ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਕਰੀਬ 9 ਲੱਖ ਰੁਪਏ ਦਾ ਜੁਰਮਾਨਾ, ਵਿਭਾਗ ਨੇ ਜਲੰਧਰ ਅਤੇ ਫਗਵਾੜਾ ‘ਚ ਕੀਤੀ ਚੈਕਿੰਗ, 15 ਕੇਸ ਫੜ੍ਹੇ
ਪੰਜਾਬ ਬਿਜਲੀ ਵਿਭਾਗ ਬਿਜਲੀ ਚੋਰੀ ਕਰਨ ਵਾਲਿਆਂ ਤੇ ਸਖਤੀ ਕਰ ਰਿਹਾ ਹੈ। ਇਸਦ ਤਹਿਤ ਵਿਭਾਗ ਨੇ ਬੁੱਧਵਾਰ ਸਵੇਰੇ ਤੜਕੇ ਜਲੰਧਰ ਅਤੇ ਫਗਵਾੜਾ ਵਿਖੇ ਅਚਾਨਕ ਚੈਕਿੰਗ ਕਰਕੇ ਕਰੀਬ 15 ਕੇਸ ਫੜ੍ਹੇ, ਜਿਨ੍ਹਾਂ ਤੇ ਕਰੀਬ 9 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ। ਨਿਗਰਾਨ ਇੰਜੀਨੀਅਰ ਗੁਲਸ਼ਨ ਕੁਮਾਰ ਚੁਟਾਨੀ ਨੇ ਇਹ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਖਿਲਾਫ ਅੱਗੇ ਸਖਤ ਐਕਸ਼ਨ ਜਾਰੀ ਰਹੇਗਾ।

ਸੰਕੇਤਕ ਤਸਵੀਰ
ਜਲੰਧਰ ਨਿਊਜ। ਬਿਜਲੀ ਮੰਤਰੀ, ਪੰਜਾਬ ਸਰਕਾਰ (Punjab Govt) ਦੀ ਅਗਵਾਈ ਹੇਠ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ PSPCL ਵਚਨਬੱਧ ਹੈ। ਪੀ.ਐੱਸ.ਪੀ.ਸੀ.ਐੱਲ. ਸਾਰੇ ਘਰੇਲੂ ਖਪਤਕਾਰਾਂ ਨੂੰ ਦੋ-ਮਹੀਨੇ ‘ਤੇ 600 ਯੂਨਿਟ ਮੁਫਤ ਪ੍ਰਦਾਨ ਕਰ ਰਿਹਾ ਹੈ ਪਰ ਫਿਰ ਵੀ ਕੁੱਝ ਲੋਕ ਬਿਜਲੀ ਦੀ ਚੋਰੀ ਕਰ ਰਹੇ ਹਨੇ। ਇਸ਼ਦੇ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਵਲੋਂ ਬਿਜਲੀ ਚੋਰੀ ਵਿਰੁਧ ਸ਼ੁਰੂ ਕੀਤੀ ਵਿਸ਼ੇਸ਼ ਮੁਹਿਮ ਨੂੰ ਸ਼ੁਰੂ ਕੀਤੀ ਹੋਈ ਹੈ।
ਇਸਦੇ ਤਹਿਤ ਜਲੰਧਰ (Jalandhar) ਹਲਕੇ ਦੀਆਂ ਟੀਮਾਂ ਵੱਲੋ ਅੰਤਰ-ਮੰਡਲ ਗਰੁੱਪ ਬਣਾ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤੜਕਸਾਰ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਸਫਲਤਾ ਪ੍ਰਾਪਤ ਕਰਦੇ ਹੋਏ, 15 ਬਿਜਲੀ ਚੋਰੀ ਦੇ ਕੇਸ ਫੜੇ ਗਏ, ਜਿਨ੍ਹਾਂ ਤੇ ਕਰੀਬ 9 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।