ਉਦਯੋਗਪਤੀਆਂ ਤੇ ਲੋਕਾਂ ਦੇ ਸੁਝਾਅ ਅਨੂਸਾਰ ਇੰਡਸਟਰੀਅਲ ਵਿਕਾਸ ਨੀਤੀ ਬਣਾਵੇਗੀ ਪੰਜਾਬ ਸਰਕਾਰ-ਮੁੱਖ ਮੰਤਰੀ
ਸੁਝਾਅ ਮੰਗਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਵਾਟਸਅਰ ਨੰਬਰ ਅਤੇ ਈਮੇਲ ਆਈਡੀ ਜਾਰੀ ਕੀਤੀ ਗਈ। ਸੀਐੱਮ ਨੇ ਕਿਹਾ ਪੰਜਾਬ ਵਿੱਚ ਜਦੋਂ ਕਾਰੋਬਾਰ ਵਧੇਗਾ ਤਾਂ ਰੈਵੀਨਿਊ ਵਧੇਗਾ ਅਤੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਲੋਕ ਸਰਕਾਰ ਨੂੰ ਵਟਸਐਪ ਨੰਬਰ (81948-91948) ਅਤੇ punjabconsultation@gmail.com ਤੇ ਸੁਝਾਅ ਦੇ ਸਕਦੇ ਹਨ।

ਪੰਜਾਬ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਸੂਬੇ ਵਿੱਚ ਉਦਯੋਗਿਕ ਖੇਤਰ ਦੇ ਵਿਕਾਸ ਅਤੇ ਉਦਯੋਗਪਤੀਆਂ ਨੂੰ ਅਨੁਕੂਲ ਮਾਹੌਲ ਮੁਹੱਈਆ ਕਰਵਾਉਣ ਲਈ ਸੁਝਾਅ ਮੰਗੇ ਹਨ। ਉਨ੍ਹਾਂ ਨੇ ਇੱਕ ਵਟਸਐਪ ਨੰਬਰ ਅਤੇ ਈਮੇਲ ਆਈਡੀ ਜਾਰੀ ਕੀਤੀ ਹੈ ਜਿਸ ‘ਤੇ ਉਦਯੋਗਪਤੀ ਅਤੇ ਹੋਰ ਲੋਕ ਪੰਜਾਬ ਸਰਕਾਰ ਨੂੰ ਆਪਣੇ ਸੁਝਾਅ ਦੇ ਸਕਦੇ ਹਨ।
ਲੋਕ ਆਪਣੇ ਸੁਝਾਅ ਮੁੱਖ ਮੰਤਰੀ ਮਾਨ ਵੱਲੋਂ ਜਾਰੀ ਵਟਸਐਪ ਨੰਬਰ (81948-91948) ‘ਤੇ ਭੇਜ ਸਕਦੇ ਹਨ। ਇਸ ਤੋਂ ਇਲਾਵਾ ਈਮੇਲ ਆਈਡੀ punjabconsultation@gmail.com ‘ਤੇ ਵੀ ਈ-ਮੇਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਇਹ ਨਵਾਂ ਉਪਰਾਲਾ ਹੈ।