ਸਟਾਈਲਿਸ਼ ਲੁੱਕ ਨਾਲ ਲਾਂਚ ਹੋਏ V-Guard ਦੇ ਨਵੇਂ ਪੱਖੇ, ਬਿਜਲੀ ਬਚਾਉਣ ਵਿੱਚ ਵੀ ‘ਮਾਹਰ’
V-Guard ਨਵੀਂ Airwiz ਸੀਰੀਜ਼ ਵਿੱਚ ਚਾਰ ਨਵੇਂ ਮਾਡਲ Airwiz Prime, Airwiz Light, Airwiz N ਅਤੇ Airwiz Plus ਲਾਂਚ ਕੀਤੇ ਗਏ ਹਨ। ਇਹ ਸਾਰੇ ਮਾਡਲ ਵੱਖ-ਵੱਖ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਐਡਵਾਂਸਡ BLDC ਤਕਨਾਲੋਜੀ ਨਾਲ ਲੈਸ ਹਨ। ਇਨ੍ਹਾਂ ਪੱਖਿਆਂ ਦੀ ਖਾਸਿਅਤ ਇਹ ਹੈ ਕਿ ਇਹ ਸਾਰੇ ਬਿਜਲੀ ਬਚਾਉਣ ਵਿੱਚ ਵੀ ਸਮਰੱਥ ਹਨ।

V-Guard ਇੰਡਸਟਰੀਜ਼ ਲਿਮਟਿਡ ਨੇ Ceiling Fan ਦੀ ਨਵੀਂ ਏਅਰਵਿਜ਼ ਲੜੀ ਲਾਂਚ ਕੀਤੀ ਹੈ, ਭਾਰਤ ਦੇ ਪ੍ਰਮੁੱਖ ਕੰਜ਼ਿਊਮਰ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਬ੍ਰਾਂਡ ਦੀ ਇਹ ਨਵੀਂ Series ਉੱਨਤ BLDC ਤਕਨਾਲੋਜੀ ਨਾਲ ਲੈਸ ਹੈ। ਵੀ-ਗਾਰਡ ਦੇ ਸਟਾਈਲਿਸ਼ ਪੱਖੇ ਬਿਜਲੀ ਦੀ ਬਚਤ ਕਰਨ ਦੇ ਨਾਲ-ਨਾਲ ਇੱਕ ਸੁਵਿਧਾਜਨਕ ਅਤੇ ਆਰਾਮਦਾਇਕ ਅਨੁਭਵ ਪ੍ਰਦਾਨ ਕਰਦੇ ਹਨ। ਇਸ ਸੀਰੀਜ਼ ਵਿੱਚ ਕੁੱਲ ਚਾਰ ਮਾਡਲ ਲਾਂਚ ਕੀਤੇ ਗਏ ਹਨ, ਏਅਰਵਿਜ਼ ਪ੍ਰਾਈਮ, ਏਅਰਵਿਜ਼ ਲਾਈਟ, ਏਅਰਵਿਜ਼ ਐਨ ਅਤੇ ਏਅਰਵਿਜ਼ ਪਲੱਸ। ਇਨ੍ਹਾਂ ਸਾਰੇ ਮਾਡਲਾਂ ਨੂੰ ਵੱਖ-ਵੱਖ ਜ਼ਰੂਰਤਾਂ ਅਤੇ ਜੀਵਨ ਸ਼ੈਲੀ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ।
ਪੱਖਿਆਂ ਦੀਆਂ ਖਾਸੀਅਤ
V-Guard ਦੇ ਇਹ ਸਟਾਈਲਿਸ਼ ਪੱਖੇ 35W ਪਾਵਰ ਦੀ ਖਪਤ ਕਰਦੇ ਹਨ ਅਤੇ ਐਡਵਾਂਸਡ ਡਸਟ ਰਿਪੇਲੇਂਟ ਕੋਟਿੰਗ ਦੇ ਨਾਲ ਆਉਂਦੇ ਹਨ ਜਿਸ ਨਾਲ ਇਨ੍ਹਾਂ ‘ਤੇ ਧੂੜ ਘੱਟ ਜਮ੍ਹਾਂ ਹੁੰਦੀ ਹੈ, ਜਿਸ ਨਾਲ ਸਫਾਈ ਆਸਾਨ ਹੋ ਜਾਂਦੀ ਹੈ। ਰਿਵਰਸ ਮੋਡ ਓਪਰੇਸ਼ਨ ਵਰਗ੍ਹੇ ਫੀਚਰਸ ਨਾਲ ਲੈਸ, ਇਨ੍ਹਾਂ ਪੱਖਿਆਂ ਦੀ ਟਾਪ ਸਪੀ਼ 370rpm ਹੈ। ਬਿਹਤਰ ਕੂਲਿੰਗ, ਘੱਟ ਮੈਨਟੇਨੈੱਸ ਅਤੇ ਸ਼ਾਨਦਾਰ ਪਰਫਾਰਮੈਂਸ ਦੇ ਨਾਲ, ਏਅਰਵਿਜ਼ ਸੀਰੀਜ਼ ਤੁਹਾਡੇ ਘਰ ਨੂੰ ਸਮਾਰਟ ਅਤੇ ਸਟਾਈਲਿਸ਼ ਬਣਾਉਣ ਲਈ ਤਿਆਰ ਹੈ।
ਮੈਟ ਅਤੇ ਗਲੋਸੀ ਫਿਨਿਸ਼ ਦੇ ਨਾਲ ਇਨ੍ਹਾਂ ਪੱਖਿਆਂ ਦਾ ਸ਼ਾਨਦਾਰ ਸੁਮੇਲ ਮਾਡਰਨ ਇੰਟੀਰਿਅਰਸ ਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ। ਇਹ ਪੱਖੇ ਕੰਪਨੀ ਦੀ ਰੁੜਕੀ ਯੂਨਿਟ ਵਿੱਚ ਤਿਆਰ ਕੀਤੇ ਗਏ ਹਨ ਜੋ ਕਿ 2.25 ਲੱਖ ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ। ਨਵੀਨਤਾ ਅਤੇ ਗੁਣਵੱਤਾ ਪ੍ਰਤੀ ਬ੍ਰਾਂਡ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ, ਇਹ ਪੱਖੇ ਜਿੰਨੇ ਕਾਰਜਸ਼ੀਲ ਹਨ, ਓਨੇ ਹੀ ਸਟਾਈਲਿਸ਼ ਵੀ ਹਨ।
ਪੱਖੇ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ, V-Guard ਦੇ ਇਹ ਨਵੇਂ ਪੱਖੇ, ਜੋ ਰਿਮੋਟ ਕੰਟਰੋਲ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਆਉਂਦੇ ਹਨ, ਵਿੱਚ 4 ਜਾਂ 8 ਘੰਟਿਆਂ ਦੀ ਆਟੋਮੈਟਿਕ ਪਾਵਰ-ਆਫ ਟਾਈਮਰ ਸੈਟਿੰਗ ਹੈ, ਜੋ ਨੀਂਦ ਜਾਂ ਲੰਬੇ ਸਮੇਂ ਤੱਕ ਵਰਤੋਂ ਦੌਰਾਨ ਬਿਜਲੀ ਬਚਾਉਣ ਲਈ ਸੰਪੂਰਨ ਹੈ। ਇਸ ਤੋਂ ਇਲਾਵਾ, ਚਾਰ ਵੱਖ-ਵੱਖ ਵਿੰਡ ਮੋਡ, ਰਿਵਰਸ ਰੋਟੇਸ਼ਨ ਅਤੇ 90 ਵੋਲਟ ਤੋਂ 300 ਵੋਲਟ ਤੱਕ ਦੀ ਵਿਸ਼ਾਲ ਵੋਲਟੇਜ ਰੇਂਜ ਵਰਗੀਆਂ ਵਿਸ਼ੇਸ਼ਤਾਵਾਂ ਇਹਨਾਂ ਪੱਖਿਆਂ ਨੂੰ ਬਹੁਪੱਖੀ ਅਤੇ ਪਰਫਾਰਮੈਂ ਓਰਿਐਂਟੇਂਡ ਬਣਾਉਂਦੀਆਂ ਹਨ।
Airwiz Light ਇਸ ਸੀਰੀਜ ਦਾ ਫਲੈਗਸ਼ਿਪ ਮਾਡਲ ਹੈ, ਜਿਸ ਵਿੱਚ ਇਨ-ਬਿਲਟ ਅੰਡਰ-ਲਾਈਟ ਹੈ ਜੋ ਨਾ ਸਿਰਫ਼ ਹਵਾ ਦਿੰਦੀ ਹੈ ਬਲਕਿ ਰੌਸ਼ਨੀ ਵੀ ਦਿੰਦੀ ਹੈ, ਜਿਸ ਕਾਰਨ ਇਹ ਪੱਖਾ ਦੋਵਾਂ ਦਾ ਪਰਫੈਕਟ ਕਾਂਬੀਨੇਸ਼ਨ ਪੇਸ਼ ਕਰਦਾ ਹੈ। ਇਸ ਦੇ ਨਾਲ ਹੀ, Airwiz Prime ਵਿੱਚ ਇੱਕ ਖਾਸ UI LED ਸੂਚਕ ਹੈ, ਜੋ ਹਲਕੀ ਰੌਸ਼ਨੀ ਵਿੱਚ ਫੈਨ ਦੀ ਸਪੀਡ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਦੋਵੇਂ ਮਾਡਲ 19 ਸ਼ਾਨਦਾਰ ਰੰਗਾਂ ਵਿੱਚ ਵੁੱਡ ਫਿਨਿਸ਼ ਵਰਗੇ ਆਕਰਸ਼ਕ ਵਿਕਲਪਾਂ ਵਿੱਚ ਉਪਲਬਧ ਹਨ, ਜੋ ਘਰ ਦੀ ਖੂਸਸੂਰਤੀ ਨੂੰ ਹੋਰ ਵਧਾਉਂਦੇ ਹਨ।
ਇਹ ਵੀ ਪੜ੍ਹੋ
ਬਿਨਾਂ ਕਿਸੇ ਸਮਝੌਤੇ ਦੇ ਜੋ ਲੋਕ ਬਿਹਤਰ ਵੈਲਿਊ ਚਾਹੁੰਦੇ ਹਨ, ਉਨ੍ਹਾਂ ਲਈ V-Guard ਦਾ Airwiz Plus ਇੱਕ ਪਰਫੈਕਟ ਚੁਆਇਸ ਹੈ। ਇਸ ਸੀਰੀਜ਼ ਵਿੱਚ ਲਾਂਚ ਕੀਤੇ ਗਏ ਸਾਰੇ ਮਾਡਲਾਂ ਵਿੱਚ ਚੌੜੇ ਬਲੇਡ ਹਨ ਜੋ ਹਾਈ-ਗ੍ਰੇਡ ਐਲੂਮੀਨੀਅਮ ਅਲਾਏ ਨਾਲ ਤਿਆਰ ਕੀਤੇ ਗਏ ਹਨ। ਇਹ ਨਾ ਸਿਰਫ਼ ਤੇਜ਼ ਹਵਾ ਨਾਲ ਕਮਰੇ ਨੂੰ ਸਟਾਈਲਿਸ਼ ਬਣਾਉਂਦੇ ਹਨ ਬਲਕਿ ਰਿਫਾਇੰਡ ਲੁੱਕ ਅਤੇ ਸਾਫਟ ਲਾਈਟ ਦੇ ਨਾਲ ਕਮਰੇ ਨੂੰ ਸਟਾਈਲਿਸ਼ ਵੀ ਬਣਾਉਂਦੇ ਹਨ। Airwiz Plus ਮਾਡਲ ਬਾਰੇ ਗੱਲ ਕਰਦੇ ਹੋਏ, ਇਹ ਮਾਡਲ 9 ਸ਼ਾਨਦਾਰ ਕਲਰ ਆਪਸ਼ਨਸ ਵਿੱਚ ਪਾਊਡਰ ਕੋਟੇਡ ਫਿਨਿਸ਼ ਦੇ ਨਾਲ ਉਪਲਬਧ ਹਨ।
V-Guard ਦੇ ਮੈਨੇਜਿੰਗ ਡਾਇਰੈਕਟਰ ਦਾ ਕੀ ਕਹਿਣਾ ਹੈ?
V-Guard ਇੰਡਸਟਰੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਿਥੁਨ ਚਿੱਤਿਲਪਿੱਲੀ ਨੇ ਇਸ ਨਵੀਂ ਸੀਰੀਜ ਦੇ ਲਾਂਚ ਦੌਰਾਨ ਦੱਸਿਆ ਕਿ ਏਅਰਵਿਜ਼ ਬੀਐਲਡੀਸੀ ਫੈਨ ਦੀ ਸ਼ੁਰੂਆਤ ਕੰਪਨੀ ਲਈ ਊਰਜਾ ਐਫਿਸ਼ੀਐਂਟ ਹੋਮਸ ਦੀ ਦਿਸ਼ਾ ਵੱਲ ਇੱਕ ਵੱਡੀ ਪ੍ਰਾਪਤੀ ਹੈ। ਫੈਨ ਕੈਟੇਗਰੀ ਸਾਡੇ ਲਈ ਗ੍ਰੋਥ ਅਤੇ ਇੰਨੋਵੇਸ਼ਨ ਦੋਵਾਂ ਦੇ ਮਾਮਲੇ ਵਿੱਚ ਸਾਡੇ ਲਈ ਇੱਕ ਸਟ੍ਰੇਚਜਿਕ ਪਿੱਲਰ ਬਣੀ ਹੋਈ ਹੈ।
ਜਿਵੇਂ-ਜਿਵੇਂ ਖਪਤਕਾਰਾਂ ਵਿੱਚ ਸਸਟੇਨੇਬਿਲਿਟੀ ਅਤੇ ਬਿਜਲੀ ਦੀ ਬਚਤ ਨੂੰ ਲੈ ਕੇ ਜਾਗਰੂਕਤਾ ਵਧ ਰਹੀ ਹੈ, ਬੀਐਲਡੀਸੀ ਤਕਨਾਲੋਜੀ ਹੁਣ ਸਿਰਫ਼ ਭਵਿੱਖ ਵਜੋਂ ਹੀ ਨਹੀਂ, ਸਗੋਂ ਸਮੇਂ ਦੀ ਲੋੜ ਵਜੋਂ ਵੀ ਉੱਭਰ ਰਹੀ ਹੈ। ਵੀ-ਗਾਰਡ ਵਿਖੇ, ਅਸੀਂ ਇਸ ਬਦਲਾਅ ਦੀ ਅਗਵਾਈ ਕਰਨ ਵਾਲੇ ਆਧੁਨਿਕ ਭਾਰਤ ਦੀਆਂ ਉਮੀਦਾਂ ਦੇ ਅਨੁਸਾਰ ਬੇਹਤਰੀਨ ਪਰਫਾਰਮੈਂਸ ਵਾਲੇ ਪ੍ਰੋਡੈਕਟਸ ਦੇਣ ਲਈ ਵਚਨਬੱਧ ਹੈ, ਜੋ ਇਸ ਬਦਲਾਅ ਦੀ ਅਗੁਵਾਈ ਕਰੇ।
ਵੀ-ਗਾਰਡ ਇੰਡਸਟਰੀਜ਼ ਲਿਮਟਿਡ ਦੇ ਡਾਇਰੈਕਟਰ ਅਤੇ ਸੀਓ ਸ਼੍ਰੀ ਰਾਮਚੰਦਰਨ ਵੀ ਨੇ ਕਿਹਾ, V-Guard ਵਿੱਚ ਸਾਡਾ ਧਿਆਨ ਹਮੇਸ਼ਾ ਇੰਨੋਵੇਟਿਵ ਪ੍ਰੋਡੈਕੇਟਸ ‘ਤੇ ਰਿਹਾ ਹੈ ਜੋ ਇੱਕ ਸਮਾਰਟ ਅਤੇ ਬਿਹਤਰ ਕੱਲ੍ਹ ਦੀ ਨੀਂਹ ਰੱਖਦੇ ਹਨ। ਏਅਰਵਿਜ਼ ਸੀਰੀਜ਼ ਸਾਡੇ ਦ੍ਰਿਸ਼ਟੀਕੋਣ ਦੀ ਉਦਾਹਰਣ ਦਿੰਦੀ ਹੈ ਜਿੱਥੇ ਸਲੀਕ ਡਿਜ਼ਾਈਨ ਅਤੇ ਦਮਦਾਰ ਪਰਫਾਰਮੈਂਸ ਦਾ ਬੇਹਤਰੀਨ ਸੁਮੇਲ ਹਨ।
ਇਹ ਸਿਰਫ਼ ਪੱਖੇ ਨਹੀਂ ਹਨ, ਸਗੋਂ ਉਹ ਉਤਪਾਦ ਹਨ ਜੋ ਰੋਜ਼ਾਨਾ ਜੀਵਨ ਨੂੰ ਵਧੇਰੇ ਆਰਾਮਦਾਇਕ, ਵਧੇਰੇ ਹਾਈਜੀਨਿਕ ਅਤੇ ਜਿਆਦਾ ਕੂਲਿੰਗ ਐਫਿਸ਼ੀਐਂਸੀ ਦੇ ਨਾਲ ਰੋਜ਼ਾਨਾ ਦੀ ਜ਼ਿੰਦਗੀ ਨੂੰ ਬੇਹਤਰ ਬਣਾਉਂਦੇ ਹਨ, ਉਹ ਵੀ ਅੱਜ ਦੀ ਆਧੁਨਿਕ ਜੀਵਨ ਸ਼ੈਲੀ ਦੇ ਅਨੁਸਾਰ। ਸਾਨੂੰ ਵਿਸ਼ਵਾਸ ਹੈ ਕਿ ਸਾਡੇ ਗਾਹਕ ਏਅਰਵਿਜ਼ ਨੂੰ ਓਨਾ ਹੀ ਪਸੰਦ ਕਰਨਗੇ ਜਿੰਨਾ ਉਨ੍ਹਾਂ ਨੇ ਸਾਡੇ ਪਹਿਲੇ ਫਲੈਗਸ਼ਿਪ ਪ੍ਰੋਡੇਕਟ ਇਨਸਾਈਟ-ਜੀ ਨੂੰ ਪਿਆਰ ਕੀਤਾ ਸੀ।
ਆਧੁਨਿਕ ਭਾਰਤੀ ਘਰਾਂ ਲਈ ਤਿਆਰ ਕੀਤੇ ਗਏ ਏਅਰਵਿਜ਼ ਪੱਖਿਆਂ ਵਿੱਚ ਖੂਬਸੂਰਤੀ ਅਤੇ ਦਮਦਾਰ ਪਰਫਾਰਮੈਂਸ ਦੋਵਾਂ ਦਾ ਤਾਲਮੇਲ ਹੈ, ਇਨ੍ਹਾਂ ਵਿੱਚ ਡਬਲ-ਸ਼ੀਲਡੇਡ ਬਾਲ ਬੇਅਰਿੰਗਸ ਵਰਗੀ ਟਿਕਾਊ ਤਕਨਾਲੋਜੀ ਦਿੱਤੀ ਗਈ ਹੈ, ਨਾਲ ਹੀ ਤਿੰਨ ਸਾਲਾਂ ਦੀ ਵਾਰੰਟੀ ਸ਼ਾਮਲ ਹੈ। ਐਨਰਜੀ ਐਫੀਸ਼ੀਐਂਸੀ ‘ਤੇ ਖਾਸ ਜ਼ੋਰ ਦਿੰਦੇ ਹੋਏ ਏਅਰਵਿਜ਼ ਨਾ ਸਿਰਫ਼ ਤੇਜ਼ ਹਵਾ ਦਿੰਦਾ ਹੈ ਬਲਕਿ ਬਿਜਲੀ ਦੇ ਬਿੱਲਾਂ ਨੂੰ ਵੀ ਘੱਟ ਕਰਦਾ ਹੈ। ਬ੍ਰਿੰਗ ਹੋਮ ਏ ਬੈਟਰ ਟੂਮਾਰੋ ਦੇ ਆਪਣੇ ਵਿਜ਼ਨ ਤੇ ਚੱਲਦਿਆਂ ਹੋਇਆਂ V-Guard ਨੇ ਇਸ ਸੀਰੀਜ ਵਿੱਚ ਯੂਜ਼ਰ-ਫਰੈਂਡਲੀ ਅਤੇ ਸਮਾਰਟ ਇਨੇਵੇਸ਼ਨ ਦਾ ਬੇਹਤਰੀਨ ਉਦਾਹਰਣ ਪੇਸ਼ ਕੀਤਾ ਹੈ। ਏਅਰਵਿਜ਼ ਸੀਰੀਜ਼ ਹੁਣ ਭਾਰਤ ਭਰ ਵਿੱਚ V-Guard ਦੇ ਅਧਿਕਾਰਤ ਡੀਲਰਾਂ ਅਤੇ ਪ੍ਰਚੂਨ ਸਟੋਰਾਂ ‘ਤੇ ਉਪਲਬਧ ਹੈ।