AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਅਮਰੀਕਾ ‘ਚ ਇਲਾਜ ਦਾ ਬਿੱਲ 22 ਲੱਖ, ਭਾਰਤ ਵਿੱਚ ਸਿਰਫ਼ 47 ਹਜ਼ਾਰ! ਵਾਇਰਲ ਕਹਾਣੀ ਨੇ ਛੇੜੀ ਬਹਿਸ

USA VS India Healthcare: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਭਾਰਤੀ ਨੌਜਵਾਨ ਨੇ ਅਮਰੀਕਾ ਅਤੇ ਭਾਰਤ ਦੀ ਸਿਹਤ ਪ੍ਰਣਾਲੀ ਦੀ ਪੋਲ ਖੋਲ੍ਹ ਦਿੱਤੀ ਹੈ। ਅਮਰੀਕੀ ਹੈਲਥਕੇਅਰ ਸਿਸਟਮ ਤੋਂ ਪਰੇਸ਼ਾਨ ਹੋ ਕੇ ਇਹ ਨੌਜਵਾਨ ਭਾਰਤ ਵਾਪਸ ਆਉਣ ਦੀ ਯੋਜਨਾ ਬਣਾ ਰਿਹਾ ਹੈ।

Viral Video: ਅਮਰੀਕਾ 'ਚ ਇਲਾਜ ਦਾ ਬਿੱਲ 22 ਲੱਖ, ਭਾਰਤ ਵਿੱਚ ਸਿਰਫ਼ 47 ਹਜ਼ਾਰ! ਵਾਇਰਲ ਕਹਾਣੀ ਨੇ ਛੇੜੀ ਬਹਿਸ
US vs India: ਇਲਾਜ ਦਾ ਖਰਚਾ
tv9-punjabi
| Published: 02 Sep 2026 11:45 AM IST
Share

ਅਮਰੀਕਾ ਵਿੱਚ ਰਹਿਣਾ, ਡਾਲਰਾਂ ਵਿੱਚ ਕਮਾਈ ਕਰਨਾ ਅਤੇ ਇੱਕ ਸ਼ਾਨਦਾਰ ਲਾਈਫਸਟਾਈਲ… ਇਹ ਸੁਪਨਾ ਹਰ ਸਾਲ ਲੱਖਾਂ ਭਾਰਤੀ ਦੇਖਦੇ ਹਨ। ਪਰ ਜਦੋਂ ਗੱਲ ਹੈਲਥਕੇਅਰ ਯਾਨੀ ਸਿਹਤ ਸੇਵਾਵਾਂ ਦੀ ਆਉਂਦੀ ਹੈ, ਤਾਂ ਇਹੀ ਅਮਰੀਕੀ ਸੁਪਨਾ ਕਈ ਵਾਰ ਕਿਸੇ ਬੁਰੇ ਸੁਪਨੇ ਵਰਗਾ ਲੱਗਣ ਲੱਗਦਾ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਭਾਰਤ ਅਤੇ ਅਮਰੀਕਾ ਦੀਆਂ ਸਿਹਤ ਪ੍ਰਣਾਲੀਆਂ ਨੂੰ ਲੈ ਕੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਇਸ ਵਾਇਰਲ ਵੀਡੀਓ ਵਿੱਚ ਭਾਰਤੀ ਨੌਜਵਾਨ ਯੁਵਾਨ ਇਬਾਨੇਜ਼ ਨੇ ਦੋਵਾਂ ਦੇਸ਼ਾਂ ਵਿੱਚ ਆਪਣੀ ਮੈਡੀਕਲ ਐਮਰਜੈਂਸੀ ਨਾਲ ਜੁੜੇ ਕੌੜੇ-ਮਿੱਠੇ ਤਜਰਬੇ ਸਾਂਝੇ ਕੀਤੇ ਹਨ, ਜਿਨ੍ਹਾਂ ਬਾਰੇ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ।

ਅਮਰੀਕਾ ਵਿੱਚ ਛਾਤੀ ਵਿੱਚ ਦਰਦ ਅਤੇ 22 ਲੱਖ ਰੁਪਏ ਦਾ ਭਾਰੀ-ਭਰਕਮ ਬਿੱਲ

ਵੀਡੀਓ ਵਿੱਚ ਯੁਵਾਨ ਇਬਾਨੇਜ਼ ਨੇ ਆਪਣੀ ਕਹਾਣੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਅਮਰੀਕਾ ਦੀ ਮੈਡੀਕਲ ਪ੍ਰਣਾਲੀ ਆਮ ਆਦਮੀ ਲਈ ਕਿਸੇ ਆਰਥਿਕ ਸੰਕਟ ਤੋਂ ਘੱਟ ਨਹੀਂ ਹੈ। ਯੁਵਾਨ ਮੁਤਾਬਕ, ਇੱਕ ਵਾਰ ਜਦੋਂ ਉਹ ਬਾਸਕਟਬਾਲ ਖੇਡ ਰਹੇ ਸਨ ਤਾਂ ਉਨ੍ਹਾਂ ਦੀ ਛਾਤੀ ਵਿੱਚ ਤੇਜ਼ ਦਰਦ ਉੱਠਿਆ। ਦਰਦ ਇੰਨਾ ਭਿਆਨਕ ਸੀ ਕਿ ਉਨ੍ਹਾਂ ਲਈ ਚੱਲਣਾ-ਫਿਰਨਾ ਵੀ ਮੁਸ਼ਕਲ ਹੋ ਗਿਆ ਸੀ। ਪਰ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਨ੍ਹਾਂ ਨੇ ਐਂਬੂਲੈਂਸ ਬੁਲਾਉਣ ਤੋਂ ਮਨਾ ਕਰ ਦਿੱਤਾ, ਕਿਉਂਕਿ ਅਮਰੀਕਾ ਵਿੱਚ ਐਂਬੂਲੈਂਸ ਦਾ ਖਰਚਾ ਹੀ ਹਜ਼ਾਰਾਂ ਡਾਲਰ ਤੱਕ ਪਹੁੰਚ ਜਾਂਦਾ ਹੈ।

ਉਹ ਖੁਦ ਗੱਡੀ ਚਲਾ ਕੇ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੂੰ ਡੇਢ ਘੰਟੇ ਤੱਕ ਸਿਰਫ਼ ਕਾਗਜ਼ੀ ਕਾਰਵਾਈ ਅਤੇ ਫਾਰਮ ਭਰਨ ਦੇ ਨਾਂ ‘ਤੇ ਵੈਟਿੰਗ ਰੂਮ ਵਿੱਚ ਬੈਠਣਾ ਪਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਈਨਰ ਹਾਰਟ ਅਟੈਕ ਆਇਆ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਡਾਕਟਰ ਨੂੰ ਮਿਲਣ ਲਈ ਵੀ ਲੰਮਾ ਇੰਤਜ਼ਾਰ ਕਰਨਾ ਪਿਆ। ਜਦੋਂ ਹਸਪਤਾਲ ਦਾ ਫਾਈਨਲ ਬਿੱਲ ਆਇਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕੁੱਲ ਬਿੱਲ 23,000 ਡਾਲਰ (ਕਰੀਬ 22 ਲੱਖ ਰੁਪਏ) ਆਇਆ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਕੋਲ ਟੌਪ-ਲੈਵਲ ਦਾ ਹੈਲਥ ਇੰਸ਼ੋਰੈਂਸ ਸੀ, ਜਿਸ ਲਈ ਉਹ ਹਰ ਮਹੀਨੇ ਹਜ਼ਾਰਾਂ ਡਾਲਰ ਭਰਦੇ ਹਨ, ਫਿਰ ਵੀ ਉਨ੍ਹਾਂ ਨੂੰ ਆਪਣੀ ਜੇਬ ਵਿੱਚੋਂ 7,000 ਡਾਲਰ (ਲਗਭਗ 6.67 ਲੱਖ ਰੁਪਏ) ਚੁਕਾਉਣੇ ਪਏ।

ਭਾਰਤ ਵਿੱਚ ਇਲਾਜ ਦਾ ਖਰਚਾ ਸਿਰਫ਼ 47 ਹਜ਼ਾਰ ਰੁਪਏ

ਇਸ ਦੇ ਉਲਟ ਯੁਵਾਨ ਨੇ ਭਾਰਤ ਵਿੱਚ ਆਪਣੀ ਮੈਡੀਕਲ ਐਮਰਜੈਂਸੀ ਦਾ ਤਜਰਬਾ ਵੀ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਭਾਰਤ ਵਿੱਚ ਜਦੋਂ ਉਹ ਕਈ ਵਾਰ ਬੇਹੋਸ਼ ਹੋਏ ਸਨ, ਤਾਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਤੁਰੰਤ ਇੱਕ ਪ੍ਰਾਈਵੇਟ ਹਸਪਤਾਲ ਲੈ ਗਿਆ ਸੀ। ਉੱਥੇ ਬਿਨਾਂ ਕਿਸੇ ਲੰਬੀ ਕਾਗਜ਼ੀ ਕਾਰਵਾਈ ਦੇ ਤੁਰੰਤ ਪ੍ਰਾਈਵੇਟ ਰੂਮ ਮਿਲ ਗਿਆ। ਡਾਕਟਰਾਂ ਨੇ ਉਨ੍ਹਾਂ ਦੀਆਂ ਕਈ ਵੱਡੀਆਂ ਜਾਂਚਾਂ ਕੀਤੀਆਂ, ਜਿਨ੍ਹਾਂ ਵਿੱਚ ECG, MRI ਅਤੇ CT ਸਕੈਨ ਸ਼ਾਮਲ ਸਨ। ਲੋੜ ਪੈਣ ‘ਤੇ ਉਹ ਆਸਾਨੀ ਨਾਲ ਡਾਕਟਰਾਂ ਨਾਲ ਖੁੱਲ੍ਹ ਕੇ ਗੱਲ ਕਰ ਪਾ ਰਹੇ ਸਨ ਅਤੇ ਇਲਾਜ ਦਾ ਪੂਰਾ ਪਲਾਨ ਉਨ੍ਹਾਂ ਨੂੰ ਕੁਝ ਹੀ ਦਿਨਾਂ ਵਿੱਚ ਸਮਝਾ ਦਿੱਤਾ ਗਿਆ। ਭਾਰਤ ਵਿੱਚ ਇਸ ਪੂਰੇ ਪ੍ਰੀਮੀਅਮ ਇਲਾਜ ਦਾ ਬਿੱਲ ਮਹਿਜ਼ 500 ਡਾਲਰ (ਕਰੀਬ 47 ਹਜ਼ਾਰ ਰੁਪਏ) ਆਇਆ ਸੀ। ਇਸ ਵੱਡੇ ਫ਼ਰਕ ਨੇ ਯੁਵਾਨ ਦੀ ਸੋਚ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੀ ਹੈ।

ਹੁਣ ਭਾਰਤ ਵਾਪਸ ਆਉਣ ਦਾ ਬਣਾ ਰਹੇ ਹਨ ਮਨ

ਅਮਰੀਕਾ ਦੀ ਮਹਿੰਗੀ ਅਤੇ ਠੰਡੀ ਹੈਲਥਕੇਅਰ ਪ੍ਰਣਾਲੀ ਤੋਂ ਤੰਗ ਆ ਕੇ ਯੁਵਾਨ ਹੁਣ ਸਥਾਈ ਤੌਰ ‘ਤੇ ਅਮਰੀਕਾ ਵਿੱਚ ਵੱਸਣ ਦੀ ਬਜਾਏ ਭਾਰਤ ਵਾਪਸ ਆਉਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਅਮਰੀਕਾ ਦਾ ਇਨਫ੍ਰਾਸਟ੍ਰਕਚਰ ਅਤੇ ਮੌਸਮ ਬਹੁਤ ਵਧੀਆ ਹੋਵੇ, ਪਰ ਉੱਥੋਂ ਦੀ ਸਿਹਤ ਪ੍ਰਣਾਲੀ ਸੱਚਮੁੱਚ ਬੇਹੱਦ ਖਸਤਾ ਅਤੇ ਆਮ ਆਦਮੀ ਦੀ ਜੇਬ ‘ਤੇ ਭਾਰੀ ਪੈਣ ਵਾਲੀ ਹੈ। ਮੂਲ ਰੂਪ ਵਿੱਚ ਪੁਣੇ ਵਿੱਚ 16 ਸਾਲ ਬਿਤਾਉਣ ਵਾਲੇ ਯੁਵਾਨ ਦੀ ਇਹ ਵੀਡੀਓ ਹੁਣ ਇੰਟਰਨੈੱਟ ‘ਤੇ ਅੱਗ ਵਾਂਗ ਫੈਲ ਚੁੱਕੀ ਹੈ ਅਤੇ ਲੋਕ ਇਸ ‘ਤੇ ਜੰਮ ਕੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਇੱਥੇ ਦੇਖੋ ਵੀਡੀਓ

Follow Us
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ...
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ...
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ...
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ...
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ...
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ...
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ...
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ...
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...