Viral Video: 82 ਸਾਲਾਂ ਬਜ਼ੁਰਗ ਨੇ ਕੀਤਾ ਅਜਿਹਾ ਕੰਮ, ਸ਼ੋਸ਼ਲ ਮੀਡੀਆ ‘ਤੇ ਲੋਕ ਕਰ ਰਹੇ ਹਨ ਸ਼ਲਾਘਾ
Viral Video: ਸੋਸ਼ਲ ਮੀਡੀਆ 'ਤੇ 82 ਸਾਲਾਂ ਬਜ਼ੁਰਗ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜੋ ਸੜਕਾਂ ਦੀ ਸਫ਼ਾਈ ਕਰਦੇ ਨਜ਼ਰ ਆ ਰਹੇ ਹਨ। ਲੋਕ ਇਸ ਵੀਡੀਓ ਨੂੰ ਦੇਖ ਕੇ ਸ਼ਲਾਘਾ ਕਰ ਰਹੇ ਹਨ।
ਬੰਗਲੁਰੂ ਦੇ ਐਚਐਸਆਰ ਲੇਆਉਟ ਵਿੱਚ ਰਹਿਣ ਵਾਲੇ 82 ਸਾਲਾਂ ਸੂਰਜ ਨਰਾਇਣ ਇਹਨਾਂ ਦਿਨਾਂ ਵਿੱਚ ਇੰਟਰਨੈੱਟ ਉੱਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਵੀਡੀਓ ਵਿੱਚ ਸੜਕਾਂ ਦੀ ਸਫਾਈ ਕਰਦੇ ਨਜ਼ਰ ਆ ਰਹੇ ਹਨ, ਜਿਸ ਨੂੰ ਦੇਖ ਕੇ ਲੋਕ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ। ਜਦੋਂ ਸਿਵਿਕ ਅਥੋਰਿਟੀਜ ਦੀ ਲਾਪਰਵਾਹੀ ਤੋਂ ਇਲਾਕੇ ਵਿੱਚ ਕੂੜਾ ਅਤੇ ਗੰਦਗੀ ਵਧਣ ਲਗੀ, ਤਾਂ ਸੂਰਜ ਨਰਾਇਣ ਜੀ ਨੇ ਇਸ ਨੂੰ ਖੁਦ ਸਾਫ ਕਰਨ ਦੀ ਜਿੰਮੇਵਾਰੀ ਲੈ ਲਈ।
ਸਫਾਈ ਕਰਨ ਦੀ ਕੀਤੀ ਪਹਿਲ
ਸੂਰਜ ਨਰਾਇਣ ਅਤੇ ਉਨ੍ਹਾਂ ਦੀ ਪਤਨੀ ਸਾਲਾਂ ਤੋਂ ਐਚਐਸਆਰ ਲੇਆਊਟ ਵਿੱਚ ਰਹਿ ਰਹੇ ਹਨ। ਇਲਾਕੇ ਵਿੱਚ ਕੂੜਾ ਪ੍ਰਬੰਧਨ ਸੇਵਾਵਾਂ ਦੀ ਲਾਪਰਵਾਈ ਕਾਰਨ ਗੰਦਗੀ ਅਤੇ ਕਚਰੇ ਦੀ ਸਮੱਸਿਆ ਵਧ ਗਈ। ਸਥਿਤੀ ਨੂੰ ਦੇਖਦੇ ਹੋਏ, ਨਰਾਇਣ ਨੇ ਸੜਕਾਂ ਦੀ ਸਫਾਈ ਅਤੇ ਪਾਣੀ ਦੇ ਭਰਾਵ ਨੂੰ ਰੋਕਣ ਦੇ ਲਈ ਨਾਲਿਆਂ ਨੂੰ ਸਾਫ਼ ਕਰਨ ਦਾ ਕੰਮ ਆਪਣੇ ਹੱਥ ਲੇ ਲਿਆ। ਉਹਨਾਂ ਦਾ ਕਹਿਣਾ ਹੈ ਕਿ ਬਾਰਿਸ਼ ਦੇ ਮੌਸਮ ਵਿੱਚ ਇਹ ਕੰਮ ਕਰਨਾ ਜ਼ਰੂਰੀ ਹੋ ਜਾਂਦਾ ਹੈ।
ਸਥਾਨਕ ਨਿਵਾਸੀ ਮਧੂ ਸੁਧਨ ਨੇ ਸੋਸ਼ਲ ਮੀਡੀਆ ‘ਤੇ ਨਰਾਇਣ ਦਾ ਇੱਕ ਵੀਡੀਓ ਸ਼ੇਅਰ ਕੀਤਾ, ਜੋ ਤੇਜ਼ੀ ਨਾਲ ਵਾਇਰਲ ਹੋ ਗਿਆ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ 82 ਸਾਲਾ ਨਰਾਇਣ ਝਾੜੂ ਨਾਲ ਸਫਾਈ ਕਰ ਰਹੇ ਹਨ। ਇਸ ਵੀਡੀਓ ਵਿੱਚ ਉਹਨਾਂ ਦੀ ਸਾਦਗੀ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਲੋਕ ਨਾਰਾਇਣ ਦੀ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਸਰ, ਤੁਸੀਂ ਸੱਚਮੁੱਚ ਸਮਾਜ ਲਈ ਇੱਕ ਪ੍ਰੇਰਣਾ ਹੋ।” ਇਸ ਦੇ ਨਾਲ ਹੀ ਕਈ ਲੋਕਾਂ ਨੇ ਨਗਰ ਨਿਗਮ ਤੋਂ ਬਿਹਤਰ ਸਫ਼ਾਈ ਸੇਵਾਵਾਂ ਦੀ ਮੰਗ ਕੀਤੀ ਹੈ।
Mr.Surya Narayan aged 83 years old who cleans his street daily in HSR layout 2nd sector.He pays BBMP tax on time yet they rarely clean the streets.Isn’t it a shame on @BBMPofficial ? @BangaloreMirror @ctfblr1 @arivuexpress @bengalurupost1 @WeAreHSRLayout @BBMPCOMM @ICCCBengaluru pic.twitter.com/95cPue1x8K
— Madhu Sudhan (@mi2madhu) December 27, 2024
ਇਹ ਵੀ ਪੜ੍ਹੋ
ਸੂਰਜ ਨਾਰਾਇਣ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਕੰਮ ਕਿਸੇ ਹੋਰ ਲਈ ਨਹੀਂ, ਸਗੋਂ ਆਪਣੇ ਲਈ ਸ਼ੁਰੂ ਕੀਤਾ। ਉਨ੍ਹਾਂ ਦੀ ਇਸ ਪਹਿਲ ਨੇ ਸਥਾਨਕ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਸਰਕਾਰ ਅਤੇ ਨਾਗਰਿਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਲਈ ਪ੍ਰਰੇਣਾ ਦਿੱਤੀ ਹੈ।
ਇਹ ਵੀ ਪੜ੍ਹੌਂ- ਤੇਦੁਏ ਨੂੰ ਰੇਸਕਿਉ ਕਰ ਰੱਖਿਆ ਸੀ ਪਿੰਜਰੇ ਚ, ਸ਼ਖਸ ਦਾ ਹੱਥ ਫੜ ਕੇ ਕੀਤਾ ਅਜਿਹਾ ਕੰਮ ਵੀਡੀਓ ਹੋਇਆ ਵਾਇਰਲ
ਬੰਗਲੁਰੂ ਦੇ ਨਾਗਰਿਕ ਹੁਣ ਸਰਕਾਰ ਤੋਂ ਬਿਹਤਰ ਕੂੜਾ ਪ੍ਰਬੰਧਨ ਅਤੇ ਸਫਾਈ ਦੀ ਮੰਗ ਕਰ ਰਹੇ ਹਨ। ਸੂਰਜ ਨਾਰਾਇਣ ਦੀ ਕਹਾਣੀ ਨੇ ਇਹ ਸਾਬਤ ਕੀਤਾ ਹੈ ਕਿ ਨਿੱਜੀ ਕੋਸ਼ਿਸ਼ ਵੀ ਸਮਾਜ ਵਿੱਚ ਵੱਡਾ ਬਦਲਾਅ ਲਾ ਸਕਦੀ ਹੈ।