਆ ਹੈ। ਘਰਾਂ ਵਿੱਚ ਕਰੀਬ 2-3 ਫੁੱਟ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ ਹੈ। ਏਅਰਪੋਰਟ ਰੋਡ ‘ਤੇ ਸਥਿਤ ਰਾਧਾ ਸੁਆਮੀ ਕੰਪਲੈਕਸ ਅਤੇ ਫੇਜ਼-3ਬੀ2, ਫੇਜ਼-7 ਅਤੇ ਪਿੰਡ ਮਟੌਰ ਦੀ ਕੰਧ ਲਗਭਗ ਉਸੇ ਤਰ੍ਹਾਂ ਦੀ ਹਾਲਤ ਵਿੱਚ ਹੈ। ਮੁਹਾਲੀ ਦੇ ਫੇਜ਼-2 ਅਤੇ ਫੇਜ਼-11 ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ।

ਫਰੀਦਕੋਟ ਚ 70.8 ਮਿਲੀਲੀਟਰ ਬਰਸਾਤ ਕੀਤੀ ਗਈ ਰਿਕਾਰਡ

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਮਾਨਸੂਨ ਕਾਫੀ ਸਰਗਰਮ ਹੈ, ਜਿਸ ਕਾਰਨ ਸ਼ਨੀਵਾਰ ਨੂੰ ਭਾਰੀ ਮੀਂਹ ਪਿਆ। ਐਤਵਾਰ ਨੂੰ ਵੀ ਸਵੇਰ ਤੋਂ ਹੀ ਕਾਲੇ ਸੰਘਣੇ ਬੱਦਲ ਛਾਏ ਹੋਏ ਹਨ। ਸ਼ਨੀਵਾਰ ਨੂੰ ਦਿਨ ‘ਚ 70.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਕਈ ਇਲਾਕਿਆਂ ਵਿੱਚ ਪਾਣੀ ਭਰਿਆ ਵੀ ਦੇਖਿਆ ਗਿਆ।

ਡੀਸੀ ਤੇ ਮੰਤਰੀ ਨੇ ਛੋਟੀ ਨਦੀ ਦਾ ਕੀਤਾ ਦੌਰਾ

ਦੂਜੇ ਪਾਸੇ ਕੈਬਨਿਟ ਮੰਤਰੀ ਡਾ: ਬਲਬੀਰ ਸਿੰਘ ਅਤੇ ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਭਾਰੀ ਮੀਂਹ ਦੌਰਾਨ ਮਾੜੀ ਅਤੇ ਛੋਟੀ ਨਦੀ ਦਾ ਦੌਰਾ ਕੀਤਾ। ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਪ੍ਰਸ਼ਾਸਨ ਵੱਲੋਂ ਹਰ ਲੋੜੀਂਦਾ ਕਦਮ ਚੁੱਕਿਆ ਜਾਵੇਗਾ। ਚੌਕਸੀ ਦੇ ਮੱਦੇਨਜ਼ਰ ਮਾੜੀ ਨਦੀ ਨੇੜੇ ਰਹਿੰਦੇ ਪਰਿਵਾਰਾਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮੰਤਰੀ ਹਰਭਜਨ ਈ.ਟੀ.ਓ ਅਤੇ ਬ੍ਰਹਮਸ਼ੰਕਰ ਜ਼ਿੰਪਾ ਤੋਂ ਇਲਾਵਾ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਵੀ ਆਪਣੇ ਜ਼ਿਲ੍ਹਿਆਂ ਦਾ ਜਾਇਜ਼ਾ ਲੈਣ ਪੁੱਜੇ।

ਚੰਡੀਗੜ੍ਹ ਸੁਖਨਾ ਝੀਲ ਦੇ ਵੀ ਫਲੱਡ ਗੇਟ ਖੋਲ੍ਹੇ

ਸੁਖਨਾ ਝੀਲ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਘੇਰੇ ਵਿੱਚ ਪਹੁੰਚਦੇ ਹੀ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਝੀਲ ਦਾ ਸਥਿਰ ਪਾਣੀ ਦਾ ਪੱਧਰ 1162 ਹੈ, ਪਰ ਇਸ ਦੇ 1163 ਹੋਣ ਤੋਂ ਤੁਰੰਤ ਬਾਅਦ ਫਲੱਡ ਗੇਟ ਖੋਲ੍ਹ ਦਿੱਤੇ ਗਏ। ਝੀਲ ਦਾ ਪਾਣੀ ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਰਾਹੀਂ ਬਲਟਾਣਾ ਅਤੇ ਜ਼ੀਰਕਪੁਰ ਤੋਂ ਬਾਅਦ ਘੱਗਰ ਵੱਲ ਵਧ ਰਿਹਾ ਹੈ।

ਘੱਗਰ ਨੇੜੇ ਰਿਹਾਇਸ਼ੀ ਇਲਾਕੇ ਕਰਵਾਇਆ ਖਾਲੀ

ਇਸ ਦੇ ਨਾਲ ਹੀ ਪੰਚਕੂਲਾ ਵਿੱਚ ਘੱਗਰ ਦੇ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਇਸ ਕਾਰਨ ਆਸਪਾਸ ਦੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਪੂਰੇ ਇਲਾਕੇ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਐਮਰਜੈਂਸੀ ਨਾਲ ਨਜਿੱਠਣ ਲਈ ਵੱਖ-ਵੱਖ ਸੀਮਾਵਾਂ ਤੈਅ ਕਰਨ ਸਮੇਤ ਸਾਰੇ ਐਮਰਜੈਂਸੀ ਵਾਹਨਾਂ ਨੂੰ ਤਿਆਰ ਰੱਖਿਆ ਗਿਆ ਹੈ।

ਮੀਤ ਹੇਅਰ ਨੇ ਕੀਤਾ ਘੱਗਰ ਦਾ ਦੌਰਾ

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਮੂਨਕ ਖੇਤਰ ਵਿੱਚ ਘੱਗਰ ਦਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਵੱਲੋਂ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਰ ਪਲ ਨਿਗਰਾਨੀ ਰੱਖ ਰਹੀ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।

ਪੰਜਾਬੀ ਯੂਨੀਵਰਸਿਟੀ ਨੇ 10 ਜੁਲਾਈ ਦਾ ਪੇਪਰ ਕੀਤਾ ਰੱਦ

ਪੰਜਾਬ ਵਿੱਚ ਭਾਰੀ ਮੀਂਹ ਕਾਰਨ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਸਰਕਾਰ ਦੇ ਫੈਸਲੇ ਤੋਂ ਬਾਅਦ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਨੇ 9 ਜੁਲਾਈ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਜਿਸ ਵਿੱਚ 10 ਜੁਲਾਈ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਪੱਤਰ ਵਿੱਚ ਦੱਸਿਆ ਗਿਆ ਹੈ ਕਿ 10 ਜੁਲਾਈ ਨੂੰ ਹੋਣ ਵਾਲੀ ਪ੍ਰੀਖਿਆ ਦੀ ਅਗਲੀ ਮਿਤੀ ਅਤੇ ਡੇਟਸ਼ੀਟ ਜਲਦੀ ਹੀ ਪੀਯੂ ਦੀ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੀ ਜਾਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ...