ਇੰਟਰਨੈੱਟ ਦੀ ਸਪੀਡ ਤੋਂ ਹੋ ਪ੍ਰੇਸ਼ਾਨ ਤਾਂ ਇਨ੍ਹਾਂ ਤਿੰਨ ਸਟੈਪਸ ਨਾਲ ਪਾਓ ਸਮੱਸਿਆ ਦਾ ਹੱਲ
ਜੇਕਰ ਤੁਹਾਡੇ ਫੋਨ 'ਤੇ ਇੰਟਰਨੈੱਟ ਕੰਮ ਨਹੀਂ ਕਰ ਰਿਹਾ ਹੈ ਜਾਂ ਬਹੁਤ ਹੌਲੀ ਕੰਮ ਚੱਲ ਰਿਹਾ ਹੈ, ਤਾਂ ਇਹ ਜਾਣਕਾਰੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦੇਵੇਗੀ। ਇਸ ਦੇ ਲਈ ਤੁਹਾਨੂੰ ਕਿਸੇ ਵੀ ਸਰਵਿਸ ਸੈਂਟਰ 'ਚ ਜਾਣ ਜਾਂ ਹਜ਼ਾਰਾਂ ਰੁਪਏ ਖਰਚਣ ਦੀ ਲੋੜ ਨਹੀਂ ਪਵੇਗੀ। ਤੁਸੀਂ ਘਰ ਬੈਠੇ ਹੀ ਆਪਣੇ ਫ਼ੋਨ ਵਿੱਚ ਇੰਟਰਨੈੱਟ ਦੀ ਸਮੱਸਿਆ ਨੂੰ ਹੱਲ ਕਰ ਸਕਦੇ ਹੋ। ਇਸ਼ ਲਈ ਤੁਹਾਨੂੰ ਸਿਰਫ਼ ਤਿੰਨ ਸਟੈਪ ਫਾਲੋ ਕਰਨੇ ਪੈਣਗੇ ਤੇ ਤੁ਼ਹਾਡੀ ਪ੍ਰਰੇਸ਼ਾਨੀ ਦੂਰ ਹੋ ਜਾਵੇਗੀ।
(Photo Credit: tv9hindi.com)
ਕਈ ਵਾਰ ਸਮਾਰਟਫੋਨ (Smartphone) ‘ਚ ਨੈੱਟਵਰਕ ਦੀ ਸਮੱਸਿਆ ਆਉਣ ਲੱਗਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਫ਼ੋਨ ਨਵਾਂ ਹੋਵੇ ਜਾਂ ਪੁਰਾਣਾ, ਕਿਸੇ ਵੀ ਫ਼ੋਨ ਵਿੱਚ ਇੰਟਰਨੈੱਟ ਦੀ ਸਮੱਸਿਆ ਹੋ ਸਕਦੀ ਹੈ। ਕਈ ਵਾਰ 30 ਸੈਕਿੰਡ ਦੀ ਇੰਸਟਾਗ੍ਰਾਮ ਰੀਲ ਦੇਖਣਾ ਵੀ ਮੁਸ਼ਕਲ ਹੋ ਜਾਂਦਾ ਹੈ। 30 ਸਕਿੰਟਸ ਦੀ ਇੱਕ ਵੀਡੀਓ ਕਈ ਵਾਰ ਰੁਕਦੀ ਅਤੇ ਚੱਲਦੀ ਹੈ। ਇਸ ਤੋਂ ਇਲਾਵਾ ਕਈ ਵਾਰ ਆਨਲਾਈਨ ਪੇਮੈਂਟ ਦੌਰਾਨ ਇੰਟਰਨੈੱਟ ਅਚਾਨਕ ਬੰਦ ਹੋ ਜਾਂਦਾ ਹੈ ਜਿਸ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਤੁਹਾਨੂੰ ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਤੋਂ ਗੁਜ਼ਰਨਾ ਨਾ ਪਵੇ, ਇਸ ਲਈ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਫੋਨ ‘ਤੇ ਇੰਟਰਨੈੱਟ ਕੰਮ ਨਹੀਂ ਕਰ ਰਿਹਾ ਹੈ ਤਾਂ ਤੁਸੀਂ ਘਰ ਬੈਠੇ ਹੀ ਇਸ ਨੂੰ ਕਿਵੇਂ ਠੀਕ ਕਰ ਸਕਦੇ ਹੋ।
ਕਈ ਵਾਰ ਤੁਹਾਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਸਮੱਸਿਆ ਫ਼ੋਨ ਦੇ ਖ਼ਰਾਬ ਕੁਨੈਕਸ਼ਨ ਕਾਰਨ ਹੈ ਜਾਂ ਫ਼ੋਨ ਵਿੱਚ ਹੀ ਕੋਈ ਖ਼ਰਾਬੀ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਫੋਨ ਵਿੱਚ ਖਰਾਬ ਨੈੱਟਵਰਕ ਦੀ ਨਿਸ਼ਾਨੀ ਕੀ ਹੈ। ਕਈ ਵਾਰ ਜਦੋਂ ਤੁਸੀਂ ਕੁਝ ਵੀ ਡਾਊਨਲੋਡ ਕਰਦੇ ਹੋ। ਕਈ ਵਾਰ ਇਹ ਸ਼ੁਰੂ ਨਹੀਂ ਸਟਾਰਟ ਨਹੀਂ ਹੁੰਦੀ ਅਤੇ 0% ਤੋਂ ਅੱਗੇ ਨਹੀਂ ਵੱਧ ਪਾਉਂਦੀ ਜਾਂ ਫਿਰ ਕਈ ਵਾਰ ਟਾਈਮ ਆਉਟ ਹੋ ਜਾਂਦਾ ਹੈ। ਗੂਗਲ ਪਲੇ ਫੋਨ ‘ਤੇ ਕੋਈ ਐਪ ਦੀ ਲੋਡਿੰਗ ਰੁਕੀ ਹੋਈ ਹੈ। ਇਸ ਤੋਂ ਇਲਾਵਾ ਕਿਸੇ ਵੀ ਬ੍ਰਾਊਜ਼ਰ ‘ਚ ਵੈੱਬ ਪੇਜ ਦਾ ਲੋਡ ਨਾ ਹੋਣਾ ਖਰਾਬ ਕੁਨੈਕਸ਼ਨ ਦੀ ਨਿਸ਼ਾਨੀ ਹੈ।


