Video: ਇਨਸਾਨਾਂ ਵਾਂਗ ਟੂਟੀ ਤੋਂ ਪਾਣੀ ਪੀਂਦਾ ਨਜ਼ਰ ਆਇਆ ਪੰਛੀ…ਵੀਡੀਓ ਵੇਖ ਕੇ ਹੋ ਜਾਵੋਗੇ ਹੈਰਾਨ
Viral Video: ਸਾਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਪਾਣੀ ਨੂੰ ਬਚਾਉਣਾ ਸਿਖਾਇਆ ਹੈ। ਪਰ ਇਨਸਾਨ ਇਸ ਗੱਲ 'ਤੇ ਅਮਲ ਕਰਨਾ ਅਕਸਰ ਭੁੱਲ ਜਾਂਦੇ ਹਨ ਜਾਂ ਲਾਪਰਵਾਹੀ ਦੇ ਚੱਲਦੇ ਗਲਤੀ ਕਰ ਦਿੰਦੇ ਹਨ। ਪਰ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇੱਕ ਪੰਛੀ ਆਪਣੀ ਪਿਆਸ ਬੁਝਾਉਣ ਲਈ ਪਹਿਲਾਂ ਟੂਟੀ ਦੇ ਵਾਲਵ ਨੂੰ ਹੇਠਾਂ ਕਰਕੇ ਟੂਟੀ ਵਿੱਚੋਂ ਵਗਦੇ ਪਾਣੀ ਨੂੰ ਹੌਲੀ ਕਰਦਾ ਹੈ ਅਤੇ ਫਿਰ ਆਰਾਮ ਨਾਲ ਉਸ ਟੂਟੀ ਤੋਂ ਪਾਣੀ ਪੀਂਦਾ ਹੈ। ਅਜਿਹੇ ਵਿੱਚ ਇਹ ਕਹਿਣਾ ਬਿਲਕੁੱਲ ਗਲਤ ਨਹੀਂ ਹੋਵੇਗਾ ਕਿ ਜਾਨਵਰ ਕੁਦਰਤ ਦੀ ਜ਼ਿਆਦਾ ਕਦਰ ਕਰਦੇ ਹਨ।

ਜੱਲ ਹੀ ਜੀਵਨ ਹੈ ਦੀ ਸਿੱਖਿਆ ਦਿੰਦਾ ਨਜ਼ਰ ਆਇਆ ਪੰਛੀ,ਦੇਖੋ ਵੀਡੀਓ
ਅਸੀਂ ਦੁਨੀਆ ਦੇ ਸਭ ਤੋਂ ਬੁੱਧੀਮਾਨ ਪ੍ਰਾਣੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚੋਂ ਮਨੁੱਖ ਪਹਿਲੇ ਨੰਬਰ ‘ਤੇ ਆਉਂਦੇ ਹਨ। ਪਰ ਮਨੁੱਖਾਂ ਤੋਂ ਇਲਾਵਾ, ਬਹੁਤ ਸਾਰੇ ਜਾਨਵਰ ਹਨ ਜੋ ਜ਼ਿਆਦਾ ਬੁੱਧੀਮਾਨ ਹਨ ਅਤੇ ਮਨੁੱਖਾਂ ਵਾਂਗ ਹੀ ਸਮਝਦਾਰੀ ਦਿਖਾਉਂਦੇ ਹਨ। ਗਰਮੀਆਂ ਦੇ ਮਹੀਨੇ ਸ਼ੁਰੂ ਹੋ ਗਏ ਹਨ ਅਤੇ ਗਰਮੀ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੀ ਸਥਿਤੀ ਵਿੱਚ ਪੰਛੀ ਵੀ ਗਰਮੀ ਮਹਿਸੂਸ ਕਰਦੇ ਹਨ ਅਤੇ ਆਪਣੀ ਪਿਆਸ ਬੁਝਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਪੰਛੀ ਆਪਣੀ ਪਿਆਸ ਬੁਝਾਉਣ ਲਈ ਸਮਝਦਾਰੀ ਨਾਲ ਟੂਟੀ ਦੀ ਵਰਤੋਂ ਕਰਦਾ ਦਿਖ ਰਿਹਾ ਹੈ।
ਦਰਅਸਲ, ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇੱਕ ਪੰਛੀ ਆਪਣੀ ਪਿਆਸ ਬੁਝਾਉਣ ਲਈ ਪਹਿਲਾਂ ਟੂਟੀ ਦੇ ਵਾਲਵ ਨੂੰ ਹੇਠਾਂ ਕਰਕੇ ਟੂਟੀ ਤੋਂ ਵਗਦੇ ਪਾਣੀ ਨੂੰ ਹੌਲੀ ਕਰਦਾ ਹੈ ਅਤੇ ਫਿਰ ਆਰਾਮ ਨਾਲ ਉਸ ਟੂਟੀ ਦਾ ਪਾਣੀ ਪੀਂਦਾ ਹੈ। ਪੰਛੀ ਸ਼ਾਇਦ ਜਾਣਦਾ ਹੈ ਕਿ ਜੇਕਰ ਟੂਟੀ ਵਿੱਚੋਂ ਪਾਣੀ ਤੇਜ਼ੀ ਨਾਲ ਵਗੇਗਾ ਤਾਂ ਉਸਦੀ Wastage ਹੋ ਸਕਦੀ ਹੈ। ਇਸ ਲਈ, ਟੂਟੀ ਵਾਲਵ ਨੂੰ ਘੱਟ ਕਰਕੇ, ਉਹ ਪਾਣੀ ਦੀ ਗਤੀ ਨੂੰ ਹੌਲੀ ਕਰ ਦਿੰਦਾ ਹੈ ਅਤੇ ਆਰਾਮ ਨਾਲ ਪਾਣੀ ਪੀਂਦਾ ਹੈ।
ਇਹ ਵੀ ਪੜ੍ਹੋ- ਜੁਗਾੜੂ ਭਾ ਨੇ ਲਾਇਆ ਤਗੜਾ ਜੁਗਾੜ, ਗਰਮੀ ‘ਚ ਨਹੀਂ ਹੋਵੇਗੀ ਪਰੇਸ਼ਾਨੀ ਵੀਡੀਓ ਨੂੰ @thedeshbhakti ਨਾਮ ਦੇ ਐਕਸ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵੀਡੀਓ ਨੂੰ ਵੱਖ-ਵੱਖ ਡਿਜੀਟਲ ਪਲੇਟਫਾਰਮਾਂ ‘ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ‘ਤੇ ਕਈ ਯੂਜ਼ਰਸ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ…ਪੰਛੀਆਂ ਵਿੱਚ ਇਨਸਾਨਾਂ ਨਾਲੋਂ ਜ਼ਿਆਦਾ ਸਿਆਣਪ ਹੈ ਕਿ ਪਾਣੀ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਇਕ ਹੋਰ ਯੂਜ਼ਰ ਨੇ ਲਿਖਿਆ… ਪੰਛੀ ਵੀ ਸਮਝ ਗਏ ਹਨ ਕਿ ਪਾਣੀ ਜੀਵਨ ਦਾ ਆਧਾਰ ਹੈ। ਤਾਂ ਇਕ ਹੋਰ ਯੂਜ਼ਰ ਨੇ ਲਿਖਿਆ… ਇਸ ਦੁਨੀਆ ਦੇ ਪੰਛੀ ਵੀ ਬੁੱਧੀਮਾਨ ਹਨ।इंसान से ज्यादा समझदार तो पक्षी है pic.twitter.com/TJF9h7AhxE
— Against hate 🇮🇳 (@thedeshbhakti) November 22, 2023ਇਹ ਵੀ ਪੜ੍ਹੋ