WhatsApp ਨੂੰ ਟਰੰਪ ਨੇ ਦਿੱਤਾ ਝਟਕਾ, ਅਮਰੀਕਾ ਵਿੱਚ ਲਗਾਇਆ ਬੈਨ, ਕੀ ਆਮ ਲੋਕਾਂ ‘ਤੇ ਪਵੇਗਾ ਅਸਰ
WhatsApp ਨੇ ਅਮਰੀਕਾ ਨੂੰ ਨਾਰਾਜ਼ ਕਰ ਦਿੱਤਾ ਹੈ। ਅਮਰੀਕੀ ਸਦਨ ਨੇ ਸਰਕਾਰੀ ਡਿਵਾਈਸੇਜ਼ 'ਤੇ ਐਪ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਵਾਟਸਐਪ ਨੇ ਕਿਹਾ ਹੈ ਕਿ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਹਾਂ। ਸਰਕਾਰ ਨੇ ਇਹ ਫੈਸਲਾ ਕਿਉਂ ਲਿਆ ਅਤੇ ਕੀ ਇਸਦਾ ਅਮਰੀਕਾ ਦੇ ਲੋਕਾਂ 'ਤੇ ਕੀ ਅਸਰ ਪਵੇਗਾ। ਇਸਦੀ ਪੂਰੀ ਡਿਟੇਲ ਇੱਥੇ ਪੜ੍ਹੋ।

WhatsApp ਨੂੰ ਅਮਰੀਕਾ ਤੋਂ ਵੱਡਾ ਝਟਕਾ ਲੱਗਾ ਹੈ। ਅਮਰੀਕੀ ਪ੍ਰਤੀਨਿਧੀ ਸਭਾ ਨੇ ਸਰਕਾਰੀ ਡਿਵਾਈਸਾਂ ‘ਤੇ ਵਟਸਐਪ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸਦਾ ਕਾਰਨ ਸਾਈਬਰ ਸਿਕਓਰਿਟੀ ਅਤੇ ਡੇਟਾ ਪ੍ਰਾਈਵੇਸੀ ਬਾਰੇ ਚਿੰਤਾਵਾਂ ਦੱਸੀਆਂ ਗਈਆਂ ਹਨ। ਇਸ ਪਾਬੰਦੀ ਤੋਂ ਬਾਅਦ, ਹੁਣ ਅਮਰੀਕੀ ਕਾਂਗਰਸ ਦੇ ਕਰਮਚਾਰੀ ਸਰਕਾਰੀ ਮੋਬਾਈਲ ਜਾਂ ਕੰਪਿਊਟਰ ‘ਤੇ WhatsApp ਐਪ ਜਾਂ ਵੈੱਬ ਵਰਜ਼ਨ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਦੀ ਬਜਾਏ, ਉਨ੍ਹਾਂ ਨੂੰ Microsoft Teams, Signal, iMessage ਅਤੇ FaceTime ਵਰਗੇ ਆਪਸ਼ਨ ਅਪਣਾਉਣ ਲਈ ਕਿਹਾ ਗਿਆ ਹੈ।
ਅਮਰੀਕਾ ਮੇਟਾ ਦਾ ਘਰੇਲੂ ਬਾਜ਼ਾਰ ਹੈ। ਅਜਿਹੀ ਸਥਿਤੀ ਵਿੱਚ, ਕਿਸੇ ਸਰਕਾਰੀ ਸੰਗਠਨ ਵਿੱਚ ਪਾਬੰਦੀ ਕੰਪਨੀ ਦੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸਿਰਫ਼ ਇੱਕ ਹਫ਼ਤਾ ਪਹਿਲਾਂ, WhatsApp ਨੇ ਐਡਸ ਲਿਆਉਣ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਪਾਬੰਦੀ ਦਾ ਉਨ੍ਹਾਂ ਇਸ਼ਤਿਹਾਰਾਂ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ, ਪਰ ਇਹ ਕੰਪਨੀ ਲਈ ਸਥਿਤੀ ਨੂੰ ਬਹੁਤ ਖਰਾਬ ਕਰ ਸਕਦਾ ਹੈ।
ਕਿਉਂ ਲਗਾਈ ਗਈ ਹੈ ਇਹ ਪਾਬੰਦੀ ?
ਯੂਐਸ ਹਾਊਸ ਦੇ Chief Administrative Officer ਦੀ ਇੱਕ ਰਿਪੋਰਟ ਦੇ ਅਨੁਸਾਰ, WhatsApp ਵਿੱਚ ਪਾਰਦਰਸ਼ਤਾ ਦੀ ਘਾਟ ਹੈ। ਐਪ ਵਿੱਚ ਸਪੱਸ਼ਟ ਤੌਰ ‘ਤੇ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਯੂਜ਼ਰ ਡੇਟਾ ਨੂੰ ਕਿਵੇਂ ਸਟੋਰ ਅਤੇ ਸਿਕਿਓਰ ਕਰਦਾ ਹੈ। ਇਸ ਐਪ ਨੂੰ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਉੱਚ ਜੋਖਮ ਭਾਵ ਖ਼ਤਰਨਾਕ ਮੰਨਿਆ ਜਾਂਦਾ ਹੈ। ਇਸ ਲਈ, ਸਰਕਾਰੀ ਡਿਵਾਈਸਾਂ ‘ਤੇ ਇਸਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ। ਸੀਏਓ ਨੇ ਈਮੇਲ ਵਿੱਚ ਲਿਖਿਆ ਕਿ ਵਟਸਐਪ ਹੁਣ ਕਿਸੇ ਵੀ ਸਰਕਾਰੀ ਗੈਜੇਟ ਜਾਂ ਡਿਵਾਈਸ ਵਿੱਚ ਨਹੀਂ ਵਰਤਿਆ ਜਾਵੇਗਾ।
ਕਿਸ ‘ਤੇ ਪਵੇਗਾ ਅਸਰ?
ਇਹ ਬੈਨ ਆਮ ਨਾਗਰਿਕਾਂ ‘ਤੇ ਨਹੀਂ, ਸਗੋਂ ਅਮਰੀਕੀ ਕਾਂਗਰਸ ਦੇ ਸਟਾਫ ਅਤੇ ਅਧਿਕਾਰੀਆਂ ‘ਤੇ ਲਗਾਈ ਗਈ ਹੈ। ਹੁਣ ਉਹ ਨਾ ਤਾਂ ਸਰਕਾਰੀ ਡਿਵਾਈਸਾਂ ‘ਤੇ WhatsApp ਡਾਊਨਲੋਡ ਕਰ ਸਕਦੇ ਹਨ, ਨਾ ਹੀ ਇਸਦਾ ਵੈੱਬ ਵਰਜਨ ਖੋਲ੍ਹ ਸਕਦੇ ਹਨ।
ਮੇਟਾ ਨੇ ਇਸ ਬਾਰੇ ਕੀ ਕਿਹਾ?
ਫੇਸਬੁੱਕ ਦੀ ਮੂਲ ਕੰਪਨੀ ਮੇਟਾ ਇਸ ਫੈਸਲੇ ਤੋਂ ਨਾਖੁਸ਼ ਹੈ। ਕੰਪਨੀ ਦੇ ਸਾਬਕਾ ਬੁਲਾਰੇ ਐਂਡੀ ਸਟੋਨ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਲਿਖਿਆ ਕਿ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਹਾਂ। ਵਟਸਐਪ ਵਿੱਚ ਭੇਜੇ ਗਏ ਮੈਸੇਜ ਡਿਫਾਲਟ ਰੂਪ ਵਿੱਚ ਐਂਡ-ਟੂ-ਐਂਡ ਇਨਕ੍ਰਿਪਟਡ ਹੁੰਦੇ ਹਨ, ਯਾਨੀ ਕੋਈ ਵੀ ਤੀਜੀ ਧਿਰ ਕਿਸੇ ਵੀ ਚੈਟ ਨੂੰ ਨਹੀਂ ਪੜ੍ਹ ਸਕਦੀ।
ਇਹ ਵੀ ਪੜ੍ਹੋ
ਸਟੋਨ ਨੇ ਇਹ ਵੀ ਕਿਹਾ ਕਿ WhatsApp ਦੀ ਸੁਰੱਖਿਆ ਹੋਰ ਐਪਸ ਨਾਲੋਂ ਬਹੁਤ ਮਜ਼ਬੂਤ ਹੈ। ਇਸ ਵਿੱਚ ਯੂਜ਼ਰ ਦੀ ਨਿੱਜਤਾ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ।